ਸਭ ਰੰਗ

 •    ਠੋਕਰਾਂ ਤੋਂ ਕਿਵੇਂ ਬਚੀਏ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਵਾਪਸੀ ਕੁੰਜੀ ਦਾ ਭੇਤ / ਰਵੇਲ ਸਿੰਘ ਇਟਲੀ (ਲੇਖ )
 •    ਕਸ਼ਮੀਰ ਘਾਟੀ ਦਾ ਕੌੜਾ ਸੱਚ / ਗੁਰਨਾਮ ਸਿੰਘ ਸੀਤਲ (ਲੇਖ )
 •    ਸਿਆਸਤ ਦੇ ਰੰਗਾਂ ਤੇ ਵਿਅੰਗ ਕਰਦੀ ਪੁਸਤਕ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਦਾਦੀ ਦੀਆਂ ਗੱਲਾਂ-ਬਾਤਾਂ / ਗੁਰਦੀਸ਼ ਗਰੇਵਾਲ (ਲੇਖ )
 •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਜੱਗ ਰਚਨਾ ਕੋਈ ਝੂਠ ਨਹੀਂ ਕੋਰਾ ਸੱਚ ਹੈ / ਅਮਰਜੀਤ ਢਿਲੋਂ (ਲੇਖ )
 •    ਬਾਬੇ ਭਾਨੇ ਦਾ ਮੋਬਾਇਲ / ਸੁਖਵਿੰਦਰ ਕੌਰ 'ਹਰਿਆਓ' (ਵਿਅੰਗ )
 •    ਸਮਾਜ ਦਾ ਅਣ-ਖਿੜਵਾ ਭਾਗ ਹਨ ਘੜੰਮ-ਚੌਧਰੀ / ਮਨਜੀਤ ਤਿਆਗੀ (ਲੇਖ )
 •    ਡਾ.ਕਮਲੇਸ਼ ਉਪਲ ਦੀ ਪੁਸਤਕ ਵਾਰਤਕ ਦੇ ਰੰਗ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਡਿਜੀਟਲ ਇੰਡੀਆ 'ਤੇ ਅਵਾਰਾ ਪਸ਼ੂ / ਨੀਲ ਕਮਲ ਰਾਣਾ (ਲੇਖ )
 •    ਢੱਟਾ ਅਤੇ ਪਾਲੀ / ਨਿਸ਼ਾਨ ਲਿਖਾਰੀ (ਵਿਅੰਗ )
 • ਟੂਣਾ (ਮਿੰਨੀ ਕਹਾਣੀ)

  ਜਸਕਰਨ ਲੰਡੇ   

  Cell: +91 94176 17337
  Address: ਪਿੰਡ ਤੇ ਡਾਕ -- ਲੰਡੇ
  ਮੋਗਾ India 142049
  ਜਸਕਰਨ ਲੰਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਦੋ ਨੌਜਵਾਨ ਅਰਸ਼ ਤੇ ਵਿਰਦੀ ਸਵੇਰੇ ਸਵੇਰੇ ਸੈਰ ਕਰਨ ਪਿੰਡੋਂ ਬਾਹਰ ਨਿਕਲ ਦੇ ਹਨ ਤਾਂ ਉਨ੍ਹਾਂ ਨੂੰ ਰਸਤੇ ਵਿੱਚ ਇੱਕ ਥਾਂ ਟੂਣਾ ਕੀਤਾ ਪਿਆ ਮਿਲਦਾ ਹੈ।
  ਅਰਸ਼ ਟੂਣੇ ਕੋਲ ਜਾ ਰਿਹਾ ਹੁੰਦਾ ਹੈ।ਅਚਾਨਕ ਟੂਣਾ ਵਿਰਦੀ ਦੇ ਨਜ਼ਰੀ ਪੈਂਦਾ ਹੈ।
