ਖ਼ਬਰਸਾਰ

 •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
 •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
 •    ਸਿਰਜਣਧਾਰਾ ਵੱਲੋਂ ਪੰਜਾਬੀਮਾਂ.ਕੌਮ ਦਾ ਸਨਮਾਨ / ਸਿਰਜਣਧਾਰਾ
 •    ਸਿਰਜਣਧਾਰਾ ਵੱਲੋਂ ਦੋ ਪੁਸਤਕਾਂ ਲੋਕ ਅਰਪਣ / ਸਿਰਜਣਧਾਰਾ
 •    ਸਿਰਜਣਧਾਰਾ ਵੱਲੋਂ ਦੋ ਸਮਾਗਮਾਂ ਵਿਚ ਪੁਸਤਕਾਂ ਲੋਕ ਅਰਪਣ / ਸਿਰਜਣਧਾਰਾ
 •    'ਸਾਹਿਤ ਸੰਵਾਦ ਤੇ ਸਰੋਕਾਰ' ਲੋਕ ਅਰਪਣ / ਸਿਰਜਣਧਾਰਾ
 •    ਸਿਰਜਣਧਾਰਾ ਦੀ ਇਕੱਤਰਤਾ ਮਾਂ-ਬੋਲੀ ਨੂੰ ਰਹੀ ਸਮਰਪਿਤ / ਸਿਰਜਣਧਾਰਾ
 •    ਬਾਈ ਮੱਲ ਸਿੰਘ ਯਾਦਗਾਰੀ ਸਨਮਾਨ ਸਮਾਗਮ ਆਯੋਜਿਤ / ਸਿਰਜਣਧਾਰਾ
 •    'ਦੋ ਸਤਰਾਂ ਦਾ ਗੀਤ' ਲੋਕ ਅਰਪਣ / ਸਿਰਜਣਧਾਰਾ
 •    ਦਰਸ਼ਨ ਸਿੰਘ ਦਰਸ਼ਨ ਦੀ ਪੁਸਤਕ 'ਅਣਕਹੇ ਬੋਲ' ਲੋਕ ਅਰਪਣ / ਸਿਰਜਣਧਾਰਾ
 •    ਪੁਸਤਕ ‘ਅਹਿਸਾਸ ਦੀਆਂ ਰੁੱਤਾਂ’ ਲੋਕ ਅਰਪਣ / ਸਿਰਜਣਧਾਰਾ
 •    ਸਿਰਜਣਧਾਰਾ ਵੱਲੋਂ ਸਮਾਗਮ / ਸਿਰਜਣਧਾਰਾ
 •    ਸਿਰਜਣਧਾਰਾ ਵੱਲੋਂ ਸਨਮਾਨ ਸਮਾਰੋਹ / ਸਿਰਜਣਧਾਰਾ
 •    ਸਿਰਜਣਧਾਰਾ ਦੀ ਇਕੱਤਰਤਾ / ਸਿਰਜਣਧਾਰਾ
 •    ਪੁਸਤਕ 'ਹਾਸੇ ਦੇ ਵਪਾਰੀ' ਲੋਕ ਅਰਪਣ / ਸਿਰਜਣਧਾਰਾ
 •    ਸਿਰਜਣਧਾਰਾ ਦੀ ਇਕੱਤਰਤਾ 'ਚ ਰਚਨਾਵਾਂ ਦਾ ਦੌਰ ਚੱਲਿਆ / ਸਿਰਜਣਧਾਰਾ
