ਸਭ ਰੰਗ

  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ ਅਤੇ ਦਲਿੱਦਰ / ਗੁਰਨਾਮ ਸਿੰਘ ਸੀਤਲ (ਲੇਖ )
  •    ਬਾਰਿ ਪਰਾਇਐ ਬੈਸਣਾ / ਨਿਸ਼ਾਨ ਸਿੰਘ ਰਾਠੌਰ (ਲੇਖ )
  •    ਅੱਗ ਦੀ ਮਾਰ ਅਤੇ ਨਵੇਂ ਵਰ੍ਹੇ ਦੇ ਜਸ਼ਨ / ਮਿੰਟੂ ਬਰਾੜ (ਲੇਖ )
  •    ਬਜ਼ੁਰਗ ਬਣੋ ਬੁੱਢੇ ਨਹੀਂ / ਕੈਲਾਸ਼ ਚੰਦਰ ਸ਼ਰਮਾ (ਲੇਖ )
  •    ਕੰਠੇ ਮਾਲਾ ਜਿਹਵਾ ਰਾਮੁ / ਇਕਵਾਕ ਸਿੰਘ ਪੱਟੀ (ਲੇਖ )
  •    ਕੰਮ ਹੀ ਪੂਜਾ ਹੈ / ਜਸਕਰਨ ਲੰਡੇ (ਲੇਖ )
  •    ਪੰਜਾਬ ਦੀ ਤ੍ਰਾਸਦੀ - ਉਸਨੂੰ ਉਜਾੜਿਆਂ ਨੇ ਉਜਾੜਿਆ / ਉਜਾਗਰ ਸਿੰਘ (ਲੇਖ )
  •    ਹਸਪਤਾਲ ਬਣਗੇ ਲੁੱਟ ਅਤੇ ਅਣਗਹਿਲੀ ਦਾ ਘਰ / ਹਾਕਮ ਸਿੰਘ ਮੀਤ (ਲੇਖ )
  •    ਸੂਰਜਾਂ ਦੇ ਵਾਰਿਸ (ਕਾਵਿ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਸਫਰਨਾਮਾ-ਕੰਨਿਆਂ ਕੁਮਾਰੀ ਤੱਕ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਘਮੰਡ ਤਿਆਗੋ ਤੇ ਪਿਆਰ-ਮੁਹੱਬਤ ਨਾਲ ਜੀਓ / ਮਨਜੀਤ ਤਿਆਗੀ (ਲੇਖ )
  • ਗੁਰੂ ਨਾਨਕ ਨੇ ਲਿਆ ਅਵਤਾਰ (ਕਵਿਤਾ)

    ਪ੍ਰਵੀਨ ਸ਼ਰਮਾ   

    Email: er.parveen2008@gmail.com
    Cell: +91 94161 68044
    Address: ਰਾਉਕੇ ਕਲਾਂ, ਏਲਨਾਬਾਦ
    ਸਿਰਸਾ India
    ਪ੍ਰਵੀਨ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਘਰ  ਮਹਿਤਾ ਕਾਲੂ  ਦੇ ਤ੍ਰਿਪਤਾ ਮਾਂ  ਦੀ ਕੁੱਖੋਂ ਜਾਇਆ 
    ਕੱਤਕ ਪੂਰਨਮਾਸ਼ੀ ਨੂੰ ਬਾਲਕ ਏਕ ਜਗਤ ਮੇਂ ਆਇਆ , 
    ਉਹ ਧਰਤੀ  ਤਲਵੰਡੀ  ਦੀ  ਪ੍ਰਗਟ ਹੋਏ  ਸੀ ਨਿਰੰਕਾਰ 
    ਦੁਨੀਆਂ ਨੂੰ ਤਾਰਨ ਲਈ ਗੁਰੂ ਨਾਨਕ ਨੇ ਲਿਆ ਅਵਤਾਰ ....
     