  ਵਿਰਦੀ ਅਰਸ਼ ਦੀ ਬਾਹ ਫੜ ਆਪਣੇ ਵੱਲ ਖਿੱਚ ਕੇ ਘਬਰਾ ਕੇ, "ਓਏ ਬਾਈ ਟੂਣਾ।"
  ਅਰਸ਼... ਟੂਣੇ ਵੱਲ ਦੇਖਕੇ, "ਆਹ,ਵਿਰਦੀ ਬਣਗੀ ਗੱਲ ਇਹਦੇ ਚ ਤਾਂ ਸਮਾਨ ਹੀ ਬੜ੍ਹਾ ਏ।"
  ਵਿਰਦੀ .."ਵੀਰੇ ਇਹਦੇ ਨੇੜੇ ਨਾਂ ਜਾਹ ਇਹ ਬੜ੍ਹੀ ਖ਼ਤਰਨਾਕ ਚੀਜ਼ ਹੁੰਦੀ ਐ।" 
  ਅਰਸ਼..."ਕੁਝ ਨਹੀਂ ਹੁੰਦਾ ਇਹ।"  ਇਹ ਆਖ ਉਹ ਟੂਣੇ ਚੋਂ ਸ਼ਰਾਬ ਦੀ ਬੋਤਲ , ਆਂਡੇ ਅਤੇ ਹੋਰ ਸੁਰਖੀ
  ਬਿੰਦੀ ਆਦਿ ਚੁੱਕ ਲੈਦਾ ਹੈ ਤੇ ਵਿਰਦੀ ਵੱਲ ਵਧਦਾ ਹੈ।
  ਵਿਰਦੀ ਦਾ ਇਹ ਦੇਖ ਮੂਤ ਨਿੱਕਲ ਜਾਂਦਾ ਹੈ ਤੇ ਦੂਰ ਭੱਜਦਾ  ਕਹਿੰਦਾ ਹੈ "ਬਾਈ, ਮੈਥੋਂ ਦੂਰ, ਮੈਥੋਂ ਦੂਰ।"
  ਅਰਸ਼...ਦੂਰੋ ਹੀ ਕਹਿੰਦਾ ਐ,"ਇਹ ਸਮਾਨ ਨੇ ਨਾ ਹੱਟੀ ਵਾਲੇ ਨੂੰ ਕੁਝ ਕਿਹਾ ਜਿਸ ਤੋਂ ਇਹ ਖਰੀਦਿਆ ਗਿਆ। ਨਾ ਇਥੇ ਰੱਖਣ ਵਾਲੇ ਨੂੰ ਕੁਝ ਕਿਹਾ।ਨਾ ਮੈਨੂੰ ਇਥੋ ਚੁੱਕਣ ਵਾਲੇ ਨੂੰ ਕੁਝ ਕਹਿੰਦਾ ਹੈ ਤੇਰਾ ਐਵੇ ਮੂਤ ਕੱਢੀ ਜਾਂਦਾ ਐ। ਤੂੰ ਦਿਲ ਵੱਡਾ ਕਰ ਇਹ ਕੁਝ ਨਹੀਂ ਕਰ ਸਕਦਾ। ਬੋਤਲ ਉਪਰ ਉਠਾ ਕੇ ਇਹ ਬੋਤਲ ਮੈਂ ਸ਼ਾਮ ਨੂੰ ਪੀਣੀ ਐ ਤੇ ਆਹ ਸੁਰਖੀ ਬਿੰਦੀ ਤੇਰੀ ਭਰਜਾਈ ਨੇ ਲਾ ਲੈਣੀ ਐ। ਸਾਨੂੰ ਇਹਨੇ ਕੁਝ ਨਹੀਂ ਕਹਿਣਾ।"
  ਵਿਰਦੀ.."ਤੂੰ ਝੁਠ ਬੋਲਦਾ ਐ ਤੂੰ ਇਹ ਪੀਣੀ ਨਹੀਂ ਤੇ ਨਾ ਹੀ ਭਾਬੀ ਨੇ ਸੁਰਖੀ ਬਿੰਦੀ ਲਾਉਣੀ ਐ।"
  ਅਰਸ਼ .."ਵੀਰ ਲਾ ਸ਼ਰਤ ਤੇਰੇ ਸਹਾਮਣੇ ਪੀਵਾਗਾ ਤੇ ਤੇਰੀ ਭਾਬੀ ਸੁਰਖੀ ਬਿੰਦੀ ਲਾਵੇਗੀ।"
  ਵਿਰਦੀ.."ਠੀਕ ਐ ਬਾਈ ਜੀ ਮਿਲਦੇ ਆ ਸ਼ਾਮ ਨੂੰ।"
  ਸ਼ਾਮ ਨੂੰ ਵਿਰਦੀ ਆਉਦਾ ਐ ਤੇ ਅਰਸ਼ ਬੋਤਲ ਖੋਲ ਕੇ ਪੀਣ ਲੱਗਦਾ ਹੈ। ਉਹਦੀ ਪਤਨੀ ਉਹਦੇ ਸਹਾਮਣੇ ਇਹ ਸੁਰਖੀ ਬਿੰਦੀ ਲਾਉਦੀ ਐ।
  ਵਿਰਦੀ ਭਾਬੀ ਜੀ,"ਇਹ ਟੂਣੇ ਵਾਲੀ ਸੁਰਖੀ ਬਿੰਦੀ ਐ
  ਭਾਬੀ, ਹਾਂ ਵੀਰ ਜੀ ਮੈਨੂੰ ਪਤਾ ਐ।"
  ਵਿਰਦੀ.."ਤੈਨੂੰ ਡਰ ਨਹੀਂ ਲੱਗਦਾ?"
