ਸਭ ਰੰਗ

 •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਨਾ - ਜੀ ਆਇਆਂ ਨੂੰ / ਬਲਵਿੰਦਰ ਸਿੰਘ ਚਾਹਲ (ਲੇਖ )
 •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
 •    ਸੋਮਣੀ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ / ਤਸਵਿੰਦਰ ਸਿੰਘ ਬੜੈਚ (ਲੇਖ )
 •    ਧਰਤੀ ਅਤੇ ਸਥਾਈ ਵਿਕਾਸ / ਫੈਸਲ ਖਾਨ (ਲੇਖ )
 •    ਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ / ਮਿੰਟੂ ਬਰਾੜ (ਲੇਖ )
 •    ਆਨ ਲਾਈਨ ਪੜਾਈ ਜਾਂ ਬੱਚਿਆਂ 'ਤੇ ਅੱਤਿਆਚਾਰ / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਵਿਆਹ ਨਾਲ ਜੁੜੀ ਸਾਹਿ ਚਿੱਠੀ / ਬੂਟਾ ਗੁਲਾਮੀ ਵਾਲਾ (ਲੇਖ )
 •    ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦ ਮੈਂ ਜਲੰਧਰੋਂ ਚਲ ਕੇ ਅਮਰੀਕਾ ਪਹੁੰਚਿਆ / ਸਤਨਾਮ ਸਿੰਘ ਚਾਹਲ (ਲੇਖ )
 •    ਲੋਪ ਹੋ ਰਿਹਾ ਵਿਰਸਾ : ਬੁਝਾਰਤਾਂ / ਸ਼ੰਕਰ ਮਹਿਰਾ (ਲੇਖ )
 •    ਰਹਰਾਸਿ ਸਾਹਿਬ –ਅਰਥ ਅਤੇ ਸਿੱਖਿਆਵਾਂ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
 • ਕਾਫ਼ਲੇ ਵੱਲੋਂ ਅਮਰੀਕ ਡੋਗਰਾ ਨਾਲ਼ ਇੱਕ ਮੁਲਾਕਾਤ (ਖ਼ਬਰਸਾਰ)


  ਬਰੈਂਪਟਨ:- 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਦੀ ਨਵੰਬਰ ਮਹੀਨੇ ਦੀ ਮੀਟਿੰਗ ਕੁਲਵਿੰਦਰ ਖਹਿਰਾ, ਬ੍ਰਜਿੰਦਰ ਗੁਲਾਟੀ ਅਤੇ ਪਰਮਜੀਤ ਦਿਓਲ ਦੀ ਸੰਚਾਲਨਾ ਹੇਠ ਹੋਈ ਜਿਸ ਵਿੱਚ ਜਿੱਥੇ ਪੰਜਾਬੀ ਸ਼ਾਇਰ ਅਮਰੀਕ ਡੋਗਰਾ ਨਾਲ਼ ਗੱਲਬਾਤ ਕੀਤੀ ਗਈ ਓਥੇ ਡਾ ਇਕਬਾਲ ਅਲਾਮਾ ਦੀ ਰਚਨਾ ਬਾਰੇ ਅਤੇ ਉੱਤਰੀ ਅਮਰੀਕਾ ਦੇ ਬੁੱਕ-ਅਵਾਰਡਾਂ ਬਾਰੇ ਵੀ ਚਰਚਾ ਕੀਤੀ ਗਈ।

  ਅਮਰੀਕ ਡੋਗਰਾ ਦੀ ਜਾਣ-ਪਛਾਣ ਕਰਵਾਉਂਦਿਆਂ ਭੁਪਿੰਦਰ ਦੁਲੈ ਨੇ ਕਿਹਾ ਕਿ ਅਮਰੀਕ ਡੋਗਰਾ ਡਾ. ਜਗਤਾਰ ਅਤੇ ਪਾਤਰ ਹੁਰਾਂ ਦੀ ਅਗਲੀ ਪੀੜ੍ਹੀ 'ਚੋਂ ਸਭ ਤੋਂ ਅਗਲਾ ਸ਼ਾਇਰ ਹੈ ਜਿਸ ਦੀ ਸ਼ਾਇਰੀ ਖਿਆਲੀ ਨਹੀਂ ਸਗੋਂ ਜ਼ਿੰਦਗੀ ਦੀਆਂ ਗੱਲਾਂ ਕਰਦੀ ਅਤੇ ਜ਼ਿੰਦਗੀ ਦੇ ਨੇੜੇ ਦੀ ਸ਼ਾਇਰੀ ਹੈ। ਅਮਰੀਕ ਡੋਗਰਾ ਨੇ ਦੱਸਿਆ ਕਿ ਉਨ੍ਹਾਂ ਦਾ ਸ਼ੌਕ ਸਾਹਿਤ ਅਤੇ ਫ਼ਿਲਮਾਂ ਵਿੱਚ ਜਾਣ ਦਾ ਸੀ ਜਿਸ ਲਈ ਉਹ ਬੰਬੇ ਵੀ ਗਏ ਅਤੇ ਬਾਅਦ ਵਿੱਚ ਆਪਣੇ ਬਾਪ ਕੋਲ਼ ਦਿੱਲੀ ਚਲੇ ਗਏ ਜਿੱਥੇ Aੁਨ੍ਹਾਂ ਦਾ ਵਾਸਤਾ ਗਿਆਨੀ ਭਜਨ ਸਿੰਘ, ਭਾਪਾ ਪ੍ਰੀਤਮ ਸਿੰਘ, ਤਾਰਾ ਸਿੰਘ ਕਾਮਲ ਅਤੇ ਸੁਤਿੰਦਰ ਨੂਰ ਵਰਗੇ ਬਹੁਤ ਸਾਰੇ ਸਾਹਿਤਕਾਰਾਂ ਨਾਲ਼ ਪਿਆ।  ਉਨ੍ਹਾਂ ਕਿਹਾ ਕਿ ਜਿੱਥੇ ਇਨ੍ਹਾ ਸਾਹਿਤਕਾਰਾਂ ਦੀ ਸੰਗਤ ਨੇ ਉਨ੍ਹਾਂ ਦੀ ਲੇਖਣੀ ਨੂੰ ਪ੍ਰਭਾਵਤ ਕੀਤਾ ਓਥੇ ਸਾਹਿਤਕਾਰਾਂ ਦੀਆਂ ਆਪਸੀ ਖੁੰਦਕਾਂ ਨੂੰ ਨੇੜਿਓਂ ਵੇਖਣ ਦਾ ਮੌਕਾ ਵੀ ਮਿਲ਼ਿਆ। ਆਪਣੀ ਲਿਖਤ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਲਿਖਤ 'ਤੇ ਕਿਸੇ ਵੀ ਵਾਦ ਦਾ ਲੇਬਲ ਨਹੀਂ ਲੱਗਣ ਦਿੱਤਾ ਅਤੇ ਨਾ ਹੀ ਪਾਠਕ ਦਾ ਇਨ੍ਹਾਂ ਗੱਲਾਂ ਨਾਲ਼ ਕੋਈ ਵਾਸਤਾ ਹੁੰਦਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਫ਼ਰਨਾਮਾ ਲਿਖਣ ਲਈ ਡੂੰਘੇ ਗਿਆਨਦਾ ਹੋਣਾ ਬਹੁਤ ਜ਼ਰੂਰੀ ਹੈ ਮਹਿਜ਼ ਓਪਰੀ ਨਜ਼ਰੇ ਸਫ਼ਰ ਦੌਰਾਨ ਵੇਖੇ ਹਾਲਾਤ ਨੂੰ ਜਾਂ ਦੋਸਤਾਂ ਨਾਲ਼ ਹੋਏ ਮੇਲ-ਮਿਲਾਪ ਦੇ ਜ਼ਿਕਰ ਨੂੰ ਬਿਆਨ ਕਰ ਦੇਣਾ ਹੀ ਸਫ਼ਰਨਾਮਾ ਨਹੀਂ ਹੁੰਦਾ।
  ਡਾ. ਅਲਾਮਾ ਇਕਬਾਲ ਦੀ ਸ਼ਾਇਰੀ ਅਤੇ ਸਖ਼ਸ਼ੀਅਤ ਬਾਰੇ ਬੋਲਦਿਆਂ ਕੁਲਵਿੰਦਰ ਖਹਿਰਾ ਨੇ ਕਿਹਾ ਕਿ ਜਿੱਥੇ ਇਕਬਾਲ ਦੀ ਸ਼ਾਇਰੀ ਨੂੰ ਭਾਰਤ ਅਤੇ ਪਾਕਿਸਤਾਨ ਵਿੱਚ ਇੱਕੋ ਜਿੰਨਾ ਪਿਆਰ ਮਿਲਦਾ ਹੈ ਓਥੇ ਫ਼ਾਰਸੀ ਅਤੇ ਉਰਦੂ ਦਾ ਲੇਖਕ ਹੋਣ ਦੇ ਨਾਤੇ ਉਸਨੂੰ "ਪੂਰਬ ਦਾ ਸ਼ਾਇਰ" ਦਾ ਖਿਤਾਬ ਵੀ ਹਾਸਲ ਹੈ। ਉਨ੍ਹਾਂ ਕਿਹਾ ਕਿ ਜਿਸ ਸ਼ਾਇਰ ਨੇ ਕਦੇ ਲਿਖਿਆ ਸੀ ਕਿ "ਸਾਰੇ ਜਹਾਂ ਸੇ ਅੱਛਾ, ਹਿੰਦੁਸਤਾਂ ਹਮਾਰਾ" ਉਸੇ ਹੀ ਸ਼ਾਇਰ ਨੇ ਅੱਗੇ ਜਾ ਕੇ ਲਿਖਿਆ ਕਿ "ਮੁੱਦਤ ਗੁਜ਼ਰੀ ਹੈ ਰੰਜ-ਓ-ਸਿਤਮ ਸਹਤੇ ਹੂਏ, ਸ਼ਰਮ ਸੀ ਆਤੀ ਹੈ ਅਬ ਇਸਕੋ ਵਤਨ ਕਹਤੇ ਹੂਏ" ਅਤੇ ਉਸੇ ਹੀ ਸ਼ਾਇਰ ਨੇ ਪਹਿਲੀ ਵਾਰ ਪਾਕਿਸਤਾਨ ਦਾ ਸੁਪਨਾ ਲਿਆ ਸੀ ਜਿਸ ਕਾਰਨ ਦੇਸ਼ ਦੇ ਦੋ ਟੁਕੜੇ ਹੋਏ। ਖਹਿਰਾ ਨੇ ਕਿਹਾ ਕਿ 1930 ਵਿੱਚ ਹੈਦਰਾਬਾਦ ਵਿੱਚ ਹੋਏ ਸੰਮੇਲਨ ਦੌਰਾਨ ਪਾਕਿਸਤਾਨ ਦੇ ਸੰਕਲਪ 'ਤੇ ਬੋਲਦਿਆਂ ਡਾ ਇਕਬਾਲ ਨੇ ਖਦਸ਼ਾ ਜ਼ਾਹਰ ਕੀਤਾ ਸੀ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਦੇਸ਼ ਦੀ ਰਾਜ-ਸਤਾ ਉਨ੍ਹਾਂ ਹੀ ਹਿੰਦੂ ਰਾਜ-ਕੁਮਾਰਾਂ ਦੇ ਹੱਥ ਹੋਵੇਗੀ ਜੋ ਸਦੀਆਂ ਤੋਂ ਜਨਤਾ ਨੂੰ ਲੁੱਟਦੇ ਆ ਰਹੇ ਨੇ ਤੇ ਉਸ ਰਾਜ ਦੌਰਾਨ ਘੱਟ-ਗਿਣਤੀਆਂ ਦਾ ਘਾਣ ਹੋਵੇਗਾ ਤੇ ਅੱਜ ਇਕਬਾਲ ਦਾ ਉਹ ਖਦਸ਼ਾ ਭਵਿੱਖਬਾਣੀ ਸਾਬਤ ਹੋ ਰਿਹਾ ਹੈ। ਖਹਿਰਾ ਨੇ ਇਸ ਗੱਲ 'ਤੇ ਅਫ਼ਸੋਸ ਵੀ ਪਰਗਟ ਕੀਤਾ ਕਿ ਪੰਜਾਬੀ ਹੋ ਕੇ ਵੀ ਡਾ ਇਕਬਾਲ ਨੇ ਪੰਜਾਬੀ ਵਿੱਚ ਸਾਹਿਤ ਨਹੀਂ ਰਚਿਆ।
