ਸਭ ਰੰਗ

  •    ਸੋਚਾਂ ਦੇ ਸਿਰਨਾਵੇਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧ ਪੁਸਤਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਮਾਜਕ ਰਿਸ਼ਤਿਆਂ ਦੀ ਕਵਿਤਰੀ--ਬਲਵੀਰ ਕੌਰ ਢਿਲੋਂ / ਉਜਾਗਰ ਸਿੰਘ (ਲੇਖ )
  •    ਪੰਜਾਬੀ ਦਾ ਮੁਦਈ ਲੋਕ ਕਵੀ: ਚਿਰਾਗ ਦੀਨ ਦਾਮਨ / ਉਜਾਗਰ ਸਿੰਘ (ਲੇਖ )
  •    ਸਮਾਜਕ ਕਦਰਾਂ ਕੀਮਤਾਂ ਦਾ ਗੀਤਕਾਰ - ਗੁਰਮਿੰਦਰ ਗੁਰੀ / ਉਜਾਗਰ ਸਿੰਘ (ਲੇਖ )
  •    ਗੁਰ-ਇਤਿਹਾਸ ਚ ਵਿਪਰਵਾਦੀ ਮਿਲਾਵਟ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗ਼ਦਰ ਲਹਿਰ ਦੀ ਕਹਾਣੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪੰਜਾਬੀ ਲੋਕ ਕਵੀ-ਉਸਤਾਦ ਦਾਮਨ / ਉਜਾਗਰ ਸਿੰਘ (ਲੇਖ )
  •    ਅਲਵਿਦਾ - ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
  •    ਪੂਰਨ ਸਿੰਘ ਪਾਂਧੀ ਦੀ 'ਸੰਗੀਤ ਦੀ ਦੁਨੀਆਂ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਛੋਟੇ ਲੋਕ - ਮਿੰਨੀ ਕਹਾਣੀ ਸੰਗ੍ਰਹਿ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਿਰਜਣਹਾਰੀਆਂ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਰਮਨ ਵਿਰਕ ਦੀ ਪੁਸਤਕ 'ਮੇਰਾ ਘਰ ਕਿਹੜਾ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਵਰਿੰਦਰ ਸਿੰਘ ਵਾਲੀਆ ਦਾ ਨਾਵਲ 'ਤਨਖ਼ਾਹੀਏ ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸਤਨਾਮ ਚੌਹਾਨ ਦੀ ਪੁਸਤਕ 'ਕਹੋ ਤਿਤਲੀਆਂ ਨੂੰ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਅੱਖਰ ਅੱਖਰ ਦਾ ਅਹਿਸਾਸ-ਪ੍ਰੇਰਨਾ ਦਾ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੁਰਿੰਦਰ ਕੌਰ ਬਾੜਾ ਦੀ ਤੇਰੇ ਬਿਨ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੜਕਸ਼ਾਪ ਸ਼ਾਇਰੀ - ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਕਾਰਵਾਂ ਚਲਦਾ ਰਹੇ ਦੇ ਖਲੋਤੇ ਲੋਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਜੂਨ 84 ਦੀ ਪੱਤਰਕਾਰੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ / ਉਜਾਗਰ ਸਿੰਘ (ਲੇਖ )
  •    ਸਾਹਿਤਕਾਰ ਅਤੇ ਕੀਟ ਵਿਗਿਆਨੀ ਡਾ.ਅਮਰਜੀਤ ਟਾਂਡਾ / ਉਜਾਗਰ ਸਿੰਘ (ਲੇਖ )
  •    ਮੁਹੱਬਤੀ ਕਵਿਤਾਵਾਂ ਦਾ ਦਸਤਾਵੇਜ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਅਧੂਰੇ ਅਹਿਸਾਸਾਂ ਦੀ ਪ੍ਰਤੀਕ 'ਸਮਾਂ ਤੇ ਸੁਪਨੇ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ / ਉਜਾਗਰ ਸਿੰਘ (ਲੇਖ )
  •    ਸ਼ਰਨਜੀਤ ਬੈਂਸ ਦੀ ਪੁਸਤਕ - ਸੰਗੀਤਕ ਇਸ਼ਕ ਦਾ ਖ਼ਜਾਨਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੋਹੀ ਦੀ ਪੁਸਤਕ ਨਿਪੱਤਰੇ ਰੁੱਖ ਦਾ ਪਰਛਾਵਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ.