ਸਭ ਰੰਗ

 •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਧਰਮ ਅਤੇ ਦਲਿੱਦਰ / ਗੁਰਨਾਮ ਸਿੰਘ ਸੀਤਲ (ਲੇਖ )
 •    ਬਾਰਿ ਪਰਾਇਐ ਬੈਸਣਾ / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਅੱਗ ਦੀ ਮਾਰ ਅਤੇ ਨਵੇਂ ਵਰ੍ਹੇ ਦੇ ਜਸ਼ਨ / ਮਿੰਟੂ ਬਰਾੜ (ਲੇਖ )
 •    ਬਜ਼ੁਰਗ ਬਣੋ ਬੁੱਢੇ ਨਹੀਂ / ਕੈਲਾਸ਼ ਚੰਦਰ ਸ਼ਰਮਾ (ਲੇਖ )
 •    ਕੰਠੇ ਮਾਲਾ ਜਿਹਵਾ ਰਾਮੁ / ਇਕਵਾਕ ਸਿੰਘ ਪੱਟੀ (ਲੇਖ )
 •    ਕੰਮ ਹੀ ਪੂਜਾ ਹੈ / ਜਸਕਰਨ ਲੰਡੇ (ਲੇਖ )
 •    ਪੰਜਾਬ ਦੀ ਤ੍ਰਾਸਦੀ - ਉਸਨੂੰ ਉਜਾੜਿਆਂ ਨੇ ਉਜਾੜਿਆ / ਉਜਾਗਰ ਸਿੰਘ (ਲੇਖ )
 •    ਹਸਪਤਾਲ ਬਣਗੇ ਲੁੱਟ ਅਤੇ ਅਣਗਹਿਲੀ ਦਾ ਘਰ / ਹਾਕਮ ਸਿੰਘ ਮੀਤ (ਲੇਖ )
 •    ਸੂਰਜਾਂ ਦੇ ਵਾਰਿਸ (ਕਾਵਿ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਸਫਰਨਾਮਾ-ਕੰਨਿਆਂ ਕੁਮਾਰੀ ਤੱਕ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਘਮੰਡ ਤਿਆਗੋ ਤੇ ਪਿਆਰ-ਮੁਹੱਬਤ ਨਾਲ ਜੀਓ / ਮਨਜੀਤ ਤਿਆਗੀ (ਲੇਖ )
 • ਨਾਵਲਕਾਰ ਨਿੰਦਰ ਗਿੱਲ ਨਾਲ ਰੂਬਰੂ (ਖ਼ਬਰਸਾਰ)


  ਲੁਧਿਆਣਾ  -- ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਸਵੀਡਨ ਤੋਂ ਉਘੇ ਨਾਵਲਕਾਰ ਨਿੰਦਰ ਗਿੱਲ ਨਾਲ ਰੂ-ਬ-ਰੂ ਸਮਾਗਮ ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤਾ ਗਿਆ, ਜਿਸ ਦੀ ਪ੍ਰਧਾਨਗੀ  ਮੰਚ ਦੇ ਪ੍ਰਧਾਨ ਡਾ ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ, ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਸੁਰਿੰਦਰ ਕੈਲੇ, ਪ੍ਰਿੰ: ਇਦਰਜੀਤਪਾਲ ਕੌਰ ਅਤੇ ਨਿੰਦਰ ਗਿੱਲ ਹਾਜ਼ਿਰ ਸਨ। ਡਾ ਪੰਧੇਰ ਨੇ ਨਿੰਦਰ ਗਿੱਲ ਨੂੰ ਜੀ ਆਇਆ ਕਹਿੰਦਿਆਂ ਹੋਇਆਂ ਕਿਹਾ ਕਿ ਸਾਨੂੰ ਪ੍ਰਦੇਸੀਆਂ 'ਤੇ ਮਾਣ ਹੋਣਾ ਚਾਹੀਦਾ ਹੈ ਜੋ ਆਪਣੀ ਜੰਮਪਲ ਭੋਇ ਨਾਲੋਂ ਵਿੱਛੜ ਕੇ ਵੀ ਆਪਣੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਦਾ ਪ੍ਰਸਾਰ ਤੇ ਪ੍ਰਚਾਰ ਹੀ ਨਹੀਂ ਕਰਦੇ, ਸਗੋਂ ਸਾਹਿਤ ਸਿਰਜਣਾ ਵਿਚ  ਮੱਲਾਂ ਮਾਰਦੇ ਨੇ।
