ਸਭ ਰੰਗ

 •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਧਰਮ ਅਤੇ ਦਲਿੱਦਰ / ਗੁਰਨਾਮ ਸਿੰਘ ਸੀਤਲ (ਲੇਖ )
 •    ਬਾਰਿ ਪਰਾਇਐ ਬੈਸਣਾ / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਅੱਗ ਦੀ ਮਾਰ ਅਤੇ ਨਵੇਂ ਵਰ੍ਹੇ ਦੇ ਜਸ਼ਨ / ਮਿੰਟੂ ਬਰਾੜ (ਲੇਖ )
 •    ਬਜ਼ੁਰਗ ਬਣੋ ਬੁੱਢੇ ਨਹੀਂ / ਕੈਲਾਸ਼ ਚੰਦਰ ਸ਼ਰਮਾ (ਲੇਖ )
 •    ਕੰਠੇ ਮਾਲਾ ਜਿਹਵਾ ਰਾਮੁ / ਇਕਵਾਕ ਸਿੰਘ ਪੱਟੀ (ਲੇਖ )
 •    ਕੰਮ ਹੀ ਪੂਜਾ ਹੈ / ਜਸਕਰਨ ਲੰਡੇ (ਲੇਖ )
 •    ਪੰਜਾਬ ਦੀ ਤ੍ਰਾਸਦੀ - ਉਸਨੂੰ ਉਜਾੜਿਆਂ ਨੇ ਉਜਾੜਿਆ / ਉਜਾਗਰ ਸਿੰਘ (ਲੇਖ )
 •    ਹਸਪਤਾਲ ਬਣਗੇ ਲੁੱਟ ਅਤੇ ਅਣਗਹਿਲੀ ਦਾ ਘਰ / ਹਾਕਮ ਸਿੰਘ ਮੀਤ (ਲੇਖ )
 •    ਸੂਰਜਾਂ ਦੇ ਵਾਰਿਸ (ਕਾਵਿ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਸਫਰਨਾਮਾ-ਕੰਨਿਆਂ ਕੁਮਾਰੀ ਤੱਕ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਘਮੰਡ ਤਿਆਗੋ ਤੇ ਪਿਆਰ-ਮੁਹੱਬਤ ਨਾਲ ਜੀਓ / ਮਨਜੀਤ ਤਿਆਗੀ (ਲੇਖ )
 • ਜਗਦੀਸ਼ ਰਾਏ ਕੁਲਰੀਆ ਨਾਲ ਰੂ-ਬਰੂ (ਖ਼ਬਰਸਾਰ)


  ਮੁਕਤਸਰ :-ਪੰਜਾਬੀ ਸਾਹਿਤ ਸਿਰਜਣਾ ਮੰਚ ਸ੍ਰੀ ਮੁਕਤਸਰ ਸਾਹਿਬ ਵਲੋਂ ਮੰਚ ਦੇ ਪ੍ਰਧਾਨ ਪਰਗਟ ਸਿੰਘ ਜੰਬਰ ਦੀ ਅਗਵਾਈ ਹੇਠ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸ੍ਰੀ ਮੁਕਤਸਰ ਸਾਹਿਬ ਵਿਖੇ ਸਾਹਿਤਕਾਰ ਜਗਦੀਸ਼ ਰਾਏ ਕੁਲਰੀਆਂ ਨਾਲ ਸਾਹਿਤਕ ਰੂ-ਬਰੂ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਇਲਾਕੇ ਭਰ ਦੇ ਸਾਹਿਤਕਾਰਾਂ ਨੇ ਭਾਗ ਲਿਆ। ਰੂ-ਬਰੂ ਪ੍ਰੋਗਰਾਮ ਦੌਰਾਨ ਜਗਦੀਸ਼ ਰਾਏ ਕੁਲਰੀਆਂ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਦਸਿਆ ਕਿ ਉਨਾਂ ਦੇ ਹੁਣ ਤਕ ਤਿੰਨ ਪੰਜਾਬੀ ਮਿੰਨੀ ਕਹਾਣੀ ਸੰਗ੍ਰਹਿ, ਦੋ ਲੇਖ ਸੰਗ੍ਰਹਿ, ਨਾਟਕਾਂ ਦੀ ਕਿਤਾਬ, ਇਕ ਅਲੋਚਨਾਂ ਦੀ ਕਿਤਾਬ, ਬਾਲ ਰਚਨਾਵਾਂ ਅਤੇ ਤਿੰਨ ਹਿੰਦੀ ਮਿੰਨੀ ਕਹਾਣੀ ਸੰਗ੍ਰਹਿਾਂ ਦਾ ਪੰਜਾਬੀ ਅਨੁਵਾਦ ਕਰ ਚੁੱਕੇ ਹਨ। ਉਨਾਂ ਕਿਹਾ ਕਿ ਇਕ ਲੇਖਕ ਦੇ ਲਿਖਣ ਦਾ ਮਕਸਦ ਹੋਣਾ ਚਾਹੀਦਾ ਹੈ ਤਾਂ ਕਿ ਸਮਾਜ ਦਾ ਸ਼ੋਸ਼ਿਤ ਵਰਗ ਜਾਗਰੂਕ ਹੋ ਸਕੇ ਅਤੇ ਕੁਝ ਬਦਲਾਅ ਆ ਸਕੇ।

