ਪਰਮਿੰਦਰ ਸਵੈਚ ਨਾਲ ਰੂਬਰੂ (ਖ਼ਬਰਸਾਰ)


ਲੁਧਿਆਣਾ --  ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਕੈਨੇਡਾ ਤੋਂ ਉਘੇ ਸਾਹਿਤਕਾਰ ਪਰਮਿੰਦਰ ਸਵੈਚ ਨਾਲ ਰੂ-ਬ-ਰੂ ਸਮਾਗਮ ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਵਿਚ  ਮੰਚ ਦੇ ਪ੍ਰਧਾਨ ਡਾ ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ, ਜਨਮੇਜਾ ਸਿੰਘ ਜੌਹਲ ਅਤੇ ਪਰਮਿੰਦਰ ਸਵੈਚ ਹਾਜ਼ਿਰ ਸਨ। ਡਾ ਪੰਧੇਰ ਨੇ ਮੈਡਮ ਸਵੈਚ ਨੂੰ ਜੀ ਆਇਆ ਕਹਿੰਦਿਆਂ ਹੋਇਆਂ ਕਿਹਾ ਕਿ ਸਾਨੂੰ ਪਰਵਾਸੀਆਂ 'ਤੇ ਮਾਣ ਹੋਣਾ ਚਾਹੀਦਾ ਹੈ ਜੋ ਆਪਣੀ ਜੰਮਪਲ ਭੋਇ ਨਾਲੋਂ ਵਿਛੜ ਕੇ ਵੀ ਆਪਣੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਦਾ ਪ੍ਰਸਾਰ ਤੇ ਪ੍ਰਚਾਰ ਕਰਦੇ ਨੇ, ਸਾਹਿਤ ਸਿਰਜਣਾ ਵਿਚ  ਮੱਲਾਂ ਮਾਰਦੇ ਨੇ। ਉਨ•ਾਂ ਇਹ ਵੀ ਕਿਹਾ ਕਿ ਨਾਟਕ ਦੀ ਵਿਧਾ ਵਿਚ ਕਈ ਵਿਧਾਵਾਂ ਸ਼ਾਮਿਲ ਹੁੰਦੀਆਂ ਹਨ, ਜਿਨ•ਾਂ ਦੀ ਜਥਾਯੋਗ ਸਹਾਇਤਾ ਵੀ ਲੈਣੀ ਚਾਹੀਦੀ ਹੈ ਅਤੇ ਉਨ•ਾਂ ਤੋਂ ਨਿਜਾਤ ਪਾਉਣ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ, ਮੰਤਵ ਗੱਲ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਹਿਣਾ ਹੋਣਾ ਚਾਹੀਦਾ ਹੈ।
ਪਰਮਿੰਦਰ ਸਵੈਚ ਨੇ ਆਪਣੇ ਸਾਹਿਤਕ ਜੀਵਨ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਨ•ਾਂ ਨੂੰ ਸਾਹਿਤ ਦੀ ਸਿਰਜਣਾ ਕਰਨ ਦੀ ਚੇਟਕ ਸਕੂਲ ਵਿਚ ਲੱਗ ਗਈ ਸੀ। ਉਸ ਦੇ ਬਾਬਾ ਜੀ ਗ਼ਦਰ ਪਾਰਟੀ ਨਾਲ ਜੁੜੇ ਹੋਏ ਸਨ ਅਤੇ ਸ਼ਹੀਦ ਕਰਨੈਲ ਸਿੰਘ ਈਸੜੂ ਉਨਾਂ ਦੀ ਚਾਚਾ ਜੀ ਸਨ। ਤੀਹ ਸਾਲ ਹੋ ਗਏ ਨੇ ਕੈਨੇਡਾ ਗਿਆ ਨੂੰ। ਪੰਜ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਈਆਂ; ਤਿੰਨ ਨਾਟਕ (ਭਲਾ ਮੈਂ ਕੌਣ?, ਬਲ਼ਦੇ ਬਿਰਖ਼ ਅਤੇ ਸਵਾਰੀਕ ਬੋਲਦੀ ਹੈ ਤੇ ਹੋਰ ਨਾਟਕ)। ਦੋ ਕਾਵਿ-ਸੰਗ੍ਰਹਿ (ਮਖੌਟਿਆਂ ਦੇ ਆਰ ਪਾਰ, ਲਹਿਰਾਂ ਦੀ ਵੇਦਨਾ)। ਤਰਕਸ਼ੀਲ ਸੁਸਾਇਟੀ ਨਾਲ ਜੁੜੀ ਹੋਈ ਹੈ। ਵੱਖ ਵੱਖ ਵਿਸ਼ਿਆਂ 'ਤੇ ਨਿਬੰਧ ਵੀ ਛਪਦੇ ਰਹਿੰਦੇ ਹਨ। ਭਾਰਤ ਵਿਚ ਵੀ ਗੁਰਸ਼ਰਨ ਭਾਅ ਜੀ ਦੇ ਨਾਟਕ ਖੇਡਦੀ ਰਹੀ ਹੈ। 2003 ਵਿਚ ਭਰੂਣ ਹੱਤਿਆਂ 'ਤੇ 'ਭਲਾ ਮੈਂ ਕੌਣ? ਗੁਰਦੀਪ ਭੁੱਲਰ ਦੀ ਦੇਖ-ਰੇਖ ਵਿਚ ਖੇਡਿਆ ਗਿਆ ਸੀ। 2007 ਵਿਚ ਗੁਰਸ਼ਰਨ ਭਾਅ ਜੀ ਨੂੰ ਕੈਨੇਡਾ ਬੁਲਾਇਆ। ਉਸ ਮਹਾਨ ਸ਼ਖ਼ਸੀਅਤ ਕੋਲੋਂ ਨਾਟਕ ਖੇਡਣ ਦੀ ਤਕਨੀਕ ਸਿੱਖੀ। ਨਾਟਕ ਖੇਡਦੇ ਸਮੇਂ ਇਸ ਗੱਲ ਨੂੰ ਧਿਆਨਗੋਚਰੇ ਰੱਖਦੀ ਹੈ ਕਿ ਪਾਠਕਾਂ ਤੀਕਰ ਗੱਲ ਪਹੁੰਚੇ, ਸਾਮਾਨ ਨਹੀਂ। ਸਮਾਜਿਕ ਬੁਰਾਈਆਂ ਦੇ ਵਿਰੁੱਧ ਪ੍ਰਤੀਬੱਧ ਸਾਹਿਤ ਰਚਨਾ ਮੁੱਖ ਉਦੇਸ਼ ਹੈ। ਸਾਹਿਤ ਦੇ ਇਲਾਵਾ ਕਈ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਆਰਥਿਕ ਖੇਤਰਾਂ ਵਿਚ ਵੀ ਕਾਰਕੁਨ ਵਜੋਂ ਕਾਰਜਸ਼ੀਲ ਹੈ।
ਸਰੋਤਿਆਂ ਵੱਲੋਂ ਸਵਾਲ ਪੁੱਛੇ ਜਾਣ ਤੇ ਪਰਮਿੰਦਰ ਸਵੈਚ ਨੇ ਕਿਹਾ, ਓਧਰ ਵੀ ਬੱਚਿਆਂ ਦੀ ਜ਼ਿੰਦਗੀ ਜ਼ਿਆਦਾ ਵਧੀਆਂ ਨਹੀਂ ਹੈ, ਬਹੁਤ ਹੀ ਸੰਘਰਸ਼ ਭਰੀ ਹੈ। ਖਾਸ ਕਰਕੇ ਉਨ•ਾਂ ਬੱਚਿਆਂ ਦੀ ਜੋ ਪਲੱਸ ਦੋ ਕਰਕੇ ਚਲੇ ਜਾਂਦੇ ਨੇ।ਜਿਵੇਂ ਇੱਧਰ ਕਾਲਜ, ਯੂਨੀਵਰਸਿਟੀਆਂ ਖਾਲੀ ਹੋ ਰਹੀਆਂ ਹਨ, ਓਧਰ ਦੀਆਂ ਸਰਕਾਰਾਂ ਵੀ ਫੀਸਾਂ ਤੱਕ ਹੀ ਮਤਲਬ ਰਖਦੀਆਂ ਹਨ, ਭਾਵ ਉਧਰ ਮਜ਼ਦੂਰੀ ਦਾ ਕੰਮ ਕਰਨ ਦੇ ਯੋਗ ਬਣਾਉਂਦੀਆਂ ਹਨ।

