ਸਭ ਰੰਗ

  •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਾ - ਜੀ ਆਇਆਂ ਨੂੰ / ਬਲਵਿੰਦਰ ਸਿੰਘ ਚਾਹਲ (ਲੇਖ )
  •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
  •    ਸੋਮਣੀ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ / ਤਸਵਿੰਦਰ ਸਿੰਘ ਬੜੈਚ (ਲੇਖ )
  •    ਧਰਤੀ ਅਤੇ ਸਥਾਈ ਵਿਕਾਸ / ਫੈਸਲ ਖਾਨ (ਲੇਖ )
  •    ਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ / ਮਿੰਟੂ ਬਰਾੜ (ਲੇਖ )
  •    ਆਨ ਲਾਈਨ ਪੜਾਈ ਜਾਂ ਬੱਚਿਆਂ 'ਤੇ ਅੱਤਿਆਚਾਰ / ਨਿਸ਼ਾਨ ਸਿੰਘ ਰਾਠੌਰ (ਲੇਖ )
  •    ਵਿਆਹ ਨਾਲ ਜੁੜੀ ਸਾਹਿ ਚਿੱਠੀ / ਬੂਟਾ ਗੁਲਾਮੀ ਵਾਲਾ (ਲੇਖ )
  •    ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਜਦ ਮੈਂ ਜਲੰਧਰੋਂ ਚਲ ਕੇ ਅਮਰੀਕਾ ਪਹੁੰਚਿਆ / ਸਤਨਾਮ ਸਿੰਘ ਚਾਹਲ (ਲੇਖ )
  •    ਲੋਪ ਹੋ ਰਿਹਾ ਵਿਰਸਾ : ਬੁਝਾਰਤਾਂ / ਸ਼ੰਕਰ ਮਹਿਰਾ (ਲੇਖ )
  •    ਰਹਰਾਸਿ ਸਾਹਿਬ –ਅਰਥ ਅਤੇ ਸਿੱਖਿਆਵਾਂ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
  • ਜੋੜੀ (ਮਿੰਨੀ ਕਹਾਣੀ)