   ਮੰਚ ਸੰਚਾਲਕ ਨੇ ਸੰਗੀਤਕ ਪੱਤਰਕਾਰ ਨਿੰਦਰ ਕੋਟਲੀ ਬਾਰੇ ਬੋਲਦਿਆਂ ਕਿਹਾ ਕਿ ਗੀਤਕਾਰੀ ਰਾਹੀਂ ਸੰਗੀਤਕ ਖੇਤਰ ਨਾਲ ਜੁੜੀ ਇਸ ਸਖਸ਼ੀਅਤ ਦਾ ਸਾਹਿਤਕ ਖੇਤਰ ਵਿਚ ਵੀ ਵਡਮੁਲਾ ਯੋਗਦਾਨ ਹੈ, ਕਿਉਂਕਿ ਹੁਣ ਤਕ ਇਨਾਂ ਰਾਹੀਂ ਸਾਹਿਤਕ ਅਤੇ ਸੰਗੀਤਕ ਖੇਤਰ ਨਾਲ ਜੁੜੀਆਂ ਹਸਤੀਆਂ ਦੇ ਅਣ-ਗਿਣਤ ਲੇਖ ਛਪ ਚੁਕੇ ਹਨ ਅਤੇ ਨਿਰੰਤਰ ਜਾਰੀ ਹਨ। ਇਸ ਉਪਰੰਤ ਲੇਖਕ ਸਾਧੂ ਰਾਮ ਲੰਗੇਆਣਾ ਬਾਰੇ ਮੰਚ ਤੋਂ ਬੋਲਦਿਆਂ ਲੇਖਕ ਜਸਵੀਰ ਭਲੂਰੀਆ ਨੇ ਕਿਹਾ ਕਿ ਉਹ ਰੋਜ਼ਾਨਾਂ ਅਖਬਾਰਾਂ ਵਿਚ ਸਮਾਜ ਦੀਆਂ ਕੁਰੀਤੀਆਂ ਨੂੰ ਹਲਕੇ ਫੁਲਕੇ ਢੰਗ ਨਾਲ ਵਿਅੰਗਾਂ ਰਾਹੀਂ ਪੇਸ਼ ਕਰਦੇ ਹਨ ਅਤੇ ਹੁਣ ਤਕ ਸਾਹਿਤ ਦੀ ਝੋਲੀ ਵਿਚ ਅਠ ਕਿਤਾਬਾਂ ਪਾ ਚੁਕੇ ਹਨ। ਪ੍ਰੋਗਰਾਮ ਦੌਰਾਨ ਮੰਚ ਵਲੋਂ ਮਹਿਮਾਨ ਸਾਹਿਤਕਾਰ ਜਗਦੀਸ਼ ਰਾਏ ਕੁਲਰੀਆ, ਸੰਗੀਤਕ ਪਤਰਕਾਰ ਡਾ. ਨਿੰਦਰ ਕੋਟਲੀ ਅਤੇ ਡਾ. ਸਾਧੂ ਰਾਮ ਲੰਗੇਆਣਾ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਵਿਚ ਲੇਖਕ ਗੁਰਮਨ ਗੁਰੀ, ਡਾ. ਰਾਜ ਨਰਿੰਦਰ ਝਬੇਲਵਾਲੀ, ਅਵਤਾਰ ਮੁਕਤਸਰੀ, ਰਾਕੇਸ਼ ਕੁਮਾਰ, ਜੋਬਨ ਮੋਤਲੇਵਾਲਾ, ਸੰਜੇ ਕੁਮਾਰ, ਸਤਨਾਮ ਸਿੰਘ, ਪਰਗੀਤ ਸਿੰਘ ਜੰਬਰ, ਨਵਦੀਪ ਸੁਖੀ, ਤੀਰਕ ਸਿੰਘ ਕਮਲ, ਗੁਰਬਾਜ ਗਿਲ, ਕੁਲਵੰਤ ਸਰੋਤਾ, ਬਿਕਰ ਸਿੰਘ ਵਿਯੋਗੀ, ਗੁਰਾਂਦਿਤਾ ਸਿੰਘ ਸੰਧੂ, ਦੀਪਕ ਤੇਜਾ, ਗੁਰਜੰਟ ਸਿੰਘ ਦਲੇਰ, ਗੁਰਪ੍ਰੀਤ ਸਿੰਘ ਸੰਧੂ, ਮਨਜਿੰਦਰ ਸਿੰਘ ਘੁਮਾਣ, ਬਿਕਰ ਸਿੰਘ ਹਾਂਗਕਾਂਗ, ਜਸਵੀਰ ਭਲੂਰੀਆ, ਬੀਰਬਾਲਾ ਸਦੀ, ਸੁਖਵਿੰਦਰ ਸੁਖੀ, ਸਮਸ਼ੇਰ ਗਾਫਿਲ, ਹਰਪਿੰਦਰ ਰਾਣਾ, ਜਗਸੀਰ ਸਿੰਘ, ਸੁਖਦੇਵ ਸਿੰਘ, ਗੁਰਦਰਸ਼ਨ ਸਿੰਘ, ਕੰਵਲਜੀਤ ਭੋਲਾ, ਨਛਤਰ ਬਰਾੜ ਅਤੇ ਜਸਵੀਰ ਸ਼ਰਮਾ ਦਦਾਹੂਰ ਨੇ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕੀਤੀ। ਸਮੁਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਪਰਗਟ ਸਿੰਘ ਜੰਬਰ, ਸੁਖਵਿੰਦਰ ਕੌਰ ਸੁਖ ਅਤੇ ਜਸਵੀਰ ਸ਼ਰਮਾ ਦਦਾਹੂਰ ਨੇ ਸਾਂਝੇ ਤੌਰ ਤੇ ਨਿਭਾਈ। ਅਖੀਰ ਵਿਚ ਹਰੀ ਚੰਦ ਸਾਬਕਾ ਐਮ.ਸੀ ਨੇ ਸਭਦਾ ਧੰਨਵਾਦ ਕੀਤਾ।