ਕਵਿਤਾਵਾਂ

 •    ਸੁਪਨੇ ਮੇਰੇ / ਸਵਰਨਜੀਤ ਕੌਰ ਗਰੇਵਾਲ( ਡਾ.) (ਕਵਿਤਾ)
 •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
 •    ਨੰਨੀ ਜਿੰਦ / ਬਿੰਦਰ ਜਾਨ ਏ ਸਾਹਿਤ (ਕਵਿਤਾ)
 •    ਸੱਜਣਾ ਵੇ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
 •    ਸਤਿਗੁਰ ਨਾਨਕ ਦਾ ਅਵਤਾਰ-ਦਿਹਾੜਾ / ਗੁਰਮਿੰਦਰ ਸਿੱਧੂ (ਡਾ.) (ਕਵਿਤਾ)
 •    ਕੂੜੇ ਨੂੰ ਫਰੋਲੇ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
 •    ਤੁਰਨਾ ਅਸਾਂ ਹੁਣ ਨਾਲ ਨਾਲ / ਸੁਰਜੀਤ ਕੌਰ (ਕਵਿਤਾ)
 •    ਮਾਂ ਬੋਲੀ ਪੰਜਾਬੀ / ਓਮਕਾਰ ਸੂਦ (ਕਵਿਤਾ)
 •    ਕੁਰਸੀਆਂ ਤੇ ਕਾਬਿਜ ਮੁਖੌਟਿਉ / ਸਤੀਸ਼ ਠੁਕਰਾਲ ਸੋਨੀ (ਕਵਿਤਾ)
 •    ਇੰਤਜ਼ਾਰ / ਗੁਰਪ੍ਰੀਤ ਕੌਰ ਧਾਲੀਵਾਲ (ਕਵਿਤਾ)
 •    ਬਾਬਾ ਨਾਨਕ / ਮਨਦੀਪ ਗਿੱਲ ਧੜਾਕ (ਗੀਤ )
 •    ਤੁਸੀਂ ਬਚਕੇ ਪਟਾਕਿਆਂ ਤੋ ਰਹਿਣਾ ਬੱਚਿਓ / ਬੂਟਾ ਗੁਲਾਮੀ ਵਾਲਾ (ਗੀਤ )
 •    ਕਲਯੁਗ / ਜਸ਼ਨਦੀਪ ਗਿੱਲ (ਕਵਿਤਾ)
 •    ਤਲੀਆਂ ਹੇਠਾਂ / ਚੰਦਰਕਾਂਤਾ ਰਾਏ (ਕਵਿਤਾ)
 • ਸਭ ਰੰਗ

 •    ਤਵਾਰੀਖ਼ ਗੁਰੂ ਖ਼ਾਲਸਾ' 'ਚ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਅਤੇ ਸਿਧਾਂਤ / ਪਰਮਵੀਰ ਸਿੰਘ (ਡਾ.) (ਆਲੋਚਨਾਤਮਕ ਲੇਖ )
 •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਆਦਤਾਂ: ਵਿਅਕਤੀ ਦੀ ਸ਼ਖਸੀਅਤ ਦਾ ਸ਼ੀਸ਼ਾ / ਕੈਲਾਸ਼ ਚੰਦਰ ਸ਼ਰਮਾ (ਲੇਖ )
 •    ਗੁਰੁ ਨਾਨਕੁ ਜਿਨ ਸੁਣਿਆ ਪੇਖਿਆ / ਗੁਰਦੀਸ਼ ਗਰੇਵਾਲ (ਲੇਖ )
