ਸਭ ਰੰਗ

 •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਨਾ - ਜੀ ਆਇਆਂ ਨੂੰ / ਬਲਵਿੰਦਰ ਸਿੰਘ ਚਾਹਲ (ਲੇਖ )
 •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
 •    ਸੋਮਣੀ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ / ਤਸਵਿੰਦਰ ਸਿੰਘ ਬੜੈਚ (ਲੇਖ )
 •    ਧਰਤੀ ਅਤੇ ਸਥਾਈ ਵਿਕਾਸ / ਫੈਸਲ ਖਾਨ (ਲੇਖ )
 •    ਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ / ਮਿੰਟੂ ਬਰਾੜ (ਲੇਖ )
 •    ਆਨ ਲਾਈਨ ਪੜਾਈ ਜਾਂ ਬੱਚਿਆਂ 'ਤੇ ਅੱਤਿਆਚਾਰ / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਵਿਆਹ ਨਾਲ ਜੁੜੀ ਸਾਹਿ ਚਿੱਠੀ / ਬੂਟਾ ਗੁਲਾਮੀ ਵਾਲਾ (ਲੇਖ )
 •    ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦ ਮੈਂ ਜਲੰਧਰੋਂ ਚਲ ਕੇ ਅਮਰੀਕਾ ਪਹੁੰਚਿਆ / ਸਤਨਾਮ ਸਿੰਘ ਚਾਹਲ (ਲੇਖ )
 •    ਲੋਪ ਹੋ ਰਿਹਾ ਵਿਰਸਾ : ਬੁਝਾਰਤਾਂ / ਸ਼ੰਕਰ ਮਹਿਰਾ (ਲੇਖ )
 •    ਰਹਰਾਸਿ ਸਾਹਿਬ –ਅਰਥ ਅਤੇ ਸਿੱਖਿਆਵਾਂ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
 • 'ਕਾਗਜ਼ਾਂ ਦੀ ਦਹਿਲੀਜ਼ ਤੇ' ਦੀ ਹੋਈ ਘੁੰਡ-ਚੁਕਾਈ (ਖ਼ਬਰਸਾਰ)


  ਵੀਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: ਦੀ ਅਗਵਾਈ ਦੌਰਾਨ ਸਾਹਿਤ ਸਭਾ ਰਜਿ: ਬਾਘਾ ਪੁਰਾਣਾ, ਸਾਹਿਤ ਸਭਾ ਭਲੂਰ ਅਤੇ ਤਾਈ ਨਿਹਾਲੀ ਸਾਹਿਤ ਕਲਾ ਮੰਚ ਲੰਗੇਆਣਾ ਦੇ ਸਹਿਯੋਗ ਨਾਲ ਲੋਕ ਪੱਖੀ ਦਰਦਾਂ ਅਤੇ ਮਸਲਿਆਂ ਦੇ ਗੰਭੀਰ ਲੇਖਕ ਗੁਰਚਰਨ ਧਾਲੀਵਾਲ (ਸੀਨੀਅਰ ਐਡਵੋਕੇਟ ਹਾਈਕੋਰਟ ਚੰਡੀਗੜ) ਦਾ ਸਕੂਲੀਂ ਬੱਚਿਆਂ ਨਾਲ ਰੂਬਰੂ ਅਤੇ ਉਨ੍ਹਾਂ ਦੀ ਨਵ-ਪ੍ਰਕਾਸ਼ਿਤ ਕਾਵਿ ਸੰਗ੍ਰਹਿ ਪੁਸਤਕ 'ਕਾਗਜ਼ਾਂ ਦੀ ਦਹਿਲੀਜ਼ 'ਤੇ' ਨੂੰ ਲੋਕ ਅਰਪਿਤ ਕਰਨ ਸਬੰਧੀ ਸਕੂਲ ਵਿਖੇ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ।