ਲਕਸ਼ਮੀ ਨਰਾਇਣ ਦੀ ਪੁਸਤਕ ਮੁਹੱਬਤ ਦੇ ਦਸਤਾਵੇਜ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਤਰਲੋਚਨ ਸਿੰਘ ਦੀ ਮੈਂਬਰ ਪਾਰਲੀਮੈਂਟ ਵਜੋਂ ਭੂਮਿਕਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਨਾਵਲ ਜ਼ੀਨਤ -- ਦੇਸ਼ ਦੀ ਵੰਡ ਦੇ ਦਰਦ ਦੀ ਹੂਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮੋਤੀ ਪੰਜ ਦਰਿਆਵਾਂ ਦਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਭੁਪਿੰਦਰ ਸਿੰਘ ਬੋਪਾਰਾਏ ਦੀ ਵਾਰਤਕ ਦੀ ਪੁਸਤਕ ਚੋਰ ਮੋਰੀਆਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸੰਦੀਪ ਆਲਮ ਦਾ ਕਾਵਿ ਸੰਗ੍ਰਹਿ ਸਾਹ ਲੈਂਦੀ ਕਬਰਗਾਹ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਹੱਸਵਾਦੀ ਕਵਿਤਰੀ ਸੁਰਜੀਤ ਕੌਰ / ਉਜਾਗਰ ਸਿੰਘ (ਲੇਖ )
  •    ਡਾ. ਸੋਨੀਆਂ ਦੀ ਪੁਸਤਕ 'ਧੁੰਦ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਨਾਨਕ ਸਿੰਘ ਦੇ ਸਾਹਿਤਕ ਵਿਅਕਤਿਵ ਦਾ ਸ਼ੀਸ਼ਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਿੱਖਾਂ ਦੀ ਪਾਰਲੀਮੈਂਟ / ਉਜਾਗਰ ਸਿੰਘ (ਲੇਖ )
  •    ਸਮਾਜੀ ਸੰਘਰਸ਼ ਅਤੇ ਸੰਸਾਰੀਕਰਨ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ ਗੁਰਸ਼ਰਨ ਕੌਰ ਜੱਗੀ ਦੀ ਪੁਸਤਕ - ਗੁਰਮਤਿ ਵਿਚਾਰਧਾਰਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਯੁਗੇ ਯੁਗੇ ਨਾਰੀ : ਇਸਤਰੀ ਸਰੋਕਾਰਾਂ ਦੀ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਦੋ ਤੇਰੀਆਂ ਦੋ ਮੇਰੀਆਂ - ਸਮਾਜਿਕ ਸਰੋਕਾਰਾਂ ਦੀ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ.ਕਮਲੇਸ਼ ਉਪਲ ਦੀ ਪੁਸਤਕ ਵਾਰਤਕ ਦੇ ਰੰਗ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਬਲਬੀਰ ਢਿੱਲੋਂ ਦਾ ਕਾਵਿ ਸੰਗ੍ਰਹਿ ਸੋਚ ਦੀ ਪਰਵਾਜ਼ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਕਰਨ ਅਜਾਇਬ ਸਿੰਘ ਦਾ ਕਾਵਿ ਸੰਗ੍ਰਹਿ ‘ਕੋਏ ਸਿੱਲ੍ਹੇ ਪੱਥਰਾਂ ਦੇ’ ਬਿਰਹੋਂ ਦੀ ਦਾਸਤਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ - ਪਾਰਲੇ ਪੁਲ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸ਼ਬਦਾਂ ਦਾ ਜਾਦੂਗਰ ਕਹਾਣੀਕਾਰ - ਕ੍ਰਿਪਾਲ ਕਜ਼ਾਕ / ਉਜਾਗਰ ਸਿੰਘ (ਲੇਖ )
  •    ਪੰਜਾਬ ਦੀ ਤ੍ਰਾਸਦੀ - ਉਸਨੂੰ ਉਜਾੜਿਆਂ ਨੇ ਉਜਾੜਿਆ / ਉਜਾਗਰ ਸਿੰਘ (ਲੇਖ )
  •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
  •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
  •    ਤਿੜਕ ਰਹੇ ਸਮਾਜਿਕ ਰਿਸ਼ਤਿਆਂ ਅਤੇ ਸਰੋਕਾਰਾਂ ਦਾ ਕਵੀ / ਉਜਾਗਰ ਸਿੰਘ (ਲੇਖ )
  •    ਪੰਜਾਬੀ ਵਿਰਾਸਤ, ਕਵਿਤਾ ਅਤੇ ਕੋਮਲ ਕਲਾਵਾਂ ਦੀ ਤਿ੍ਰਵੈਣੀ / ਉਜਾਗਰ ਸਿੰਘ (ਲੇਖ )
  •    ਕਾਠ ਦੀ ਰੋਟੀ ਬਣਾਉਣ ਵਾਲਾ ਬੁਤਘਾੜਾ:ਜਸਵਿੰਦਰ ਸਿੰਘ / ਉਜਾਗਰ ਸਿੰਘ (ਲੇਖ )
  •    ਕਿਸਾਨ ਅੰਦੋਲਨ ਸਮੁੰਦਰੋਂ ਪਾਰ ਤੇਰੇ ਨਾਲ’ ਪੁਸਤਕ ਪ੍ਰਵਾਸੀਆਂ ਦੇ ਸਮਰਥਨ ਦੀ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮੁਹੱਬਤਾਂ ਦਾ ਵਣਜ਼ਾਰਾ : ਗਿੱਲ ਸੁਰਜੀਤ / ਉਜਾਗਰ ਸਿੰਘ (ਲੇਖ )
  •    ਕੁਦਰਤ, ਸਮਾਜਿਕ ਸਰੋਕਾਰਾਂ ਅਤੇ ਰੁਮਾਂਸਵਾਦ ਦੀ ਕਵਿਤਰੀ ਡਾ ਰੰਜੂ / ਉਜਾਗਰ ਸਿੰਘ (ਲੇਖ )