 •    ਗੁਰਬਾਣੀ ਵਿਚੋਂ ਪ੍ਰਚੱਲਿਤ ਅਖਾਣ ਤੇ ਮੁਹਾਵਰੇ / ਨਿਸ਼ਾਨ ਸਿੰਘ ਰਾਠੌਰ (ਆਲੋਚਨਾਤਮਕ ਲੇਖ )
 •    ਸਦੀ ਜਿੱਡੇ ਮਨੁੱਖ / ਕ੍ਰਿਸ਼ਨ ਸਿੰਘ (ਪ੍ਰੋ) (ਲੇਖ )
 •    ਲੋਕ ਨਾਇਕਾਂ ਦਾ ਵਿਰਸਾ ਤੇ ਉਹਨਾਂ ਦੇ ਵਾਰਿਸ / ਇਕਬਾਲ ਸੋਮੀਆਂ (ਡਾ.) (ਲੇਖ )
 •    ਗਰੀਬੀ ਤੇ ਅਨਪੜ੍ਹਤਾ ਦੀ ਸੰਤਾਪ ਦੀ ਪੇਸ਼ਕਾਰੀ ਨਾਵਲ ਮੁਕਤੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਕਰਨ ਅਜਾਇਬ ਸਿੰਘ ਦਾ ਕਾਵਿ ਸੰਗ੍ਰਹਿ ‘ਕੋਏ ਸਿੱਲ੍ਹੇ ਪੱਥਰਾਂ ਦੇ’ ਬਿਰਹੋਂ ਦੀ ਦਾਸਤਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
 • ਪ੍ਰਭਜੋਤ ਕੌਰ ਸਿੰਘ ਦੀ ਨਿਵੇਕਲੀ ਸੁਚਿੱਤਰ ਪੁਸਤਕ “ਇਕ ਸੀ ਚਿੜੀ…” ਦਾ ਲੋਕ ਅਰਪਣ (ਖ਼ਬਰਸਾਰ)  ਸਰੀ  -- ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੀ ਪੋਤਰੀ ਪ੍ਰਭਜੋਤ ਕੌਰ ਸਿੰਘ ਦੁਆਰਾ ਦੋ ਭਾਸ਼ਾਵਾਂ (ਪੰਜਾਬੀ ਤੇ ਅੰਗ੍ਰੇਜ਼ੀ) ਵਿਚ ਰਚਿਤ ਨਿਵੇਕਲੀ ਪੁਸਤਕ ' ਇੱਕ ਸੀ ਚਿੜੀ, ਜਿਸ ਦਾ ਨਾਂਅ ਸੀ ਚੂਈ' ਰਿਲੀਜ਼ ਕਰਨ ਲਈ ਬੰਬੇ ਬੈਂਕੁਇਟ ਹਾਲ ਸਰੀ ਵਿਖੇ ਸਮਾਗਮ ਰਚਾਇਆ ਗਿਆ ਜਿਸ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਟੀ ਸ੍ਰੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ.ਪੀ. ਸਿੰਘ, ਸਾਧੂ ਬਿਨਿੰਗ, ਪ੍ਰਿੰਸਸ ਮਾਰਗਰੇਟ ਸੈਕੰਡਰੀ ਸਕੂਲ ਸਰੀ ਦੀ ਪੰਜਾਬੀ ਅਧਿਆਪਕਾ ਅਮਨਦੀਪ ਛੀਨਾ ਅਤੇ ਐਲ.ਏ. ਮੈਥਿਸਨ ਸੈਕੰਡਰੀ ਸਕੂਲ ਸਰੀ ਦੀ ਵਿਦਿਆਰਥਣ ਨੰਦਨੀ ਕੌਸ਼ਲ ਨੇ ਕੀਤੀ।


   ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੰਭਾਲਦਿਆਂ ਐਲ. ਏ. ਮੈਥਿਸਨ ਸੈਕੰਡਰੀ ਸਕੂਲ ਸਰੀ ਦੀ ਗਿਆਰਵੀਂ ਦੀ ਵਿਦਿਆਰਥਣ ਕਰਮਨ ਗਿੱਲ ਨੇ ਐਲ.ਏ.ਐਮ. ਦੀ ਸਮਾਜ ਵਿਗਆਨ ਦੀ ਅਧਿਆਪਕਾ ਐਨੀ ਓਹਾਨਾ ਨੂੰ ਸਮਾਗਮ ਦਾ ਸ਼ੁੱਭ ਅਰੰਭ ਕਰਨ ਦੀ ਦਾਅਵਤ ਦਿੱਤੀ। ਐਨੀ ਓਹਾਨਾ ਨੇ ਸਭ ਤੋਂ ਪਹਿਲਾਂ ਕੈਨੇਡਾ ਦੇ ਮੂਲਵਾਸੀਆਂ ਨੂੰ ਯਾਦ ਕੀਤਾ ਜਿਨ੍ਹਾਂ ਦਾ ਇਹ ਅਸਲ ਦੇਸ਼ ਹੈ ਅਤੇ ਉਹਨਾਂ ਦੀਆਂ ਮਰ ਰਹੀਆ ਭਾਸ਼ਾਵਾਂ ਦੀ ਗੱਲ ਵੀ ਕੀਤੀ। ਫਿਰ ਉਸ ਨੇ ਪ੍ਰਭਜੋਤ ਦੇ ਥੋੜੇ ਸਮੇਂ ਵਿਚ ਹੀ ਸਕੂਲ ਦੀ ਹਰਮਨ ਪਿਆਰੀ ਅਧਿਆਪਕਾ ਹੋਣ ਦਾ ਮਾਣ ਹਾਸਲ ਕਰਨ ਦੀ ਗੱਲ ਕੀਤੀ। ਪੁਸਤਕ ਦੀ ਲੇਖਿਕਾ ਪ੍ਰਭਜੋਤ ਨੇ ਸਭ ਦਾ ਸਵਾਗਤ ਕਰਦਿਆਂ ਇਸ ਪੁਸਤਕ ਦੇ ਹੋਂਦ ਵਿਚ ਆਉਣ ਦੀ ਦਿਲਚਸਪ ਕਹਾਣੀ ਸਾਂਝੀ ਕੀਤੀ। ਪ੍ਰਭਜੋਤ ਨੇ ਵਿਸ਼ਵ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਵੱਲੋਂ ਇਸ ਪੁਸਤਕ ਨੂੰ ਬਹੁਤ ਹੀ ਖੂਬਸੂਰਤ ਚਿੱਤਰਾਂ ਨਾਲ ਸ਼ੰਗਾਰਨ ਅਤੇ ਸੁਚਿੱਤਰ ਬਣਾਉਣ ਲਈ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਪੁਸਤਕ ਉਪਰ ਬੋਲਦਿਆਂ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਪ੍ਰਭਜੋਤ ਦੇ ਬਚਪਨ ਬਾਰੇ, ਜੀਵਨ ਬਾਰੇ, ਕਿਤਾਬਾਂ ਨਾਲ ਜੁੜਨ ਸਬੰਧੀ ਸਮੁੱਚੀ ਕਹਾਣੀ ਵਿਸਥਾਰ ਨਾਲ ਸਾਂਝੀ ਕੀਤੀ ਅਤੇ ਕਿਹਾ ਕਿ ਹੁਣ ਉਨ੍ਹਾਂ ਨੂੰ ਤਸੱਲੀ ਹੋ ਗਈ ਹੈ ਕਿ ਪਰਿਵਾਰ ਵਿਚ ਪੁਸਤਕਾਂ ਦੇ ਵਿਰਸੇ ਨੂੰ ਸੰਭਾਲਣ ਵਾਲੀ ਪ੍ਰਭਜੋਤ ਹੈ। ਜਰਨੈਲ ਸਿੰਘ ਆਰਟਿਸਟ ਨੇ ਕਿਹਾ ਕਿ ਇਹ ਪੁਸਤਕ ਬਹੁਤ ਹੀ ਦਿਲਚਸਪ ਵਾਰਤਾਲਾਪ ਵਿਚ ਲਿਖੀ ਗਈ ਹੈ। ਇਸ ਪੁਸਤਕ ਨੂੰ ਸਚਿੱਤਰ ਬਣਾਉਣ ਵਿਚ ਉਹਨਾਂ ਨੂੰ ਮਾਨਿਸਕ ਤਸੱਲੀ ਮਿਲੀ ਹੈ। ਸ਼ਾਇਰ ਮੋਹਨ ਗਿੱਲ ਨੇ ਪੁਸਤਕ ਦੇ ਕਈ ਹਵਾਲੇ ਦਿੰਦਿਆਂ ਦੱਸਿਆ ਕਿ ਇਸ ਪੁਸਤਕ ਵਿਚ ਹਰ ਵਰਗ ਦੇ ਪਾਠਕ ਲਈ ਬਹੁਤ ਹੀ ਦਿਲਕਸ਼ ਸਮੱਗਰੀ ਹੈ ਅਤੇ ਇਸ ਵਿਚ ਪੰਛੀਆਂ ਬਾਰੇ ਅਤੇ ਮਨੁੱਖੀ ਰਿਸ਼ਤਿਆਂ ਬਾਰੇ ਖੂਬਸੂਰਤ ਅਤੇ ਉਸਾਰੂ ਭਾਵਨਾ ਦਾ ਪ੍ਰਗਟਾਵਾ ਹੈ। ਪਲੀਅ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਤੇ ਮੀਤ ਪ੍ਰਧਾਨ ਸਾਧੂ ਬਿਨਿੰਗ ਨੇ ਪ੍ਰਭਜੋਤ ਦਾ ਵਿਦਿਆਥੀ ਹੋਣ ਸਮੇਂ ਤੋਂ ਪਲੀਅ ਦੇ ਸਮਾਗਮਾਂ ਵਿਚ ਭਾਗ ਲੈਣ ਤੇ ਇਨਾਮ ਹਾਸਲ ਕਰਨ, ਫਿਰ ਪਲੀਅ ਦੇ ਹਰ ਕੰਮ ਵਿਚ ਸਰਗਰਮੀ ਨਾਲ ਭਾਗ ਲੈਣ ਬਾਰੇ ਗੱਲਾਂ ਕੀਤੀਆਂ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਨੂੰ ਹੁਣ ਯਕੀਨ ਹੋ ਗਿਆ ਹੈ ਕਿ ਪਲੀਅ ਨੌਜਵਾਨ ਹੱਥਾਂ ਵਿਚ ਆ ਜਾਵੇਗੀ। ਪੰਜਾਬੀ ਅਧਿਆਪਕਾ ਅਮਨਦੀਪ ਛੀਨਾ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਪ੍ਰਭਜੋਤ ਉਹਨਾਂ ਦੀ ਵਿਦਿਆਰਥਣ ਸੀ ਅਤੇ ਹੋਰ ਇਸ ਗੱਲ ਦੀ ਖੁਸ਼ੀ ਵੀ ਸੀ ਕਿ ਇਹ ਸਕੂਲ ਵਿਚ ਪੜ੍ਹਦਿਆਂ ਹੀ ਰੇਡੀਉ ਰੈਡ ਐਫ. ਐਮ. ‘ਤੇ ‘ਸਾਡੇ ਬੱਚੇ ਸਾਡਾ ਵਿਰਸਾ’ ਬੱਚਿਆਂ ਦਾ ਪਰੋਗਰਾਮ ਦੇਣ ਲੱਗ ਪਈ ਸੀ। ਅਧਿਆਪਕ ਨੂੰ ਇਸ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਹੈ ਕਿ ਉਸ ਦਾ ਵਿਦਿਆਰਥੀ ਉਹਨਾਂ ਵਾਂਗ ਇਕ ਪੰਜਾਬੀ ਅਧਿਆਪਕਾ ਬਣ ਕੇ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾ ਰਿਹਾ ਹੋਵੇ। ਏ.ਐਲ.ਐਮ. ਸਕੂਲ ਦੇ ਵਿਦਿਆਰਥੀ ਨੰਦਨੀ ਕੌਸ਼ਲ (ਬਾਰ੍ਹਵੀਂ), ਕਰਮਨ ਕੌਰ ਗਿੱਲ (ਗਿਆਰਵੀਂ), ਅਰਮਾਨ ਥਾਂਦੀ (ਦਸਵੀਂ) ਗੁਰਕੀਤ ਕੌਰ ਮਿਨਹਾਸ ( ਦਸਵੀਂ)  ਨੇ ਪ੍ਰਭਜੋਤ ਕੌਰ ਸਿੰਘ ਦੀ ਸੁਹਿਰਦਤਾ, ਕਾਰਜਸ਼ੀਲਤਾ ਅਤੇ ਨਿਮਰ ਸੁਭਾਅ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਇਸ ਪੁਸਤਕ ਦੀ ਪ੍ਰਸੰਸਾ ਕਰਦਿਆਂ ਪ੍ਰਭਜਜੋਤ ਨੂੰ ਵਧਾਈ ਦਿੱਤੀ।
