ਕਵਿਤਾਵਾਂ

 •    ਸੁਪਨੇ ਮੇਰੇ / ਸਵਰਨਜੀਤ ਕੌਰ ਗਰੇਵਾਲ( ਡਾ.) (ਕਵਿਤਾ)
 •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
 •    ਨੰਨੀ ਜਿੰਦ / ਬਿੰਦਰ ਜਾਨ ਏ ਸਾਹਿਤ (ਕਵਿਤਾ)
 •    ਸੱਜਣਾ ਵੇ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
 •    ਸਤਿਗੁਰ ਨਾਨਕ ਦਾ ਅਵਤਾਰ-ਦਿਹਾੜਾ / ਗੁਰਮਿੰਦਰ ਸਿੱਧੂ (ਡਾ.) (ਕਵਿਤਾ)
 •    ਕੂੜੇ ਨੂੰ ਫਰੋਲੇ / ਮਨਪ੍ਰੀਤ ਸਿੰਘ ਲੈਹੜੀਅਾਂ (ਕਵਿਤਾ)
 •    ਤੁਰਨਾ ਅਸਾਂ ਹੁਣ ਨਾਲ ਨਾਲ / ਸੁਰਜੀਤ ਕੌਰ (ਕਵਿਤਾ)
 •    ਮਾਂ ਬੋਲੀ ਪੰਜਾਬੀ / ਓਮਕਾਰ ਸੂਦ (ਕਵਿਤਾ)
 •    ਕੁਰਸੀਆਂ ਤੇ ਕਾਬਿਜ ਮੁਖੌਟਿਉ / ਸਤੀਸ਼ ਠੁਕਰਾਲ ਸੋਨੀ (ਕਵਿਤਾ)
 •    ਇੰਤਜ਼ਾਰ / ਗੁਰਪ੍ਰੀਤ ਕੌਰ ਧਾਲੀਵਾਲ (ਕਵਿਤਾ)
 •    ਬਾਬਾ ਨਾਨਕ / ਮਨਦੀਪ ਗਿੱਲ ਧੜਾਕ (ਗੀਤ )
 •    ਤੁਸੀਂ ਬਚਕੇ ਪਟਾਕਿਆਂ ਤੋ ਰਹਿਣਾ ਬੱਚਿਓ / ਬੂਟਾ ਗੁਲਾਮੀ ਵਾਲਾ (ਗੀਤ )
 •    ਕਲਯੁਗ / ਜਸ਼ਨਦੀਪ ਗਿੱਲ (ਕਵਿਤਾ)
 •    ਤਲੀਆਂ ਹੇਠਾਂ / ਚੰਦਰਕਾਂਤਾ ਰਾਏ (ਕਵਿਤਾ)
 • ਸਭ ਰੰਗ

 •    ਤਵਾਰੀਖ਼ ਗੁਰੂ ਖ਼ਾਲਸਾ' 'ਚ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਅਤੇ ਸਿਧਾਂਤ / ਪਰਮਵੀਰ ਸਿੰਘ (ਡਾ.) (ਆਲੋਚਨਾਤਮਕ ਲੇਖ )
 •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਆਦਤਾਂ: ਵਿਅਕਤੀ ਦੀ ਸ਼ਖਸੀਅਤ ਦਾ ਸ਼ੀਸ਼ਾ / ਕੈਲਾਸ਼ ਚੰਦਰ ਸ਼ਰਮਾ (ਲੇਖ )
 •    ਗੁਰੁ ਨਾਨਕੁ ਜਿਨ ਸੁਣਿਆ ਪੇਖਿਆ / ਗੁਰਦੀਸ਼ ਗਰੇਵਾਲ (ਲੇਖ )
 •    ਗੁਰਬਾਣੀ ਵਿਚੋਂ ਪ੍ਰਚੱਲਿਤ ਅਖਾਣ ਤੇ ਮੁਹਾਵਰੇ / ਨਿਸ਼ਾਨ ਸਿੰਘ ਰਾਠੌਰ (ਆਲੋਚਨਾਤਮਕ ਲੇਖ )
 •    ਸਦੀ ਜਿੱਡੇ ਮਨੁੱਖ / ਕ੍ਰਿਸ਼ਨ ਸਿੰਘ (ਪ੍ਰੋ) (ਲੇਖ )
 •    ਲੋਕ ਨਾਇਕਾਂ ਦਾ ਵਿਰਸਾ ਤੇ ਉਹਨਾਂ ਦੇ ਵਾਰਿਸ / ਇਕਬਾਲ ਸੋਮੀਆਂ (ਡਾ.) (ਲੇਖ )
 •    ਗਰੀਬੀ ਤੇ ਅਨਪੜ੍ਹਤਾ ਦੀ ਸੰਤਾਪ ਦੀ ਪੇਸ਼ਕਾਰੀ ਨਾਵਲ ਮੁਕਤੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਕਰਨ ਅਜਾਇਬ ਸਿੰਘ ਦਾ ਕਾਵਿ ਸੰਗ੍ਰਹਿ ‘ਕੋਏ ਸਿੱਲ੍ਹੇ ਪੱਥਰਾਂ ਦੇ’ ਬਿਰਹੋਂ ਦੀ ਦਾਸਤਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
 • ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਚੌਗਿਰਦਾ ਪ੍ਰੇਮੀ ਬਣ ਕੇ ਮਨਾਈਏ (ਲੇਖ )

  ਫੈਸਲ ਖਾਨ   

  Email: khan.faisal1996@yahoo.in
  Cell: +91 99149 65937
  Address: ਦਸਗਰਾਈਂ
  ਰੋਪੜ India
  ਫੈਸਲ ਖਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਸਾਰੀ ਦੁਨੀਆਂ ਵਿਚ ਗੁਰੂ ਨਾਨਕ ਦੇਵ ਜੀ ਦਾ ੫੫੦ ਸਾਲਾ ਪ੍ਰਕਾਸ਼ ਦਿਹਾੜਾ ਬੜੀ ਹੀ ਧੂਮ-ਧਾਮ ਅਤੇ ਸ਼ਾਨੋ-ਸੌਕਤ ਨਾਲ਼ ਮਨਾਇਆ ਜਾ ਰਿਹਾ ਹੈ।ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆਂ ਵਿਚ ਘੁੰਮ ਘੁੰਮ ਕੇ ਸਾਝੀਵਾਲਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ।ਗੁਰੂ ਨਾਨਕ ਦੇਵ ਜੀ ਚੌਗਿਰਦੇ ਨੂੰ ਬਹੁਤ ਜਿਆਦਾ ਪਿਆਰ ਕਰਦੇ ਸਨ।ਆਪ ਜੀ ਨੇ ਸਦਾ ਹੀ ਲੋਕਾਂ ਨੂੰ ਵਾਤਾਵਰਨ ਨਾਲ਼ ਜੁੜਨ ਅਤੇ ਵਾਤਾਵਰਨ ਦੀ ਸਾਂਭ –ਸੰਭਾਲ ਕਰਨ ਦਾ ਸੰਦੇਸ਼ ਦਿੱਤਾ।ਆਪ ਜੀ ਨੇ ਕਿਹਾ:
