ਤੁਸੀਂ ਇਕਵਾਕ ਸਿੰਘ ਪੱਟੀ ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਅੰਕ


ਕਹਾਣੀਆਂ

  •    ਜੰਮੀ ਤਾਂ ਲੱਖਾਂ ਦੀ / ਇਕਵਾਕ ਸਿੰਘ ਪੱਟੀ (ਮਿੰਨੀ ਕਹਾਣੀ)
  •    ……… ’ਤੇ ਉਹ ਵਿਛੜ ਗਏ / ਇਕਵਾਕ ਸਿੰਘ ਪੱਟੀ (ਕਹਾਣੀ)
  •    ਉਮੀਦ / ਇਕਵਾਕ ਸਿੰਘ ਪੱਟੀ (ਕਹਾਣੀ)
  •    ਗੁਲਾਬ ਤੋਂ ਤੇਜ਼ਾਬ ਤੱਕ / ਇਕਵਾਕ ਸਿੰਘ ਪੱਟੀ (ਕਹਾਣੀ)
  •    ਸੁਪਨਾ / ਇਕਵਾਕ ਸਿੰਘ ਪੱਟੀ (ਕਹਾਣੀ)
  •    ਮੈਡਮ ਸਾਹਿਬਾ / ਇਕਵਾਕ ਸਿੰਘ ਪੱਟੀ (ਕਹਾਣੀ)
  •    ਬਾਪੂ / ਇਕਵਾਕ ਸਿੰਘ ਪੱਟੀ (ਕਹਾਣੀ)
  •    ਤਿੰਨ ਨਿੱਕੀਆਂ ਕਹਾਣੀਆਂ / ਇਕਵਾਕ ਸਿੰਘ ਪੱਟੀ (ਮਿੰਨੀ ਕਹਾਣੀ)
  •    ਫੇਸਬੁਕ ਵਾਲੀ ਫ਼ੋਟੋ / ਇਕਵਾਕ ਸਿੰਘ ਪੱਟੀ (ਮਿੰਨੀ ਕਹਾਣੀ)
  •    ਤੁਰਨ ਤੋਂ ਪਹਿਲਾਂ / ਇਕਵਾਕ ਸਿੰਘ ਪੱਟੀ (ਪਿਛਲ ਝਾਤ )
  •    ਟਾਈ-ਬੈਲਟ / ਇਕਵਾਕ ਸਿੰਘ ਪੱਟੀ (ਕਹਾਣੀ)
  •    ਖ਼ੂਬਸੂਰਤ ਪਲ / ਇਕਵਾਕ ਸਿੰਘ ਪੱਟੀ (ਕਹਾਣੀ)
  •    ਆਈਸਕ੍ਰੀਮ ਕੌਣ? / ਇਕਵਾਕ ਸਿੰਘ ਪੱਟੀ (ਕਹਾਣੀ)
  •    ਪੁਲਿਸ ਵਾਲਾ / ਇਕਵਾਕ ਸਿੰਘ ਪੱਟੀ (ਕਹਾਣੀ)
  •    ਯਹ ਸ਼ਾਮ ਮਸਤਾਨੀ / ਇਕਵਾਕ ਸਿੰਘ ਪੱਟੀ (ਕਹਾਣੀ)
  •    ਆਖ਼ਰੀ ਦਿਨ / ਇਕਵਾਕ ਸਿੰਘ ਪੱਟੀ (ਕਹਾਣੀ)
  •    ਸੌ ਸਾਲ / ਇਕਵਾਕ ਸਿੰਘ ਪੱਟੀ (ਕਹਾਣੀ)
  • ਸਭ ਰੰਗ

  •    ਪੰਜਾਬ ਵਿੱਚ ਵਿਆਹ ਅਤੇ ਪੰਜਾਬੀ ਸੱਭਿਆਚਾਰ / ਇਕਵਾਕ ਸਿੰਘ ਪੱਟੀ (ਲੇਖ )