  •    ਮਨ ਰੰਗੀਆਂ ਚਿੜੀਆਂ: ਵਿਸਮਾਦੀ ਕਵਿਤਾਵਾਂ ਦਾ ਕਾਵਿ ਸੰਗ੍ਰਹਿ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਰਾਜ ਲਾਲੀ ਬਟਾਲਾ ਦਾ ਗ਼ਜ਼ਲ ਸੰਗ੍ਰਹਿ ‘‘ਲਾਲੀ’’ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ ਰਤਨ ਸਿੰਘ ਜੱਗੀ ਦੀ ਪੁਸਤਕ ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ ਸੱਚੀ ਸ਼ਰਧਾਂਜ਼ਲੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ‘ਰਾਜ ਕਰੇਂਦੇ ਰਾਜਿਆ’ ਕਿਸਾਨੀ ਸਰੋਕਾਰਾਂ ਦੀ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ਚਰਖ਼ੜੀ : ਸਮਾਜਿਕ ਚਿੰਤਵਾਂ ਦਾ ਗਲੋਟਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ‘ਕਾਲ਼ੀ ਮਿੱਟੀ ਲਾਲ ਲਹੂ’ ਕਹਾਣੀ ਸੰਗ੍ਰਹਿ : ਰੁਮਾਂਸਵਾਦ ਅਤੇ ਸਮਾਜਿਕਤਾ ਦਾ ਸੁਮੇਲ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮੁਹੱਬਤ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ-‘‘ਚੰਨ ਅਜੇ ਦੂਰ ਹੈ’’ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪੰਜਾਬੀ ਵਿਰਾਸਤੀ ਗੀਤਕਾਰੀ ਦੇ ਭੂੀਸ਼ਮ ਪਿਤਾਮਾ : ਹਰਦੇਵ ਦਿਲਗੀਰ / ਉਜਾਗਰ ਸਿੰਘ (ਲੇਖ )
  •    ਜ਼ਿੰਦਗੀ ਨੂੰ ਵਿਅੰਗ ਨਾਲ ਰੰਗੀਨ ਬਣਾਉਣ ਵਾਲੇ ਗ਼ਜ਼ਲਗੋ: ਹਰਬੰਸ ਸਿੰਘ ਤਸੱਵਰ / ਉਜਾਗਰ ਸਿੰਘ (ਲੇਖ )
  •    ਪ੍ਰਭਜੋਤ ਸਿੰਘ ਸਿੰਘ ਸੋਹੀ ਦਾ ‘ਸੰਦਲੀ ਬਾਗ਼’ ਗੀਤ ਸੰਗ੍ਰਹਿ ਬਹੁਰੰਗਾਂ ਵਿੱਚ ਰੰਗਿਆ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪ੍ਰਭਜੋਤ ਸਿੰਘ ਸਿੰਘ ਸੋਹੀ ਦਾ ‘ਸੰਦਲੀ ਬਾਗ਼’ ਗੀਤ ਸੰਗ੍ਰਹਿ ਬਹੁਰੰਗਾਂ ਵਿੱਚ ਰੰਗਿਆ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ ਰਤਨ ਸਿੰਘ ਜੱਗੀ ਦੀ ਵਿਲੱਖਣ ਪੁਸਤਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ‘ਕਿਤੇ ਉਹ ਨਾ ਹੋਵੇ’ - ਅਹਿਸਾਸਾਂ ਦਾ ਪੁਲੰਦਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਹਰੀ ਸਿੰਘ ਵਿਰਕ ਦੀ ਪੁਸਤਕ ‘ਸਹਾਰੀ ਦੇ ਵਿਰਕਾਂ ਦਾ ਇਤਿਹਾਸ’ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਅਰਜ਼ਪ੍ਰੀਤ ਦਾ ਕਾਵਿ ਸੰਗ੍ਰਹਿ ‘ਸੁਰਮੇ ਦੇ ਦਾਗ਼’ ਮੁਹੱਬਤ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਹਰਦਮ ਮਾਨ ਦਾ ਗ਼ਜ਼ਲ ਸੰਗ੍ਰਹਿ ‘ਸ਼ੀਸ਼ੇ ਦੇ ਅੱਖਰ’ ਲੋਕਾਈ ਦੇ ਦਰਦ ਦੀ ਦਾਸਤਾਂ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ.ਹਰਬੰਸ ਕੌਰ ਗਿੱਲ ਦਾ ਗ਼ਜ਼ਲ ਸੰਗ੍ਰਹਿ ‘ਰੂੂਹ ਦੇ ਰੰਗ’ ਸਮਾਜਿਕਤਾ ਦਾ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਜ਼ਾਹਿਦ ਇਕਬਾਲ ਦੀ ‘ਹੀਰ ਵਾਰਿਸ ਸ਼ਾਹ ਵਿੱਚ ਮਿਲਾਵਟੀ ਸ਼ਿਅਰਾਂ ਦਾ ਵੇਰਵਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ.ਮੇਘਾ ਸਿੰਘ ਦੀ ‘ਸਮਕਾਲੀ ਦਿ੍ਰਸ਼ਟੀਕੋਣ-2012’ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਗੁਰ ਤੀਰਥ ਸਾਈਕਲ ਯਾਤਰਾ : ਭਾਈ ਧੰਨਾ ਸਿੰਘ ਚਹਿਲ ਪਟਿਆਲਵੀ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਅਸ਼ੋਕ ਬਾਂਸਲ ਮਾਨਸਾ ਦੀ ਪੁਸਤਕ ‘ਮਿੱਟੀ ਨੂੰ ਫਰੋਲ ਜੋਗੀਆ’ ਗੀਤ ਸੰਗੀਤ ਦਾ ਖ਼ਜਾਨਾ / ਉਜਾਗਰ ਸਿੰਘ (ਲੇਖ )
