ਕਵਿਤਾਵਾਂ

 •    ਸੁਪਨੇ ਮੇਰੇ / ਸਵਰਨਜੀਤ ਕੌਰ ਗਰੇਵਾਲ( ਡਾ.) (ਕਵਿਤਾ)
 •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
 •    ਨੰਨੀ ਜਿੰਦ / ਬਿੰਦਰ ਜਾਨ ਏ ਸਾਹਿਤ (ਕਵਿਤਾ)
 •    ਸੱਜਣਾ ਵੇ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
 •    ਸਤਿਗੁਰ ਨਾਨਕ ਦਾ ਅਵਤਾਰ-ਦਿਹਾੜਾ / ਗੁਰਮਿੰਦਰ ਸਿੱਧੂ (ਡਾ.) (ਕਵਿਤਾ)
 •    ਕੂੜੇ ਨੂੰ ਫਰੋਲੇ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
 •    ਤੁਰਨਾ ਅਸਾਂ ਹੁਣ ਨਾਲ ਨਾਲ / ਸੁਰਜੀਤ ਕੌਰ (ਕਵਿਤਾ)
 •    ਮਾਂ ਬੋਲੀ ਪੰਜਾਬੀ / ਓਮਕਾਰ ਸੂਦ (ਕਵਿਤਾ)
 •    ਕੁਰਸੀਆਂ ਤੇ ਕਾਬਿਜ ਮੁਖੌਟਿਉ / ਸਤੀਸ਼ ਠੁਕਰਾਲ ਸੋਨੀ (ਕਵਿਤਾ)
 •    ਇੰਤਜ਼ਾਰ / ਗੁਰਪ੍ਰੀਤ ਕੌਰ ਧਾਲੀਵਾਲ (ਕਵਿਤਾ)
 •    ਬਾਬਾ ਨਾਨਕ / ਮਨਦੀਪ ਗਿੱਲ ਧੜਾਕ (ਗੀਤ )
 •    ਤੁਸੀਂ ਬਚਕੇ ਪਟਾਕਿਆਂ ਤੋ ਰਹਿਣਾ ਬੱਚਿਓ / ਬੂਟਾ ਗੁਲਾਮੀ ਵਾਲਾ (ਗੀਤ )
 •    ਕਲਯੁਗ / ਜਸ਼ਨਦੀਪ ਗਿੱਲ (ਕਵਿਤਾ)
 •    ਤਲੀਆਂ ਹੇਠਾਂ / ਚੰਦਰਕਾਂਤਾ ਰਾਏ (ਕਵਿਤਾ)
 • ਸਭ ਰੰਗ

 •    ਤਵਾਰੀਖ਼ ਗੁਰੂ ਖ਼ਾਲਸਾ' 'ਚ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਅਤੇ ਸਿਧਾਂਤ / ਪਰਮਵੀਰ ਸਿੰਘ (ਡਾ.) (ਆਲੋਚਨਾਤਮਕ ਲੇਖ )
 •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਆਦਤਾਂ: ਵਿਅਕਤੀ ਦੀ ਸ਼ਖਸੀਅਤ ਦਾ ਸ਼ੀਸ਼ਾ / ਕੈਲਾਸ਼ ਚੰਦਰ ਸ਼ਰਮਾ (ਲੇਖ )
