ਡਾਕਾ (ਮਿੰਨੀ ਕਹਾਣੀ)

ਨੀਲ ਕਮਲ ਰਾਣਾ   

Email: nkranadirba@gmail.com
Cell: +91 98151 71874
Address: ਦਿੜ੍ਹਬਾ
ਸੰਗਰੂਰ India 148035
ਨੀਲ ਕਮਲ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਧਾ ਕਿਲੋ ਪਿਆਜ ਦਿਓ ਜੀ| ਦੇਬੂ ਕਾਮਾ ਪੰਜ ਰੁਪਏ ਦਾ ਨੋਟ ਦੁਕਾਨਦਾਰ ਵੱਲ ਵਧਾਉਦਾਂ ਬੋਲਿਆ| ਹੈ! ਐਨੇ ਪਿਆਜ.ਲਿਜਾਣ ਵਾਸਤੇ ਸਾਧਨ ਕੀ ਕਰਿਐ ਬਾਈ ਨੇ? ਦੁਕਾਨਦਾਰ ਨੇ ਮੁਸ.ਕਣੀ ਸੁੱਟਦਿਆਂ ਕਿਹਾ, ਤਾਂ ਕੋਲ ਖੜ੍ਹੇ ਗਾਹਕ ਵੀ ਦੇਬੂ ਵੱਲ ਦੇਖ ਹੱਸ ਪਏ| ਜੀ ਐਨੇ ਕਿੱਥੇ ਪੰਜ ਰੁਪਏ ਦੇ ਤਾਂ ਮਸਾਂ ਅੱਧਾ ਕੁ ਕਿਲੋ ਹੀ ਆਉਣਂਗੇ| ਪਿਆਜ. ਦੀਆਂ ਅੰਬਰ ਛੂੰਹਦੀਆਂ ਕੀਮਤਾਂ ਤੋ ਨਾਵਾਕਿਫ ਦੇਬੂ ਨੇ ਭੋਲੇਪਣ ਨਾਲ ਆਖਿਆ| ਕਿਹੜੀ ਦੁਨੀਆਂ *ਚ ਵਸਦੇ ਹੋ ਮਾਹਰਾਜ ? ਪਿਆਜ. ਦੀਆਂ ਕੀਮਤਾਂ ਨੇ ਤਾਂ ਅਮਰੀਕਾ ਦਾ ਡਾਲਰ ਵੀ ਪਛਾੜ ਤਾ, ਤੇ ਤੂੰ ਭਾਲਦੈ ਪੰਜਾਂ ਦੇ ਅੱਧਾ ਕਿਲੋ| ਇਹ ਤਾਂ ਹੁਣ ਇੰਨ੍ਹਾਂ ਦੀ  ਦਰਸ.ਨੀ ਭੇਟਾ ਵੀ ਨ੍ਹੀ | ਦੁਕਾਨਦਾਰ ਦੇਬੂ ਨੂੰ ਤਿੜ ਕੇ ਪਿਆ| ਪੰਜ ਦਾ ਨੋਟ ਮੁੱਠੀ *ਚ ਘੁੱਟੀ ਨਿੰਮੋਝੂਣੇ ਹੋਏ ਦੇਬੂ ਨੂੰ ਪਤਾ ਨਹੀ ਲੱਗਾ ਕਿ ਉਹ ਕਦ ਘਰ ਬਹੁੜ ਗਿਆ| ਭੁੱਖੇ ਨਿਆਣਿਆਂ ਨੂੰ ਦਿਲਾਸੇ ਦਿੰਦੀ ਦੇਬੂ ਦੀ ਘਰਵਾਲੀ ਨੇ ਜਦੋ ਗੁੰਮਸੁੰਮ ਹੋਏ ਦੇਬੂ ਨੂੰ ਹਲੂੰਣਿਆ ਤਾਂ ਦੇਬੂ ਅੱਭੜਵਾਹਾ ਬੋਲਿਆ, ਡਾਕਾ|
ਹੈ ..... ਕਿੱਥੇ ਪੈ ਗਿਆ ਡਾਕਾ ? ਦੇਬੂ ਦੀ ਘਰਵਾਲੀ ਤੇ ਬੱਚੇ ਇੱਕਦਮ ਸਹਿਮ ਗਏ| ਚਟਨੀ ਕੁੱਟ ਰੁੱਖੀ-ਸੁੱਖੀ ਖਾ ਕੇ ਗੁਜਾਰਾ ਕਰਨ ਵਾਲੇ ਸਾਰੇ ਗਰੀਬਾਂ ਦੇ ਹੱਕਾਂ *ਤੇ| ਦੇਬੂ ਦੇ ਮੂੰਹੋ ਮਸੀ ਨਿਕਲਿਆ|