    ਦੱਸ  ਤਾ  ਸੀ ਦਾਈ  ਨੇ ਤੱਕ  ਕੇ ਸੋਹਣਾ  ਮੁੱਖ ਨੂਰਾਨੀ
    ਇਹ ਬਾਲਕ  ਮਹਿਤਾ ਜੀ ਹੈ ਕੋਈ  ਸੱਚੀ ਰੂਹ ਰੂਹਾਨੀ , 
    ਭੇਜਿਆ  ਖੁਦ  ਦਾਤੇ  ਨੇ  ਘਰ  ਵਿੱਚ ਤੇਰੇ  ਹੈ  ਦਾਤਾਰ 
    ਦੁਨੀਆਂ ਨੂੰ ਤਾਰਨ ਲਈ ਗੁਰੂ ਨਾਨਕ ਨੇ ਲਿਆ ਅਵਤਾਰ ....

    ਬਾਪੂ ਨੇ  ਤੋਰ  ਦਿੱਤਾ  ਸੌਦਾ  ਕਰ  ਵੀਹਾਂ  ਨਾਲ  ਜਾਕੇ
    ਬਹਿ ਖੋਲ੍ਹ ਭੰਡਾਰੇ ਗਿਆ ਛੱਕ  ਜੋ ਲੋੜਵੰਦ ਸਭ ਆਕੇ , 
    ਨਾਨਕ  ਦੀ  ਨਗਰੀ  ਚੋ  ਮੁੱਕਦੇ  ਵੇਖੇ  ਨਹੀਂ  ਭੰਡਾਰ 
    ਦੁਨੀਆਂ ਨੂੰ ਤਾਰਨ ਲਈ ਗੁਰੂ ਨਾਨਕ ਨੇ ਲਿਆ ਅਵਤਾਰ ....

    ਭੂੰਮੀਏ ਵਰਗੇ ਚੋਰਾਂ ਨੂੰ  ਨਾਨਕ ਸਿੱਧੇ ਰਸਤੇ ਪਾਇਆ
    ਕਰ ਤਰਸ ਗਰੀਬਾਂ ਤੇ ਨਾਲੇ ਬੋਲਣਾ ਸੱਚ ਸਿਖਾਇਆ , 
    ਆ ਸ਼ਰਨੀ ਨਾਨਕ ਦੇ  ਮਿੱਟ ਗਿਆ ਭਾਗੋ ਦਾ ਹੰਕਾਰ 
    ਦੁਨੀਆਂ ਨੂੰ ਤਾਰਨ ਲਈ ਗੁਰੂ ਨਾਨਕ ਨੇ ਲਿਆ ਅਵਤਾਰ ....

    ਕੱਢ ਵਹਿਮਾਂ ਭਰਮਾਂ ਚੋਂ ਗੁਰੂ ਜੀ ਨਾਲ ਜੋੜਿਆ ਬਾਣੀ 
    ਇੱਕ  ਛੱਕਣਾ  ਵੰਡਕੇ ਹੈ  ਦੂਜਾ ਰੋਟੀ  ਹੱਕ  ਦੀ  ਖਾਣੀ ,  
    ਜੱਗ ਚਾਨਣ ਕਰਕੇ ਤੇ  ਨਾਨਕ ਮੇਟਿਆ ਸੀ ਅੰਧਕਾਰ
    ਦੁਨੀਆਂ ਨੂੰ ਤਾਰਨ ਲਈ ਗੁਰੂ ਨਾਨਕ ਨੇ ਲਿਆ ਅਵਤਾਰ ....

    ਲੜ ਲੱਗ ਜਾ ਗੁਰੂਆਂ ਦੇ  ਲੈ ਲਾ ਗੁਰਬਾਣੀ  ਦੀ ਓਟ
    ਉਹ ਖਾਲਸ  ਕਰਦੀ ਤਨ-ਮਨ  ਤੇਰੇ ਕੱਢਦੂ ਸਾਰੇ ਖੋਟ , 
    ਜਾਨਣ ਹਾਰ ਪ੍ਰਭੂ ਪ੍ਰਵੀਨ  ਆਕੇ ਮੁੜ ਤੋਂ  ਸਭ ਨੂੰ ਤਾਰ 
    ਦੁਨੀਆਂ ਨੂੰ ਤਾਰਨ ਲਈ ਗੁਰੂ ਨਾਨਕ ਨੇ ਲਿਆ ਅਵਤਾਰ .