  •    ਸੁਨੀਤਾ ਸੱਭਰਵਾਲ ਦਾ ‘ਕੁਝ ਹੋਰ ਸੁਣਾ ਸਨੀਤਾ’ ਕਾਵਿ ਸੰਗ੍ਰਹਿ ਭਾਵਨਾਵਾਂ ਦੀ ਅਦਾਕਾਰੀ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸੁਰਜੀਤ ਦਾ ਕਾਵਿ ਸੰਗ੍ਰਹਿ ‘ਤੇਰੀ ਰੰਗਸ਼ਾਲਾ’ ਭਾਵਨਾਵਾਂ ਅਤੇ ਕੁਦਰਤ ਦੇ ਰਹੱਸਾਂ ਦੀ ਕਵਿਤਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ‘ਨਕਸਲਵਾੜੀ ਲਹਿਰ ਅਤੇ ਖੱਬੇ-ਪੱਖੀ ਪੰਜਾਬੀ ਪੱਤਰਕਾਰੀ’ ਪੁਸਤਕ ਲੋਕ ਹਿਤਾਂ ਦੀ ਪਹਿਰੇਦਾਰ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਕਾਵਿ ਸੰਗ੍ਰਹਿ ‘#ਲਵੈਂਡਰ’ ਸਾਹਿਤਕ ਫੁੱਲਾਂ ਦਾ ਗੁਲਦਸਤਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਤਨਾਮ ਸਿੰਘ ਮੱਟੂ ਦਾ ਕਾਵਿ ਸੰਗ੍ਰਹਿ ‘ਯਖ਼ ਰਾਤਾਂ ਪੋਹ ਦੀਆਂ’ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਜਸਵੀਰ ਸਿੰਘ ਆਹਲੂਵਾਲੀਆ ਦਾ ਕਹਾਣੀ ਸੰਗ੍ਰਹਿ ‘ਦੋ ਕੱਪ ਚਾਹ’ ਪਰਵਾਸੀ ਜੀਵਨ ਦੀ ਤ੍ਰਾਸਦੀ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਕਹਾਣੀ ਪੰਜਾਬ ਰਸਾਲਾ ਸਾਹਿਤਕ ਸੰਜੀਦਗੀ ਦਾ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਕਮਲ ਬੰਗਾ ਸੈਕਰਾਮੈਂਟੋ ਦਾ ਗ਼ਜ਼ਲ ਸੰਗ੍ਰਹਿ ‘ਨਵੀਂ-ਬੁਲਬੁਲ’ ਲੋਕਾਈ ਦੇ ਦਰਦ ਦਾ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਣਧੀਰ ਦਾ ਕਾਵਿ ਸੰਗ੍ਰਹਿ ‘ਖ਼ਤ ਜੋ ਲਿਖਣੋ ਰਹਿ ਗਏ’: ਵਿਸਮਾਦੀ ਕਵਿਤਾਵਾਂ ਦਾ ਪੁਲੰਦਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ‘ਮਨਹੁ ਕੁਸੁਧਾ ਕਾਲੀਆ’ ਡੇਰਿਆਂ ਦੇ ਕੁਕਰਮਾ ਦਾ ਕੱਚਾ ਚਿੱਠਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸਿਰੀ ਰਾਮ ਅਰਸ਼ ਦਾ ਗ਼ਜ਼ਲ ਸੰਗ੍ਰਹਿ ਇਹਸਾਸ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ‘ਆ ਜਾ ਚਿੜੀਏ’ ਬਾਲ ਕਹਾਣੀ ਸੰਗ੍ਰਹਿ ਬੱਚਿਆਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ.ਬਲਦੇਵ ਸਿੰਘ ਕੰਦੋਲਾ ਦੀ ‘ਵਿਗਿਅਨਕ ਤਰਕ’ ਨਵੇਕਲੀ ਪੁਸਤਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ. ਸਤਿੰਦਰ ਪਾਲ ਸਿੰਘ ਦੀ ‘ਸਫਲ ਗ੍ਰਿਹਸਥ ਲਈ ਗੁਰਮਤਿ’ ਬਿਹਤਰੀਨ ਪੁਸਤਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਕਾਵਿ ਸੰਗ੍ਰਹਿ ‘ਚੁੱਪ ਨਾ ਰਿਹਾ ਕਰ’ : ਮਾਨਸਿਕ ਸਰੋਕਾਰਾਂ ਦਾ ਪ੍ਰਤੀਬਿੰਬ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਦਵਿੰਦਰ ਬਾਂਸਲ ਦਾ ਕਾਵਿ ਸੰਗ੍ਰਹਿ ‘ ਸਵੈ ਦੀ ਪਰਿਕਰਮਾ’ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਤੇਜਿੰਦਰ ਸਿੰਘ ਅਨਜਾਨਾ ਦਾ ‘ਮਨ ਦੀ ਵੇਈਂ’ ਗ਼ਜ਼ਲ ਸੰਗ੍ਰਹਿ ਸਮਾਜਿਕਤਾ ਦਾ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਬਰਫ਼ ‘ਚ ਉੱਗੇ ਅਮਲਤਾਸ ਪੁਸਤਕ : ਵਿਰਾਸਤ ਤੇ ਆਧੁਨਿਕਤਾ ਦਾ ਸੁਮੇਲ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਰਵਿੰਦਰ ਸਿੰਘ ਸੋਢੀ ਦਾ ਕਾਵਿ ਸੰਗ੍ਰਹਿ ‘ਰਾਵਣ ਹੀ ਰਾਵਣ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਤੇਜਿੰਦਰ ਚੰਡਿਹੋਕ ਦਾ ‘ਤਾਂਘ ਮੁਹੱਬਤ ਦੀ’ ਗ਼ਜ਼ਲ ਸੰਗ੍ਰਿਹਿ ਸਮਾਜਿਕਤਾ ਤੇ ਮੁਹੱਬਤ ਦਾ ਸੁਮੇਲ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ‘ਵਿਦਰੋਹੀ ਬੋਲ’ ਪੁਸਤਕ ਜੁਝਾਰਵਾਦੀ ਕਵਿਤਾ ਦਾ ਵਿਲੱਖਣ ਦਸਤਾਵੇਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ.ਸਰਬਜੀਤ ਕੰਗਣੀਵਾਲ ਦੀ ‘ਪੰਜਾਬ ਦੀ ਖੱਬੀ ਲਹਿਰ (ਬਸਤੀਵਾਦ ਤੋਂ ਮੁਕਤੀ ਤੱਕ)’ ਖੋਜੀ ਪੁਸਤਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  • ਪੰਜਾਬ ਦੀ ਤ੍ਰਾਸਦੀ - ਉਸਨੂੰ ਉਜਾੜਿਆਂ ਨੇ ਉਜਾੜਿਆ (ਲੇਖ )

