ਸ਼ਾਂਇਰੀ ਦਾ ਸਮੁੰਦਰ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਵੀ ਸੁਰਿੰਦਰਜੀਤ ਚੌਹਾਨ ਪੰਜਾਬੀ ਦਾ ਉਘਾ ਸ਼ਾਂਇਰ ਹੈ ।  ਸ਼ਾਂਇਰੀ  ਨਾਲ ਉਸ ਨੂੰ ਸ਼ੰਪਾਦਨਾ ਦਾ ਵੀ ਸ਼ੌਕ ਹੈ ।ਕਿਉਂ ਕਿ ਉਹ ਪੰਜਾਬੀ ਦੇ ਨਵੇਂ ਤੇ ਪੁੰਗਰ ਰਹੇ ਕਵੀਆਂ ਦਾ ਦਿਲੋਂ ਕਦਰਦਾਨ ਹੈ । ਬਕੌਲ  ਦਰਸ਼ਨ ਬੁਟਰ (ਸ਼ਰੋਮਣੀ ਪੰਜਾਬੀ ਕਵੀ ) ਉਹ ਸਿਆਣਾ ਸੰਪਾਦਕ ਹੈ । ਉਸ ਦੀ ਸੰਪਾਦਨਾ ਦਾ ਵਿਸ਼ੇਸ਼ ਪਹਿਲੂ ਇਹ ਹੈ ਕਿ ਉਸ ਨੇ  ਇਸ ਵਡ ਆਕਾਰੀ ਕਿਤਾਬ ਵਿਚ 64 ਕਵੀਆਂ ਦੀਆਂ 7-10 ਕਾਵਿ ਰਚਨਾਵਾਂ ਨੂੰ ਸ਼ਾਂਇਰਾਂ ਦੀਆਂ ਤਸਵੀਰਾਂ ਤੇ ਸਿਰਨਾਵਿਆਂ ਸਮੇਤ ਛਾਪਿਆ ਹੈ । ਕੁੱਲ ਰਚਨਾਵਾਂ 564 ਹਨ । ਪੰਜਾਬੀ ਸ਼ਾਂਇਰੀ ਦੇ ਸੂਰਜ  ਸੁਰਜੀਤ ਪਾਤਰ ਨੇ ਲਿਖਿਆ ਹੈ ਕਿ ਇਸ ਪੁਸਤਕ ਵਿਚ ਮਾਨਵੀ ਚੇਤਨਾ ਦੇ ਪਲ ਪਲ ਚੱਲ ਰਹੇ ਸੰਵਾਦ ਸ਼ਾਂਮਲ ਹਨ ।। ਕਵਿਤਾ ਦੀਆਂ ਕਈ ਵੰਨਗੀਆਂ ਸ਼ੁਮਾਰ ਹਨ ।  ਗੀਤ ਗਜ਼ਲ ,ਛੰਦ ਬਧ ਕਵਿਤਾ ਛੰਦ ਰਹਿਤ ਖੁਲ੍ਹੀ ਕਵਿਤਾ ,ਟੱਪੇ ,ਮਾਹੀਆ ਦੋਗਾਣੇ ।  ਸਭ ਪੁਸਤਕ ਵਿਚ ਹਨ ।  ਵਿਸ਼ਿਆਂਦੀ ਐਨੀ ਭਰਮਾਰ ਹੈ ਕਿ ਕਿਸੇ ਸ਼ਾਂਇਰ ਨੂੰ ਡੁਬਦੇ ਪੰਜਾਬ ਦੀ ਚਿੰਤਾ ਹੈ ।