ਸਭ ਰੰਗ

 •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਧਰਮ ਅਤੇ ਦਲਿੱਦਰ / ਗੁਰਨਾਮ ਸਿੰਘ ਸੀਤਲ (ਲੇਖ )
 •    ਬਾਰਿ ਪਰਾਇਐ ਬੈਸਣਾ / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਅੱਗ ਦੀ ਮਾਰ ਅਤੇ ਨਵੇਂ ਵਰ੍ਹੇ ਦੇ ਜਸ਼ਨ / ਮਿੰਟੂ ਬਰਾੜ (ਲੇਖ )
 •    ਬਜ਼ੁਰਗ ਬਣੋ ਬੁੱਢੇ ਨਹੀਂ / ਕੈਲਾਸ਼ ਚੰਦਰ ਸ਼ਰਮਾ (ਲੇਖ )
 •    ਕੰਠੇ ਮਾਲਾ ਜਿਹਵਾ ਰਾਮੁ / ਇਕਵਾਕ ਸਿੰਘ ਪੱਟੀ (ਲੇਖ )
 •    ਕੰਮ ਹੀ ਪੂਜਾ ਹੈ / ਜਸਕਰਨ ਲੰਡੇ (ਲੇਖ )
 •    ਪੰਜਾਬ ਦੀ ਤ੍ਰਾਸਦੀ - ਉਸਨੂੰ ਉਜਾੜਿਆਂ ਨੇ ਉਜਾੜਿਆ / ਉਜਾਗਰ ਸਿੰਘ (ਲੇਖ )
 •    ਹਸਪਤਾਲ ਬਣਗੇ ਲੁੱਟ ਅਤੇ ਅਣਗਹਿਲੀ ਦਾ ਘਰ / ਹਾਕਮ ਸਿੰਘ ਮੀਤ (ਲੇਖ )
 •    ਸੂਰਜਾਂ ਦੇ ਵਾਰਿਸ (ਕਾਵਿ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਸਫਰਨਾਮਾ-ਕੰਨਿਆਂ ਕੁਮਾਰੀ ਤੱਕ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਘਮੰਡ ਤਿਆਗੋ ਤੇ ਪਿਆਰ-ਮੁਹੱਬਤ ਨਾਲ ਜੀਓ / ਮਨਜੀਤ ਤਿਆਗੀ (ਲੇਖ )
 • ਨਾਨਕੀ ਦਾ ਵੀਰ (ਕਵਿਤਾ)