  ਡਾ. ਐਸ. ਪੀ. ਸਿੰਘ ਨੇ ਬੇਹੱਦ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੋ ਕੁਝ ਅਸੀਂ ਪੰਜਾਬ ਵਿਚ ਨਹੀਂ ਕਰ ਸਕੇ ਉਹ ਪ੍ਰਭਜੋਤ ਨੇ ਕੈਨੇਡਾ ਵਿਚ ਕਰ ਕੇ ਪੰਜਾਬੀ ਸਾਹਿਤ ਲਈ ਨਵੇਂ ਅਧਿਆਏ ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਪੁਸਤਕ ਦੀ ਵਿੱਲਖਣਤਾ ਇਸ ਕਰ ਕੇ ਵੀ ਹੈ ਕਿ ਇਕ ਹੋਣਹਾਰ ਕੈਨੇਡੀਅਨ ਜੰਮ ਪਲ ਨੌਜਵਾਨ ਲੇਖਿਕਾ ਦੀ ਰਚਨਾ ਹੈ ਅਤੇ ਇਸ ਤੋਂ ਸਪੱਸ਼ਟ ਰੂਪ ਵਿਚ ਝਲਕਾਰਾ ਮਿਲਦਾ ਹੈ ਕਿ ਕੈਨੇਡਾ ਦੇ ਜੰਮਪਲ ਨਵੇਂ ਲੇਖਕਾਂ ਦੀ ਭਾਸ਼ਾ, ਸ਼ੈਲੀ ਅਤੇ ਸਿਨਫ ਕਿਸ ਤਰ੍ਹਾਂ ਦੀ ਹੋਵੇਗੀ। 
  ਅੰਤ ਵਿਚ ਪ੍ਰਭਜੋਤ ਨੇ ਦੂਰੋਂ ਨੇੜਿਉਂ ਚੱਲ ਕੇ ਆਏ ਸਭ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਸਮੁੱਚੇ ਰੂਪ ਵਿਚ ਇਹ ਸਮਾਗਮ ਸਰੀ ਵਿਚ ਹੋ ਰਹੇ ਸਾਹਿਤਕ ਸਮਾਗਮਾਂ ਤੋਂ ਬਿਲਕੁਲ ਹੀ ਨਿਵੇਕਲਾ ਸੀ ਕਿਉਂਕਿ ਇਸ ਸਮਾਗਮ ਦਾ ਸਾਰਾ ਪ੍ਰਬੰਧ ਐਲ. ਏ. ਮੈਥਿਸਨ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦੇ ਹੱਥ ਸੀ। ਮੌਕੇ ਸਿਰ ਸਮਾਗਮ ਆਰੰਭ ਹੋਇਆ ਤੇ ਸਮੇਂ ਤੋਂ ਦਸ ਮਿੰਟ ਪਹਿਲਾਂ ਸਮਾਪਤ ਹੋ ਗਿਆ ਕਿਉਂਕਿ ਬਿਮਾਰ ਹੋਣ ਕਾਰਨ ਦੋ ਬੁਲਾਰੇ ਪਹੁੰਚ ਨਹੀਂ ਸੀ ਸਕੇ।  ਇਹ ਸਮਾਗਮ ਢੁੱਕਵਾਂ ਇਸ ਲਈ ਸੀ ਕਿ ਕਿਸੇ ਵੀ ਬੁਲਾਰੇ ਨੇ ਆਪਣੇ ਭਾਸ਼ਣਾਂ ਵਿਚ ਕੋਈ ਵਾਧੂ ਗੱਲਾਂ ਕਰ ਕੇ ਸਮਾਂ ਬਰਬਾਦ ਨਹੀਂ ਸੀ ਕੀਤਾ। ਸਭ ਨੇ ਇਸ ਸਮਾਗਮ ਦੀ ਸ਼ਲਾਘਾ ਕੀਤੀ।

  ਹਰਦਮ ਮਾਨ
  (ਹਰਦਮ ਮਾਨ)(ਹਰਦਮ ਮਾਨ)