ਨਸ਼ਿਆਂ ਮਾਰਿਆ ਪੰਜਾਬ ,ਬੇਰੁਜ਼ਗਾਰੀ ਨਾਲ ਜੂਝਦੀ ਜਵਾਨੀ ,ਅਲੋਪ ਹੋ ਰਹੀਆਂ ਨੈਤਿਕ ਕਦਰਾਂ ਕੀੰਤਾ ,ਰੁਲਦੇ ਬਜ਼ੁਰਗ ,ਟੁਟਦੇ ਪਰਿਵਾਰ ਪਰੇਸ਼ਾਂਨ ਕਿਸਾਨ, ਡਗਮਗਾਉਂਦੀ ਆਰਥਿਕਤਾ ਵਧ ਰਹੀਆਂ ਰੇਪ ਘਟਨਾਵਾਂ ਨੌਜਵਾਨਾਂ  ਦਾ ਪਰਵਾਸ ,ਖਤਮ ਹੋ ਰਹੇ ਸਾਡੇ ਕੁਦਰਤੀ ਸਾਧਨ ,ਪਲੀਤ ਹੋ ਰਿਹਾ ਪਾਣੀ ,ਪ੍ਰਦੂਸ਼ਿਤ ਹਵਾ  ਸਾੜੀ ਜਾ ਰਹੀ ਪਰਾਲੀ , ਸਿਆਸੀ ਲਾਰੇ ,ਅਖੌਤੀ ਲੋਕ ਤੰਤਰ , ਰਾਂਗਲਾ ਬਚਪਨ ,ਵਿਰਸਾ ਪੰਜਾਬ ਦਾ ,ਬਦਲ ਰਿਹਾ ਪੰਜਾਬੀ ਸਭਿਆਚਾਰ ਫਜ਼ੂਲ ਦੇ ਰਸਮੋ ਰਿਵਾਜ ,ਧੀਆਂ ਦੀ ਬੇਕਦਰੀ ,ਵਧ ਰਹੀ ਭਰੂਣ ਹਤਿਆ , ਦੇਸ਼ ਵਿਚ ਬਹੁਕੌਮੀ ਕੰਪਨੀਆ ਦਾ ਪਸਾਰਾ,  ਬੇਲਗਾਮ ਮਹਿੰਗਾਈ , ਵਧ ਰਿਹਾ ਅਮੀਰੀ ਗਰੀਬੀ ਪਾੜਾ ,  ਔਰਤ ਦੀ ਵਰਤਮਾਨ ਸਥਿਤੀ , ਗਲ ਕੀ ਇਹ ਤੇ ਹੋਰ ਕਈ ਵਿਸ਼ੇ ਮਾਂ ਬੋਲੀ ਪੰਜਾਬੀ ,ਨੂੰ ਵਖ ਵਖ ਕਵੀਆਂ ਨੇ ਕਲਮ ਦੀ ਨੋਕ ਤੇ ਲਿਆਂਦਾ ਹੈ ।।ਜਿਵੇਂ ਕਵਿਤਾ ਦਾ ਹੜ੍ਹ ਆ ਗਿਆ ਹੋਵੇ । ਪੁਸਤਕ ਖਾਸੀ ਵਡੇ ਆਕਾਰ ਦੀ ਹੈ । ਜਿਸ ਤੋਂ  ਸੰਪਾਦਕ ਦੀ ਖੁਲ੍ਹ ਦਿਲੀ ਦਾ ਵੀ ਅਹਿਸਾਸ ਹੁੰਦਾ ਹੈ । ਨਹੀਂ ਤਾਂ ਆਮ ਵੇਖਿਆ ਗਿਆ ਹੈ ਕਿ ਪ੍ਰਕਾਸ਼ਕ ਪੰਨਿਆ ਦੀ ਪਾਬੰਦੀ ਲਾ ਦਿੰਦੇ ਹਨ ।ਪਰ ਇਥੇ ਖਾਸੀਅਤ ਇਹ ਹੈ ਕਿ ਸੰਪਾਦਕ ਖੁਦ ਪ੍ਰਕਾਸ਼ਕ ਵੀ ਹੈ  ਤੇ ਸ਼ਾਂਇਰ ਵੀ ।  ਹੈ ਨਾ ਸੋਨੇ ਤੇ ਸੁਹਾਗੇ ਵਾਲੀ ਗਲ ।  