  ਸਮਾਗਮ ਦੇ ਸ਼ੁਰੂ ਸਮੇਂ ਸਮੂਹ ਪ੍ਰਬੰਧਕਾਂ ਵੱਲੋਂ ਸ਼ਮਾਂ ਰੋਸ਼ਨ ਕਰਨ ਅਤੇ ਰੀਬਨ ਕੱਟਣ ਦੀ ਰਸਮ ਨਿਭਾਈ ਗਈ ਅਤੇ ਮੁੱਖ ਮਹਿਮਾਨ ਦੇ ਗਲ 'ਚ ਫੁੱਲਾਂ ਦੇ ਹਾਰ ਪਹਿਨਾ ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਕੂਲੀ ਬੱਚਿਆਂ ਵੱਲੋਂ ਸਵਾਗਤੀ ਗੀਤ, ਕਵੀਸ਼ਰੀ, ਕਵਿਤਾਵਾਂ ਪੇਸ਼ ਕੀਤੀਆਂ ਗਈਆਂ।  ਇਸ  ਉਪਰੰਤ ਪੁਸਤਕ ਦੀ ਘੁੰਡ-ਚੁਕਾਈ ਹੋਈ, ਜਿਸਦੀ ਰਸਮ ਸਮਾਗਮ ਦੇ ਪ੍ਰਧਾਨਗੀ ਮੰਡਲ 'ਚ ਮੁੱਖ ਮਹਿਮਾਨ ਗੁਰਚਰਨ ਧਾਲੀਵਾਲ ਤੋਂ ਇਲਾਵਾ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: ਦੇ ਮੀਤ ਪ੍ਰਧਾਨ ਕਰਮ ਸਿੰਘ ਵਕੀਲ਼ , ਡਾ. ਸੁਰਜੀਤ ਬਰਾੜ, ਸਕੂਲ ਪਿੰ੍ਰਸੀਪਲ ਤੇਜਿੰਦਰ ਕੌਰ ਗਿੱਲ, ਸਾਹਿਤ ਸਭਾ ਬਾਘਾ ਪੁਰਾਣਾ ਦੇ ਪ੍ਰਧਾਨ ਯਸ਼ ਚਟਾਨੀ, ਸਾਹਿਤ ਸਭਾ ਭਲੂਰ ਦੇ ਸ੍ਰਪ੍ਰਸਤ ਬਿੱਕਰ ਸਿੰਘ ਹਾਂਗਕਾਂਗ, ਜਸਵੀਰ ਭਲੂਰੀਆ, ਤਾਈ ਨਿਹਾਲੀ ਸਾਹਿਤ ਕਲਾ ਮੰਚ ਲੰਗੇਆਣਾ ਦੇ ਪ੍ਰਧਾਨ ਸਾਧੂ ਰਾਮ ਲੰਗੇਆਣਾ, ਕੰਵਲਜੀਤ ਭੋਲਾ ਲੰਡੇ, ਸੇਵਾ ਮੁਕਤ ਪ੍ਰਿੰਸੀਪਲ ਰਣਧੀਰ ਸਿੰਘ ਗਿੱਲ, ਸਕੂਲ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਹਰਮਿੰਦਰਪਾਲ ਸਿੰਘ ਗਿੱਲ ਅਤੇ ਵਾਈਸ ਪ੍ਰਿੰਸੀਪਲ ਸੁਖਮਿੰਦਰਪਾਲ ਸਿੰਘ ਗਿੱਲ, ਗਮਦੂਰ ਸਿੰਘ ਲੰਗੇਆਣਾ, ਕਲੱਬ ਪ੍ਰਧਾਂਨ ਜਸਵਿੰਦਰ ਸਿੰਘ ਨੀਲਾ, ਆਤਮਾ ਸਿੰਘ, ਤੀਰਥ ਸਿੰਘ ਬਰਾੜ , ਜਬਰਜੰਗ ਸਿੰਘ   ਵੱਲੋਂ ਨਿਭਾਈ ਗਈ।ਇਸਦੇ ਨਾਲ ਹੀ ਸਕੂਲ ਪ੍ਰਬੰਧਕਾਂ ਅਤੇ ਸਮੂਹ ਸਾਹਿਤਕ ਸਭਾਵਾਂ ਦੇ ਨੁਮਾਇੰਦਿਆਂ ਵੱਲੋਂ ਲੇਖਕ ਦਾ ਯਾਦਗਾਰੀ ਸਨਮਾਨ ਚਿੰਨ੍ਹ, ਗਰਮ ਲੋਈਆਂ ਅਤੇ ਕੁਝ ਨਕਦ ਰਾਸ਼ੀ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।