ਰਚਨਾਵਾਂ ਦੇ ਦੌਰ ਵਿਚ ਹਰਬੰਸ ਮਾਲਵਾ ਨੇ ਜੇ ਅਜ ਆਪਾਂ ਨਹੀਂ ਰਖਦੇ  ਇਸ ਰਿਸ਼ਤੇ ਦਾ ਨਾਂ', ਪਰਮਜੀਤ ਕੌਰ ਮਹਿਕ ਨੇ 'ਮੇਰੇ ਕਸ਼ਮੀਰ ਦੀ ਹਾਲਤ ਨਹੀਂ ਮੈਥੋਂ ਜਰੀ ਜਾਂਦੀ', ਪਰਮਿੰਦਰ ਸਵੈਚ ਨੇ 'ਸਵੈ ਦੀ ਸ਼ਨਾਖ਼ਤ', ਡਾ ਬਲਵਿੰਦਰ ਔਲਖ ਗਲੈਕਸੀ ਨੇ 'ਇਕ ਸ਼ਾਂਤਮਈ ਰਾਸ਼ਟਰ ਕੋ ਹਮ ਜਰਮਨ  ਬਣਦਾ ਦੇਖਾਂਗੇ', ਇੰਜ: ਸੁਰਜਨ ਸਿੰਘ ਨੇ ਭਰੂਣ ਹੱਤਿਆ ਤੇ ਕਵਿਤਾ, ਮਲਕੀਤ ਸਿੰਘ ਮਾਲੜਾ ਨੇ 'ਕੱਲੇ 'ਕੱਲੇ ਡੱਫਲੀ ਨਾ ਵਜਾਓ', ਭਗਵਾਨ ਢਿੱਲੋਂ ਨੇ 'ਜੁਗਨੂੰ', ਅਮਰਜੀਤ ਸ਼ੇਰਪੁਰੀ ਨੇ ਕਰਮਾਵਾਲੇ ਲੋਕ ਜਿਨ•ਾਂ ਦੇ ਮਾਪੇ ਜਿਊਂਦੇ ਨੇ', ਦਲਵੀਰ ਸਿੰਘ ਲੁਧਿਆਣਵੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਕਵਿਤਾ 'ਮਸੀਹਾ', ਡਾ ਗੁਲਜ਼ਾਰ ਨੇ 'ਸ਼ਾਹੀਨ ਬਾਗ਼' ਦੇ ਇਲਾਵਾ ਬਲਕੌਰ ਸਿੰਘ ਗਿੱਲ, ਉਜਾਗਰ ਸਿੰਘ ਲਲਤੋਂ, ਸਰਬਜੀਤ ਸਿੰਘ ਵਿਰਦੀ, ਸਿੰਮੀ ਧੀਮਾਨ, ਅਰਸ਼ਦੀਪ ਕੈਲੇ, ਅਮਨਦੀਪ ਸਿੰਘ, ਕੁਲਦੀਪ ਸਿੰਘ, ਬਲਜੀਤ, ਪਵਿੱਤਰ ਸਿੰਘ, ਕੁਲਦੀਪ ਸਿੰਘ, ਐਸ ਕੇ ਔਜਲਾ, ਅਮਨ, ਆਰ ਡੀ ਸਿੰਘ, ਹਰਿੰਦਰ ਰੀਬੈਲ, ਮਲਕੀਤ ਮੀਕਾ, ਚਰਨ ਸਿੰਘ ਸਰਾਭਾ ਆਦਿ ਸਰੋਤਿਆਂ ਨੇ ਇਸ ਸਮਾਗਮ ਨੂੰ ਚਾਰ ਚੰਨ ਲਗਾ ਦਿੱਤੇ। ਦਲਵੀਰ ਸਿੰਘ ਲੁਧਿਆਣਵੀ ਨੇ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਪਰਵਾਸੀਆਂ ਨਾਲ ਰੂਬਰੂ ਕਰਕੇ ਮਾਣ ਮਹਿਸੂਸ ਕਰਦੇ ਹਾਂ।  
   
 
 
samsun escort canakkale escort erzurum escort Isparta escort cesme escort duzce escort kusadasi escort osmaniye escort