 •    ਕਾਵਿ-ਸੰਗ੍ਰਹਿ 'ਉੁਨ੍ਹਾਂ ਰਾਹਾਂ 'ਤੇ' ਲੋਕ ਅਰਪਣ / ਸਿਰਜਣਧਾਰਾ
 •    ਸਿਰਜਣਧਾਰਾ ਵੱਲੋਂ ਯੁਗ ਬੋਧ ਦਾ ਵਿਸ਼ੇਸ਼ ਅੰਕ ਲੋਕ ਅਰਪਣ / ਸਿਰਜਣਧਾਰਾ
 •    ਪੁਸਤਕ 'ਵਿਰਸੇ ਦਾ ਪ੍ਰਵਾਹ' ਲੋਕ ਅਰਪਣ / ਸਿਰਜਣਧਾਰਾ
 •    ਬਾਈ ਮੱਲ ਸਿੰਘ ਯਾਦਗਾਰੀ ਪੁਰਸਕਾਰ ਸਮਾਗਮ / ਸਿਰਜਣਧਾਰਾ
 •    'ਲਹੂ ਭਿੱਜੀ ਪੱਤਰਕਾਰੀ' ਲੋਕ ਅਰਪਣ / ਸਿਰਜਣਧਾਰਾ
 •    ਕਰਮਜੀਤ ਸਿੰਘ ਔਜਲਾ ਦਾ 75ਵਾਂ ਜਨਮ ਦਿਨ ਮਨਾਇਆ / ਸਿਰਜਣਧਾਰਾ
 •    17ਵਾਂ ਬਾਈ ਮੱਲ ਸਿੰਘ ਯਾਦਗਾਰੀ ਸਨਮਾਨ ਸਮਾਰੋਹ (VIDEO) / ਸਿਰਜਣਧਾਰਾ
 •    'ਜਦੋਂ ਅਸੀਂ ਟੀ. ਵੀ. ਬਣੇ' ਲੋਕ ਅਰਪਣ / ਸਿਰਜਣਧਾਰਾ
 •    ਤਾਰਾ ਸਿੰਘ ਕਾਬਲੀ ਰਿਲੀਜ਼ / ਸਿਰਜਣਧਾਰਾ
 •    ਸਿਰਜਣਧਾਰਾ ਦੀ ਮਹੀਨਾ ਵਾਰ ਮੀਟਿੰਗ / ਸਿਰਜਣਧਾਰਾ
 •    ਪਿ੍ੰ. ਕਿ੍ਸ਼ਨ ਸਿੰਘ ਦੀ ਪੁਸਤਕ ਦਾ ਲੋਕ ਅਰਪਣ / ਸਿਰਜਣਧਾਰਾ
 •    ਸਿਰਜਨਧਾਰਾ ਦੀ ਮਹੀਨਾ ਵਾਰ ਮੀਟਿੰਗ / ਸਿਰਜਣਧਾਰਾ
 •    ਸਿਰਜਨਧਾਰਾ ਵਲੋ ਮਾਸਿਕ ਇਕੱਤਰਤਾ / ਸਿਰਜਣਧਾਰਾ
 •    ਤੇਗ ਬਹਾਦਰ ਸਿੰਘ ਦੀ ਵਰਣਮਾਲਾ ਲੋਕ ਅਰਪਣ / ਸਿਰਜਣਧਾਰਾ
 •    ਸਿਰਜਨਧਾਰਾ ਦੀ ਮਾਸਿਕ ਇੱਕਤਰਤਾ / ਸਿਰਜਣਧਾਰਾ
 •    ਸਿਰਜਨਧਾਰਾ ਦੀ ਮਾਸਿਕ ਇੱਕਤਰਤਾ / ਸਿਰਜਣਧਾਰਾ
 •    ਮਾਸਿਕ ਇੱਕਤਰਤਾ / ਸਿਰਜਣਧਾਰਾ