ਉਪਰੰਤ ਲੇਖਕ ਗੁਰਚਰਨ ਧਾਲੀਵਾਲ ਨੇ ਬੱਚਿਆਂ ਦੇ ਰੂ ਬਰੂ ਹੁੰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਦਾ ਸਫਰ ਪਿੰਡ ਦੇ ਸਰਕਾਰੀ ਸਕੂਲ ਤੋਂ ਸ਼ੁਰੂ ਕਰਕੇ ਜਿੱਥੇ ਉਚੇਰੀ ਵਿੱਦਿਅਕ ਯੋਗਤਾ ਹਾਸਲ ਕੀਤੀ ਉੱਥੇ ਸਰਕਾਰੀ ਨੌਕਰੀ ਹਾਸਲ ਕਰਕੇ ਜ਼ਿਲ੍ਹਾ ਅਟਾਰਨੀ ਅਤੇ ਡਾਇਰੈਕਟਰ ਵਿਜੀਲੈਂਸ ਵਿਭਾਗ ਤੱਕ ਸਰਕਾਰੀ ਸੇਵਾਵਾਂ ਨਿਭਾਈਆਂ ਤੇ ਅੱਜ ਵੀ ਉਹ ਚੰਡੀਗੜ ਵਿਖੇ ਮਾਨਯੋਗ ਹਾਈਕੋਰਟ 'ਚ ਬਤੌਰ ਸੀਨੀਅਰ ਐਡਵੋਕੇਟ ਦੀਆਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਸੇਵਾਵਾਂ ਦੇ ਨਾਲ-ਨਾਲ ਜਿੱਥੇ ਉਨ੍ਹਾਂ ਨੇ ਆਪਣੀ ਕਲਮ ਸਫਰ ਨੂੰ ਨਿਰੰਤਰ ਜਾਰੀ ਰੱਖ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਉੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਅਤੇ ਜੱਥੇਬੰਦੀਆਂ 'ਚ ਵੀ ਆਪਣੀਆਂ ਸਰਗਰਮੀਆਂ ਬਰਕਰਾਰ ਰੱਖੀਆਂ ਹਨ ਅਤੇ ਛੋਟੀ ਉਮਰ 'ਚ ਹੀ ਉਨ੍ਹਾਂ ਨੇ ਆਪਣੇ ਜੱਦੀ ਪਿੰਡ ਬਰਕੰਦੀ ਵਿਖੇ ਬਤੌਰ ਸਰਪੰਚੀ ਦੀ ਵਜੋਂ ਵੀ ਸੇਵਾਵਾਂ ਨਿਭਾਈਆਂ ਅਤੇ ਉਨ੍ਹਾਂ ਨੇ ਅੱਜ ਦੇ ਚਿੰਤਕ ਵਿਸ਼ੇ ਤੇ ਗੰਭੀਰਤਾ ਨਾਲ ਬੋਲਦਿਆਂ ਕਿਹਾ ਕਿ ਹੁਣ ਬੱਚਿਆਂ ਦਾ ਧਿਆਨ ਉੱਚੇਰੀ ਪੜ੍ਹਾਈ ਵੱਲੋਂ ਟੁੱਟਦਾ ਜਾ ਰਿਹਾ ਹੈ ਅਤੇ ਆਈਲੈਟਸ ਕਰਕੇ ਵਿਦੇਸ਼ਾਂ ਵੱਲ ਦੌੜ ਲੱਗਦੀ ਜਾ ਰਹੀ ਹੈ ਜੋ ਸਾਡੇ ਸਮਾਜ ਲਈ ਇੱਕ ਸੋਚ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਸਦੇ ਨਾਲ ਹੀ ਉਨ੍ਹਾਂ ਆਪਣੀਆਂ ਕੁਝ ਨਜ਼ਮਾਂ ਵੀ ਸੁਣਾਈਆਂ ਅਤੇ ਜ਼ਿੰਦਗੀ ਦੇ ਤਜ਼ਰਬੇ ਵੀ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਹਾਜ਼ਰ ਲੇਖਕਾਂ ਅਤੇ ਬੱਚਿਆਂ ਵੱਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਵੀ ਵਿਸਥਾਰਪੂਰਵਕ ਢੰਗ ਨਾਲ ਪੇਸ਼ ਕੀਤੇ ਗਏ ਅਤੇ ਬੱਚਿਆਂ ਨੂੰ ਸਾਹਿਤ ਪੜ੍ਹਨ ਅਤੇ ਲਿਖਣ ਲਈ ਵੀ ਪ੍ਰੇਰਿਤ ਕੀਤਾ। ਉਪਰੰਤ ਪਿੰ੍ਰਸੀਪਲ ਰਣਧੀਰ ਸਿੰਘ ਵੱਲੋਂ ਗੁਰਚਰਨ ਧਾਲੀਵਾਲ ਦੀ ਪ੍ਰੀਵਾਰਕ ਜੀਵਨੀ ਅਤੇ ਪ੍ਰਸਿੱਧ ਆਲੋਚਕ ਡਾ. ਸੁਰਜੀਤ ਬਰਾੜ ਅਤੇ ਕਰਮ ਸਿੰਘ ਵਕੀਲ ਵੱਲੋਂ ਉਨ੍ਹਾਂ ਦੇ ਸਾਹਿਤਕ ਸਫਰ ਬਾਰੇ ਰੋਸ਼ਨੀ ਪਾਈ ਗਈ ਅਤੇ ਕਰਮ ਸਿੰਘ ਵਕੀਲ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਾਹਿਤਕਾਰ ਅਸ਼ੋਕ ਚਟਾਨੀ, ਸੁਰਜੀਤ ਕਾਉਂਕੇ ਅਤੇ ਲਖਵੀਰ ਕੋਮਲ ਆਲਮਵਾਲਾ ਵੱਲੋਂ ਆਪਣੀਆਂ ਪ੍ਰਕਾਸ਼ਿਤ ਪੁਸਤਕਾਂ ਵੀ ਗੁਰਚਰਨ ਧਾਲੀਵਾਲ ਨੂੰ ਭੇਟ ਕੀਤੀਆਂ ਗਈਆਂ।ਉਪਰੰਤ ਹੋਏ ਕਵੀ ਦਰਬਾਰ ਸਮੇਂ ਕਰਮ ਸਿੰਘ ਕਰਮ, ਲਖਵੀਰ ਕੋਮਲ, ਪ੍ਰਸ਼ੋਤਮ ਪੱਤੋ, ਅਮਰੀਕ ਸੈਦੋਕੇ, ਜਗਦੀਸ਼ ਪ੍ਰੀਤਮ, ਗੁਰਮੇਜ ਗੇਜਾ ਲੰਗੇਆਣਾ, ਗੁਰਬਚਨ ਸਿੰਘ ਚਿੰਤਕ, ਜੰਗੀਰ ਸਿੰਘ ਖੋਖਰ, ਚਮਕੌਰ ਬਾਘੇਵਾਲੀਆ, ਸੁਖਚੈਨ ਸਹੋਤਾ, ਕਾਮਰੇਡ ਨਾਹਰ ਸਿੰਘ ਨੱਥੂਵਾਲਾ, ਅਸ਼ੋਕ ਚਟਾਨੀ, ਸੁਰਜੀਤ ਸਿੰਘ ਕਾਉਂਕੇ, ਜਸਵੀਰ ਭਲੂਰੀਆ, ਬਿੱਕਰ ਸਿੰਘ ਭਲੂਰ, ਕੰਵਲਜੀਤ ਭੋਲਾ ਲੰਡੇ, ਸਾਧੂ ਰਾਮ ਲੰਗੇਆਣਾ, ਦਿਲਬਾਗ ਸਿੰਘ ਬੁੱਕਣਵਾਲਾ, ਯਸ਼ ਚਟਾਨੀ ਅਤੇ ਸਕੂਲ ਦੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਕਲਮਾਂ ਦੇ ਕਲਾਮ ਪੇਸ਼ ਕੀਤੇ ਗਏ। ਅਖੀਰ 'ਚ ਸਕੂਲ ਦੇ ਡਾਇਰੈਕਟਰ ਹਰਮਿੰਦਰਪਾਲ ਸਿੰਘ ਗਿੱਲ, ਸੈਕਟਰੀ ਜਸਵੀਰ ਸਿੰਘ ਵੱਲੋਂ ਪਹੁੰਚੀਆਂ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਦਾ ਤਹਿ ਦਿੱਲੋਂ ਧੰਨਵਾਦ ਕੀਤਾ ਗਿਆ। ਸਟੇਜ ਦੀ ਭੂਮਿਕਾ ਸਾਧੂ ਰਾਮ ਲੰਗੇਆਣਾ, ਕੰਵਲਜੀਤ ਭੋਲਾ ਅਤੇ ਜਸਵੀਰ ਭਲੂਰੀਆ ਵੱਲੋਂ ਸਾਂਝੇ ਤੌਰ ਤੇ ਨਿਭਾਈ ਗਈ।