 •    ਗੁਰੁ ਨਾਨਕੁ ਜਿਨ ਸੁਣਿਆ ਪੇਖਿਆ / ਗੁਰਦੀਸ਼ ਗਰੇਵਾਲ (ਲੇਖ )
 •    ਗੁਰਬਾਣੀ ਵਿਚੋਂ ਪ੍ਰਚੱਲਿਤ ਅਖਾਣ ਤੇ ਮੁਹਾਵਰੇ / ਨਿਸ਼ਾਨ ਸਿੰਘ ਰਾਠੌਰ (ਆਲੋਚਨਾਤਮਕ ਲੇਖ )
 •    ਸਦੀ ਜਿੱਡੇ ਮਨੁੱਖ / ਕ੍ਰਿਸ਼ਨ ਸਿੰਘ (ਪ੍ਰੋ) (ਲੇਖ )
 •    ਲੋਕ ਨਾਇਕਾਂ ਦਾ ਵਿਰਸਾ ਤੇ ਉਹਨਾਂ ਦੇ ਵਾਰਿਸ / ਇਕਬਾਲ ਸੋਮੀਆਂ (ਡਾ.) (ਲੇਖ )
 •    ਗਰੀਬੀ ਤੇ ਅਨਪੜ੍ਹਤਾ ਦੀ ਸੰਤਾਪ ਦੀ ਪੇਸ਼ਕਾਰੀ ਨਾਵਲ ਮੁਕਤੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਕਰਨ ਅਜਾਇਬ ਸਿੰਘ ਦਾ ਕਾਵਿ ਸੰਗ੍ਰਹਿ ‘ਕੋਏ ਸਿੱਲ੍ਹੇ ਪੱਥਰਾਂ ਦੇ’ ਬਿਰਹੋਂ ਦੀ ਦਾਸਤਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
 • ਕਹਾਣੀ ਕਲਾ ਅਤੇ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਭਰਪੂਰ ਚਰਚਾ ਹੋਈ (ਖ਼ਬਰਸਾਰ)


  ਬਰੈਂਪਟਨ:- 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਦੀ ਸਤੰਬਰ ਮਹੀਨੇ ਦੀ ਮੀਟਿੰਗ ਸੰਚਾਲਕ ਕੁਲਵਿੰਦਰ ਖਹਿਰਾ, ਬ੍ਰਜਿੰਦਰ ਗੁਲਾਟੀ, ਅਤੇ ਪਰਮਜੀਤ ਦਿਓਲ ਦੀ ਦੇਖ-ਰੇਖ ਹੇਠ ਹੋਈ ਜਿਸ ਵਿੱਚ ਜਿੱਥੇ ਕਹਾਣੀ ਦੀ ਬਣਤਰ 'ਤੇ ਗੱਲਬਾਤ ਹੋਈ ਓਥੇ ਭਾਰਤ ਦੀ ਭਾਸ਼ਾ ਨੀਤੀ ਅਤੇ ਪੰਜਾਬੀ ਦੀ ਸਥਿਤੀ 'ਤੇ ਵੀ ਵਿਚਾਰਾਂ ਹੋਈਆਂ। ਕਹਾਣੀਕਾਰ ਜਰਨੈਲ ਸਿੰਘ ਨੇ ਕਹਾਣੀ ਜੁਗਤ ਬਾਰੇ ਗੱਲ ਕਰਦਿਆਂ ਕਿਹਾ ਕਿ ਬੇਸ਼ੱਕ ਕਹਾਣੀ ਦੇ ਪਾਤਰ ਕਾਲਪਨਿਕ ਹੁੰਦੇ ਹਨ ਫਿਰ ਵੀ ਉਹ ਹੱਡ-ਮਾਸ ਦੇ ਬਣੇ ਹੋਏ ਲੱਗਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਾਤਰ ਆਮ ਜੀਵਨ ਵਿੱਚੋਂ ਹੋਣੇ ਚਾਹੀਦੇ ਨੇ।  