  ਭਾਬੀ..."ਡਰ ਕਹਾਦਾ ਵੀਰ, ਇਹ ਆਪਣੇ ਸਮੇਂ ਦੀ ਬਹੁਤ ਵਧੀਆ ਕਾਢ ਸੀ। ਜਦੋਂ ਇਥੇ ਡਾਕਟਰ ਨਹੀਂ ਸੀ ਹੁੰਦੇ ਉਸ ਸਮੇਂ ਲੋਕਾਂ ਦਾ ਇਲਾਜ ਵੈਦ(ਜੋਗੀ) ਪਿੰਡ ਪਿੰਡ ਫਿਰ ਕੇ ਕਰਦੇ ਹੁੰਦੇ ਸੀ। ਵੈਦ ਜੋਗੀ ਨੂੰ ਇਸ ਟੂਣੇ ਰਾਹੀ ਸੁਨੇਹਾ ਦਿੱਤਾ ਜਾਂਦਾ ਸੀ ਕਿ ਇਸ ਪਿੰਡ ਕੋਈ ਮਰੀਜ ਹੈ। ਇਹ ਟੂਣਾ ਬੋਲਦਾ ਵੀ ਸੀ।"
  ਵਿਰਦੀ .."ਸੱਚੀ ਭਾਬੀ! ਇਹ ਬੋਲਦਾ ਕਿਵੇ ਸੀ?"
  ਭਾਬੀ.."ਜੇ ਕਿਸੇ ਦਾ ਸਿਰ ਦੁਖਦਾ ਹੁੰਦਾ ਤਾਂ ਉਹ ਚੁਰਾਸਤੇ ਵਿੱਚ ਆਪਣੇ ਘਰ ਵਾਲੇ ਪਾਸੇ ਲਾਲੇਰ ਲਾਲ ਕੱਪੜੇ ਵਿੱਚ ਬੰਨਕੇ ਰੱਖਦਾ ਸੀ। ਜੇ ਢਿੱਡ ਦੁਖਦਾ ਤਾਂ ਸੱਤਨਾਜਾ ਰੱਖਦਾ ਸੀ, ਜੇ ਮਰੀਜ ਨਵ ਵਿਆਹੀ ਔਰਤ ਹੁੰਦੀ ਸੀ ਤਾਂ ਟੂਣੇ ਵਿੱਚ ਸੁਰਖੀ ਬਿੰਦੀ ਵੰਗਾ ਆਦਿ ਰੱਖਦੇ ਸੀ। ਇਹ ਸਾਰਾ ਸਮਾਨ ਦੇਖਕੇ ਵੈਦ(ਜੋਗੀ) ਮਰੀਜ ਤੱਕ ਪਹੁੰਚ ਜਾਂਦਾ ਸੀ।ਇਹ ਇਸ ਤਰ੍ਹਾਂ ਬੋਲਦਾ ਸੀ। ਹਾਂ ਇਹਦੇ ਵਿੱਚ ਭੂਤ ਪ੍ਰੇਤ ਤਾਂ ਕਿਹਾ ਗਿਆ ਸੀ ਕਿ ਵੈਦ(ਜੋਗੀ) ਤੋਂ ਬਿਨਾਂ ਕੋਈ ਹੋਰ ਨਾ ਚੁੱਕੇ।"
  ਵਿਰਦੀ ....."ਸੱਚੀ ਭਾਬੀ ਇਹ ਤਾਂ ਗੱਲ ਮੇਰੇ ਦਿਲ ਲੱਗ ਗਈ। ਲਿਆ ਓਏ ਅਰਸ਼ ਮੈਨੂੰ ਵੀ ਲਵਾ ਪੈਂੱਗ ਹੁਣ ਨਹੀਂ ਡਰਦਾ ਮੈ ਟੂਣੇ ਤੋਂ। ਇਹ ਆਖ ਵਿਰਦੀ ਸ਼ਰਾਬ ਦੀ ਬੋਤਲ ਚੁੱਕ ਪੈੱਗ ਪਾਉਣ ਲੱਗਦਾ ਹੈ।"