ਪਰਾਲੀ (ਕਵਿਤਾ)

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਧੂੰਆਂ ਵਿੱਚ ਅਸਮਾਨ ਦੇ ਚੜ੍ਹਿਆ,
ਇਹ ਤਾਂ ਸ਼ਹਿਰੀ ਪਿੰਡੀ ਵੜ੍ਹਿਆ।
ਇਹਨੂੰ ਦੱਸੋ ਕੋਣ ਸੰਭਾਲੇ
ਪੈ ਗਏ ਸਭ ਨੂੰ ਜਾਨ ਦੇ ਲਾਲੇ।


ਨਾ ਅੱਗ ਪਰਾਲੀ ਲਾਇਓ
ਨਾ ਜੀਵ ਜੰਤੂਆਂ ਨੂੰ ਮਚਾਇਓ।
ਕੁੱਝ ਤਾਂ ਹੋਸ਼ ਕਰ ਲਉ, ਯਾਰੋ
ਨਾ ਧਰਤੀ ਮਾਂ ਦਾ ਸ਼ੀਨਾ ਛਾੜੋ।

ਧੂੰਏ ਨਾਲ ਜੋ ਇੱਥੇ ਮੌਤਾਂ ਹੋਵਣ
ਮਾਂਵਾਂ ਬਿਲਕਣ ਤੜਫਣ ਰੋਵਣ।
ਨਾ ਤੁਸੀਂ ਇਹ ਕਹਿਰ ਕਮਾਉ.
ਇਹਨੂੰ ਧਰਤੀ ਵਿੱਚ ਹੀ ਮਿਲਾਉ।

ਕਿਉਂ ਤਸੀਂ ਵਾਤਾਵਰਣ ਗੰਧਲਾ ਕਰਦੇ
ਬੁੱਢੇ ਬੱਚੇ ਦੇਖੋ ਇਹਦੇ ਨਾਲ ਮਰਦੇ।
ਤੁਹਾਨੂੰ ਕਿਉਂ ਨੀ ਤਰਸ ਜਿਹਾ ਆਉਂਦਾ,
ਇਹਦਾ ਹੱਲ ਨੀਂ ਤੁਹਾਨੂੰ ਥਿਆਉਂਦਾ।

"ਬੁੱਕਣਵਾਲ " ਤੂੰ ਇਹ ਪ੍ਰਣ ਵੀ ਕਰ ਲਾ'
ਲਾਉਣੀ ਅੱਗ ਨੀਂ  ਹੁਣ ਇੱਕ ਵੀ ਮਰਲਾ।
ਨਾਲੇ ਬਹਿ ਕੇ ਸਾਥੀਆ ਨੂੰ ਸਮਝਾ ਲਾ,
ਚਾਹੇ ਇੱਕ ਡੰਗ ਰੁੱਖੀ ਮਿੱਸੀ ਖਾ ਲਾ।