  ਉੱਤਰੀ ਅਮਰੀਕਾ ਵਿੱਚ ਸਾਹਿਤ ਦੀ ਪ੍ਰਫੁੱਲਤਾ ਲਈ ਕੀਤੇ ਜਾਂਦੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਬ੍ਰਜਿੰਦਰ ਗੁਲਾਟੀ ਨੇ ਕਿਹਾ ਕਿ ਕੈਨੇਡਾ ਅਮਰੀਕਾ ਵਿੱਚ ਵੱਖ ਵੱਖ ਰੂਪਾਂ ਵਿੱਚ ਦਹਾਕਿਆਂ ਤੋਂ ਅਜਿਹੇ ਉਪਰਾਲੇ ਕੀਤੇ ਜਾ ਰਹੇ ਨੇ ਜਿਨ੍ਹਾਂ ਨਾਲ਼ ਲੋਕਾਂ ਦੀ ਸਾਹਿਤ ਵਿੱਚ ਰੁੱਚੀ ਵਧਾਈ ਜਾ ਸਕੇ ਅਤੇ ਲੇਖਕਾਂ ਨੂੰ ਉਤਸ਼ਾਹਤ ਕੀਤਾ ਜਾ ਸਕੇ। 1950 ਤੋਂ ਅਮਰੀਕਾ ਵਿੱਚ ਚਾਲੂ ਹੋਏ "ਨੈਸ਼ਨਲ ਬੁੱਕ ਅਵਾਰਡ"ਬਾਰੇ ਉਨ੍ਹਾਂ ਦੱਸਿਆ ਕਿ ਇਹ ਅਮਰੀਕੀ ਅਵਾਰਡ ਪਰਕਾਸ਼ਕਾਂ ਵੱਲੋਂ ਲੇਖਕਾਂ ਨੂੰ ਉਤਸ਼ਾਹਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਭਾਵੇਂ ਸਿਰਫ 7% ਅਮਰੀਕਨ ਹੀ ਛਪੀਆਂ ਕਿਤਾਬਾਂ ਪੜ੍ਹਦੇ ਨੇ ਅਤੇ ਬਾਕੀਆਂ ਦਾ ਰੁਝਾਨ ਡਿਜੀਟਲ ਕਿਤਾਬਾਂ ਵੱਲ ਵਧ ਰਿਹਾ ਹੈ ਪਰ ਖੋਜ ਦੱਸਦੀ ਹੈ ਕਿ ਨਵੀਂ ਪੀੜ੍ਹੀ ਸਾਹਿਤ ਨਾਲ਼ ਜੁੜ ਰਹੀ ਹੈ। ਕੈਨੇਡਾ ਵਿੱਚ ਵੀ ਸਕੌਸ਼ੀਆ ਬੈਂਕ, ਗਿਲਰ ਪਰਾਈਜ਼ ਅਤੇ ਗਵਰਨਰ ਜਨਰਲ਼ ਅਵਾਰਡ ਵਰਗੀਆਂ ਸੰਸਥਾਵਾਂ ਲੇਖਕਾਂ ਨੂੰ ਉਤਸ਼ਾਹਤ ਕਰ ਰਹੀਆਂ ਨੇ।  
  ਕਵਿਤਾ ਦੇ ਦੌਰ ਵਿੱਚ ਜਿੱਥੇ ਸਨੀ ਸ਼ਿਵਰਾਜ ਅਤੇ ਬਲਜੀਤ ਬੈਂਸ ਵੱਲੋਂ ਖ਼ੂਬਸੂਰਤ ਤਰੰਨਮ ਵਿੱਚ ਗ਼ਜ਼ਲਾਂ ਪੇਸ਼ ਕੀਤੀਆਂ ਗਈਆਂ ਓਥੇ ਭੁਪਿੰਦਰ ਦੁਲੈ, ਪਰਮਜੀਤ ਦਿਓਲ, ਕੁਲਵਿੰਦਰ ਖਹਿਰਾ ਤੋਂ ਇਲਾਵਾ ਹਾਜ਼ਰ ਲੇਖਕਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਮੀਟਿੰਗ ਵਿੱਚ ਜਰਨੈਲ ਸਿੰਘ ਕਹਾਣੀਕਾਰ, ਇਕਬਾਲ ਬਰਾੜ, ਜਸਪਾਲ ਢਿੱਲੋਂ, ਕਮਲਜੀਤ ਨੱਤ, ਮਨਮੋਹਨ ਗੁਲਾਟੀ, ਸੁਰਿੰਦਰ ਖਹਿਰਾ, ਜਸਵਿੰਦਰ ਸੰਧੂ, ਸੁੱਚਾ ਸਿੰਘ ਮਾਂਗਟ,ਨਾਹਰ ਔਜਲਾ ਤੋਂ ਇਲਾਵਾ ਹੋਰ ਬਹੁਤ ਸਾਰੇ ਦੋਸਤਾਂ ਨੇ ਹਾਜ਼ਰੀ ਲਵਾਈ। ਮਨਮੋਹਨ ਗੁਲਾਟੀ ਅਤੇ ਸੁਰਿੰਦਰ ਖਹਿਰਾ ਵੱਲੋਂ ਮੀਟਿੰਗ ਦੀ ਕਾਰਵਾਈ ਨੂੰ ਚਲਾਉਣ ਵਿੱਚ ਅਹਿਮ ਰੋਲ ਨਿਭਾਇਆ ਗਿਆ।