 •    ਸਿਰਜਨਧਾਰਾ ਦੀ ਮਾਸਿਕ ਇੱਕਤਰਤਾ / ਸਿਰਜਣਧਾਰਾ
 •    ਕ੍ਰਾਂਤੀਕਾਰੀ ਪੁਸਤੱਕ-ਰਾਜਾ- ਦਾ ਲੋਕ ਅਰਪਣ / ਸਿਰਜਣਧਾਰਾ
 •    ਪੰਜਾਬੀ ਮਾਂ ਜਵਾਬ ਮੰਗਦੀ ਹ / ਸਿਰਜਣਧਾਰਾ
 •    ਸਿਰਜਣਧਾਰਾ ਦੀ ਮਾਸਿਕ ਇੱਕਤਰਤਾ / ਸਿਰਜਣਧਾਰਾ
 • ਪੰਜਾਬੀ ਮਾਂ ਜਵਾਬ ਮੰਗਦੀ ਹ (ਖ਼ਬਰਸਾਰ)


  ਸਿਰਜਨਧਾਰਾ ਦੀ ਮਾਸਿਕ ਇੱਕਤਰਤਾ ੨੭ ਜੁਲਾਈ ਦਿਨ ਸ਼ਨੀਵਾਰ ਨੂੰ ਸ. ਕਰਮਜੀਤ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਵਿਖੇ ਹੋਈ ਜਿਸ ਦਾ ਮੰਚ ਸੰਚਾਲਨ ਕੀਤਾ ਗੁਰਨਾਮ ਸਿੰਘ ਸੀਤਲ ਹੋਰਾਂ ਨੇ। ਸੱਭ ਨੂੰ ਜੀ ਆਇਆਂ ਆਖਿਆ ਅਤੇ ਸਾਹਿਤੱਕ ਚੋਰੀ (ਫਲaਗaਿਰਸਿਮ), ਇਸ ਦੇ ਪ੍ਰੀਣਾਮ ਅਤੇ ਕਾਨੂੰਨ  ਬਾਰੇ ਜਾਣਕਾਰੀ ਦਿੱਤੀ । 

  ਅੱਜ ਦੀ ਇੱਕਤਰਤਾ ਵਿਸ਼ੇਸ਼ ਤੌਰ ਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਸੀ ਜਿਸ ਦੇ ਮੁੱਖ ਮਹਿਮਾਨ ਸ਼. ਮਹਿੰਦਰ ਸਿੰਘ ਸੇਖੋਂ ਨੇ ਵਿਸਥਾਰ ਸਹਿਤ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਉਦਮਾਂ ਦੇ ਪ੍ਰਭਾਵ ਪੂਰਣ ਯਤਨਾ ਸਦਕਾ ਪੰਜਾਬ ਦੇ ਛਭਸ਼ਓ ਅਤੇ ੀਛਸ਼ਓ ਦੇ ਸਕੂਲਾਂ ਵਿਚ ਵੀ ਪਹਿਲੀ ਜਮਾਤ ਤੋਂ ਦੱਸਵੀਂ ਤੱਕ ਪੰਜਾਬੀ ਲਾਜ਼ਮੀ ਵਿਸ਼ੇ ਦੇ ਤੌਰ ਤੇ ਪੰਜਾਬ ਸਰਕਾਰ ਵਲੋਂ ਹੁਕਮ ਜ਼ਾਰੀ  ਕਰ ਦਿੱਤੇ ਗਏ ਹਨ ਅਤੇ ਇਹੋ ਹੁਕਮ ਸਾਰੇ ਸਰਕਾਰੀ ਅਦਾਰਿਆਂ ਵਿਚ ਖਤੋ-ਖਿਤਾਬ ਮਾਤਰ ਭਾਸ਼ਾ ਵਿਚ ਕਰਨ ਲਈ ਜ਼ਾਰੀ  ਕੀਤੇ ਗਏ ਹਨ । ਆਪ ਨੇ ਬੜੇ ਹੀ ਹੈਰਾਨ ਕੁੰਨ  ਤੱਥ ਦਰਸਾਏ ਜਿਵੇਂ ਕਿ ਪ੍ਰਾਂਤ ਦੇ ਲੋਕਾਂ ਦੀ ਸ਼ਖਸ਼ੀਅਤ ਦਾ ਮਿਆਰ ਉਥੋਂ ਦੀ ਮਾਤਰ ਭਾਸ਼ਾ ਤੇ ਨਿਰਭਰ ਕਰਦਾ ਹੈ। ਪਰ ਬੜੀ ਹੀ ਤਰਾਸਦੀ ਦੀ ਗੱਲ ਹੈ ਕਿ ਸਮੇ ਦੀਆਂ ਹਕੂਮਤਾਂ ਨੇ ਪੰਜਾਬੀ ਨਾਲ ਵਿਸ਼ੇਸ਼ ਤੌਰ ਤੇ ਧੱਕਾ ਕੀਤਾ। ਜੇ ਕਰ ਬਾਕੀ ਪ੍ਰਾਂਤਾਂ ਦੀ ਹਿੰਮਤ ਦੀ ਗੱਲ ਕੀਤੀ ਜਾਵੇ ਤਾਂ ਪੱਛਮੀ ਬੰਗਾਲ ਵਿਚ ਰੇਲਵੇ ਦੇ ਟਿਕਟਾਂ ਦੀ ਛਪਾਈ ਅੰਗਰੇਜ਼ੀ ਦੇ ਬੰਗਾਲੀ ਭਾਸ਼ਾ ਵਿਚ ਵੀ ਹੂੰਦੀ ਹੈ  ਜੋ ਕਿ ਕਰੀਬ ੪੫ ਸਾਲ ਪਹਿਲਾਂ ਪੰਜਾਬ ਵਿਚ ਵੀ ਸੀ। ਇਕ ਹੋਰ ਦਿਲਚਸਪ ਖਬਰ ਮੁਤਾਬਿਕ ੧੫ ਜੁਲਾਈ ਨੂੰ ਸੰਚਾਰ ਵਿਭਾਗ ਵਿਚ ਨੌਕਰੀਆਂ ਦਾ ਟੈਸਟ ਹੋਣਾ ਸੀ ਜੋ ਕਿ ਤਾਮਿਲ ਨਾਡੂ ਦੇ ਵਕੀਲਾਂ ਨੇ ਇਸ ਅਧਾਰ ਤੇ ਖਾਰਿਜ਼ ਕਰਵਾਇਆ ਕਿਉਂਕਿ ਇਹ ਟੈਸਟ ਸਿਰਫ ਹਿੰਦੀ ਅਤੇ ਅੰਗਰੇਜ਼ੀ ਵਿਚ ਸੀ। ਸਵਾਲ ਖੜਾ ਕੀਤਾ ਟੇਸਟ ਤਾਮਿਲ ਵਿਚ ਕਿਉਂ ਨਹੀਂ? ਹੁਣ ਇਹ ਟੈਸਟ ਭਾਰਤ ਦੀਆਂ ਸਾਰੀਆਂ ੨੨ ਭਾਸ਼ਾਵਾਂ ਵਿਚ ਹੋeਗਾ। ਇਸੇ ਤਰ੍ਹਾਂ ਕੇਂਦਰ ਵਲੋਂ ਰਾਸ਼ਟਰੀ ਸਿੱਖਿਆ ਨੀਤੀ ਦਾ ਖਰੜਾ ਤਿਆਰ ਕੀਤਾ ਗਿਆ ਜਿਸ ਵਿਚ ਗੈਰ ਹਿੰਦੀ ਪ੍ਰਾਂਤਾਂ ਜਿਵੇਂ ਕਿ ਤਾਮਿਲ ਨਾਡੂ, ਕਰਨਾਟਕਾ, ਪੱਛਮੀ ਬੰਗਾਲ, ਪੰਜਾਬ, ਮਹਾਰਾਸ਼ਟਰ ਉਪਰ ਹਿੰਦੀ ਨੂੰ ਤੀਸਰੀ ਭਾਸ਼ਾ ਲਾਜ਼ਮੀ ਕੀਤਾ ਗਿਆ। ਇਸ ਸਬੰਧ ਵਿਚ ੨੯ ਜੂਨ ੨੦੧੯ ਨੂੰ ਉਲਗਾ ਤਾਮਿਲ ਸੰਗਮ, ਮਦੁਰਾਈ, ਤਾਮਿਲ ਨਾਡੂ ਵਿਖੇ "ਸੰਘੀ ਰਾਜ ਵਿਚ ਭਾਸ਼ਾ ਦੇ ਅਧਿਕਾਰ" ਵਿਸ਼ੇ ਤੇ ਹੋਈ ਕਾਨਫਰੰਸ ਵਿਚ ਇਹਨਾਂ ਸੂਬਿਆਂ ਦੇ ਵਿਰੋਧ ਕਰਨ ਤੇ ਇਹ ਖਰੜਾ ਰੋਕ ਹੀ  ਦਿੱਤਾ ਗਿਆ ਅਤੇ ਅਧਿਆਇ-੧੭  (ਚਹaਪਟeਰ-੧੭)  ਮੁੱਕਮਲ ਤੌਰ ਤੇ ਖਤਮ ਕਰਨ ਦਾ ਮਤਾ (ਰeਸੋਲੁਟਿਨ) ਪਾਸ ਕੀਤਾ ਗਿਆ। ਹੁਣ ਜਦੋਂ ਕਿ ਬਾਕੀ ਸੂਬੇ ਆਪੋ-ਆਪਣੀ ਮਾਤਰ ਭਾਸ਼ਾ ਨੂੰ ਪ੍ਰਫੁਲੱਤ ਕਰਨ  ਲਈ ਇੰਨੀ ਜਦੋ-ਜਹਿਦ ਕਰ ਰਹੇ ਹਨ ਤਾਂ ਕੀ ਪੰਜਾਬ ਦੇ ਲੋਕ ਸੁੱਤੇ ਹੀ ਰਹਿਣਗੇ ਅਤੇ ਪੰਜਾਬ ਸਰਕਾਰ ਮੰਦ ਭਾਗੀਆਂ ਨੀਤੀਆਂ ਬਣਾਉਂਦੀ ਹੀ ਰਹੇਗੀ-ਪੰਜਾਬੀ ਮਾਂ ਜਵਾਬ ਮੰਗਦੀ ਹੈ  
  ਸਭਾ ਵਿਚ ਹਾਜਰ ਸੱਜਣਾਂ : ਸਿਰਜਣਧਾਰਾ ਦੇ ਮੀਤ ਪ੍ਰਧਾਨ ਸ਼੍ਰੀ ਅਮਰਜੀਤ ਸ਼ੇਰਪੂਰੀ , ਸ਼੍ਰੀ ਸੁਖਦੇਵ ਸਿੰਘ ਲਾਜ, ਹਰਬਖਸ਼ ਸਿੰਘ ਗਰੇਵਾਲ, ਲਖਵੰਤ ਸਿੰਘ, ਸੁਰੇਸ਼ ਲੱਧਣ, ਪ੍ਰਗਟ ਸਿੰਘ ਅੋਜਲਾ, ਸ. ਸੁਰਜਨ ਸਿੰਘ, ਗੁਰਦੇਵ ਸਿੰਘ ਬਰਾੜ, ਸਿਮਰਦੀਪ ਸਿੰਘ, ਸੁਰਜੀਤ ਸਿੰਘ ਦਰਸ਼ੀ, ਹਰਭਜਨ ਸਿੰਘ ਫਲਵਾਲਦੀ, ਸ਼ਮੀਰ ਸ਼ਰਮਾ, ਨਵਜੋਤ ਸਿੰਘ, ਹਰਭਜਨ ਸਿੰਘ ਕੋਹਲੀ।
  ਅੰਤ ਵਿਚ ਸਕੱਤਰ ਵਲੋਂ ਹਾਜ਼ਰੀਨ ਸ਼ਖਸ਼ੀਅਤਾਂ ਨੂੰ ਜੀ ਆਇਆਂ  ਕਹਿ ਕੇ ਧੰਨਵਾਦ ਕੀਤਾ।