    ਉਜਾਗਰ ਸਿੰਘ   

    Email: ujagarsingh48@yahoo.com
    Cell: +91 94178 13072
    Address:
    India
    ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਦੇਸ਼ ਦੀ ਖੜਗਭੁਜਾ ਹੈ। ਇਸ ਲਈ ਪੰਜਾਬ ਨੂੰ ਬਹੁਤ ਸਾਰੀਆਂ ਅਣਕਿਆਸੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਉਪਰ ਹਮੇਸ਼ਾ ਪੰਜਾਬੀਆਂ ਨੇ ਪਹਿਰਾ ਦਿੱਤਾ ਹੈ। ਪਰਵਾਸ ਵੀ ਪੰਜਾਬ ਨੂੰ ਵਿਰਾਸਤ ਵਿਚ ਹੀ ਮਿਲਿਆ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਵਾਸ ਵਿਚ ਆਪਣੀਆਂ ਉਦਾਸੀਆਂ ਕੀਤੀਆਂ ਸਨ। ਉਨ੍ਹਾਂ ਨਾਲ ਜਦੋਂ ਉਦਾਸੀਆਂ ਸਮੇਂ ਇਕ ਪਿੰਡ ਦੇ ਲੋਕਾਂ ਨੇ ਚੰਗਾ ਵਿਵਹਾਰ ਨਾ ਕੀਤਾ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਵਸਦੇ ਰਹਿਣ ਦਾ ਆਸ਼ੀਰਵਾਦ ਦਿੱਤਾ ਪ੍ਰੰਤੂ ਜਿਹੜੇ ਪਿੰਡ ਵਿਚ ਉਨ੍ਹਾਂ ਨਾਲ ਚੰਗਾ ਸਲੂਕ ਹੋਇਆ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਉਜੜ ਜਾਣ ਦਾ ਆਸ਼ੀਰਵਾਦ ਦਿੱਤਾ। ਜਦੋਂ ਮਰਦਾਨੇ ਨੇ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਚੰਗੇ ਲੋਕ ਬਾਹਰ ਜਾ ਕੇ ਚੰਗਾ ਸਮਾਜ ਸਿਰਜਣਗੇ। ਇਸ ਕਰਕੇ ਪੰਜਾਬੀ ਪਰਵਾਸ ਵਿਚ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਤੇ ਪਹਿਰਾ ਦੇ ਕੇ ਚੰਗਾ ਸਮਾਜ ਸਿਰਜਣ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਪੰਜਾਬ ਦੇ ਜੰਮਦਿਆਂ ਨੂੰ ਨਿੱਤ ਮੁਹਿੰਮਾ ਦੀ ਕਹਾਵਤ ਸਹੀ ਹੁੰਦੀ ਜਾਪਦੀ ਹੈ। ਪੰਜਾਬ ਤੋਂ ਬਾਹਰ ਕੈਨੇਡਾ ਵਿਚ ਜਾ ਕੇ ਗਦਰੀ ਬਾਬਿਆਂ ਨੇ ਮਨੁੱਖੀ ਹੱਕਾਂ ਦੀ ਰਖਵਾਲੀ ਅਤੇ ਨਸਲੀ ਵਿਤਕਰੇ ਦੇ ਵਿਰੁਧ ਆਵਾਜ਼ ਬੁਲੰਦ ਕਰਕੇ ਮੁਹਿੰਮ ਸ਼ੁਰੂ ਕੀਤੀ ਸੀ। ਪੰਜਾਬੀ ਜਦੋਂ ਕੈਨੇਡਾ ਪਹਿਲੀ ਵਾਰੀ ਰੋਜ਼ੀ ਰੋਟੀ ਲਈ ਗਏਸਨ ਤਾਂ ਜਦੋਂ ਉਨ੍ਹਾਂ ਨਾਲ ਉਥੇ ਦੁਰਵਿਵਹਾਰ ਹੋਇਆ ਤਾਂ ਉਨ੍ਹਾਂ ਉਥੇ ਹੀ ਕੈਨੇਡਾ ਵਿਚ ਰੋਸ ਵਜੋਂ ਆਪਣੇ ਹੱਕਾਂ ਦੀ ਪ੍ਰਾਪਤੀ ਅਤੇ ਨਸਲੀ ਵਿਤਕਰੇ ਦੇ ਖ਼ਾਤਮੇ ਲਈ ਗਦਰ ਲਹਿਰ ਨੂੰ ਜਨਮ ਦਿੱਤਾ ਸੀ, ਉਦੋਂ ਗਦਰੀ ਬਾਬਿਆਂ ਨੇ ਭਾਰਤ ਦੀ ਆਜ਼ਾਦੀ ਲਈ ਮੁਹਿੰਮ ਕੈਨੇਡਾ ਤੋਂ ਸ਼ੁਰੂ ਕੀਤੀ ਸੀ। ਉਸ ਸਮੇਂ ਗਦਰੀਆਂ ਦੀ ਇਸ ਲਹਿਰ ਦਾ ਸਾਰੇ ਪਾਸੇ ਸਵਾਗਤ ਹੋਇਆ ਸੀ। ਇਕ ਕਿਸਮ ਨਾਲ ਉਹ ਪੰਜਾਬ ਦਾ ਪਹਿਲਾ ਉਜਾੜਾ ਹੋਇਆ ਸੀ ਪ੍ਰੰਤੂ ਇਹ ਸ਼ਾਂਤਮਈ ਉਜਾੜਾ ਸੀ। ਉਸ ਸਮੇਂ ਕੁਝ ਚੋਣਵੇਂ ਅਣਪੜ੍ਹ ਲੋਕ ਹੀ ਪਰਵਾਸ ਵਿਚ ਜਾਂਦੇ ਸਨ। ਸਕਿਲਡ ਜਾਣੀ ਕਿ ਆਪੋ ਆਪਣੇ ਖੇਤਰਾਂ ਵਿਚ ਮਾਹਿਰ ਵਿਅਕਤੀ ਬਹੁਤ ਘੱਟ ਹੀ ਜਾਂਦੇ ਸਨ,  ਜਿਹੜੇ ਜਾਂਦੇ ਵੀ ਸਨ,  ਉਹ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਆਪਣੀ ਕਾਰਜ ਕੁਸ਼ਲਤਾ ਵਿਚ ਵਾਧਾ ਕਰਕੇ ਵਾਪਸ ਭਾਰਤ ਆ ਜਾਂਦੇ ਸਨ, ਜਿਸਦਾ ਭਾਰਤ ਨੂੰ ਲਾਭ ਹੁੰਦਾ ਸੀ। ਇਕਾ ਦੁੱਕਾ ਉਥੇ ਰਹਿ ਜਾਂਦੇ ਸਨ। ਕੈਨੇਡਾ ਤੋਂ ਇਲਾਵਾ ਸੰਸਾਰ ਦੇ ਹੋਰ ਦੇਸਾਂ ਵਿਚ ਵੀ ਪੰਜਾਬੀ ਜਾਂਦੇ ਰਹੇ ਪ੍ਰੰਤੂ ਉਨ੍ਹਾਂ ਦਾ ਮੰਤਵ ਆਪਣੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨਾ ਹੁੰਦਾ ਸੀ। ਜਿਹੜਾ ਕੁਝ ਉਹ ਉਥੇ ਰਹਿ ਕੇ ਕਮਾਉਂਦੇ ਸਨ,  ਉਹ ਭਾਰਤ ਵਿਚ ਆਪਣੇ ਪਰਿਵਾਰਾਂ ਨੂੰ ਭੇਜ ਦਿੰਦੇ ਸਨ, ਜਿਸਦੇ ਸਿੱਟੇ ਵਜੋਂ ਭਾਰਤ ਦੀ ਆਰਥਿਕਤਾ ਮਜ਼ਬੂਤ ਹੁੰਦੀ ਸੀ ਕਿਉਂਕਿ ਪੈਸਾ ਪੰਜਾਬ ਆਉਂਦਾ ਸੀ। ਪਹਿਲੇ ਉਜਾੜੇ ਵਿਚ ਪੰਜਾਬ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਕਿਉਂਕਿ ਜਦੋਂ ਉਹ ਗਦਰੀ ਬਾਬੇ ਵਾਪਸ ਭਾਰਤ ਆ ਕੇ ਅੰਗਰੇਜ਼ਾਂ ਦੇ ਦੁਰਵਿਵਹਾਰ ਵਿਰੁਧ ਮੁਹਿੰਮ ਸ਼ੁਰੂ ਕਰਨ ਲਈ ਕਲਕੱਤਾ ਵਿਖੇ ਬਜਬਜ ਘਾਟ ਤੇ ਵਿਸ਼ੇਸ ਜਹਾਜ ਰਾਹੀਂ ਪਹੁੰਚੇ ਤਾਂ ਉਨ੍ਹਾਂ ਨੂੰ ਅੰਗਰੇਜ਼ ਸਰਕਾਰ ਨੇ ਗੋਲੀਆਂ ਨਾਲ ਭੁੰਨ ਦਿੱਤਾ ਅਤੇ ਕੁਝ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
               ਦੂਜਾ ਉਜਾੜਾ ਦੇਸ ਦੀ ਵੰਡ ਸਮੇਂ ਰਾਜਨੀਤਕ ਲੋਕਾਂ ਦੀ ਮਾਨਸਿਕਤਾ ਦਾ ਨਤੀਜਾ ਸੀ। ਪੰਜਾਬ ਨੂੰ ਵੰਡਕੇ ਦੋ ਹਿੱਸੇ ਕਰ ਦਿੱਤੇ ਗ ੇ। ਦੂਜੇ ਉਜਾੜੇ ਸਮੇਂ ਪੰਜਾਬੀਆਂ ਦੇ ਹੋਏਅੰਨ੍ਹੇਵਾਹ ਕਤਲੇਆਮ ਪਿਛੇ ਲੁੱਟ-ਖੋਹ,  ਲਾਲਚ,  ਧਿੰਗਾਜੋਰੀ ਅਤੇ ਬਿਮਾਰ ਮਾਨਸਿਕਤਾ ਕਰਕੇ ਇਸਤਰੀਆਂ ਦੇ ਬਲਾਤਕਾਰ ਹੋ ੇ, ਜਿਸਨੇ ਪੰਜਾਬੀਆਂ ਨੂੰ ਝੰਜੋੜਕੇ ਰੱਖ ਦਿੱਤਾ। ਪੰਜਾਬੀ ਸਮਾਜਿਕ, ਆਰਥਿਕ, ਮਾਨਸਿਕ ਅਤੇ ਸਭਿਆਚਾਰਕ ਤੌਰ ਤੇ ਵਲੂੰਧਰੇ ਗ ੇ। ਬੋਲੀ ਵੰਡੀ ਗਈ, ਘਰ ਪਰਿਵਾਰ ਵੰਡੇ ਗ ੇ। ਨਫ਼ਰਤ ਦਾ ਬੋਲਬਾਲਾ ਹੋ ਗਿਆ। ਰਿਸ਼ਤਿਆਂ ਦਾ ਨਿੱਘ ਤਹਿਸ ਨਹਿਸ ਹੋ ਗਿਆ, ਜਿਸ ਕਰਕੇ ਰਿਸ਼ਤਿਆਂ ਦੇ ਘਾਣ ਹੋ ਗ ੇ। ਪੰਜਾਬ ਦੀ ਆਰਥਿਕਤਾ ਤਬਾਹ ਹੋ ਗਈ। ਲੱਖਾਂ ਪੰਜਾਬੀ ਆਪਣੇ ਘਰੋਂ ਬੇਘਰ ਹੋ ਗ ੇ। ਹਸਦੇ ਵਸਦੇ ਘਰ  ਉਜੜ ਗ ੇ। ਤਬੇਲਿਆਂ ਅਤੇ ਹਵੇਲੀਆਂ ਦੇ ਮਾਲਕਾਂ ਨੂੰ ਤੰਬੂਆਂ ਵਿਚ ਦਿਨ ਕੱਟਣੇ ਪ ੇ। ਭਾਈਚਾਰਕ ਸੰਬੰਧ ਲੀਰੋ ਲੀਰ ਹੋ ਗ ੇ। ਇਸ ਤੋਂ ਬਾਅਦ ਦੋ ਵਾਰ ਪੰਜਾਬੀਆਂ ਨੂੰ ਪਾਕਿਸਤਾਨ ਅਤੇ ਚੀਨ ਦੀ ਜੰਗ ਦਾ ਸਾਹਮਣਾ ਕਰਨਾ ਪਿਆ।
              ਦੇਸ ਦੀ ਵੰਡ ਦੇ ਉਜਾੜੇ ਤੋਂ ਪੂਰੇ 33 ਸਾਲ ਬਾਅਦ 1980ਵਿਆਂ ਵਿਚ ਨਵੀਂ ਕਿਸਮ ਦੇ ਤੀਜੇ ਫਿਰਕੂ ਉਜਾੜੇ ਨੇ ਪੰਜਾਬੀਆਂ ਦੇ ਖ਼ੂਨ ਵਿਚ ਨਫ਼ਰਤ ਦਾ ਬੀਜ ਬੋ ਦਿੱਤਾ। ਭਾਈ ਭਾਈ ਦਾ ਦੁਸ਼ਮਣ ਬਣਨ ਲੱਗ ਪਿਆ। ਭਾਈਚਾਰਕ ਸੰਬੰਧ ਤਾਰ ਤਾਰ ਹੋ ਗ ੇ। ਨਹੁੰ ਮਾਸ ਦੇ ਰਿਸ਼ਤੇ ਲਹੂ ਲੁਹਾਣ ਹੋ ਗ ੇ। ਇਹ ਸਿਲਸਲਾ 1992 ਤੱਕ ਲਗਾਤਾਰ ਜਾਰੀ ਰਿਹਾ। ਸਰਕਾਰੀ ਤੰਤਰ ਅਤੇ ਅਖਾਉਤੀ ਦਹਿਸ਼ਤਗਰਦਾਂ ਨੇ ਪੰਜਾਬ ਦੀ ਨੌਜਵਾਨੀ ਦਾ ਖ਼ਾਤਮਾ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡੀ। ਪੰਜਾਬੀ ਭਾਈਚਾਰਾ ਦੋ ਹਿਸਿਆਂ ਵਿਚ ਵੰਡ ਦਿੱਤਾ ਗਿਆ। ਇਕ ਸਮੁਦਾਏਨੂੰ ਬਦਨਾਮ ਕਰਨ ਵਿਚ ਰਹਿੰਦੀ ਖੂੰਹਦੀ ਕਸਰ ਮੀਡੀਆ ਨੇ ਪੂਰੀ ਕਰ ਦਿੱਤੀ। ਇਸ ਦੌਰ ਵਿਚ ਮਰਨ ਅਤੇ ਮਾਰਨ ਵਾਲੇ ਦੋਵੇਂ ਇਕੋ ਸਮੁਦਾਏਦੇ ਸਨ। ਇਸ ਤੋਂ ਵੱਡਾ ਉਜਾੜਾ ਕੀ ਹੋ ਸਕਦਾ ਹੈ।
             ਚੌਥਾ ਉਜਾੜਾ ਉਦੋਂ ਹੋਇਆ ਜਦੋਂ ਕੇਂਦਰ ਸਰਕਾਰ ਨੇ ਫੌਜ ਦੀ ਰਹਿਨੁਮਾਈ ਵਿਚ ਸਿੱਖ ਜਗਤ ਦੇ ਸਰਵੋਤਮ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਉਪਰ ਤੋਪਾਂ ਨਾਲ ਉਸ ਦਿਨ ਹਮਲਾ ਕਰ ਦਿੱਤਾ ਜਦੋਂ ਸਿੱਖ ਸ਼ਰਧਾਲੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਨਤਮਸਤਕ ਹੋਣ ਲਈ ਆਏਹੋਏਸਨ। ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸ਼ਹੀਦ ਕਰ ਦਿੱਤੇ ਗ ੇ। ਸਿੱਖ ਜਗਤ ਦੀ ਮਾਨਸਿਕਤਾ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਇਸ ਧਾਰਮਿਕ ਉਜਾੜੇ ਨੂੰ ਕੇਂਦਰ ਸਰਕਾਰ ਨੇ ਅਮਲੀ ਰੂਪ ਦਿੱਤਾ। ਅਜੇ ਸਿੱਖਾਂ ਦੇ ਜ਼ਖ਼ਮ ਰਿਸਦੇ ਸਨ। ਅੱਲੇ ਜ਼ਖ਼ਮਾ ਤੇ ਖਰੀਂਢ ਆਉਣ ਦੀ ਕੋਈ ਸੰਭਾਵਨਾ ਨਹੀਂ ਸੀ ਜਦੋਂ ਪੰਜਵਾਂ ਉਜਾੜਾ ਦਿੱਲੀ ਵਿਚ ਸ੍ਰੀਮਤੀ ਇਦਰਾ ਗਾਂਧੀ ਦੇ ਕਤਲ ਹੋਣ ਤੋਂ ਬਾਅਦ ਹੋਇਆ,  ਜਿਸਨੂੰ ਸਿੱਖਾਂ ਦੇ ਨਾਂ ਨਾਲ ਮੜ੍ਹਕੇ ਸਮੁਚੇ ਭਾਰਤ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਕੇ ਦਿੱÑਲੀ ਅਤੇ ਦੇਸ ਦੇ ਹੋਰ ਮੁੱਖ ਸ਼ਹਿਰਾਂ ਵਿਚ ਉਨ੍ਹਾਂ ਦੀ ਨਸਲਕੁਸ਼ੀ ਕਰਨ ਦੀ ਕੋਸਿਸ਼ ਕੀਤੀ ਗਈ। ਚੁਣ ਚੁਣ ਕੇ ਘਰਾਂ ਵਿਚੋਂ ਬਾਹਰ ਕੱਢਕੇ ਗਲਾਂ ਵਿਚ ਟਾਇਰ ਪਾ ਕੇ ਸਿੱਖਾਂ ਨੂੰ ਸਾੜਿਆ ਗਿਆ। ਇਸਤਰੀਆਂ ਨਾਲ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਦੇ ਸਾਹਮਣੇ ਬਲਾਤਕਾਰ ਕਰਨ ਉਪਰੰਤ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕੀ ਇਸਨੂੰ ਉਜਾੜਾ ਨਹੀਂ ਕਿਹਾ ਜਾ ਸਕਦਾ। ਸਿੱਖਾਂ ਅਤੇ ਪੰਜਾਬੀਆਂ ਦਾ ਅਜਿਹੇ ਉਜਾੜਿਆਂ ਨੇ ਘਾਣ ਕੀਤਾ ਹੈ।
              ਸਤਵੇਂ ਅਤੇ ਅੱਠਵੇਂ ਉਜਾੜੇ 2007 ਤੋਂ ਪੰਜਾਬ ਨੂੰ ਇਕ ਨਵੀਂ ਕਿਸਮ ਦੇ ਨਸ਼ਿਆਂ ਅਤੇ ਗੈਂਗਸਟਰਾਂ ਦੇ ਉਜਾੜਿਆਂ ਨੇ ਆਪਣੀ ਲਪੇਟ ਵਿਚ ਲੈ ਲਿਆ। ਰਵਾਇਤੀ ਨਸ਼ੇ ਸ਼ਰਾਬ, ਅਫੀਮ ਅਤੇ ਡੋਡੇ ਆਦਿ ਦਾ ਸੇਵਨ ਤਾਂ ਪੰਜਾਬੀ ਪਹਿਲਾਂ ਵੀ ਕਰਦੇ ਸਨ ਪ੍ਰੰਤੂ ਸਿੰਥੈਟਿਕ ਨਸ਼ੇ ਪਹਿਲੀ ਵਾਰ ਪੰਜਾਬ ਵਿਚ ਆਏਹਨ, ਜਿਹੜੇ ਇਤਨੇ ਘਾਤਕ ਹਨ,  ਜਿਤਨਾ ਸੋਚਿਆ ਵੀ ਨਹੀਂ ਜਾ ਸਕਦਾ। ਇਨ੍ਹਾਂ ਦੇ ਸੇਵਨ ਕਰਨ ਨਾਲ ਮੌਤ ਤਾਂ ਬਹੁਤ ਜਲਦੀ ਆਉਂਦੀ ਹੀ ਹੈ ਪ੍ਰੰਤੂ ਇਹ ਹੋਰ ਵੀ ਬਹੁਤ ਸਾਰੀਆਂ ਘਾਤਕ ਬਿਮਾਰੀਆਂ ਪੈਦਾ ਕਰਦੇ ਹਨ, ਉਦਾਹਰਣ ਲਈ ਲੜਕੇ ਅਤੇ ਲੜਕੀਆਂ ਨੂੰ ਨਪੁੰਸਕ ਬਣਾ ਦਿੰਦੇ ਹਨ। ਨਸ਼ਿਆਂ ਦੇ ਉਜਾੜੇ ਨੇ ਪੰਜਾਬ ਦੀ ਨੌਜਵਾਨੀ ਦਾ ਮਲੀਆ ਮੇਟ ਕਰ ਦਿੱਤਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਲੜਕਿਆਂ ਦੇ ਨਾਲ ਲੜਕੀਆਂ ਵੀ ਨਸ਼ਿਆਂ ਵਿਚ ਗ੍ਰਸਤ ਹੋ ਗਈਆਂ ਹਨ। ਪੰਜਾਬ ਨੂੰ ਉਜਾੜਨ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਗੁਪਤਚਰ  ੇਜੰਸੀਆਂ ਦਾ ਇਹ ਕਾਰਾ  ਹੋ ਸਕਦਾ ਹੈ। ਨਸ਼ਿਆਂ ਦੇ ਨਾਲ ਜੁੜਵਾਂ ਉਜਾੜਾ ਗੈਂਗਸਟਰਾਂ ਦਾ ਬਣਨਾ ਪੰਜਾਬ ਲਈ ਮੰਦਭਾਗੀ ਗੱਲ ਹੈ। ਇਸ ਤੋਂ ਪਹਿਲਾਂ ਬਿਹਾਰ ਅਤੇ ਉਤਰ ਪ੍ਰਦੇਸ ਵਿਚ ਗੈਂਗਸਟਰਾਂ ਦੀ ਗੱਲ ਸੁਣੀਂਦੀ ਸੀ ਪ੍ਰੰਤੂ ਹੁਣ ਪੰਜਾਬ ਮੋਹਰੀ ਦੀ ਭੂਮਿਕਾ ਨਿਭਾ ਰਿਹਾ ਹੈ। ਇਹ ਗੈਂਗਸਟਰ ਵੀ 2007 ਤੋਂ ਬਾਅਦ ਚੋਣ ਜਿੱਤਣ ਲਈ ਸਿਆਸਤਦਾਨਾ ਨੇ ਪੈਦਾ ਕੀਤੇ ਸਨ,   ਜਿਸਦਾ ਖਮਿਆਜਾ ਹੁਣ ਸਿਆਸਤਦਾਨਾ ਨੂੰ ਵੀ ਭੁਗਤਣਾ ਪੈ ਰਿਹਾ ਹੈ।  ਨੌਵੇਂ ਭਰਿਸ਼ਟਾਚਾਰ ਦੇ ਉਜਾੜੇ ਨੇ ਵੀ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ, ਜਿਸ ਕਰਕੇ ਅਮੀਰ ਹੋਰ ਅਮੀਰ ਅਤੇ ਗ਼ਰੀਬ ਹੋਰ ਗ਼ਰੀਬ ਹੁੰਦਾ ਜਾ ਰਿਹਾ ਹੈ।
                ਪੰਜਾਬੀਆਂ ਦਾ ਦਸਵਾਂ ਉਜਾੜਾ ਇਸ ਸਮੇਂ ਬੜੇ ਜ਼ੋਰ ਸ਼ੋਰ ਨਾਲ ਹੋ ਰਿਹਾ ਹੈ। ਹਰ ਵਿਦਿਆਰਥੀ ਜਿਹੜਾ ਪਲੱਸ ਟੂ ਪਾਸ ਕਰ ਲੈਂਦਾ ਉਹ ਆਪਣੇ ਮਾਂ ਬਾਪ ਦੇ ਗਲ ਗੂਠਾ ਦੇ ਕੇ ਪਰਵਾਸ ਵਿਚ ਪੜ੍ਹਨ ਲਈ ਤੱਤਪਰ ਰਹਿੰਦਾ ਹੈ। ਹਾਲਾਂ ਕਿ ਇਤਨੀ ਛੋਟੀ ਉਮਰ ਦੇ ਬੱਚਿਆਂ ਨੂੰ ਅਜੇ  ਜ਼ਿੰਦਗੀ ਬਸਰ ਕਰਨ ਦੀ ਬਹੁਤੀ ਸਮਝ ਵੀ ਨਹੀਂ ਹੁੰਦੀ। ਸਭ ਤੋਂ ਪਹਿਲਾਂ ਉਹ ਆਈ ਲੈਟ ਕਰਨ ਨੂੰ ਪਹਿਲ ਦਿੰਦਾ ਹੈ। ਪੰਜਾਬ ਦੇ ਉਤਨੇ ਪਿੰਡ ਤੇ ਸ਼ਹਿਰ ਨਹੀਂ ਹਨ, ਜਿਤਨੀਆਂ ਆਈ ਲੈਟ ਦੀਆਂ ਦੁਕਾਨਾ ਖੁਲ੍ਹੀਆਂ ਹੋਈਆਂ ਹਨ। ਪੰਜਾਬ ਵਿਚੋਂ ਹਰ ਸਾਲ ਲਗਪਗ ਦੋ ਲੱਖ ਵਿਦਿਆਰਥੀ ਪਰਵਾਸ ਵਿਚ ਪੜ੍ਹਾਈ ਕਰਨ ਲਈ ਜਾਂਦੇ ਹਨ। ਇਸ ਤੋਂ ਇਲਾਵਾ ਹਜ਼ਾਰਾਂ ਅਜਿਹੇ ਵਿਅਕਤੀ ਹਨ, ਜਿਹੜੇ ਗੈਰ ਕਾਨੂੰਨੀ ਢੰਗ ਨਾਲ ਜੰਗਲਾਂ ਬੇਲਿਆਂ, ਰੇਗਿਸਤਾਨਾ ਅਤੇ ਸਮੁੰਦਰਾਂ ਵਿਚ ਕਿਸ਼ਤੀਆਂ ਰਾਹੀਂ ਜਾ ਰਹੇ ਹਨ। ਇਨ੍ਹਾਂ ਵਿਚੋਂ ਬਹੁਤੇ ਤਾਂ ਰਸਤੇ ਵਿਚ ਹੀ ਜਦੋਜਹਿਦ ਕਰਦੇ ਜ਼ਿੰਦਗੀ ਦੀ ਲੀਲਾ ਸਮਾਪਤ ਕਰ ਲੈਂਦੇ ਹਨ। ਪਿਛੇ ਮਾਂ ਬਾਪ ਸਾਰੀ ਉਮਰ ਤੜਫਦੇ ਹੀ ਜੀਵਨ ਗੁਜਾਰਦੇ ਹਨ। ਪੜ੍ਹਾਈ ਕਰਨਾ ਤਾਂ ਉਨ੍ਹਾਂ ਦਾ ਬਹਾਨਾ ਹੁੰਦਾ ਹੈ। ਅਸਲ ਵਿਚ ਉਹ ਤਾਂ ਹਰ ਹਾਲਤ ਵਿਚ ਪਰਵਾਸ ਵਿਚ ਸੈਟਲ ਹੋਣਾ ਚਾਹੁੰਦੇ ਹਨ। ਪਰਵਾਸ ਦੀ ਜ਼ਿੰਦਗੀ ਵੀ ਇਤਨੀ ਸੁਖਾਲੀ ਨਹੀਂ। ਸਗੋਂ ਉਨ੍ਹਾਂ ਨੂੰ ਗੁਜਾਰਾ ਕਰਨ ਲਈ ਕਈ ਕਿਸਮ ਦੇ ਵੇਲਣ ਵੇਲਣੇ ਪੈਂਦੇ ਹਨ। ਪੰਜਾਬ ਵਿਚ ਆਪਣੇ ਘਰਾਂ ਵਿਚ ਉਹ ਆਪਣੀ ਰੋਟੀ ਆਪ ਚੁੱਕਕੇ ਨਹੀਂ ਖਾਂਦੇ ਪ੍ਰੰਤੂ ਪਰਵਾਸ ਵਿਚ ਹਰ ਕੰਮ ਆਪ ਹੀ ਕਰਨਾ ਪੈਂਦਾ ਹੈ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪੰਜਾਬ ਵਿਚ ਕੋਈ ਰੋਜ਼ਗਾਰ ਨਹੀਂ ਹੈ, ਇਸ ਲਈ ਬੇਰੋਜ਼ਗਾਰੀ ਕਰਕੇ ਬਾਹਰ ਜਾਂਦੇ ਹਨ। ਪ੍ਰੰਤੂ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਚੰਗੇ ਖਾਂਦੇ ਪੀਂਦੇ ਰੱਜੇ ਪੁੱਜੇ ਘਰਾਂ ਦੇ ਲੜਕੇ ਲੜਕੀਆਂ ਵੀ ਪਰਵਾਸ ਵਿਚ ਸੈਟਲ ਹੋਣ ਲਈ ਪਾਗਲ ਹੋਏਫਿਰਦੇ ਹਨ। ਜਿਵੇਂ ਉਹ ਪਰਵਾਸ ਵਿਚ ਜਾ ਕੇ ਹੱਥੀਂ ਕੰਮ ਕਰਦੇ ਹਨ, ਜੇਕਰ ਪੰਜਾਬ ਵਿਚ ਕੰਮ ਕਰਨ ਤਾਂ ਇਥੇ ਵੀ ਬਾਰੇ ਨਿਆਰੇ ਹੋ ਸਕਦੇ ਹਨ। ਪੰਜਾਬ ਵਿਚ ਕੰਮ ਕਰਨ ਲਈ ਬਿਹਾਰ ਅਤੇ ਦੇਸ ਦੇ ਹੋਰ ਰਾਜਾਂ ਤੋਂ ਲੋਕ ਆਉਂਦੇ ਹਨ ਕਿਉਂਕਿ ਸਾਡੇ ਪੰਜਾਬੀ ਨੌਜਵਾਨ ਹੱਥ ਨਾਲ ਕੰਮ ਕਰਨ ਨੂੰ ਚੰਗਾ ਨਹੀਂ ਸਮਝਦੇ। ਪਰਵਾਸ ਵਿਚ ਹਰ ਕਿਸਮ ਦਾ ਕੰਮ ਕਰਨ ਲਈ ਤੱਤਪਰ ਹਨ। ਜਿਸ ਮਿਕਦਾਰ ਨਾਲ ਹੁਣ ਵਿਦਿਆਰਥੀ ਜਾ ਰਹੇ ਹਨ, ਉਸ ਤੋਂ ਤਾਂ ਇਉਂ ਲੱਗਦਾ ਹੈ ਕਿ ਅਗਲੇ ਪੰਜਾਹ ਸਾਲਾਂ ਵਿਚ ਪੰਜਾਬ ਖਾਲੀ ਹੋ ਜਾਵੇਗਾ। ਪੰਜਾਬ ਦੀ ਆਰਥਿਤਾ ਬਰਬਾਦ ਹੋ ਰਹੀ ਹੈ ਕਿਉਂਕਿ ਜਿਹੜੇ ਪਰਵਾਸ ਵਿਚ ਵਸ ਜਾਂਦੇ ਹਨ, ਉਹ ਹੁਣ ਪੰਜਾਬ ਵਿਚ ਇਕ ਪੈਸਾ ਵੀ ਇਨਵੈਸਟ ਨਹੀਂ ਕਰਦੇ। ਪੰਜਾਬ ਵਿਚ ਉਨ੍ਹਾਂ ਨੂੰ ਆਪਣੀਆਂ ਜਾਇਦਾਦਾਂ ਸੁਰੱਖਿਅਤ ਨਹੀਂ ਲੱਗਦੀਆਂ। ਕੋਈ ਸਮਾਂ ਹੁੰਦਾ ਸੀ ਜਦੋਂ ਪਰਵਾਸੀ ਪੰਜਾਬ ਵਿਚ ਜਾਇਦਾਦਾਂ ਖ੍ਰੀਦਦੇ ਸਨ। ਹੁਣ ਤਾਂ ਕਰੋੜਾਂ ਰੁਪਿਆ ਪੰਜਾਬ ਵਿਚੋਂ ਫੀਸਾਂ ਦੇ ਰੂਪ ਵਿਚ ਬਾਹਰ ਜਾ ਰਿਹਾ ਹੈ। ਇਕੱਲੀ ਇਹੋ ਗੱਲ ਨਹੀਂ ਸਗੋਂ ਬਦਕਿਸਮਤੀ ਦੀ ਗੱਲ ਤਾਂ ਇਹ ਹੈ ਕਿ  ਸਾਡੀ ਨੌਜਵਾਨਾ ਦੀ ਕਰੀਮ ਜਿਹੜੇ ਦਿਮਾਗੀ ਹੁਸ਼ਿਆਰ ਵਿਦਿਆਰਥੀ ਹਨ, ਉਨ੍ਹਾਂ ਦਾ ਲਾਭ ਬਾਹਰਲੇ ਦੇਸ ਲੈ ਰਹੇ ਹਨ। ਅਸੀਂ ਦਿਮਾਗੀ ਤੌਰ ਤੇ ਕੰਗਾਲ ਹੋ ਰਹੇ ਹਾਂ। ਪਰਵਾਸ ਵਿਚ ਭਾਰਤੀ ਡਾਕਟਰ, ਇਜਿਨੀਅਰ ਅਤੇ ਵਿਗਿਆਨੀਆਂ ਦਾ ਬੋਲਬਾਲਾ ਹੈ।  ਟਰਾਂਸਪੋਰਟ ਅਤੇ ਹੋਟਲ ਇਡਸਟਰੀ ਵਿਚ ਪੰਜਾਬੀਆਂ ਦਾ ਕਬਜ਼ਾ ਹੈ।
           ਸੋਚਣ ਵਾਲੀ ਗੱਲ ਤਾਂ ਇਹ ਹੈ ਕਿ  ਜੇਕਰ  ੇਸੇ ਰਫਤਾਰ ਨਾਲ ਪੰਜਾਬੀਆਂ ਦਾ ਪਰਵਾਸ ਵਿਚ ਜਾਣਾ ਜ਼ਾਰੀ ਰਿਹਾ ਤਾਂ ਪੰਜਾਬ ਦੇ ਪਿੰਡਾਂ ਦੇ ਘਰਾਂ ਵਿਚ ਸਿਰਫ ਬਜ਼ੁਰਗ ਹੀ ਰਹਿ ਜਾਣਗੇ, ਜਿਹੜੇ ਆਪਣੇ ਬੱਚਿਆਂ ਦੇ ਮੂੰਹ ਵੇਖਣ ਲਈ ਤਰਸਦੇ ਰਹਿਣਗੇ। ਪੰਜਾਬ ਨੂੰ ਕਈ ਤਰ੍ਹਾਂ ਦੇ ਉਜਾੜਿਆਂ ਨੇ ਉਜਾੜ ਕੇ ਰੱਖ ਦਿੱਤਾ। ਇਉਂ ਲੱਗ ਰਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਥਨ ਅਨੁਸਾਰ ਮਾੜੇ ਲੋਕ ਆਪੋ ਆਪਣੇ ਘਰਾਂ ਵਿਚ ਵਸਦੇ ਰਹਿਣ ਪ੍ਰੰਤੂ ਸਿਆਣੇ ਤੇ ਸੁਲਝੇ ਹੋਏਲੋਕ ਉਜੜਕੇ ਸੰਸਾਰ ਵਿਚ ਜਾ ਕੇ ਸੰਸਾਰ ਦਾ ਭਲਾ ਕਰਨ ਇਸੇ ਥਿਊਰੀ ਅਨੁਸਾਰ ਪੰਜਾਬੀ ਪਰਵਾਸ ਵਿਚ ਜਾ ਕੇ ਆਪਣੀ ਵਿਦਵਤਾ ਸਿੱਕਾ ਜਮ੍ਹਾ ਰਹੇ ਹਨ।