  ਨਿੰਦਰ ਗਿੱਲ ਨੇ ਆਪਣੇ ਸਾਹਿਤਕ ਜੀਵਨ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਨੂੰ ਸਾਹਿਤ ਦੀ ਸਿਰਜਣਾ ਕਰਨ ਦੀ ਚੇਟਕ 1975 ਲੱਗ ਗਈ ਸੀ, ਜਦੋਂ ਨਕਸਲਵਾਦੀ ਲਹਿਰ ਜ਼ੋਰਾ 'ਤੇ ਸੀ। ਓਦੋਂ ਉਨ੍ਹਾਂ ਦੀ ਪਹਿਲੀ ਪੁਸਤਕ 'ਜ਼ਿੰਦਗੀ ਦੇ ਇਸ਼ਤਿਹਾਰ' ਛਪੀ ਸੀ। ਨਿੰਦਰ ਗਿੱਲ ਰੋਪੜ ਜ਼ਿਲੇ ਦਾ ਜੰਮਪਲ ਅਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੰਡਾਲੀ ਵਿਖੇ ਰਿਹਾਇਸ਼ ਰੱਖੀ ਹੋਈ ਹੈ।ਪੰਜਾਬ ਔਡਿਟ ਵਿਭਾਗ ਵਿਚ ਬਤੌਰ ਆਡੀਟਰ ਵਜੋਂ ਸੇਵਾ ਨਿਭਾਉਂਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਖ਼ੂਬ ਸੇਵਾ ਕੀਤੀ।  1994 ਵਿਚ ਉਹ ਸਵੀਡਨ ਚਲੇ ਗਏ। ਉੁਥੇ ਵੀ ਸਾਹਿਤ ਦੀ ਸਿਰਜਣਾ ਕਰ ਰਹੇ ਹਨ।  ਉਨ੍ਹਾਂ ਦੇ ਹੁਣ ਤੀਕਰ 10 ਨਾਵਲ ਛੱਪ ਚੁੱਕੇ ਹਨ ਜਿਨ੍ਹਾਂ ਵਿਚੋਂ ਮੁੱਖ ਇਹ ਹਨ: ਪਲ ਪਲ ਮਰਨਾਂ, ਪੰਜਾਬ 84, ਚੋਣ ਹਲਕਾ ਪਾਇਲ, ਦਹਿਸ਼ਤ ਦੇ ਦਿਨਾਂ ਵਿਚ, ਦਾਸਤਾਂ ਦਲਿਤਾਂ ਦੀ ਅਤੇ ਸਵੀਡਨ ਦੀ ਧਰਤੀ 'ਤੇ 'ਗਿਰ ਰਿਹਾ ਗਿਰਾਫ਼' ਤੇ ਵਿਚ-ਵਿਚਾਲੇ ਲਿਖੇ ਹਨ। ਕਹਾਣੀ-ਸੰਗ੍ਰਹਿ-ਸੁੰਨ ਸਰਾਂ, ਸਹਿਮਤੀ ਤੋਂ ਬਾਅਦ ਅਤੇ ਸੰਪਾਦਿਤ ਕਹਾਣੀ ਸੰਗ੍ਰਹਿ 'ਕਥਾ ਪੰਜਾਬ ਪੈਂਡੇ'।ਸਵੀਡਿਸ਼ ਪੰਜਾਬੀ ਡਿਕਸ਼ਨਰੀ ਅਤੇ 'ਸਵੀਡਿਸ਼ ਕਵਿਤਾ' ਲਿਖੀ ਗਈ ਹੈ।
  ਨਿੰਦਰ ਗਿੱਲ ਉਤਰੀ ਯੌਰਪ ਦੀ ਕਵਿਤਾ 'ਤੇ ਕੰਮ ਕੀਤਾ ਹੈ।ਸਵੀਡਨ ਦੇ ਲੋਕਾਂ ਬਾਰੇ ਨਾਵਲ 'ਟੁੱਟ ਤੇ ਜੁੜ ਰਿਹਾ ਸਮਾਜ'।ਸਵੀਡਿਸ਼ ਰਾਈਟਰਜ਼ ਯੂਨਿਨ ਦੇ ਮੈਂਬਰ ਵੀ ਹਨ। ਉਨ੍ਹਾਂ ਨੂੰ ਕਈ ਮਾਣ-ਸਨਮਾਨ: ਸਮੀਤ ਸਿੰਘ ਯਾਦਗਾਰੀ ਪੁਰਸਕਾਰ, ਰਵਿੰਦਰ ਰਵੀ ਯਾਦਗਾਰੀ ਪੁਰਸਕਾਰ, ਸੰਤ ਸਿੰਘ ਸੇਖੋ ਯਾਦਗਾਰੀ ਪੁਰਸਕਾਰ ਪ੍ਰਾਪਤ ਹੋਏ ਹਨ।  