ਇਹੋ ਜਿਹੀ ਮਿਸਾਲ ਕਿਸੇ ਵੇਲੇ ਧਨੀ ਰਾਮ ਚਾਤ੍ਰਿਕ  ਤੇ ਪ੍ਰੋ ਮੋਹਨ ਸਿੰਘ ਜਾਂ ਨਾਵਲਕਾਰ ਨਾਨਕ ਸਿੰਘ ਨੇ ਕਾਇਮ ਕੀਤੀ ਸੀ। ਜਿਂਨ੍ਹਾਂ ਨੇ ਸਾਹਿਤ ਸਿਰਜਨਾ ਦੇ ਨਾਲ ਨਾਲ ਪ੍ਰਕਾਸ਼ਨ ਵੀ ਖੁਦ ਕੀਤਾ । ਪੁਸਤਕ ਵਿਚ ਕਵਿਤਰੀਆਂ ਵਡੀ ਗਿਣਤੀ ਵਿਚ ਹਨ  । ਅਮਰਜੀਤ ਕੌਰ ਅਮਰ ,ਸਰਬਜੀਤ ਕੌਰ ਹਾਜੀਪੁਰ ,ਹਰਜੀਤ ਰਾਣੀ ,ਛਾਇਆ ਸ਼ਰਮਾ ,ਜਗਜੀਵਨ ਕੌਰ ਜਿੰਦ ,ਨੀਲੂ ਬੱਗਾ ਲੁਧਿਆਣਵੀ ,ਨੇਚਰਦੀਪ ਕਾਹਲੋਂ ,ਪ੍ਰਵੀਨ ਚੌਧਰੀ ,ਮਨਿੰਦਰ ਕੌਰ ਬੱਸੀ ,ਰਾਜਿੰਦਰ ਕੌਰ ਬਰਸਾਲਪੁਰ ,ਰਣਜੀਤ ਕੌਰ ਸਵੀ ,ਰਮਨਦੀਪ ਨਿਰਮਾਣ ,ਰਮਨਦੀਪ ਕੌਰ ਆਸਟਰੇਲੀਆ ,ਰਮਾ ਰਮੇਸ਼ਵਰੀ ,ਸ਼ਰਨਜੀਤ ਕੌਰ ਪ੍ਰੀਤ ਦੇ ਕਲਾਮ ਪੁਸਤਕ ਵਿਚ ਸ਼ਾਂਮਲ ਹਨ ।ਪੰਨਾ 167-176 ਵਿਚ ਸੰਪਾਦਕ ਸੁਰਿੰਦਰ ਜੀਤ ਚੌਹਾਨ ,ਦੀਆਂ ਨਜ਼ਮਾਂ ਹਨ ।ਜਿਂਨ੍ਹਾਂ ੜਿਚ ਧੀਆਂ, ਵਫਾ ,ਚਿਟਾ ਜ਼ਹਿਰ ,ਦੁਨੀਆਂ ,ਪ੍ਰੀਤ , ਵਿਚ ਮਨੁਖੀ ਮਾਨਸਿਕਤਾ ਦੀ ਤਸਵੀਰ ਹੈ ।
ਇਸ਼ਕ ਦੇ ਰਾਹੀਂ ਕੰਡੇ ਭੈੜੈ /ਪੈਰ ਪੈਰ ਤੇ ਟੋਏ ਨੇ । ਸ਼ਾਂਇਰ ਦੁਨੀਆਂ ਨੂੰ ਅਜਬ ਤਮਾਸ਼ਾਂ ਤਸਵਰ ਕਰਦਾ ਹੈ ।ਉਹ ਪੰਜਾਬ ਵਿਚ ਫੈਲੇ ਨਸ਼ਿਆਂ ਤੋਂ ਉਪਰਾਮ ਹੈ ।ਉਘੇ ਸ਼ਾਂਇਰ ਦਿਲਜੀਤ ਬੰਗੀ (ਪੰਨਾ 337-346 )ਦੀ ਕਵਿਤਾ ਵਿਚ ਚੰਗੇ ਇਨਸਾਨਾਂ ਦੇ ਗੁਣਾਂ ਨੂੰ ਉਭਾਰਿਆ ਹੈ  ।ਕਵੀ ਜਾਤ ਪਾਤ ਰਹਿਤ ਸਮਾਜ ਦੀ ਕਾਮਨਾ ਕਰਦਾ ਹੈ । ਸਮਾਜਿਕ ਬਰਾਬਰੀ ਦਾ ਇਛੁਕ ਹੈ ।