ਸਭ ਰੰਗ

 •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਨਾ - ਜੀ ਆਇਆਂ ਨੂੰ / ਬਲਵਿੰਦਰ ਸਿੰਘ ਚਾਹਲ (ਲੇਖ )
 •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
 •    ਸੋਮਣੀ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ / ਤਸਵਿੰਦਰ ਸਿੰਘ ਬੜੈਚ (ਲੇਖ )
 •    ਧਰਤੀ ਅਤੇ ਸਥਾਈ ਵਿਕਾਸ / ਫੈਸਲ ਖਾਨ (ਲੇਖ )
 •    ਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ / ਮਿੰਟੂ ਬਰਾੜ (ਲੇਖ )
 •    ਆਨ ਲਾਈਨ ਪੜਾਈ ਜਾਂ ਬੱਚਿਆਂ 'ਤੇ ਅੱਤਿਆਚਾਰ / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਵਿਆਹ ਨਾਲ ਜੁੜੀ ਸਾਹਿ ਚਿੱਠੀ / ਬੂਟਾ ਗੁਲਾਮੀ ਵਾਲਾ (ਲੇਖ )
 •    ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦ ਮੈਂ ਜਲੰਧਰੋਂ ਚਲ ਕੇ ਅਮਰੀਕਾ ਪਹੁੰਚਿਆ / ਸਤਨਾਮ ਸਿੰਘ ਚਾਹਲ (ਲੇਖ )
 •    ਲੋਪ ਹੋ ਰਿਹਾ ਵਿਰਸਾ : ਬੁਝਾਰਤਾਂ / ਸ਼ੰਕਰ ਮਹਿਰਾ (ਲੇਖ )
 •    ਰਹਰਾਸਿ ਸਾਹਿਬ –ਅਰਥ ਅਤੇ ਸਿੱਖਿਆਵਾਂ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
 • ਬ੍ਰਜਿੰਦਰ ਗੁਲਾਟੀ ਜੀ ਨੂੰ ਨਮ ਅੱਖਾਂ ਨਾਲ਼ ਦਿੱਤੀ ਸ਼ਰਧਾਂਜਲੀ (ਖ਼ਬਰਸਾਰ)


  ਬਰੈਂਪਟਨ: - ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ ਪਿਛਲੇ ਦਿਨੀਂ ਇੱਕ ਭਿਆਨਕ ਸੜਕ ਹਾਦਸੇ ਵਿੱਚ ਵਿੱਛੜ ਗੀਈ ਕਾਫ਼ਲੇ ਦੀ ਸੰਚਾਲਕ ਅਤੇ ਕਹਾਣੀਕਾਰਾ ਬ੍ਰਜਿੰਦਰ ਗੁਲਾਟੀ ਨੂੰ ਭਰੀਆਂ ਅੱਖਾਂ ਨਾਲ਼ ਸ਼ਰਧਾਂਜਲੀ ਦਿੱਤੀ ਗਈ। ਸਮਾਗਮ ਦੀ ਸ਼ੁਰੂਆਤ ਰਿੰਟੂ ਭਾਟੀਆ ਵੱਲੋਂ “ਮਿੱਤਰ ਪਿਆਰੇ ਨੂੰ” ਸ਼ਬਦ ਦੇ ਵੈਰਾਗੀਮਈ ਗਾਇਨ ਨਾਲ਼ ਕੀਤੀ ਗਈ। ਜਰਨੈਲ ਸਿੰਘ ਕਹਾਣੀਕਾਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜਦੋਂ ਕੋਈ ਇਨਸਾਨ ਇਸ ਦੁਨੀਆਂ ਤੋਂ ਜਾਂਦਾ ਹੈ ਤਾਂ ਉਸਨੂੰ ਉਸਦੇ ਵਿਹਾਰ ਅਤੇ ਗੁਣਾਂ ਨਾਲ਼ ਯਾਦ ਕੀਤਾ ਜਾਂਦਾ ਹੈ ਤੇ ਬ੍ਰਜਿੰਦਰ ਗੁਲਾਟੀ ਵਿੱਚ ਨੇਕੀ ਅਤੇ ਸੁਹਰਿਦਤਾ ਦੇ ਵੱਡੇ ਗੁਣ ਸਨ। ਉਨ੍ਹਾਂ ਦੱਸਿਆ ਕਿ ਜਿੱਥੇ ਬ੍ਰਜਿੰਦਰ ਗੁਲਾਟੀ ਨੇ ਕਈ ਕਹਾਣੀਆਂ ਲਿਖੀਆਂ ਓਥੇ ਪੰਜਾਬੀ ਦੀਆਂ ਨਾਮਵਰ ਕਹਾਣੀਆਂ ਨੂੰ ਅੰਗ੍ਰੇਜ਼ੀ ਵਿੱਚ ਅਨੁਵਾਦ ਕਰਨ ਤੋਂ ਇਲਾਵਾ ਬਹੁਤ ਸਾਰੇ ਜਾਣਕਾਰੀ ਭਰਪੂਰ ਅਤੇ ਖੋਜ-ਭਰਪੂਰ ਲੇਖ ਵੀ ਲਿਖੇ। ਬ੍ਰਜਿੰਦਰ ਗੁਲਾਟੀ ਜੀ ਦੇ ਤਾਏ ਦੇ ਪੁੱਤ, ਕੁਲਬੀਰ ਸਿੰਘ ਢੀਂਡਸਾ ਨੇ ਕਿਹਾ ਕਿ ਬ੍ਰਜਿੰਦਰ ਉਨ੍ਹਾਂ ਦੀ ਛੋਟੀ ਭੈਣ ਹੁੰਦਿਆਂ ਵੀ ਉਨ੍ਹਾਂ ਲਈ ਇੱਕ ਗਾਈਡ ਵਾਂਗ ਸੀ ਜੋ ਹਮੇਸਾਂ ਸਹੀ ਸਲਾਹ ਦਿੰਦੀ ਸੀ। ਬ੍ਰਜਿੰਦਰ ਜੀ ਦੇ ਭਰਾ ਹਰਿੰਦਰ ਢੀਂਡਸਾ ਨੇ ਜਿੱਥੇ ਬ੍ਰਜਿੰਦਰ ਜੀ ਦੀ ਸੂਝ ਅਤੇ ਸੁਭਾਅ ਬਾਰੇ ਗੱਲ ਕੀਤੀ ਓਥੇ ਕਾਫ਼ਲੇ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਮਾਣ ਦਾ ਸ਼ੁਕਰਾਨਾ ਵੀ ਕੀਤਾ। ਉਨ੍ਹਾਂ ਕਿਹਾ ਕਿ ਤੁਹਾਨੂੰ ਵੇਖ ਕੇ ਲੱਗਦਾ ਹੈ ਕਿ ਬ੍ਰਜਿੰਦਰ ਭੈਣਜੀ ਕਿਤੇ ਨਹੀਂ ਗਏ ਸਗੋਂ ਤੁਹਾਡੇ ਸਾਰਿਆਂ ਰਾਹੀਂ ਅੱਜ ਵੀ ਸਾਡੇ ਵਿੱਚ ਮੌਜੂਦ ਨੇ। ‘ਕਹਾਣੀ ਵਿਚਾਰ ਮੰਚ’ ਵੱਲੋਂ ਬੋਲਦਿਆਂ ਕੁਲਜੀਤ ਮਾਨ ਨੇ ਕਿਹਾ ਕਿ ਬ੍ਰਜਿੰਦਰ ਉਹ ਹਸਤੀ ਸੀ ਜਿਸ ਨੂੰ ਹਰ ਵਿਅਕਤੀ ਸਭ ਤੋਂ ਵੱਧ ਆਪਣੇ ਨੇੜੇ ਸਮਝਦਾ ਸੀ। ਉਨ੍ਹਾਂ ਬ੍ਰਜਿੰਦਰ ਜੀ ਦੀ ਯਾਦ ਵਿੱਚ ‘ਸਦ-ਭਾਵਨਾ ਦਿਵਸ’ ਸ਼ੁਰੂ ਕਰਨ ਦੀ ਸਲਾਹ ਵੀ ਦਿੱਤੀ। 

  ਬਲਜੀਤ ਬੈਂਸ ਨੇ ਸ਼ਰਧਾਂਜਲੀ ਦੇ ਰੂਪ ਵਿੱਚ ਸੰਤ ਰਾਮ ਉਦਾਸੀ ਦਾ ਗੀਤ “ਮੇਰੀ ਮੌਤ `ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ” ਪੇਸ਼ ਕੀਤਾ ਅਤੇ ਕੁਲਵਿੰਦਰ ਖਹਿਰਾ ਵੱਲੋਂ ਬ੍ਰਜਿੰਦਰ ਗੁਲਾਟੀ ਲਈ ਨਵਤੇਜ ਭਾਰਤੀ ਵੱਲੋਂ ਲਿਖਿਆ ਗਿਆ ਸੁਨੇਹਾ ਵੀ ਪੜ੍ਹ ਕੇ ਸੁਣਾਇਆ ਗਿਆ ਜਿਸ ਵਿੱਚ ਉਨ੍ਹਾਂ ਲਿਖਿਆ ਸੀ ਕਿ “ਬ੍ਰਜਿੰਦਰ ਵਰਗਾ ਨਿਰਛਲ ਹੋਣਾ ਔਖਾ ਹੈ, ਕੋਸ਼ਿਸ਼ ਕਰਕੇ ਵੀ।“ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ’ ਵੱਲੋਂ ਸੁਖਦੇਵ ਸਿੰਘ ਝੰਡ ਨੇ ਸ਼ਰਧਾਂਜਲੀ ਭੇਂਟ ਕੀਤੀ। ਲਖਬੀਰ ਸਿੰਘ ਕਾਹਲੋਂ ਨੇ ਕਿਹਾ ਕਿ ਮੌਤ ਸਿਰਫ ਜ਼ਿੰਦਗੀ ਦਾ ਅੰਤ ਕਰ ਸਕਦੀ ਹੈ, ਰਿਸ਼ਤਿਆਂ ਦਾ ਨਹੀਂ। ਦੋ ਸੰਸਥਾਵਾਂ: ‘ਪੈਨਸ਼ਨਰਜ਼ ਕਲੱਬ” ਅਤੇ ‘ਪੰਜਾਬੀ ਕਾਨਫ਼ਰੰਸ’ ਦੇ ਜਨਰਲ ਸਕੱਤਰਾਂ ਦੀ ਹੈਸੀਅਤ ਵਿੱਚ ਬੋਲਦਿਆਂ ਜਗੀਰ ਸਿੰਘ ਕਾਹਲ਼ੋਂ ਨੇ ਕਿਹਾ ਕਿ ਅਸੀਂ ਹਉਮੈਂ, ਈਰਖਾਵਾਂ ਅਤੇ ਤੰਗ ਸੋਚਾਂ ਵਿੱਚ ਘਿਰ ਕੇ ਵੱਖ ਵੱਖ ਸੰਸਥਾਵਾਂ ਬਣਾ ਲੈਂਦੇ ਹਾਂ ਜਦਕਿ ਸਾਨੂੰ ਬ੍ਰਜਿੰਦਰ ਗੁਲਾਟੀ ਜੀ ਦੀ ਸੋਚ ਅਨੁਸਾਰ ਮਿਲ਼ ਕੇ ਚੱਲਣਾ ਚਾਹੀਦਾ ਹੈ। ਮੀਟਿੰਗ ਵਿੱਚ ਰਛਪਾਲ ਕੌਰ ਗਿੱਲ, ਸੁੰਦਰਪਾਲ ਰਾਜਾਸਾਂਸੀ, ਮਿੰਨੀ ਗਰੇਵਾਲ਼, ਨੀਟਾ ਬਲਵਿੰਦਰ, ਸੰਜੀਵ ਧਵਨ, ਰਾਜ ਘੁੰਮਣ, ਇਕਬਾਲ ਸੁੰਬਲ, ਜਸਪਾਲ ਢਿੱਲੋਂ, ਮਲਵਿੰਦਰ ਸਿੰਘ, ਮਕਸੂਦ ਚੌਧਰੀ, ਗੁਰਦਾਸ ਮਿਨਹਾਸ, ਨਿਰਮਲ ਜਸਵਾਲ਼ ਰਾਣਾ, ਰਜੀਵ ਪੁੰਜ, ਗਿਆਨ ਸਿੰਘ ਦਰਦੀ, ਪੂਰਨ ਸਿੰਘ ਪਾਂਧੀ, ਰਾਜਪਾਲ ਬੋਪਾਰਾਏ, ਅਮਰਜੀਤ ਪੰਛੀ, ਅਤੇ ਜਸਵਿੰਦਰ ਸੰਧੂ, ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਭੁਪਿੰਦਰ ਦੁਲੈ ਨੇ ਵੀ ਬ੍ਰਜਿੰਦਰ ਗੁਲਾਟੀ ਜੀ ਦੀ ਯਾਦ ਵਿੱਚ ਇੱਕ ਸਾਂਝੀ ਕਮੇਟੀ ਦੇ ਰੂਪ ਵਿੱਚ ਸਲਾਨਾ ਸਮਾਗਮ ਕਰਵਾਏ ਜਾਣ ਦੀ ਗੱਲ ਕੀਤੀ। ਕੁਲਵਿੰਦਰ ਖਹਿਰਾ ਵੱਲੋਂ ਬ੍ਰਜਿੰਦਰ ਗੁਲਾਟੀ ਜੀ ਨੂੰ ਬਾਬੇ ਨਾਨਕ ਅਤੇ ਭਾਈ ਮਰਦਾਨਾ ਜੀ ਦੀ ਅਸਲੀ ਵਾਰਿਸ ਦੱਸਿਆ ਗਿਆ ਜਿਸ ਨੂੰ ਹਰ ਸੰਸਥਾ ਅਤੇ ਹਰ ਵਿਅਕਤੀ ਆਪਣੀ ਸਮਝਦਾ ਸੀ ਤੇ ਜਿਸ ਨੂੰ ਕੋਈ ਬੇਗਾਨਾ ਜਾਂ ਵਿਰੋਧੀ ਨਹੀਂ ਸੀ ਲੱਗਦਾ।  ਇਸ ਸਮੇਂ ਵੱਲੋਂ ਤਿਆਰ ਕੀਤਾ ਗਿਆ ਸਲਾਈਡ ਸ਼ੋਅ ਅਤੇ ਬ੍ਰਜਿੰਦਰ ਗੁਲਾਟੀ ਜੀ ਵੱਲੋਂ ਦਿੱਤੇ ਗਏ ਭਾਸ਼ਨਾਂ ਦੀਆਂ ਕੁਝ ਕੋਟੇਸ਼ਨਾਂ ਵੀ ਵਿਖਾਈਆਂ ਗਈਆਂ।
  ਮੀਟਿੰਗ ਵਿੱਚ ਜਿੱਥੇ ਬ੍ਰਜਿੰਦਰ ਗੁਲਾਟੀ ਜੀ ਦੇ ਬਹੁਤ ਸਾਰੇ ਰਿਸ਼ਤੇਦਾਰ ਹਾਜ਼ਰ ਸਨ ਓਥੇ ਅਮਰੀਕਾ ਤੋਂ ਆਈ ਉਨ੍ਹਾਂ ਦੀ ਭੈਣ ਰਵਿੰਦਰ, ਭਰਾ ਹਰਿੰਦਰ ਢੀਂਡਸਾ ਦਾ ਪਰਿਵਾਰ ਅਤੇ ਇੰਡੀਆਂ ਤੋਂ ਪਹੁੰਚੇ ਛੋਟੇ ਭਰਾ ਗੁਰਿੰਦਰ ਸਿੰਘ ਦਾ ਸਾਰਾ ਪਰਿਵਾਰ ਹਾਜ਼ਰ ਸਨ। ਮੀਟਿੰਗ ਵਿੱਵ ਬ੍ਰਜਿੰਦਰ ਗੁਲਾਟੀ ਜੀ ਦੇ ਪਤੀ ਮਨਮੋਹਨ ਗੁਲਾਟੀ ਜੀ ਦੇ ਛੇਤੀ ਸਿਹਤਯਾਬ ਹੋਣ ਬਾਰੇ ਸ਼ੁਭ-ਕਾਮਨਾਵਾਂ ਵੀ ਕੀਤੀਆਂ ਗਈਆਂ। 

  ਪਰਮਜੀਤ ਦਿਓਲ