ਪੀੜ (ਕਵਿਤਾ)

ਗੁਰਪ੍ਰੀਤ ਕੌਰ ਗੈਦੂ    

Email: rightangleindia@gmail.com
Address:
Greece
ਗੁਰਪ੍ਰੀਤ ਕੌਰ ਗੈਦੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਾਂ ਮੈਂ ਅਵੱਲੀ

ਜਾਂ ਮੇਰਾ ਵਾਲੀ ਵੱਲੇ 

ਜਾਂ ਮੇਰੀ ਪੀੜ ਅਵੱਲੀ 

ਜਾਂ ਮੈਂ ਝੱਲੀ 

ਰਹਾਂ ਹਰ ਵਕਤ ਕੱਲ੍ਹੀ ਦੀ ਕੱਲ੍ਹੀ 

ਜਾਂ ਮੈਨੂੰ ਹੁਣ ਆਦਤ ਪੈ ਗਈ 

ਰਹਿਣਾ ਸਦਾ ਪੀੜਾਂ ਦੇ ਵੱਸ 

ਤੂੰ ਦੱਸ ਹੁਣ 

ਕਾਹਤੋਂ ਮਾਰੇਂ ਮਿਹਣੇ 

ਜੋ ਕਾਰ ਕਰਾਵੇ ਸਾਈਂ 

ਓਸ ਡਾਹਢੇ ਨੂੰ ਕਾਹਦੇ ਤਾਹਨੇ 

ਤੇ ਕਾਹਦੇ ਮਿਹਣੇ

ਪੀੜਾਂ ਨਾ ਕਦੇ ਕਿਸੇ ਦੀਆਂ 

ਹੋਈਆਂ ਮਿੱਤ 

ਨਵਾਂ ਕੋਈ ਦਰਦ ਲਿਆਵਣ ਨਿੱਤ 

ਹੁਣ ਜਦ ਮੈਂ ਪੈ ਗਈ ਆਂ 

ਪੀੜਾਂ ਦੇ ਵੱਸ 

ਹੁਣ ਰੋਵਾਂ ਭਾਵੇਂ ਲਵਾਂ ਹੱਸ

ਆਪੇ ਇੱਕ ਦਿਨ ਥੱਕ ਜਾਣਗੀਆਂ 

ਆਪੇ ਇੱਕ ਦਿਨ ਅੱਕ ਜਾਣਗੀਆਂ 

ਮੈਨੂੰ ਕਾਹਦਾ ਡਰ ਇਹਨਾਂ ਦਾ

ਮੈਨੂੰ ਕੀ ਇਹ ਕਰ ਜਾਣਗੀਆਂ 

ਹੌਸਲਾ ਰੱਖ 'ਪ੍ਰੀਤਇੱਕ ਦਿਨ 

ਆਪੇ ਹੀ ਇਹ ਮਰ ਜਾਣਗੀਆਂ 

ਆਪੇ ਹੀ ਇਹ ਮਰ ਜਾਣਗੀਆਂ 

ਇਹ ਮਰ ਜਾਣੀਆਂ ਪੀੜਾਂ 

ਇੱਕ ਦਿਨ ਵਾਰੋ-ਵਾਰੀ 

ਸਭ ਮਰ ਜਾਣਗੀਆਂ