  ਿਸ ਮੌਕੇ 'ਤੇ ਸਵਾਲ-ਜਵਾਬ 'ਚ ਹਿੱਸਾ ਲੈਣ ਵਾਲਿਆਂ ਵਿਚ ਡਾ ਬਲਵਿੰਦਰ ਔਲਖ ਗਲੈਕਸੀ, ਸੁਰਿੰਦਰ ਕੈਲੇ,  ਜਨਮੇਜਾ ਸਿੰਘ ਜੌਹਲ, ਹਰਬੰਸ ਮਾਲਵਾ, ਡਾ ਗੁਲਜ਼ਾਰ ਪੰਧੇਰ, ਦਲਵੀਰ ਸਿੰਘ ਲੁਧਿਆਣਵੀ, ਅਜੀਤ ਪਿਆਸਾ, ਤਰਲੋਚਨ ਝਾਂਡੇ, ਇਦਰਜੀਤਪਾਲ ਕੌਰ, ਬਲਕੌਰ ਸਿੰਘ ਗਿੱਲ, ਜਸਮੀਤ ਕੌਰ ਆਦਿ ਸਨ। ਮੰਚ ਵੱਲੋਂ ਨਿੰਦਰ ਗਿੱਲ ਦਾ ਸਨਮਾਨ ਵੀ ਕੀਤਾ ਗਿਆ।    
  ਰਚਨਾਵਾਂ ਦੇ ਦੌਰ ਵਿਚ ਦਲਬੀਰ ਕਲੇਰ ਨੇ 'ਉਹ ਬਾਬਾ ਆਵੀਂ ਨਾ' ਦਲੀਪ ਅਵਧ ਨੇ ਧਾਰਮਿ ਕਵਿਤਾ ਹਿੰਦੀ ਵਿਚ, ਅਜੀਤ ਪਿਆਸਾ 'ਰੱਬ ਜਾਣੇ ਉਹ ਕੌਣ ਸੀ' ਪੰਮੀ ਹਬੀਬ ਛੋਟੀ ਕਹਾਣੀ'ਭੋਰਾ', ਜਨਮੇਜਾ ਸਿੰਘ ਜੌਹਲ ਨੇ  ਦੋ ਛੋਟੀਆਂ ਕਹਾਣੀਆਂ 'ਤਾਏ ਦਾ ਕੱਟਾ', ਲਖਵੰਤ ਸਿੰਘ  ਜਸਪਾਲ ਨੇ ਕਵਿਤਾ 'ਚੁੰਝ ਚਰਚਾ' ਇਜ: ਸੁਰਜਨ ਸਿੰਘ ਨੇ ਮੇਰੇ ਦੋਸਤੋ ਮੇਰੇ ਹਾਣੀਓ ਸੁਣੋ ਸੱਚ ਸੁਣਾਵਾਂ' ਡਾ ਬਲਵਿੰਦਰ ਔਲੱਖ ਗਲੈਕਸੀ ਨੇ ਆਓ ਜਸ਼ਨ ਮਨਾਏ ਰਲ ਮਿਲ ਕੇ ਚੰਨ ਤੇ ਚੜ੍ਹ ਗਿਆ ਮੋਦੀ' ਹਰਬੰਸ ਮਾਲਵਾ ਨੇ ਹੇ ਮੇਰੇ ਗੁਰੂ ਨਾਨਕ ਬਾਬਾ ਤੂੰ ਜੋ ਸ਼ਬਦ ਉਚਾਰੇ', ਜਸਮੀਤ ਕੌਰ ਨੇ ਕਿਹੜੇ ਦੇਸ਼ ਵਸੇਨਾ ਏ ਰਾਂਝਣਾ' ਇਦਰਜੀਤਪਾਲ  ਕੌਰ ਨੇ ਕਹਾਣੀ 'ਉਹ ਗੱਲ' ਕੁਲਵਿੰਦਰ ਕੌਰ ਕਿਰਨ ਨੇ ਗੁਰੂ ਨਾਨਕ ਦੀ ਸਿੱਖਿਆ ਸਦਾ ਕਲਿਆਣ ਕਰਦੀ ਹੈ' ਸੁਰਿੰਦਰ ਕੈਲੇ ਨੇ ਕਾਮਰੇਡ ਦਾ ਰੱਬ, ਦਲਵੀਰ ਸਿੰਘ ਲੁਧਿਆਣਵੀ ਨੇ ' ਖੁਸ਼ਬੂਹੀਨ', ਡਾ ਪੰਧੇਰ ਨੇ ਕਵਿਤਾ ਲਾਲ ਕਿਲਾ ਪਾਸ ਦੇ ਇਲਾਵਾ ਤਰਲੋਚਨ ਝਾਂਡੇ, ਜੈਪਾਲ, ਬਲਕੌਰ ਸਿੰਘ ਗਿੱਲ, ਨਿੰਦਰ ਗਿੱਲ, ਬੁੱਧ ਸਿੰਘ ਨੀਲੋ, ਬੰਦੇਪੁਰੀ, ਆਦਿ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਸੁਣਾਈਆਂ ਗਈਆਂ ਰਚਨਾਵਾਂ ਤੇ ਉਸਾਰੂ ਬਹਿਸ ਹੋਈ ਤੇ ਸੁਝਾਅ ਵੀ ਦਿੱਤੇ ਗਏ।   ਦਲਵੀਰ ਸਿੰਘ ਲੁਧਿਆਣਵੀ ਨੇ ਧੰਨਵਾਦ ਕਰਦਿਆਂ ਹੋਇਆ ਕਿਹਾ ਕਿ ਪ੍ਰਦੇਸੀਆਂ ਦਾ ਰੂਬਰੂ ਕਰਨਾ ਸਾਡੇ ਲਈ ਪ੍ਰਰੇਣਾ ਦਾ ਸ੍ਰੋਤ ਬਣਦਾ ਹੈ।