ਗ਼ਜ਼ਲ (ਗ਼ਜ਼ਲ )

ਅਮਰਿੰਦਰ ਕੰਗ   

Email: gabber.amrinder@gmail.com
Cell: +91 97810 13315
Address: ਕੋਟ ਈਸੇ ਖਾਂ
ਮੋਗਾ India
ਅਮਰਿੰਦਰ ਕੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸ਼ਹਿਰ ਤੇਰੇ ਦੀਆਂ ਸੁੰਨੀਆਂ ਗਲੀਆਂ
ਇਸ਼ਕ  ਮੇਰੇ ਦੀਆਂ  ਸ਼ਾਮਾਂ  ਢਲੀਆਂ

ਰਾਤਾਂ  ਨੂੰ  ਮੈਨੂੰ  ਸੌਣ  ਨਾ   ਦੇਵਣ
ਮਹਿੰਦੀ  ਰੰਗੀਆਂ  ਤੇਰੀਆਂ ਤਲੀਆਂ

ਇਸ਼ਕੇ  ਦਾ  ਅਸੀ  ਦੀਵਾ  ਬਾਲਿਆਂ
ਤੇਲ  ਦੀਆਂ ਪਾ  ਭਰ ਭਰ  ਪਲੀਆਂ

ਸੱਜਣਾਂ  ਦੀ  ਤਾਂ  ਡੋਲੀ ਸਜ  ਗਈ
ਸਾਡੇ  ਦਿਲ ਦੀਆਂ ਸੱਧਰਾਂ  ਮਰੀਆਂ

ਮਿੱਟੀ   ਦਾ  ਮੈਂ   ਬੁੱਤ  ਬਣਾ   ਕੇ
ਰਾਤੀ ਉਸ  ਨਾਲ  ਗੱਲਾਂ  ਕਰੀਆਂ

ਕੱਚਿਆਂ  ਦੇ  ਨਾਲ ਲਾ ਕੇ  ਸੱਜਣਾਂ
ਵੇਖੀਆਂ ਨਾ ਮੈਂ ਸੋਹਣੀਆਂ  ਤਰੀਆਂ

ਕੰਗ  ਮੜ੍ਹੀਆਂ ਤੀਕਰ  ਲੈ  ਜਾਵਣ
ਇਸ਼ਕ  ਦੀਆਂ  ਨੇ  ਚੋਟਾ  ਬੁਰੀਆਂ