  "ਪਾਵਣੁ ਗੁਰੂ    ਪਾਣੀ ਪਿਤਾ    ਮਾਤਾ ਧਰਤਿ ਮਹਤੁ"
  ਪਰ ਬਹੁਤ ਦੁੱਖ ਦੀ ਗੱਲ ਹੈ ਕਿ ਅੱੱਜ ਲੋਕ ਚੌਗਿਰਦੇ ਦੀ ਸੰਭਾਲ ਪ੍ਰਤਿ ਉਦਾਸੀਨ ਨਜ਼ਰ ਆ ਰਹੇ ਹਨ।ਜੇਕਰ ਅਸੀਂ ਹਵਾ ਨੂੰ ਗੁਰੁ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਵਰਗਾ ਸਨਮਾਨ ਨਹੀਂ ਦਿੰਦੇ ਤਾਂ ਅਸੀਂ ਕਦੇ ਵੀ ਕੁਦਰਤ ਨਾਲ਼ ਨਜ਼ਦੀਕੀ ਰਿਸ਼ਤਾ ਕਾਇਮ ਨਹੀਂ ਕਰ ਸਕਦੇ।ਮਨੁੱਖ ਦੇ ਕੁਦਰਤ ਤੋਂ ਦੂਰ ਹੋਣ ਦਾ ਹੀ ਨਤੀਜਾ ਹੈ ਕਿ ਅੱਜ ਪ੍ਰਦੂਸ਼ਣ ਗੰਭੀਰ ਪੱਧਰ ਤੱਕ ਪਹੁੰਚ ਚੁੱਕਾ ਹੈ।ਅਨੇਕਾਂ ਬੀਮਾਰੀਆਂ ਦਾ ਅਸਾਨੀ ਨਾਲ਼ ਪਸਾਰ ਹੋ ਰਿਹਾ ਹੈ।ਪਿੱਛੇ ਜਿਹੇ ਬਿਹਾਰ ਵਿਚ ਚਮਕੀ ਬੁਖਾਰ ਨਾਲ਼ ਮਚੀ ਹਾਹਾਕਾਰ ਨੂੰ ਕੋਣ ਭੁੱਖ ਸਕਦਾ ਹੈ।ਕੁਦਰਤ ਨਾਲ਼ ਛੇੜ-ਛਾੜ ਕਾਰਨ ਮੌਸਮ ਵਿਚ ਤਬਦੀਲੀਆਂ ਆ ਰਹੀਆਂ ਹਨ, ਜਿਸ ਕਰਕੇ ਵਰਖਾ ਦੀ ਮਾਤਰਾ ਵਿਚ ਅਸਮਾਨਤਾ ਆ ਰਹੀ ਹੈ ਜਿਸ ਨਾਲ਼ ਵੱਡੇ ਪੱਧਰ ਤੇ ਹੜ੍ਹ ਆ ਰਹੇ ਹਨ ।ਜਦੋਂਕਿ ਕਈ ਇਲਾਕੇ ਸੁੱਕੇ ਹੀ ਰਹਿ ਜਾਂਦੇ ਹਨ।ਅੱਜ ਜ਼ਰੂਰੀ ਹੈ ਕਿ ਅਸੀਂ ਕੁਦਰਤ ਨਾਲ਼ ਨੇੜਤਾ ਵਧਾਈਏ।ਜਿੱਥੇ ਅੱਜ ਸਾਨੂੰ ਖੁਦ ਕੁਦਰਤ ਨਾਲ਼ ਜੁੜਨ ਦੀ ਲੋੜ ਹੈ ਉੱਥੇ ਹੀ ਹੋਰਨਾਂ ਨੂੰ ਕੁਦਰਤ ਨਾਲ਼ ਜੋੜਨ ਲਈ ਕੋਸ਼ਿਸ ਕਰਨੀ ਚਾਹੀਦੀ ਹੈ।
  ਅੱਜ ਤ੍ਰਾਸਦੀ ਇਹ ਹੈ ਕਿ ਮਨੁੱਖ ਨਾ ਤਾਂ ਗੁਰੂ ਸਾਹਿਬ ਦੀਆਂ ਗੱਲਾਂ ਮੰਨ ਰਿਹਾ ਹੈ ਤੇ ਨਾ ਹੀ ਉਹਨਾਂ ਦੀ ਬਾਣੀ ਦੇ ਅਮਲ ਕਰ ਰਿਹਾ ਹੈ।