ਉਨ੍ਹਾਂ ਦੱਸਿਆ ਕਿ ਪਾਤਰ ਦੋ ਤਰ੍ਹਾਂ ਦੇ ਹੁੰਦੇ ਹਨ: ਗੋਲ਼ ਪਾਤਰ ਅਤੇ ਚਪਟੇ ਪਾਤਰ। ਗੋਲ਼ ਪਾਤਰ ਉਹ ਹੁੰਦੇ ਨੇ ਜੋ ਕਹਾਣੀ ਦੌਰਾਨ (ਸੁਭਾਵਕ/ਵਿਹਾਰਕ ਤੌਰ 'ਤੇ) ਬਦਲਦੇ ਨੇ ਅਤੇ ਚਪਟੇ ਪਾਤਰ ਸਾਰੀ ਕਹਾਣੀ ਦੌਰਾਨ ਇੱਕੋ ਹੀ ਤਰ੍ਹਾਂ ਦੇ ਰਹਿੰਦੇ ਨੇ। ਕਹਾਣੀ ਦੀ ਭਾਸ਼ਾ ਬਾਰੇ ਉਨ੍ਹਾਂ ਕਿਹਾ ਕਿ ਸਾਹਿਤ ਸ਼ਬਦੀ ਕਲਾ ਹੈ ਅਤੇ ਸਹੀ ਢੰਗ ਨਾਲ਼ ਕੀਤਾ ਗਿਆ ਸ਼ਬਦ-ਜੋੜ ਸਾਹਿਤ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਬਿੰਬ/ਪ੍ਰਤੀਕ ਸਾਹਿਤ ਦਾ ਸ਼ਿੰਗਾਰ ਹੁੰਦੇ ਨੇ ਪਰ ਇਨ੍ਹਾਂ ਦੀ ਲੋੜੋਂ ਵੱਧ ਵਰਤੋਂ ਸਾਹਿਤਕ ਕ੍ਰਿਤ ਨੂੰ ਬੋਝਲ ਬਣਾ ਦਿੰਦੀ ਹੈ । ਉਨ੍ਹਾਂ ਕਹਾਣੀ ਦੇ ਵਰਨਣ ਦੀਆਂ ਜੁਗਤਾਂ ਦੀ ਗੱਲ ਕਰਦਿਆਂ ਦੱਸਿਆ ਕਿ ਪਹਿਲੀ ਪੀੜ੍ਹੀ ਦੀ ਕਹਾਣੀ ਇਕਹਿਰੀ ਪਰਤ ਦੀ ਹੁੰਦੀ ਸੀ ਲੇਕਿਨ ਅੱਜ ਦੀ ਕਹਾਣੀ ਜਲਿਟ ਅਤੇ ਬਹੁ-ਪਰਤੀ ਕਹਾਣੀ ਹੈ। ਉਨ੍ਹਾਂ ਨੇ ਇਸ ਪਰਿਵਰਤਨ ਦਾ ਕਾਰਨ  ਸਮਾਜੀ ਰਿਸ਼ਤਿਆਂ ਵਿੱਚ ਆ ਗਈ ਜਟਿਲਤਾ ਨੂੰ ਦੱਸਿਆ ਅਤੇ ਕਿਹਾ ਕਿ ਅੱਜ ਦੇ ਜੀਵਨ ਦੀਆਂ ਗੁੰਝਲ਼ਾਂ ਨੂੰ ਬਿਆਨਣ ਲਈ ਜਲਿਟ ਕਹਾਣੀ ਹੀ ਲਿਖਣੀ ਪਵੇਗੀ। ਉਨ੍ਹਾਂ ਕਿਹਾ ਕਿ ਕਹਾਣੀ ਵਿੱਚ ਵਿਚਾਰਧਾਰਾ ਸੰਕੇਤਕ ਰੂਪ ਵਿੱਚ ਹੋਣੀ ਚਾਹੀਦੀ ਹੈ, ਨਾਹਰੇ ਵਜੋਂ ਨਹੀਂ। ਉਨ੍ਹਾਂ ਦੇ ਕਹਿਣ ਅਨੁਸਾਰ, ਕਹਾਣੀ ਦੇ ਨਿਯਮ ਬਦਲੇ ਜਾ ਸਕਦੇ ਨੇ ਪਰ ਬਦਲ ਉਹੀ ਸਕੇਗਾ ਜਿਸ ਨੂੰ ਇਸਦਾ ਗਿਆਨ ਹੋਵੇਗਾ।
