ਮੈਂ ਜਾਣਦਾ ਹਾਂ (ਕਵਿਤਾ)

ਗੁਰਵਿੰਦਰ ਗੁਰੂ   

Email: gurvindrguru@gmail.com
Cell: +91 99147 03067
Address:
ਦਿੜ੍ਹਬਾ India
ਗੁਰਵਿੰਦਰ ਗੁਰੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਠ ਦਿਖਾ ਗਏ,ਆਣ ਲੱਗੀ ਤੋਂ ,ਮੈਂ ਯਾਰਾਂ ਨੂੰ ਜਾਣਦਾ ਹਾਂ,
ਝੱਲੀਆ ਸਿਰ ਤੇ, ਗੁਰਵਿੰਦਰਾਂ , ਮੈਂ ਹਾਰਾਂ ਨੂੰ ਜਾਣਦਾ ਹਾਂ

ਜਿਉਂਦਾ ਰੱਖਿਆ ਸੀ, ਮੈਂ ਖੁਦ ਨੂੰ, ਜਿਸ ਫੁਲ ਦੀ ਖਾਤਿਰ,
ਪੱਤੀਆਂ ਫੂਕ ਫੂਕ ਲੰਘੀਆ ,ਮੈਂ ਬਹਾਰਾਂ ਨੂੰ ਜਾਣਦਾ ਹਾਂ।

ਝੜੀ ਜਾਣ ਪੱਤੇ, ਟਾਹਣੀ ਤੋਂ , ਹਵਾ ਦੇ ਬਦਲੇ ਰੁਖ ਨਾਲ 
ਫੁੱਟ ਪਾ ਕੇ ਰਾਜ ਕਰਦੀਆਂ ,ਮੈਂ ਸਰਕਾਰਾਂ ਨੂੰ ਜਾਣਦਾ ਹਾਂ।

ਮੁਹੱਬਤ ਸੀ , ਵਤਨ ਦੀ ਮਿੱਟੀ ਨਾਲ, ਉਸ ਮਿਟੀ ਦੇ ਬੁੱਤ ਦੀ 
ਸਿਰ ਕਟਾ ਕੇ ਵੀ ਲੜੀਆਂ ,ਮੈਂ ਤਲਵਾਰਾਂ ਨੂੰ ਜਾਣਦਾ ਹਾਂ। 

ਜਹਿਰਾ ਖਾਣ, ਮਰੀ ਜਾਣ,  ਜਵਾਨ ਕਦੇ, ਕਿਸਾਨ ਕਦੇ, 
ਇੱਜਤ ਲੁੱਟਣ ਲੱਗੇ ਮਾਂ ਦੀ , ਮੈਂ ਗਦਾਰਾਂ ਨੂੰ ਜਾਣਦਾ ਹਾਂ।

ਜੇ ਇਹ ਆਪਣੇ ਨੇ , ਸੋਚਦਾ'  ਬੇਗਾਨੇ ਉਹ ਵੀ ਨਹੀ,
ਫਿਰ ਵੀ ਦੋ ਕਰ ਗਈਆਂ,  ਮੈ ਤਾਰਾਂ ਨੂੰ ਜਾਣਦਾ ਹਾਂ।