ਕਲਯੁਗ (ਕਵਿਤਾ)

ਜਸ਼ਨਦੀਪ ਗਿੱਲ   

Email: g735533@gmail.com
Cell: +91 73553 33430
Address: House no. 213
Rampura Phool India
ਜਸ਼ਨਦੀਪ ਗਿੱਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਥੇ ਸੱਚ ਵੀ ਲਗਦੇ ਕੌੜੇ ਨੇ
ਝੂਠਾਂ ਦੇ ਭਰੇ ਤੌੜੇ ਨੇ
ਮੂੰਹ ਦੇਸ਼ ਦਿਆਂ ਕਿਰਸਾਨਾ ਦੇ
ਸਿਲਫਾਸਾਂ ਨੇ ਮਰੋੜੇ ਨੇ
ਦੇਸ਼ ਦੀ ਸੁੱਕੀ ਟਾਹਲੀ ਹੈ
ਬੇਈਮਾਨ ਅਾ ਬੈਠਾ ਮਾਲੀ ਹੈ
ਜਿਹੜਾ ਨਕਸ਼ਾ ਦਿਖਾਉਂਦੇ ਨੇ
ਉਹ ਵੀ ਲਗਦਾ ਜਾਹਲੀ ਹੈ
ਏਥੇ ਤਾਰਾਂ ਦੇ ਵਿੱਚ ਕੁੰਡੀ ਹੈ
ਕੋਈ ਯਾਰ ਨਾ ਦਿਸਦਾ ਜੁੰਡੀ ਐ
ਫੁੱਟਪਾਥਾਂ ਤੇ ਤੁਰਦੇ ਫਿਰਦੇ ਨੇ
ਮੋਬਾਇਲ ਹੀ ਲਗਦਾ ਖੂੰਡੀ ਹੈ
ਹੁਣ ਹਵਾ ਨਾ ਪੈਂਦੀ ਧੁੰਨੀ ਐ
ਖਤਰੇ ਦੇ ਵਿੱਚ ਚੁੰਨੀ ਐ
ਲੱਚਰਤਾ ਬੇਰੋਜਗਾਰੀ ਨੇ
ਨੌਜਵਾਨਾਂ ਦੀ ਹਿੱਕ ਭੁੰਨੀ ਐ
ਦਾਣਾ ਪਾਣੀ ਜਹਿਰ ਜਾਪਦਾ
ਜੁਲਮ ਦਾ ਹੋਇਆ ਕਹਿਰ ਜਾਪਦਾ
ਚੋਜ ਕੋਰਟ ਦੇ ਕੇਸਾਂ ਦਾ
ਦਿਲ ਤੇ ਅੱਠੋ ਪਹਿਰ ਜਾਪਦਾ
ਖਿਡਾਰੀ ਵਿੱਚ ਬੇਹੋਸ਼ੀ ਨੇ
ਦਾਰੂ ਦੇ ਸਿਰ ਤੇ ਹੋਸੀ਼ ਨੇ
ਅਮਲਾਂ ਦੇ ਕਈ ਪੰਨਿਆਂ ਤੇ
ਗਿੱਲ ਰਾਮਪੁਰਾ ਵਰਗੇ ਦੋਸ਼ੀ ਨੇ