  ਅੰਮ੍ਰਿਤ ਵਰਗੇ ਦਰਿਆਵਾਂ ਵਿਚ ਜਹਿਰ ਘੋਲ਼ ਦਿੱਤਾ ਹੈ।ਕਈ ਇਲਾਕਿਆਂ ਵਿਚ ਪੀਣ ਨੂੰ ਸਾਫ ਪਾਣੀ ਨਹੀਂ ਰਿਹਾ।ਹਵਾ ਸਾਹ ਲੈਣ ਯੋਗ ਨਹੀਂ ਰਹੀ।ਦੇਸ਼ ਵਿਚ ਬੇਸ਼ਕ ਪ੍ਰਦੂਸ਼ਣ ਰੋਕਣ ਲਈ ਕਾਨੂੰਨ ਤਾਂ ਹਨ ਪਰ ਉਹਨਾਂ ਨੂੰ ਸੁਚਾਰੂ ਰੂਪ ਵਿਚ ਲਾਗੂ ਨਹੀਂ ਕੀਤਾ ਜਾਂਦਾ।ਹਾਲਾਤ ਇੰਨੇ ਵਿਗੜ ਚੁੱਕੇ ਹਨ ਕਿ ਖਾਣ ਪੀਣ ਵਾਲੀਆਂ ਚੀਜਾਂ ਵਿਚ ਨਿਰੇ ਜਹਿਰ ਦੀ ਮਿਲਾਵਟ ਹੈ।ਦੁੱਧ ,ਦਹੀ,ਚਾਵਲ,ਮਸਾਲੇ,ਪਨੀਰ ,ਮੱਖਣ, ਘਿਓ , ਫਲ਼ਾਂ ਆਦਿ ਸਭ ਵਿਚ ਹੀ ਮਿਲਾਵਟ ਹੋ ਰਹੀ ਹੈ।ਇੱਥੋਂ ਤੱਕ ਕਿ ਸਬਜੀਆਂ ਵਿਚ ਬਹੁਤ ਸਾਰੇ ਰਸਾਇਣਾਂ ਦੇ ਤੱਤ ਪਾਏ ਜਾਂਦੇ ਹਨ।ਸਿਹਤ ਨਾਲ਼ ਪੂਰੀ ਤਰਾਂ੍ਹ ਖਿਲਵਾੜ ਹੋ ਰਿਹਾ ਹੈ ਪਰ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ।ਅੱਜ ਲੋੜ ਹੈ ਸਾਨੂੰ ਸਾਵਧਾਨ ਹੋਣ ਦੀ।ਕਈ ਥਾਂਵਾਂ ਦੇ ਲੋਕੀ ਰੁੱਖਾਂ ਦੇ ਲੰਗਰ ਲਗਾ ਰਹੇ ਹਨ।ਇਹ ਕੰਮ ਬਹੁਤ ਹੀ ਪ੍ਰਸ਼ੰਸ਼ਾ ਯੋਗ ਹੈ।ਮੈਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਪ੍ਰਾਪਤ ਰੁੱਖ ਨੂੰ ਚੰਗੀ ਥਾਂ ਲਾ ਕੇ ਉਸ ਦੀ ਸਾਂਭ ਸੰਭਾਲ ਕਰਨ।
  ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਤੇ ਸਾਡਾ ਸਭ ਦਾ ਇਹ ਫਰਜ਼ ਹੈ ਕਿ ਆਪਾਂ ਸਭ ਗੁਰੂ ਸਾਹਿਬ ਜੀ ਦੇ ਦੱਸੇ ਰਾਹਾਂ ਤੇ ਚੱਲੀਏ।ਆਪਣੇ ਆਲ਼ੇ-ਦੁਆਲ਼ੇ ਨੂੰ ਸਾਫ ਸੁਥਰਾ ਅਤੇ ਵੱਧ ਤੋ ਵੱਧ ਰੁੱਖ ਲਗਾ ਕੇ ਹਰਾ ਭਰਾ ਬਣਾਈਏ।ਮੈਂ ਸਮਝਦਾ ਹਾਂ ਕਿ ਇਹੀ ਗੁਰੂ ਸਾਹਿਬ ਨੂੰ ਸੱਚੀ ਸਰਧਾਂਜਲੀ ਹੋਵੇਗੀ।