ਦਿਲ ਸਿੱਜਦਾ ਕਰੇ (ਕਵਿਤਾ)

ਮਨਦੀਪ ਗਿੱਲ ਧੜਾਕ   

Email: mandeepdharak@gmail.com
Cell: +91 99881 11134
Address: ਪਿੰਡ ਧੜਾਕ
India
ਮਨਦੀਪ ਗਿੱਲ ਧੜਾਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਚੜ੍ਹੇ ਪੋਹ ਦਾ ਮਹੀਨਾ, ਯਾਦ ਕਰਾਂ ਕੁਰਬਾਨੀ ਨੂੰ,
ਐ  ਦਿਲ ਸਿੱਜਦਾ ਕਰੇ ਉਸ ਪੁੱਤਰਾਂ ਦੇ ਦਾਨੀ ਨੂੰ।

ਜ਼ਾਲਮ ਖਾ ਕੇ ਕਸਮਾਂ,  ਵਾਅਦੇ ਤੋੜ ਗਏ ਸੀ,
ਭੈੜੀ ਸਰਸਾ ਨੇ ਵੀ ਪਰਿਵਾਰ ਵਿਛੋੜ ਦਏ ਸੀ।
ਪਰਿਵਾਰ ਖੇਰੂ-ਖੇਰੂ ਹੋਇਆ, ਲੈ ਤੁਰਿਆ ਜ਼ਿੰਦਗਾਨੀ ਨੂੰ,
ਦੁਨੀਆਂ ਸਿੱਜਦਾ ਕਰੇ...

ਬੰਨ ਸ਼ਹੀਦੀਂ ਗਾਨੇ ਪਿਤਾ ਨੇ ਪੁੱਤਰ ਸੀ ਤੋਰੇ,
ਕਹਿੰਦਾਂ ਅਮਾਨਤ ਖ਼ੁਦਾ ਦੀ, ਖ਼ੁਦਾ ਨੂੰ ਹੈ ਮੋੜੇ।
ਗੀਤ ਜੰਗਲਾ ਚੋਂ ਗਾਵੇ, ਹਾਲ ਸੁਣਾਵੇ ਦਿਲ-ਜਾਨੀ ਨੂੰ,
ਦਿਲ ਸਿੱਜਦਾ ਕਰੇ...

ਸਰਬੰਸ ਵਾਰ ਤੁਰ ਪਿਆ ਸੀ  ਉੱਚ ਦਾ ਪੀਰ,
ਨਾ ਹੀ ਸ਼ਿਕਵਾ ਸ਼ਿਕਾਇਤ, ਨਾ ਨੈਣਾਂ ਚੋਂ ਨੀਰ।
ਤੁਰਿਆ ਮਿੱਥ ਮੰਜ਼ਿਲ ਨਵੀ, ਨਾ ਸੋਚੇ ਲਾਭ- ਹਾਨੀ ਨੂੰ,
ਗਿੱਲ ਧੜਾਕੀਆ ਸਿੱਜਦਾ ਕਰੇ ਸਰਬੰਸ ਦਾਨੀ ਨੂੰ ।