    ਬਲਵਿੰਦਰ ਸਿੰਘ ਭੁੱਲਰ   

    Email: bhullarbti@gmail.com
    Cell: +91 98882 75913
    Address: ਭੁੱਲਰ ਹਾਊਸ ਗਲੀ ਨੰ: 12 ਭਾਈ ਮਤੀ ਦਾਸ ਨਗਰ,
    ਬਠਿੰਡਾ India
    ਬਲਵਿੰਦਰ ਸਿੰਘ ਭੁੱਲਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਬੱਚੇ ਦੀ ਪੈਦਾਇਸ਼ ਦਾ ਸਮਾਂ ਨੇੜੇ ਆਇਆ। ਊਸਾ ਨੂੰ ਜਣੇਪਾ ਪੀੜਾਂ ਸੁਰੂ ਹੋਈਆਂ ਤਾਂ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ। 
    ‘ਪਹਿਲਾਂ ਤੇਰੇ ਕਿੰਨੇ ਬੱਚੇ ਹਨ’ ਮੁਆਇਨਾ ਕਰ ਰਹੀ ਲੇਡੀ ਡਾਕਟਰ ਨੇ ਊਸਾ ਨੂੰ ਪੁੱਛਿਆ। 
    ‘ਤਿੰਲ ਲੜਕੀਆਂ ਹਨ ਸਿਸਟਰ’ ਊਸਾ ਨੇ ਉ¤ਤਰ ਦਿੱਤਾ। 
    ‘ਫਿਰ ਅਪਰੇਸਨ ਕਰਵਾ ਲੈਣਾ ਸੀ, ਅੱਜ ਕੱਲ੍ਹ ਮੁੰਡੇ ਕੁੜੀ ਵਿੱਚ ਕੀ ਫਰਕ ਹੈ।’ ਲੇਡੀ ਡਾਕਟਰ ਨੇ ਕਿਹਾ। 
    ‘ਇਕ ਪੁੱਤਰ ਤਾਂ ਜਰੂਰ ਹੋਣਾ ਚਾਹੀਦਾ ਹੈ ਸਿਸਟਰ, ਇਸ ਵਾਰ ਤਾਂ ਹੋਵੇਗਾ ਵੀ ਪੁੱਤਰ ਹੀ, ਕਿਉਂਕਿ ਮੇਰੇ ਸਰੀਰ ਵਿੱਚ ਪਹਿਲੇ ਜਾਪਿਆਂ ਨਾਲੋਂ ਕੁਝ ਤਬਦੀਲੀ ਨਜਰ ਆ ਰਹੀ ਹੈ, ਖੁਸ਼ੀ ਜਿਹੀ ਨਾਲ ਊਸਾ ਨੇ ਉ¤ਤਰ ਦਿੱਤਾ। 
    ਕੁਝ ਦੇਰ ਬਾਅਦ ਪੀੜਾਂ ਹੋਰ ਵਧ ਗਈਆਂ। ਉਹ  ਤਕਲੀਫ ਨਾਲ ਮੇਲ੍ਹਣ ਲੱਗੀ। ਲੇਡੀ ਡਾਕਟਰ ਨੂੰ ਬੁਲਾਇਆ ਗਿਆ ਤਾਂ ਉਸਨੇ ਸੁਝਾਅ ਦਿੱਤਾ ਕਿ ਤੂੰ ਥੋੜਾ ਚਿਰ ਹੋਰ ਤਕਲੀਫ ਨੂੰ ਝੱਲ ਲਵੇਂ ਤਾਂ ਤੇਰੀ ਤੇ ਤੇਰੇ ਹੋਣ ਵਾਲੇ ਬੱਚੇ ਦੀ ਹੀ ਭਲਾਈ ਹੈ। ਸ਼ਾਇਦ ਅਪਰੇਸਨ ਤੋਂ ਵਗੈਰ ਹੀ ਸਰ ਜਾਵੇ। 
    ਮੈਥੋਂ ਇਹ ਦੁੱਖ ਨਹੀਂ ਝੱਲਿਆ ਜਾਂਦਾ ਸਿਸਟਰ, ਮੇਰੇ ਹੱਡ ਛੁਡਾ ਦਿਓ, ਭਾਵੇਂ ਲੜਕੀ ਹੀ ਹੋ ਜਾਵੇ, ਮੈਨੂੰ ਕਿਸੇ ਪੁੱਤਰ ਦੀ ਲੋੜ ਨਹੀਂ ਹੈ। ਮੈਂ ਤਾਂ ਬੱਚਾ ਹੋਣ ਦੇ ਨਾਲ ਨਾਲ ਫੈਮਲੀ ਪਲੈਨਿੰਗ ਦਾ ਅਪਰੇਸਨ ਕਰਵਾ ਦੇਵਾਂਗੀ। ਅੱਗੇ ਲਈ ਇਹੋ ਜਿਹੀ ਗਲਤੀ ਨਹੀਂ ਕਰਾਂਗੀ’ ਊਸਾ ਤਰਲੇ ਕੱਢ ਰਹੀ ਸੀ।
    ਲੜਕਾ ਪੈਦਾ ਹੋ ਗਿਆ। ਊਸਾ ਤੇ ਉਸਦਾ ਪਰੀਵਾਰ ਖੁਸ਼ ਨਜਰ ਆ ਰਿਹਾ ਸੀ, ਪਰ ਊਸਾ ਦੀ ਕਮਜੋਰੀ ਦੇਖਦੇ ਹੋਏ ਲੇਡੀ ਡਾਕਟਰ ਨੇ ਫੈਮਲੀ ਪਲੈਨਿੰਗ ਦਾ ਅਪਰੇਸਨ ਤਿੰਨ ਕੁ ਮਹੀਨੇ ਠਹਿਰ ਕੇ ਕਰਵਾਉਣ ਦੀ ਸਲਾਹ ਦਿੱਤੀ। 
    ਤਿੰਨ ਮਹੀਨੇ ਬਾਅਦ ਉਹੀ ਲੇਡੀ ਡਾਕਟਰ ਊਸਾ ਦੇ ਘਰ ਗਈ, ਤਾਂ ਉਹ ਬੱਚੇ ਨੂੰ ਗੋਦ ਵਿੱਚ ਲੈ ਕੇ ਦੁੱਧ ਪਿਲਾ ਰਹੀ ਸੀ। ਊਸਾ ਦੀ ਸਿਹਤ ਦੇਖਦੇ ਹੋਏ ਲੇਡੀ ਡਾਕਟਰ ਨੇ ਕਿਹਾ ਕਿ ਹੁਣ ਤੂੰ ਅਪਰੇਸਨ ਕਰਵਾ ਸਕਦੀ ਹੈ ਤੇਰੀ ਸਿਹਤ ਠੀਕ ਹੈ। 
    ‘ਇਕ ਬੱਚਾ ਹੋਰ ਦੇਖ ਲਈਏ ਸਿਸਟਰ, ਖਬਰੈ ਰੱਬ ਪੁੱਤਾਂ ਦੀ ਜੋੜੀ ਹੀ ਬਣਾ ਦੇਵੇ’ ਜਣੇਪੇ ਦਾ ਦੁੱਖ ਭੁੱਲ ਚੁੱਕੀ ਊਸਾ ਨੇ ਮੁਸਕਰਾਉਂਦਿਆਂ ਉ¤ਤਰ ਦਿੱਤਾ ਅਤੇ ਨੀਵੀਂ ਪਾ ਲਈ