ਇਕ ਕਵਿਤਾ ਦੇ ਬੋਲ ਹਨ ---ਮੇਰੀ ਕਵਿਤਾ ਕੀਹਦੇ ਵਰਗੀ –ਉਤਰ ਹੈ ਸੂਰਜ ਡੁਬਦੇ ਦੀ ਲਾਲੀ ਜਾਂ ਸਰਘੀ ਹੈ । ਮੇਰੀ ਕਵਿਤਾ ਮੇਰੇ ਬਾਪੂ ਵਰਗੀ ਹੈ । ਸ਼ਾਂਇਰ ਕਵਿਤਾ ਚੋਂ ਜ਼ਿੰਦਗੀ ਦੀ ਸੂਖਮਤਾ ਦੀ ਤਲਾਸ਼ ਕਰਦਾ ਹੈ । ਸ਼ਾਂਇਰ ਬੰਗੀ ਨੂੰ ਮੁਲਕਾਂ ਦੀਆਂ ਹਦਬੰਦੀਆਂ ਤੋਂ ਚਿੜ੍ਹ ਹੈ ।ਕਾਹਦੀਆਂ ਹਦਬੰਦੀਆਂ ? ਜੇ ਇਨਸਾਨੀ ਲਹੂ ਦਾ ਰੰਗ ਇਕੋ ਹੈ ।
 ਸ਼ਾਂਇਰਾਂ ਦੀ ਲੰਮੀ ਸੂਚੀ ਵਿਚ ਸੁਖਵਿੰਦਰ ਸਿੰਘ ਅਟਵਾਲ ,ਜੁਗਿੰਦਰ ਸਿੰਘ ਖਹਿਰਾ ,ਨਿਰਮਲਭਾਂਰ ਸਿੰਘ ,ਪੋਰਿੰਦਰ ਸਿੰਗਲਾ ,ਬਲਦੇਵ ਸਿੰਘ ਸਿਧੂ ,ਬਿੰਦਰ ਕੋਲਿਆਂ ਵਾਲੇ ਦੇ ਗੀਤ ਬਲਵੰਤ ਚਿਰਾਗ ਦੀਆਂ ਗਜ਼ਲਾਂ ,ਲਾਭ ਚਿਤਾਮਲੀ ਦੇ ਧਾਂਰਮਿਕ ਗੀਤ ,ਪੰਜਾਬ ਦੀ ਰੁਲਦੀ ਜਵਾਨੀ ਦੀ ਝ਼ਲਕ ਪੇਸ਼ ਕਰਦੇ ਗੀਤ , ਪੜ੍ਹਨ ਵਾਲੇ ਹਨ ।ਭੰਗੂ ਫੁਲੇੜੇ ਵਾਲਾ ਨੇ ਸ਼ਹੀਦ ਭਗਤ ਸਿੰਘ ਨੂੰ ਯਾਂਦ ਕੀਤਾ ਹੈ । ਮਨਦੀਪ ਗਿਲ ਨੇ ਮਾਂ ਬੋਲੀ ਬਾਰੇ ਵਲਵਲੇ ਲਿਖੇ ਹਨ । ਛੋਟੀਆਂ ਕਵਿਤਾਵਾਂ ਦਾ ਨਿਵੇਕਲਾ ਰੰਗ ਹੈ । ਪੁਸਤਕ ਅੰਤਰਰਾਸ਼ਟਰੀ ਪਧਰ ਦੀ ਕਵਿਤਾ ਦਾ ਰੁਤਬਾ ਹਾਸਲ ਕਰਦੀ  ਹੈ ।ਪੰਜਾਬ ,ਹਰਿਆਣਾ ਤੇ ਵਿਦੇਸ਼ੀ ਸ਼ਾਇਰ ਦੀਆਂ ਕਵਿਤਾਵਾਂ ਨਾਲ ਸ਼ਿੰਗਾਰੀ  ਸੰਪਾਦਕ ਦੀ ਇਹ ਪੰਜਵੀ ਸੰਪਾਦਨਾ ਹੈ ।  ਸੰਪਾਦਕ ਦੀ ਸੂਝ ,ਸਿਰੜ ,ਕਵਿਤਾ ਤੇ ਕਵੀਆਂ ਦੀ ਕਦਰਦਾਨੀ ,ਤੇ ਮਿਹਨਤ ਦੀ ਦਾਦ ਦੇਣੀ ਬਣਦੀ ਹੈ । ਪੁਸਤਕ  ਦਾ ਪਾਠ  ਕਰਕੇ ਕਾਵਿ ਲਕੀਰਾਂ ਦੀ ਗਹਿਰਾਈ ਦਾ ਅਨੰਦ ਮਾਣਿਆ ਜਾ ਸਕਦਾ ਹੈ ।