  ਡਾ ਨਾਹਰ ਸਿੰਘ ਨੇ ਭਾਰਤ ਸਰਕਾਰ ਦੀ ਭਾਸ਼ਾ ਨੀਤੀ ਅਤੇ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਬੋਲਦਿਆਂ ਕਿਹਾ ਕਿ ਸਾਡੀਆਂ ਭਾਰਤੀ ਭਾਸ਼ਾਵਾਂ ਦਾ ਭੂਗੋਲਕ ਪਿਛੋਕੜ ਸਾਂਝਾ ਹੈ ਪਰ ਜਦੋਂ ਇੱਕ ਭਾਸ਼ਾ ਦੂਸਰੀ ਭਾਸ਼ਾ 'ਤੇ ਭਾਰੂ ਹੁੰਦੀ ਹੈ ਤਾਂ ਮੁਸ਼ਕਲਾਂ ਓਥੇ ਹੀ ਪੈਦਾ ਹੁੰਦੀਆਂ ਨੇ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ 'ਤੇ ਬੌਧਿਕ ਤੌਰ 'ਤੇ ਕੰਮ ਹੋਣ ਕਰਕੇ ਇਹ ਪ੍ਰਫੁੱਲਤ ਹੋਈ ਹੈ ਜਦਕਿ ਹਿੰਦੀ ਭਾਸ਼ਾ 'ਤੇ ਅਜਿਹਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਹਿੰਦੀ ਕਿਤੇ ਵੀ ਰਾਸ਼ਟਰ ਭਾਸ਼ਾ ਨਹੀਂ ਅਤੇ ਨਾ ਹੀ ਸਾਰੇ ਭਾਰਤ ਵਿੱਚ ਇਹ ਸੰਪਰਕ ਭਾਸ਼ਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਕਵਿਤਾ ਵੀ ਬ੍ਰਿੱਜ ਭਾਸ਼ਾ ਵਿੱਚ ਹੀ ਲਿਖੀ ਗਈ ਹੈ, ਜਿਹੜੀ ਹਿੰਦੀ/ਅੰਗ੍ਰੇਜ਼ੀ ਹੱਥੋਂ ਮਾਰ ਖਾ ਗਈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਵਿੱਚ ਵੀ ਕੋਈ ਇਹੋ ਜਿਹੀ ਡਿਕਸ਼ਨਰੀ ਤਿਆਰ ਨਹੀਂ ਹੋਈ ਜਿਸ ਤਰ੍ਹਾਂ ਦੀ ਚਾਹੀਦੀ ਹੈ। ਉਨ੍ਹਾਂ ਕਿਹਾ ਭਾਸ਼ਾ ਦਾ ਵਿਸਥਾਰ ਭਾਸ਼ਾ-ਵਿਗਿਆਨੀਆਂ ਦਾ ਕੰਮ ਹੈ, ਸਾਹਿਤਕਾਰਾਂ ਦਾ ਨਹੀਂ, ਅਤੇ ਨਾ ਹੀ ਗਾਇਕ ਸੱਭਿਆਚਾਰ ਨੂੰ ਵਿਸਥਾਰਦੇ ਨੇ, ਸਗੋਂ ਉਹ ਅੰਦਰੋ-ਅੰਦਰੀ ਸੱਭਿਆਚਾਰ ਨੂੰ ਖੋਰਾ ਹੀ ਲਾਉਂਦੇ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਕਿਸੇ ਭਾਸ਼ਾ ਨੂੰ ਪੜ੍ਹਾਈ ਵਿੱਚੋਂ ਹੀ ਕੱਢ ਦਿੱਤਾ ਜਾਵੇ ਤਾਂ ਉਹ ਕਮਜ਼ੋਰ ਹੋ ਜਾਂਦੀ ਹੈ। ਭਾਰਤ ਤੋਂ ਕੈਨੇਡਾ ਫੇਰੀ 'ਤੇ ਆਈ ਨੌਜਵਾਨ ਪਰਮਵੀਰ ਕੌਰ ਨੇ ਕਿਹਾ ਕਿ ਜਿਸ ਦੇਸ਼ ਵਿੱਚ ਵੱਖ ਵੱਖ ਭਾਸ਼ਾਵਾਂ ਨਾਲ਼ ਸਬੰਧਤ ਲੋਕ ਰਹਿੰਦੇ ਹੋਣ, ਓਥੇ ਇੱਕ ਭਾਸ਼ਾ ਕਿਵੇਂ ਲਾਗੂ ਕੀਤੀ ਜਾ ਸਕਦੀ ਹੈ? ਪ੍ਰਿੰਸੀਪਲ ਸਰਵਣ ਸਿੰਘ, ਪੂਰਨ ਸਿੰਘ ਪਾਂਧੀ, ਡਾ ਬਲਜਿੰਦਰ ਸੇਖੋਂ, ਅਤੇ ਜਸਵਿੰਦਰ ਸੰਧੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਗੱਲਬਾਤ ਵਿੱਚ ਹਿੱਸਾ ਲਿਆ।
  ਮੀਟਿੰਗ ਦੇ ਅਖੀਰ ਵਿੱਚ ਰਿੰਟੂ ਭਾਟੀਆ, ਇਕਬਾਲ ਬਰਾੜ, ਅਤੇ ਸ਼ਿਵਰਾਜ ਸਨੀ ਨੇ ਖ਼ੂਬਸੂਰਤ ਗੀਤਾਂ ਅਤੇ ਗ਼ਜ਼ਲਾਂ ਰਾਹੀਂ ਤਰੰਨੁਮਮਈ ਮਹੌਲ ਸਿਰਜਿਆ। ਗੁਰਦਾਸ ਮਿਨਹਾਸ, ਗੁਰਜਿੰਦਰ ਸੰਘੇੜਾ, ਅਮਰਜੀਤ ਕੌਰ ਮਿਨਹਾਸ, ਇੰਦਰਜੀਤ ਸਿੰਘ, ਅਮਰ ਸਿੰਘ, ਜਰਨੈਲ ਸਿੰਘ, ਜਸਪਾਲ ਢਿੱਲੋਂ, ਸੁਰਿੰਦਰ ਖਹਿਰਾ, ਸੁਰਿੰਦਰ ਸ਼ਰਮਾ, ਮਿੰਨੀ ਗਰੇਵਾਲ, ਗੁਰਜੀਤ ਕੌਰ ਬਸਰਾ, ਕੁਲਵੰਤ ਸਿੰਘ, ਪਰਮਜੀਤ ਸਿੰਘ, ਸੁਖਦੇਵ ਕੌਰ, ਚਰਨਜੀਤ ਸਿੰਘ, ਤਰਲੋਚਨ ਸਿੰਘ ਗਿੱਲ, ਕੁਲਦੀਪ ਕੌਰ ਗਿੱਲ, ਸੰਤੋਖ ਨੱਤ, ਕਮਲਜੀਤ ਨੱਤ, ਅਨੀਤ ਲਾਲ, ਸੁਖਦੇਵ ਸਿੰਘ ਭੱਠਲ, ਬਲਦੇਵ ਦੂਹੜੇ, ਗੁਰਦਿਆਲ ਸਿੰਘ ਬੱਲ, ਸੁੱਚਾ ਸਿੰਘ ਮਾਂਗਟ, ਸੁਭਾਸ਼ ਸੇਠੀ, ਜਗੀਰ ਸਿੰਘ ਕਾਹਲ਼ੋਂ, ਅਤੇ ਚਮਕੌਰ ਸਿੰਘ ਮਾਛੀਕੇ ਨੇ ਮੀਟਿੰਗ ਵਿੱਚ ਹਾਜ਼ਰੀ ਲਵਾਈ। ਸਟੇਜ ਦੀ ਕਾਰਵਾਈ ਕੁਲਵਿੰਦਰ ਖਹਿਰਾ ਵੱਲੋਂ ਨਿਭਾਈ ਗਈ ਜਦਕਿ ਪਰਮਜੀਤ ਦਿਓਲ, ਗੁਰਜਿੰਦਰ ਸੰਘੇੜਾ, ਮਨਮੋਹਨ ਸਿੰਘ ਗੁਲਾਟੀ, ਅਤੇ ਬ੍ਰਜਿੰਦਰ ਗੁਲਾਟੀ ਜੀ ਨੇ ਮੀਟਿੰਗ ਨੂੰ ਚਲਾਉਣ ਦੀਆਂ ਬਾਕੀ ਸਾਰੀਆਂ ਜ਼ਿੰਮੇਂਵਾਰੀਆਂ ਨਿਭਾਈਆਂ।

  ਪਰਮਜੀਤ ਦਿਓਲ