  ਅਮਰਿੰਦਰ ਕੰਗ   

  Email: gabber.amrinder@gmail.com
  Cell: +91 97810 13315
  Address: ਕੋਟ ਈਸੇ ਖਾਂ
  ਮੋਗਾ India
  ਅਮਰਿੰਦਰ ਕੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਦੁਨੀਆ ਤੇ ਮੱਚੀ ਜਦ ਹਾ ਹਾ ਕਾਰ ਸੀ,ਬੜਾ ਬੁਰਾ ਹਾਲ ਸੀ
  ਨਿਤਾਣਿਆਂ ਨਿਥਾਵਿਆਂ ਨੰੂ ਪੈਦੀ ਮਾਰ ਸੀ,ਮੁੱਖ ਤੇ ਮਲਾਲ ਸੀ
  ਦੁਨੀਆ  ਨੇ ਜਦ ਰੱਬ ਨੰੂ ਪੁਕਾਰਿਆ, ਦਰ ਮੱਥਾ ਮਾਰਿਆ
  ਨਾਨਕੀ ਦੇ ਵੀਰ ਅਵਤਾਰ ਧਾਰਿਆ, ਸਾਰਾ ਜੱਗ ਤਾਰਿਆ
  .
  ਬਾਬੇ ਨੰੂ ਸੀ ਜਦ ਦੁਨੀਆ ਤੇ ਘੱਲਿਆ,ਸਾਰਾ ਜੱਗ ਹੱਲਿਆ
  ਕੁੱਤੀਆ ਦੇ ਨਾਲ ਸੀਗਾ ਚੋਰ ਰਲਿਆ,ਸੀਗਾ ਰੱਬ ਛਲਿਆ
  ਗਊ ਤੇ ਗਰੀਬ ਨੰੂ ਸੀ ਜਾਂਦਾ ਮਾਰਿਆ,ਜਾਂਦਾ ਦੁਰਕਾਰਿਆ
  ਨਾਨਕੀ ਦੇ ਵੀਰ ਅਵਤਾਰ ਧਾਰਿਆ, ਸਾਰਾ ਜੱਗ ਤਾਰਿਆ
  .
  ਕਾਲੂ ਜੀ ਦੇ ਘਰ ਲੱਗੇ ਚਾਰ ਚੰਨ ਸੀ,ਮਾਂ ਵੀ ਹੋਗੀ ਧੰਨ ਸੀ
  ਦਾਈ ਨੰੂ ਵੀ ਜਾਪੇ ਪੁੰਨਿਆ ਦਾ ਚੰਨ ਸੀ, ਹੋਗੀ ਪਰਸੰਨ ਸੀ
  ਮਾਤਾ ਨੇ ਸੀ ਜਦ ਮੁੱਖ ਨੰੂ ਨਿਹਾਰਿਆ,ਬਾਬੇ ਸੀਨਾ ਠਾਰਿਆ
  ਨਾਨਕੀ  ਦੇ ਵੀਰ ਅਵਤਾਰ ਧਾਰਿਆ, ਸਾਰਾ ਜੱਗ ਤਾਰਿਆ
  .
  ਬਾਲ ਉਮਰੇ ਹੀ ਬਾਬਾ ਿਵਦਵਾਨ ਸੀ, ਨਾ ਹੀ ਨਾਦਾਨ ਸੀ
  ਪਾਂਧੇ ਤਾਈ ਦਿੱਤਾ ਉਸਨੇ ਗਿਆਨ ਸੀ,ਕਰਤਾ ਮਹਾਨ ਸੀ
  ਭੈਣ  ਨੇ ਸੀ ਰੱਬ ਮੰਨ ਗੁਰੂ ਧਾਰਿਆ, ਰੱਬ ਨੂੰ ਉਚਾਰਿਆ
  ਨਾਨਕੀ ਦੇ ਵੀਰ ਅਵਤਾਰ ਧਾਰਿਆ, ਸਾਰਾ ਜੱਗ ਤਾਰਿਆ
  .
  ਸੰਗ ਮਰਦਾਨੇ ਬਾਬੇ ਰਾਗ ਅੈਸੇ ਗਾਏ, ਹੋਗੀ ਧੰਨ ਧੰਨ ਜੀ
  ਕੌਡੇ ਜਿਹੇ ਰਾਕਸ਼ ਵੀ ਸਿੱਧੇ ਰਾਹੇ ਪਾਏ, ਬੈਠੇ ਗੁਰੂ ਮੰਨ ਜੀ
  ਜਾਤ ਪਾਤ  ਊਚ ਨੀਚ ਨੰੂ ਸੀ ਮਾਰਿਆ, ਜਗਤ ਉਭਾਰਿਆ
  ਨਾਨਕੀ ਦੇ ਵੀਰ ਅਵਤਾਰ ਧਾਰਿਆ, ਸਾਰਾ ਜੱਗ ਤਾਰਿਆ
  .
  ਚਾਰੇ ਪਾਸੇ ਬਾਬੇ ਕੀਤੀਆ ਉਦਾਸੀਆ,ਕੱਟੀਆ ਚੁਰਾਸੀਆ
  ਰੱਬ ਨੰੂ ਮਿਲਾਇਆ ਬਾਬੇ ਜੰਮੂ ਵਾਸੀਆ,ਸਿੱਧਾਂ ਸੰਨਿਆਸੀਆ
  ਜਗਜਨਣੀ  ਨੂੰ ਜਾਂਦਾ  ਤ੍ਰਿਸਕਾਰਿਆ, ਬਾਬੇ ਸਤਕਾਰਿਆ
  ਨਾਨਕੀ ਦੇ ਵੀਰ ਅਵਤਾਰ ਧਾਰਿਆ,ਸਾਰਾ ਜੱਗ ਤਾਰਿਆ
  .
  ਭਟਕੇ ਲੋਕਾਂ ਨੰੂ "ਕੰਗ" ਸਿੱਧੇ ਰਾਹੇ ਪਾਕੇ,ਸੱਜਣ ਸੁਧਾਰਿਆ
  ਇੱਕੋ  ਰੱਬ ਦਾ ਹੀ ਨਾਹਰਾ ਬਾਬੇ ਲਾਕੇ, ਧਰਮ ਖਿਲਾਰਿਆ
  ਤੇਰਾਂ  ਤੇਰਾਂ ਤੋਲ ਬਾਬੇ ਵੱਗ ਚਾਰਿਆ, ਸੱਚ ਨੰੂ ਪਸਾਰਿਆ
  ਨਾਨਕੀ ਦੇ ਵੀਰ ਅਵਤਾਰ ਧਾਰਿਆ,ਸਾਰਾ ਜੱਗ ਤਾਰਿਆ।