ਤੁਰਨ ਤੋਂ ਪਹਿਲਾਂ (ਪਿਛਲ ਝਾਤ )

ਇਕਵਾਕ ਸਿੰਘ ਪੱਟੀ    

Email: ispatti@gmail.com
Address: ਸੁਲਤਾਨਵਿੰਡ ਰੋਡ
ਅੰਮ੍ਰਿਤਸਰ India
ਇਕਵਾਕ ਸਿੰਘ ਪੱਟੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗੱਲ ਕੋਈ ਚਾਰ ਕੁ ਸਾਲ ਪੁਰਾਣੀ ਅਤੇ ਨੋਟਬੰਦੀ ਤੋਂ ਪਹਿਲਾਂ ਦੀ ਏ। ਅਕਸਰ ਕਈ ਵਾਰ ਬੱਸ ਸਟੈਂਡ ਦੇ ਬਾਹਰ ਬਿਨ੍ਹਾਂ ਪਾਰਕਿੰਗ ਦੇ ਇੱਕ ਸਾਈਡ ਤੇ ਕਰਕੇ ਮੋਟਰਸਾਈਕਲ ਖੜ੍ਹਾ ਕਰਕੇ ਆਪਣੇ ਇੱਕ ਮਿੱਤਰ ਨਾਲ ਬੱਸ ਵਿੱਚ ਸਮਾਨ ਰਖਵਾਉਣ ਲਈ ਜਾਂਦਾ ਰਿਹਾ ਸੀ। ਇਸ ਵਾਰ ਮੈਨੂੰ ਵੀ ਲੋੜ ਪੈ ਗਈ ਅਤੇ ਕੁੱਝ ਸਮਾਨ ਬੱਸ ਰਾਹੀਂ ਭੇਜਣਾ ਪੈ ਗਿਆ। ਘਰੋਂ ਤੁਰਨ ਲੱਗੇ ਨੇ ਪਰਸ ਵੇਖਿਆ ਤੇ ਲਗਭਗ ਡੇਢ ਕੁ ਸੋ ਰੁਪਿਆ ਹੈਗਾ ਸੀ ਅਤੇ ਇੱਕ ਖਿਆਲ ਵੀ ਸੀ ਕਿ ਬੱਸ ਵਾਲਾ ਸੋ ਕੁ ਰੁਪਏ ਲੈ ਲਵੇਗਾ। ਜਦ ਬੱਸ ਸਟੈਂਡ ਦੇ ਬਾਹਰ ਮੋਟਸਾਈਕਲ ਖੜ੍ਹੀ ਕਰਨ ਲੱਗਾ ਤਾਂ ਬਾਹਰ ਖੜ੍ਹੇ ਇੱਕ ਪੁਲਿਸ ਮੁਲਾਜ਼ਮ ਨੇ ਰੋਕ ਦਿੱਤਾ। ਵੈਸੇ ਮੈਂ ਤਰਲਾ ਜਿਹਾ ਕੀਤਾ ਕਿ ਸਮਾਨ ਫੜ੍ਹਾ ਕੇ ਪੰਜ ਮਿੰਟ ਤੋਂ ਪਹਿਲਾਂ ਮੁੜ ਆਉਣਾ ਹੈ ਪਰ ਉਸਨੇ ਨੰਨਾ ਫੜ੍ਹੀ ਰੱਖਿਆ।
ਖੈਰ! ਆਖੀਰ ਮੋਟਰਸਾਈਕਲ ਬੱਸ ਸਟੈਂਡ ਦੇ ਥੱਲੇ ਬਣੀ ਪਾਰਕਿੰਗ ਵਿੱਚ ਲਗਾ ਆਇਆ। ਪਰਚੀ ਲੈਣ ਵੇਲੇ ਮੈਂ ਪੁਛਿਆ ਕਿ ਭਾਜੀ ਪੈਸੇ ਪਹਿਲਾਂ ਲੈਣੇ ਨੇ ਤਾਂ ਉਹ ਕਹਿੰਦਾ ਨਹੀਂ ਜੀ ਵਾਪਸੀ 'ਤੇ। ਚਲੋ ਪਰਚੀ ਲੈ ਕੇ ਸਬੰਧਿਤ ਇਲਾਕੇ ਦੀ ਬੱਸ ਚੱਲਣ ਵਾਲੀ ਥਾਂ ਤੇ ਪੁੱਜ ਗਿਆ ਤੇ ਕੰਡਕਟਰ ਨਾਲ ਗੱਲ ਵੀ ਕਰੀ ਲਈ। ਜਦ ਪੈਸੇ ਪੁੱਛੇ ਤੇ ਕਹਿੰਦਾ ਡੇਢ ਸੋ ਰੁਪਏ ਮੈਂ ਕਿਹਾ ਵੀਰ ੨੦ ਕੁ ਰੁਪਏ ਘੱਟ ਕਰ ਲਾ, ਮੇਰਾ ਮੋਟਰਸਾਈਕਲ ਥੱਲੇ ਪਾਰਕਿੰਗ ਵਿੱਚ ਫਸਿਆ ਰਹਿ ਜਾਣਾ। ਲਉ ਜੀ ਕੰਡਕਟਰ ਵੀ ਨੰਨਾ ਹੀ ਫੜ੍ਹ ਲਿਆ। ਆਖੀਰ ਪੂਰੇ ਡੇਢ ਸੋ ਰੁਪਏ ਦੇ ਕੇ ਮੈਂ ਪਾਰਕਿੰਗ ਵੱਲ ਜਾਣ ਦੀ ਥਾਂ ਪੁੱਛਦਾ ਪੁਛਾਉਂਦਾ ਕਿ ਕੋਈ ਨੇੜੇ ਤੇੜੇ ਏ.ਟੀ.ਐੱਮ. ਹੋਵੇ ਤਾਂ ਪੈਸੇ ਹੀ ਕਢਵਾ ਲਵਾਂ, ਮੈਂ ਬੱਸ ਸਟੈਂਡ ਤੋਂ ਬਾਹਰ ਆ ਗਿਆ। ਆਖੀਰ ਕਾਫ਼ੀ ਤੁਰਨ ਤੋਂ ਬਾਅਦ ਇੱਕ ਏ.ਟੀ.ਐੱਮ ਨਜ਼ਰੀਂ ਪਿਆ। ਸੁੱਖ ਦਾ ਸਾਹ ਆਇਆ ਜਾ ਕੇ ਕਾਰਡ ਲਾਇਆ ਤਾਂ ਮਸ਼ੀਨ ਕਹੇ ਕਿ ਬਈ ਪੈਸੇ ਹੈਣੀ ਮੇਰੇ 'ਚ, ਦੇਵਾਂ ਕਿਥੋਂ? ਲਉ ਜੀ ਇਨਸਾਨਾਂ ਤੋਂ ਬਾਅਦ ਇਹ ਮਸ਼ੀਨ ਨੇ ਵੀ ਨੰਨ੍ਹਾ ਫੜ੍ਹ ਲਿਆ। ਫਿਰ ਪੁੱਛ ਗਿੱਛ ਕੇ ਕਾਫੀ ਦੂਰ ਕਿਸੇ ਨੇ ਦੱਸ ਪਾਈ ਕਿ ਇੱਕ ਹੋਰ ਏ.ਟੀ.ਐੱਮ ਮਸ਼ੀਨ ਹੈਗੀ ਹੈ ਅੱਗੇ ਜਾ ਕੇ, ਉੱਥੇ ਪੁੱਜਾ ਤਾਂ ਮਸ਼ੀਨ ਦੀ ਜਗਮਗਉਂਦੀ ਸਕਰੀਨ ਕਹਿ ਰਹੀ ਸੀ, 'ਆਉਟ ਆਫ ਵਰਕਿੰਗ' ਸੌਖਾ ਜਿਹਾ ਮਤਲਬ ਕਿ ਮੈਂ ਪੈਸੇ ਨਹੀਂ ਕੱਢ ਸਕਦੀ ਭਾਵ ਫਿਰ ਨੰਨ੍ਹਾ ਹੀ ਸੀ। ਫਿਰ ਘੁੰਮਦਾ ਘੁੰਮਦਾ ਇੱਕ ਹੋਰ ਮਸ਼ੀਨ ਦੇ ਕੋਲ ਗਿਆ ਤਾਂ ਉਹਦਾ ਸ਼ਟਰ ਪਹਿਲਾਂ ਹੀ ਬੰਦ ਪਿਆ ਸੀ ਤੇ 'ਨੋ ਕੈਸ਼' ਦਾ ਫੱਟਾ ਲੱਗਾ ਸੀ। ਹਾਰ ਕੇ ਬੱਸ ਸਟੈਂਡ ਤੋਂ ਦੋ ਕਿਲੋਮੀਟਰ ਦੂਰ ਜਾ ਕੇ ਇੱਕ ਮਸ਼ੀਨ ਲੱਭੀ ਪਹਿਲਾਂ ਚੈੱਕ ਕੀਤਾ ਬਈ ਚੱਲਦੀ ਵੀ, ਪੈਸੇ ਵੀ ਹੈਗੇ ਸੀ ਤਾਂ ਜਾ ਕੇ ਮਨ ਨੂੰ ਚੈਨ ਮਿਲਿਆ ਤਾਂ ਆਪਾਂ ਵੀ  ਕਾਰਡ ਵਗੈਰਾ ਲਗਾ ਕੇ, ਪਾਸਵਰਡ ਭਰ ਕੇ ਰੁਪਿਆ ਇੱਕ ਸੋ ਭਰ ਦਿੱਤਾ, ਮਸ਼ੀਨ ਨੇ ਫਿਰ ਨਾਂਹ ਦੇ ਦਿੱਤੀ। ਕਹਿੰਦੀ ਕੱਢੂੰ ਤਾਂ ਘੱਟੋ-ਘੱਟ ਪੰਜ ਸੌ ਰੁਪਿਆ ਕੱਢੂੰ। ਨਾ ਚਾਹੁੰਦਿਆਂ ਵੀ ਪੰਜ ਸੋ ਰੁਪਿਆ ਕਢਵਾ ਤਾਂ ਲਿਆ ਹੁਣ ਚਿੰਤਾ ਇਹ ਵੀ ਸੀ ਕਿ ਪਾਰਕਿੰਗ ਵਾਲਾ ਭਾਈ ਚਾਰ ਸੋ ਅੱਸੀ ਬਾਕੀ ਮੋੜ ਦਊੇ ਕਿ ਉਹ ਵੀ ਨੰਨ੍ਹਾਂ ਹੀ ਫੜ੍ਹ ਲਉ। ਇਸ ਲਈ ਰਸਤੇ ਵਿੱਚ ਦੋ ਚਾਰ ਦੁਕਾਨਾਂ ਵਾਲਿਆਂ ਕੋਲੋਂ ਪੰਜ ਸੋ ਦੀਆਂ ਪਰਚੀਆਂ ਪੁਛਦਾ ਗਿਆ ਪਰ ਸੱਭ ਨੇ ਨੰਨ੍ਹਾ ਫੜ੍ਹੀ ਰੱਖਿਆ। ਆਖੀਰ ਬੱਸ ਸਟੈਂਡ ਦੇ ਅੰਦਰ ਆ ਕੇ ਇੱਕ ਬੱਸ ਕੰਡਕਟਰ ਮੰਨਿਆ ਪਰਚੀਆਂ ਦੇਣ ਨੂੰ ਅਤੇ ਸੋ ਰੁਪਏ ਦੇ ਟੁੱਟੇ ਵੀ ਦੇ ਦਿੱਤੇ ਤੇ ਫਿਰ ਜਾ ਕੇ ਮੋਟਰਸਾਈਕਲ ਬਾਹਰ ਨਿਕਲੀ ਤੇ ਆਪਾਂ ਘਰ ਨੂੰ ਨਿਕਲੇ। ਰਸਤੇ ਵਿੱਚ ਸਮਝ ਵੀ ਨਾ ਆਵੇ ਕਿ ਜੋ ਹੋਇਆ ਉਹ ਹੱਸਣ ਵਾਲੀ ਗੱਲ ਹੈ ਜਾਂ ਰੋਣ ਵਾਲੀ। ਉਹ ਦੱਸਣ ਵਾਲੀ ਗੱਲ ਹੈ ਜਾਂ ਲੁਕਾਉਣ ਵਾਲੀ। ਕਿਉਂਕਿ ਬਿਨ੍ਹਾਂ ਕਿਤੇ ਜਾਣ ਤੋਂ ਅਤੇ ਬਿਨ੍ਹਾਂ ਬੱਸ ਵਿੱਚ ਬੈਠਣ ਦੇ, ਬੱਸ ਸਟੈਂਡ ਤੱਕ ਦੇ ਸਫ਼ਰ ਨੇ ਹੀ ਘੁਮੰਣਘੇਰੀਆਂ ਵਿੱਚ ਪਾ ਛੱਡਿਆ।
ਸੋ ਅੱਜ ਬੈਠੇ ਬੈਠੇ ਖਿਆਲ ਆਇਆ ਕਿ ਇਹ ਗੱਲ ਲਿਖ ਕੇ ਸਾਂਝੀ ਕਰਨ ਵਾਲੀ ਹੈ ਤਾਂ ਕਿ ਹੋਰਨਾਂ ਲਈ ਪ੍ਰੇਰਣਾਦਾਇਕ ਬਣ ਸਕੇ ਕਿ ਭਾਈ ਅੰਦਰ ਬਾਹਰ ਜਾਣ ਲੱਗਿਆਂ ਘਰੋਂ ਤੁਰਨ ਤੋਂ ਪਹਿਲਾਂ ਕੁੱਝ ਵਾਧੂ ਪੈਸੇ ਆਪਣੀ ਜੇਬ ਵਿੱਚ ਜ਼ਰੂਰ ਰੱਖੋ। ਕੀ ਪਤਾ ਕਦੋਂ ਅਗਲਾ ਨੰਨ੍ਹਾ ਫੜ੍ਹ ਲਵੇ ਫਿਰ ਉਹ ਮਨੁੱਖ ਹੋਵੇ ਜਾਂ ਮਸ਼ੀਨ।

samsun escort canakkale escort erzurum escort Isparta escort cesme escort duzce escort kusadasi escort osmaniye escort