ਅਬੋਹਰ ਵਿਖੇ ਸਲਾਨਾ ਮਿੰਨੀ ਕਹਾਣੀ ਸਮਾਗਮ ਆਯੋਜਿਤ (ਖ਼ਬਰਸਾਰ)


ਅਬੋਹਰ:- ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਵੱਲੋਂ ਅਦਾਰਾ ਤ੍ਰੈਮਾਸਿਕ ‘ਮਿੰਨੀ’, ’ਮੇਲਾ’ ਅਤੇ ਲੋਕ ਰੰਗ ਮੰਚ ਅਬੋਹਰ ਦੇ ਸਹਿਯੋਗ ਨਾਲ ਸੇਠੀ ਫਾਰਮ ਹਾਊਸ, ਅਬੋਹਰ ਵਿਖੇ ਸਲਾਨਾ ਮਿੰਨੀ ਕਹਾਣੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪੰਜਾਬ ਤੋਂ  ਿਲਾਵਾ ਦਿੱਲੀ, ਕਰਨਾਲ, ਗੁੜਗਾਓ, ਸਿਰਸਾ ਆਦਿ ਵ¤ਖ ਵ¤ਖ ਥਾਵਾਂ ਤੋਂ ਆ ੇ ਮਿੰਨੀ ਕਹਾਣੀ ਲੇਖਕਾਂ ਨੇ ਭਾਗ ਲਿਆ।  ਿਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਮੰਚ ਦੇ ਕਨਵੀਨਰ ਹਰਭਜਨ ਸਿੰਘ ਖੇਮਕਰਨੀ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲੇ, ਡਾ. ਨਵੀਨ ਸੇਠੀ ਅਬੋਹਰ, ਡਾ. ਬਲਰਾਮ ਅਗਰਵਾਲ, ਡਾ. ਕਰਮਜੀਤ ਸਿੰਘ ਨਡਾਲਾ, ਮੰਗਤ ਕੁਲਜਿੰਦ, ਡਾ. ਸ਼ਿਆਮ ਸੁੰਦਰ ਦੀਪਤੀ, ਪ੍ਰੋ. ਰੂਪ ਦੇਵਗੁਣ, ਸ਼ਿਆਮ ਸੁੰਦਰ ਅਗਰਵਾਲ, ਡਾ.  ਿਕਬਾਲ ਸਿੰਘ ਗੋਂਦਾਰਾ, ਰਾਜਿੰਦਰ ਮਾਜ਼ੀ ਸੰਪਾਦਕ ਮੇਲਾ ਸ਼ਾਮਿਲ ਹੋ ੇ , ਜਦ ਕਿ ਮੁੱਖ ਮਹਿਮਾਨ ਵਜੋਂ ਡਾ. ਸਤਨਾਮ ਸਿੰਘ ਜੱਸਲ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਸ਼ਿਰਕਤ ਕੀਤੀ। ਡਾ. ਦੀਪਤੀ ਨੇ ਜੀ ਆ ਿਆ ਨੂੰ ਕਹਿੰਦਿਆਂ ਅਜੋਕੇ ਸਮੇਂ ਵਿਚ ਪੰਜਾਬੀ ਮਿੰਨੀ ਕਹਾਣੀ ਦੀਆਂ ਵਰਕਸ਼ਾਪਾਂ ਦੇ ਮਹ¤ਤਵ ਬਾਰੇ ਚਾਨਣਾ ਪਾਉਂਦੇ ਹੋ ੇ ਕਿਹਾ ਕਿ ਵਿਧਾ ਦੇ ਬਹੁਪ¤ਖੀ ਵਿਕਾਸ ਲ ੀ  ਿਹ ਬਹੁਤ ਜਰੂਰੀ ਹਨ। ਡਾ. ਨਵੀਨ ਸੇਠੀ ਨੇ ਕਿਹਾ ਕਿ ਵਰਤਮਾਨ ਸਮੇਂ ਵਿਚ ਲੇਖਕਾਂ ਸਾਹਮਣੇ ਸਮੇਂ ਦੇ ਸ¤ਚ ਨੂੰ ਉਜਾਗਰ ਕਰਨ ਦੀ ਵ¤ਡੀ ਚੁਣੌਤੀ ਹੈ। ਡਾ.  ਿਕਬਾਲ ਸਿੰਘ ਗੋਦਾਰਾ ਨੇ ਕਿਹਾ ਕਿ ਪੰਜਾਬੀ ਮਿੰਨੀ ਕਹਾਣੀ ਵੀ ਸਾਹਿਤ ਦੀਆਂ ਹੋਰ ਵਿਧਾਵਾਂ ਵਾਂਗ ਪੰਜਾਬੀ ਜਨ ਜੀਵਨ ਨੂੰ ਚਿਤਰ ਰਹੀ ਹੈ ਅਤੇ  ਿਸ ਦੇ ਪ੍ਰਚਾਰ ਪ੍ਰਸਾਰ ਲ ੀ ਸਕੂਲਾਂ ਕਾਲਜਾਂ ਵਿਚ ਮਿੰਨੀ ਕਹਾਣੀ ਦਰਬਾਰ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ। ਸ਼੍ਰੀ ਖੇਮਕਰਨੀ ਨੇ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਦੇ ਉਦੇਸ਼ ਅਤੇ  ਿਸ ਦੇ ਦੁਆਰਾ ਭਵਿੱਖ ਵਿਚ ਕੀਤੇ ਜਾਣ ਵਾਲੇ ਕਾਰਜਾਂ ਤੇ ਡੂੰਘਾ ੀ ਨਾਲ ਚਾਨਣਾ ਪਾ ਿਆ। ਿਸ ਤੋਂ ਬਾਦ ਤ੍ਰੈਮਾਸਿਕ ‘ਮਿੰਨੀ’ ਦਾ 124ਵਾਂ ਅੰਕ ‘ਮੇਲਾ’ ਦਾ ਅਮ੍ਰਿੰਤਾ ਪ੍ਰੀਤਮ ਵਿਸ਼ੇਸ਼ ਅੰਕ, ‘ਅਣੂ’ ਮੈਗਜ਼ੀਨ ਦਾ ਨਵਾਂ ਅੰਕ, ਸ਼ਬਦ ਤ੍ਰਿੰਜਣ ਦਾ ਨਵਾਂ ਅੰਕ, ਡਾ. ਸ਼ਿਆਮ ਸੁੰਦਰ ਦੀਪਤੀ ਦਾ ਮਿੰਨੀ ਕਹਾਣੀ ਸੰਗ੍ਰਹਿ ‘ਤਰਕ ਦੇ ਸੁਰ’ ਅਤੇ ਸੰਪਾਦਿਤ ਸੰਗ੍ਰਹਿ ‘ਮਿਸਾਲੀ ਪੰਜਾਬੀ ਮਿੰਨੀ ਕਹਾਣੀਆਂ’, ਹਰਭਜਨ ਸਿੰਘ ਖੇਮਕਰਨੀ ਦਾ ਡਾ. ਦੀਪਤੀ ਵੱਲੋਂ ਅਨੁਵਾਦ ਕੀਤਾ ਲਘੂਕਥਾ ਸੰਗ੍ਰਹਿ ’ਜਾਗਤੀ ਆਂਖੋ ਕਾ ਸੁਪਨਾ’ , ਸੁਰਿੰਦਰ ਕੈਲੇ ਦਾ ਯੋਗਰਾਜ ਪ੍ਰਭਾਕਰ ਵੱਲੋਂ ਅਨੁਵਾਦ ਕੀਤਾ ਲਘੂਕਥਾ ਸੰਗ੍ਰਹਿ ‘ਸੂਰਜ ਕੀ ਪਰਛਾ ੀਂ’ ਪ੍ਰਧਾਨਗੀ ਮੰਡਲ ਵ¤ਲੋਂ ਰਿਲੀਜ਼ ਕੀਤੇ ਗ ੇ। ਸ਼੍ਰੀਮਤੀ ਊਸ਼ਾ ਦੀਪਤੀ ਨੂੰ ‘ਲਲਿਤਾ ਅਗਰਵਾਲ ਯਾਦਗਾਰੀ ਸਨਮਾਨ’ ਅਤੇ ਸ਼੍ਰੀਮਤੀ ਸ਼ੋਭਨਾ ਸ਼ਿਆਮ ਨੂੰ ‘ਲਘੂਕਥਾ ਕਿਰਨ’ ਪੁਰਸਕਾਰ ਨਾਲ ਸਨਮਾਨਿਆ ਗਿਆ। ਸਮਾਗਮ ਦਾ ਦੂਸਰਾ ਸ਼ੈਸ਼ਨ ‘ਮਿੰਨੀ ਕਹਾਣੀ ਰਚਨ ਪ੍ਰਕ੍ਰਿਆ’ ਤੇ ਕੇਂਦਰਿਤ ਸੀ ਜਿਸ ਵਿਚ ਡਾ. ਅਸ਼ੋਕ ਭਾਟੀਆ, ਡਾ. ਸ਼ੀਲ ਕੌਸ਼ਿਕ ਅਤੇ ਸੁਰਿੰਦਰ ਕੈਲੇ ਨੇ ਆਪਣੀ ਮਿੰਨੀ ਕਹਾਣੀ ਰਚਨ ਪ੍ਰਕ੍ਰਿਆ ਸਾਂਝੀ ਕਰਦੇ ਹੋ ੇ  ਿਸ ਦੇ ਵਿਭਿੰਨ ਪੱਖਾਂ ਤੇ ਗੱਲਬਾਤ ਕੀਤੀ।  ਿਸ ਰਚਨ ਪ੍ਰਕ੍ਰਿਆ ਉੱਤੇ ਯੋਗਰਾਜ ਪ੍ਰਭਾਕਰ, ਸ਼ਿਆਮ ਸੁੰਦਰ ਅਗਰਵਾਲ ਅਤੇ ਖੇਮਕਰਨੀ ਨੇ ਟਿੱਪਣੀ ਕਰਦੇ ਹੋ ੇ ਮਿੰਨੀ ਕਹਾਣੀ ਦੀਆਂ ਕਲਾਤਾਮਕ ਜੁਗਤਾਂ ਨੂੰ ਉਭਾਰਿਆ। ਤੀਜਾ ਸ਼ੈਸ਼ਨ ’ਜੁਗਨੂੰਆਂ ਦੇ ਅੰਗ ਸੰਗ’ ਨਾਂ ਹੇਠ ਸ਼ੁਰੂ ਹੋ ਿਆ ਜਿਸ ਵਿਚ ਡਾ. ਕਰਮਜੀਤ ਸਿੰਘ ਨਡਾਲਾ ਨੇ ‘ਵਛੇਰੀ’, ਰਣਜੀਤ ਅਜ਼ਾਦ ਕਾਂਝਲਾ ਨੇ ‘ਪੂਜਾ’, ਮਹਿੰਦਰ ਪਾਲ ਮਿੰਦਾ ਨੇ ‘ਜਵਾਬ’, ਜਗਦੀਸ਼ ਰਾ ੇ ਕੁਲਰੀਆਂ ਨੇ ‘ਜ਼ਿੰਦਗੀ ਜ਼ਿੰਦਾਬਾਦ’, ਹਰਭਜਨ ਖੇਮਕਰਨੀ ਨੇ ‘ਧੁੰਦਲਕਾ’ , ਡਾ. ਸ਼ਿਆਮ ਸੁੰਦਰ ਦੀਪਤੀ ਨੇ ‘ਸਵੇਰ ਦੀ ਉਡੀਕ’, ਯੋਗਰਾਜ ਪ੍ਰਭਾਕਰ ਨੇ ‘ਸਯੁੰਕਤ ਰਾਸ਼ਟਰ’, ਡਾ. ਅਸ਼ੋਕ ਭਾਟੀਆ ਨੇ ‘ਮੋਹ’, ਕੁਲਵਿੰਦਰ ਕੌਸ਼ਲ ਨੇ ‘ਚੱਕਰਵਿਊ’, ਵਿਵੇਕ ਨੇ ‘ਭੀੜ’, ਡਾ. ਸ਼ੀਲ ਕੌਸ਼ਿਕ ਨੇ ‘ ਿਕਦਮ ਨਿਕੰਮੇ’, ਪ੍ਰਗਟ ਸਿੰਘ ਜੰਬਰ ਨੇ ‘ਔਕਾਤ’, ਸਨੇਹ ਗੋਸਵਾਮੀ ਨੇ ‘ਚਰਚਾ ਜਾਰੀ ਹੈ’, ਸ਼ੋਭਨਾ ਸ਼ਿਆਮ ਨੇ ‘ਬਖਸ਼ੀਸ’, ਜਸਵੀਰ ਸ਼ਰਮਾ ਦੱਦਾਹੂਰ ਨੇ ‘ਸੁਪਨਾ’, ਮੇਜਰ ਸ਼ਕਤੀ ਰਾਜ ਕੌਸ਼ਿਕ ਨੇ ‘ਬਦਲਤੇ ਮਾਹੌਲ’, ਸੁਰਿੰਦਰ ਕੈਲੇ ਨੇ ‘ਪਿੱਤਰਭੂ’, ਪ੍ਰੋ. ਰੂਪ ਦੇਵਗੁਣ ਨੇ ‘ਪ੍ਰਣਾਮ’, ਸਤਪਾਲ ਖੁੱਲਰ ਨੇ ‘ਖੰਭ’, ਮੰਗਤ ਕੁਲਜਿੰਦ ਨੇ ‘ਮੱਖੀਆਂ’ ਨਾਮੀਂ ਮਿੰਨੀ ਕਹਾਣੀਆਂ ਦਾ ਪਾਠ ਕੀਤਾ। ਪੜੀਆਂ ਗ ੀਆਂ ਮਿੰਨੀ ਕਹਾਣੀਆਂ ਤੇ ਵੈਸੇ ਤਾਂ ਹਰ  ਿ¤ਕ ਹਾਜ਼ਿਰ ਲੇਖਕ ਵ¤ਲੋਂ ਵਿਚਾਰ ਰ¤ਖੇ ਗ ੇ, ਪ੍ਰੰਤੂ ਵਿਸ਼ੇਸ਼ ਤੌਰ ਤੇ ਪ੍ਰੋ. ਭੁਪਿੰਦਰ ਜ¤ਸਲ, ਨਿਰੰਜਣ ਬੋਹਾ, ਰਵੀ ਪ੍ਰਭਾਕਰ, ਡਾ. ਪ੍ਰਦੀਪ ਕੌੜਾ, ਪ੍ਰੋ. ਬਲਦੇਵ ਸਿੰਘ ਵਾਲੀਆ, ਪ੍ਰੋ. ਸਰਦੂਲ ਸਿੰਘ ਔਜਲਾ ਤੇ ਡਾ. ਸਾਧੂ ਰਾਮ ਲੰਗੇਆਣਾ ਨੇ ਗੱਲਬਾਤ ਕਰਦਿਆਂ ਮਿੰਨੀ ਕਹਾਣੀ ਦੇ ਵਿਭਿੰਨ ਪ¤ਖਾਂ ਤੇ ਚਰਚਾ ਕੀਤੀ।  ਿਸ ਵਰਕਸ਼ਾਪ ਵਿਚ ਡਾ. ਚੰਦਰ ਅਦੀਬ, ਭੁਪਿੰਦਰ ਉਤਰੇਜਾ, ਪ੍ਰੋ. ਗੁਰਰਾਜ ਸਿੰਘ ਚਹਿਲ, ਸ਼ਕੁੰਤਲਾ ਦੇਵੀ, ਜਸਵੀਰ ਭਲੂਰੀਆ, ਜਗਦੀਸ਼ ਪ੍ਰੀਤਮ, ਕੰਵਲਜੀਤ ਭੋਲਾ ਲੰਡੇ, ਜਸਕਰਨ ਲੰਡੇ ਨੇ ਵੀ ਵਿਸ਼ੇਸ਼ ਤੌਰ ਤੇ ਹਿੱਸਾ ਲਿਆ। ਮੰਚ ਸੰਚਾਲਨ ਜਗਦੀਸ਼ ਰਾ ੇ ਕੁਲਰੀਆਂ ਵ¤ਲੋਂ ਕੀਤਾ ਗਿਆ।