ਸਭ ਰੰਗ

 •    ਠੋਕਰਾਂ ਤੋਂ ਕਿਵੇਂ ਬਚੀਏ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਵਾਪਸੀ ਕੁੰਜੀ ਦਾ ਭੇਤ / ਰਵੇਲ ਸਿੰਘ ਇਟਲੀ (ਲੇਖ )
 •    ਕਸ਼ਮੀਰ ਘਾਟੀ ਦਾ ਕੌੜਾ ਸੱਚ / ਗੁਰਨਾਮ ਸਿੰਘ ਸੀਤਲ (ਲੇਖ )
 •    ਸਿਆਸਤ ਦੇ ਰੰਗਾਂ ਤੇ ਵਿਅੰਗ ਕਰਦੀ ਪੁਸਤਕ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਦਾਦੀ ਦੀਆਂ ਗੱਲਾਂ-ਬਾਤਾਂ / ਗੁਰਦੀਸ਼ ਗਰੇਵਾਲ (ਲੇਖ )
 •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਜੱਗ ਰਚਨਾ ਕੋਈ ਝੂਠ ਨਹੀਂ ਕੋਰਾ ਸੱਚ ਹੈ / ਅਮਰਜੀਤ ਢਿਲੋਂ (ਲੇਖ )
 •    ਬਾਬੇ ਭਾਨੇ ਦਾ ਮੋਬਾਇਲ / ਸੁਖਵਿੰਦਰ ਕੌਰ 'ਹਰਿਆਓ' (ਵਿਅੰਗ )
 •    ਸਮਾਜ ਦਾ ਅਣ-ਖਿੜਵਾ ਭਾਗ ਹਨ ਘੜੰਮ-ਚੌਧਰੀ / ਮਨਜੀਤ ਤਿਆਗੀ (ਲੇਖ )
 •    ਡਾ.ਕਮਲੇਸ਼ ਉਪਲ ਦੀ ਪੁਸਤਕ ਵਾਰਤਕ ਦੇ ਰੰਗ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਡਿਜੀਟਲ ਇੰਡੀਆ 'ਤੇ ਅਵਾਰਾ ਪਸ਼ੂ / ਨੀਲ ਕਮਲ ਰਾਣਾ (ਲੇਖ )
 •    ਢੱਟਾ ਅਤੇ ਪਾਲੀ / ਨਿਸ਼ਾਨ ਲਿਖਾਰੀ (ਵਿਅੰਗ )
 • ਮੋਟਾਪਾ (ਕਵਿਤਾ)

  ਮਨਪ੍ਰੀਤ ਸਿੰਘ ਲੈਹੜੀਆਂ   

  Email: khadrajgiri@gmail.com
  Cell: +91 94638 23962
  Address: ਪਿੰਡ ਲੈਹੜੀਅਾਂ, ਡਾਕ - ਭਾੳੁਵਾਲ
  ਰੂਪਨਗਰ India
  ਮਨਪ੍ਰੀਤ ਸਿੰਘ ਲੈਹੜੀਆਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਚੰਗੀ ਸਿਹਤ ਬਿਨ੍ਹਾ ਨਾ ਕੁੱਝ ਵੀ ਜੱਗ ਤੇ,
  ਭਾਵੇਂ ਖਾਈਏ ਸੋਨੇ ਦੀਆਂ ਥਾਲੀਆਂ ਵਿੱਚ,
  ਖਾਣਾ ਪੀਣਾ ਜੇ ਹੋਵੇ ਗੁਣਕਾਰੀ,
  ਨੁਕਸ ਪਵੇ ਨਾ ਕਦੇ ਨਾੜੀਆਂ ਵਿੱਚ,
  ਵਿਹਲੜ ਰਹਿ ਰਹਿ ਜਿਨ੍ਹਾ ਭਾਰ ਵਧਾਏ,
  ਲੱਖ ਬੀਮਾਰੀਆਂ ਉਹਨਾਂ ਦੇਹਾਂ ਪਾਲੀਆਂ ਵਿੱਚ,
  ਕੰਮ ਕਰਨ ਨੂੰ ਨਿੱਤ ਮੌਤ ਪੈਂਦੀ,
  ਸਮਾਂ ਲੰਘਦਾਂ ਸੁਣ ਸੁਣ ਗਾਲੀਆਂ ਵਿੱਚ,
  ਢਿੱਡ ਦਿਖਣ ਨਾ ਦੇਵੇ ਪੈਰ ਆਪਣੇ,
  ਗਿਣਤੀ ਹੋਵੇ ਲਾਲੇ ਲਾਲੀਆਂ ਵਿੱਚ,
  ਕੱਪੜਾ ਜਚਦਾ ਨਹੀ ਤੇ ਨਾ ਮਿਲੇ ਨਾਪ ਸੌਖਾ,
  ਘੁੰਮਣਾ ਪੈਂਦਾ ਦੁਕਾਨਾਂ ਵਾਅਲੀਆਂ ਵਿੱਚ,
  ਮੁੱਖ ਤੇ ਖੁਸ਼ੀ ਨਾ ਰਹਿੰਦੀ ਵਿਆਹਾਂ ਮੇਲਿਆਂ ਨੂੰ,
  ਦੁਖੀ ਰਹੇ ਬੰਦਾਂ ਦੁਸ਼ਹਿਰੇ ਦੀਵਾਲੀਆਂ ਵਿੱਚ,
  ਮੋਟੇ ਬੰਦੇ ਦਾ ਸਮਾਂ ਲੰਘਦਾਂ ਬਹੁਤ ਔਖਾ,
  ਮਖੌਲ ਬਣਦਾ ਸਾਲੇ ਸਾਲੀਆਂ ਵਿੱਚ,
  ਨਾ ਬੰਦਾਂ ਤੀਵੀਂ ਜੋਗਾ,ਨਾ ਤੀਵੀਂ ਬੰਦੇ ਜੋਗੀ,
  ਜੋੜੀ ਲੱਗਦੀ ਫਿਰ ਜਾਅਲੀਆਂ ਵਿੱਚ,
  ਸਿਹਤ ਰੱਖਣੀ ਜੇ ਮਿੱਤਰੋ ਫੁੱਲ ਵਰਗੀ,
  ਜ਼ੰਕ ਫੂਡ ਨਾ ਖਾਈਏ ਕਾਹਲੀਆਂ ਵਿੱਚ,
  ਤੰਦਰੁਸਤ ਬਣੀਏ ਨਾ ਸੁਸਤ ਬਣੀਏ,
  ਬੰਦਾਂ ਬੰਦਾਂ ਲੱਗੇ ਖੜਾ ਚਾਲੀਆਂ ਵਿੱਚ!