  •    ਮਾਂ ਬੋਲੀ ਅਤੇ ਮੌਜੂਦਾ ਸਕੂਲ ਪ੍ਰਬੰਧ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਜ਼ੁਬਾਨ ਪ੍ਰਤੀ ਅਵੇਸਲਾਪਨ / ਇਕਵਾਕ ਸਿੰਘ ਪੱਟੀ (ਲੇਖ )
  •    ਕਟਾਏ ਬਾਪ ਨੇ ਬੇਟੇ ਜਹਾਂ ਖ਼ੁਦਾ ਕੇ ਲੀਏ / ਇਕਵਾਕ ਸਿੰਘ ਪੱਟੀ (ਲੇਖ )
  •    ਚੋਣਾਂ ਦੀ ਮਸ਼ਹੂਰੀ ਬਨਾਮ ਪੰਜਾਬੀ ਮਾਂ ਬੋਲੀ / ਇਕਵਾਕ ਸਿੰਘ ਪੱਟੀ (ਲੇਖ )
  •    ਮਨ ਤਨ ਭਏ ਅਰੋਗਾ / ਇਕਵਾਕ ਸਿੰਘ ਪੱਟੀ (ਲੇਖ )
  •    ਮੋਬਾਇਲ ਫੋਨ . . .ਜ਼ਰਾ ਸੰਭਲ ਕੇ / ਇਕਵਾਕ ਸਿੰਘ ਪੱਟੀ (ਲੇਖ )
  •    ਕਿਉਂ ਸਾਡੇ ਹਾਈ-ਵੇਅ, ਕਸਾਈ-ਵੇਅ ਬਣ ਰਹੇ ਹਨ? / ਇਕਵਾਕ ਸਿੰਘ ਪੱਟੀ (ਲੇਖ )
  •    ਜਲ ਹੀ ਤੇ ਸਭ ਕੋਇ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਮਾਂ ਬੋਲੀ ਨਾਲ ਵਿਤਕਰਾ / ਇਕਵਾਕ ਸਿੰਘ ਪੱਟੀ (ਲੇਖ )
  •    ਆਉ! ਖ਼ੁਸ਼ੀਆਂ ਲੱਭੀਏ / ਇਕਵਾਕ ਸਿੰਘ ਪੱਟੀ (ਲੇਖ )
  •    ਸਿੱਖਾਂ ਦੀ ਆਨ-ਸ਼ਾਨ ਦੀ ਪ੍ਰਤੀਕ ਹੈ ਦਸਤਾਰ / ਇਕਵਾਕ ਸਿੰਘ ਪੱਟੀ (ਲੇਖ )
  •    ਮੋਬਾਇਲ ਗੇਮਾਂ ਵਿੱਚ ਗੁਆਚ ਰਿਹਾ ਬਚਪਨ / ਇਕਵਾਕ ਸਿੰਘ ਪੱਟੀ (ਲੇਖ )
  •    ਨਜ਼ਰਅੰਦਾਜ ਨਾ ਕਰੋ ਬੱਚਿਆਂ ਦੀਆਂ ਗਲਤੀਆਂ / ਇਕਵਾਕ ਸਿੰਘ ਪੱਟੀ (ਲੇਖ )
  •    ਕੰਠੇ ਮਾਲਾ ਜਿਹਵਾ ਰਾਮੁ / ਇਕਵਾਕ ਸਿੰਘ ਪੱਟੀ (ਲੇਖ )
  •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਵੀਂ ਤੋਂ ਅੱਠਵੀਂ ’ਤੇ ਫਿਰ ਦਸਵੀਂ / ਇਕਵਾਕ ਸਿੰਘ ਪੱਟੀ (ਲੇਖ )
  •    ਮੇਰੀ ਪਹਿਲੀ ਨੌਕਰੀ ਦੀ ਪਹਿਲੀ ਤਨਖ਼ਾਹ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬ ਦੀ ਪ੍ਰਸਿੱਧ ਸ਼ਸਤਰ ਕਲਾ - ਗਤਕਾ / ਇਕਵਾਕ ਸਿੰਘ ਪੱਟੀ (ਲੇਖ )
  •    ਆਤਮਾ ਦੀ ਤਾਜ਼ਗੀ ਲਈ ਜ਼ਰੂਰੀ ਹੈ ਕਿਤਾਬਾਂ ਨਾਲ ਸਾਂਝ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਦੇ ਪੜ੍ਹਨਯੋਗ 5 ਬੇਹਤਰੀਨ ਨਾਵਲ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਦੀਆਂ ਪੜਨ੍ਹਯੋਗ ਪੰਜ ਕਹਾਣੀਆਂ ਦੀਆਂ ਕਿਤਾਬਾਂ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਦੀਆਂ 5 ਪੜਨ੍ਹਯੋਗ ਸ੍ਵੈ-ਜੀਵਨੀਆਂ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਦੀਆਂ 5 ਪੜ੍ਹਨਯੋਗ ਵਾਰਤਕ ਦੀਆਂ ਕਿਤਾਬਾਂ / ਇਕਵਾਕ ਸਿੰਘ ਪੱਟੀ (ਲੇਖ )
  •    ਮੇਰੀ ਯਾਦ ਵਿੱਚ ਵੱਸੇ ਮੇਰੇ ਅਧਿਆਪਕ / ਇਕਵਾਕ ਸਿੰਘ ਪੱਟੀ (ਲੇਖ )
  •    ਅੰਮ੍ਰਿਤਸਰ ਸਾਹਿਤ ਉਤਸਵ ਰਿਸਦੇ ਜ਼ਖ਼ਮਾਂ ਨੂੰ ਮਲ੍ਹਮ ਲਾਉਣ ਦੀ ਕੋਸ਼ਿਸ਼ / ਇਕਵਾਕ ਸਿੰਘ ਪੱਟੀ (ਲੇਖ )
  • ਨ ਸੁਣਈ ਕਹਿਆ ਚੁਗਲ ਕਾ (ਲੇਖ )

    ਇਕਵਾਕ ਸਿੰਘ ਪੱਟੀ    

    Email: ispatti@gmail.com
    Address: ਸੁਲਤਾਨਵਿੰਡ ਰੋਡ
    ਅੰਮ੍ਰਿਤਸਰ India
    ਇਕਵਾਕ ਸਿੰਘ ਪੱਟੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਚੁਗਲੀ ਕਰਨਾ ਭਾਵ ਨਿੰਦਾ ਕਰਨਾ ਜਾਂ ਹੋਰ ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਕਿਸੇ ਦੀ ਪਿੱਠ ਪਿੱਛੇ ਉਸਦੀ ਬੁਰਾਈ ਕਰਨਾ ਚੁਗਲੀ ਕਰਨਾ ਹੁੰਦਾ ਹੈ। ਚੁਗਲੀ ਦਾ ਵਰਤਾਰਾ ਸਾਡੇ ਆਲੇ ਦੁਆਲੇ ਕਿਸੇ ਨਾ ਕਿਸੇ ਰੂਪ ਵਿੱਚ ਵਰਤਦਾ ਹੀ ਰਹਿੰਦਾ ਹੈ। ਇਸੇ ਕਰਕੇ ਕਈ ਵਾਰ ਸਿੱਧੇ ਜਾਂ ਅਸਿੱਧੇ ਤੌਰ 'ਤੇ ਅਸੀਂ ਵੀ ਇਸ ਨਾਲ ਜੁੜ ਜਾਂਦੇ ਹਾਂ। ਜਿਵੇਂ ਜਾਂ ਤਾਂ ਕੋਈ ਸਾਡੀ ਚੁਗਲੀ ਕਰਦਾ ਹੈ ਜਾਂ ਕਈ ਵਾਰ ਅਸੀਂ ਆਪ ਹੀ ਕਿਸੇ ਦੀ ਚੁਗਲੀ ਕਰ ਜਾਂਦੇ ਹਾਂ। ਚੁਗਲੀ ਕਰਨ ਵਾਲੇ ਨੂੰ ਚੁਗਲਖੋਰ ਕਿਹਾਂ ਜਾਂਦਾ ਹੈ। ਚੁਗਲਖੋਰਾਂ ਦਾ ਕੰਮ ਦੋ ਧਿਰਾਂ ਵਿੱਚ ਫਿੱਕ ਪਵਾਉਣਾ, ਆਪਸੀ ਸਾਂਝ ਨੂੰ ਤੋੜਨਾ, ਇੱਕ ਦੂਜੇ ਵਿਰੁੱਧ ਚੁਕਣਾ ਦੇਣੀ ਜਾਂ ਲੜਾਈ ਕਰਵਾਉਣਾ ਹੁੰਦਾ ਹੈ। ਪੰਜਾਬੀ ਦੀ ਕਹਾਵਤ, 'ਵਾਰਿਸ ਸ਼ਾਹ! ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਜੀ' ਵਾਂਗ ਚੁਗਲਖੋਰ ਕਦੇ ਵੀ ਆਪਣੀ ਚੁਗਲੀ ਦੀ ਆਦਤ ਤੋਂ ਬਾਜ਼ ਨਹੀਂ ਆਉਂਦੇ ਤਾਂ ਹੀ ਕਿਸੇ ਨੇ ਬੜਾ ਸੁਹਣਾ ਆਖਿਆ ਹੈ ਕਿ, 'ਚੁਗਲਖੋਰ ਨਾ ਚੁਗਲੀਓਂ ਬਾਜ਼ ਆਉਂਦੇ, ਗੱਲ ਕਹਿੰਦਿਆ ਕਹਿੰਦਿਆਂ ਕਹਿ ਜਾਂਦੇ।'
    ਖੈਰ! ਇਹ ਕੋਈ ਅੱਜ ਦੀ ਗੱਲ ਨਹੀਂ ਹੈ, ਜਿਹੜੇ ਸਮਿਆਂ ਨੂੰ ਭਲੇ ਵੇਲੇ ਕਿਹਾ ਜਾਂਦਾ ਸੀ, ਚੁਗਲੀ ਉਦੋਂ ਵੀ ਪ੍ਰਧਾਨ ਰਹੀ ਹੈ। ਗੁਰੂ ਘਰ ਪ੍ਰਤੀ, ਲਾਲਚ ਅਤੇ ਈਰਖਾ ਵੱਸ ਆ ਕੇ ਗੁਰ ਨਿੰਦਕਾਂ ਨੇ ਸਮੇਂ ਦੇ ਹਾਕਮਾਂ ਦੇ ਦਰਬਾਰਾਂ ਵਿੱਚ ਜਾ ਚੁਗਲੀਆਂ ਕੀਤੀਆਂ ਸਨ। ਕਿਸੇ ਪ੍ਰਤੀ ਈਰਖਾ/ਨਫਰਤ ਵੀ ਚੁਗਲੀ ਨੂੰ ਜਨਮ ਦਿੰਦੀ ਹੈ। ਚੁਗਲੀ ਕਰਨ ਵਾਲਾ ਉਦੋਂ ਹੀ ਜਿਆਦਾ ਚੁਗਲੀ ਕਰਦਾ ਹੈ, ਜਦੋਂ ਜਿਸਦੀ ਚੁਗਲੀ ਕੀਤੀ ਜਾ ਰਹੀ ਹੋਵੇ ਅਤੇ ਚੁਗਲੀ ਕਰਨ ਵਾਲਾ ਉਸਦਾ ਮੁਕਾਬਲਾ ਕਰਨ ਦੀ ਹਿੰਮਤ ਨਾ ਰੱਖਦਾ ਹੋਵੇ ਤਾਂ ਉਸਦੀ ਕੋਸ਼ਿਸ਼ ਹੁੰਦੀ ਹੈ ਕਿ ਇਸ ਵਿਰੁੱਧ ਚੁਗਲੀਆਂ ਕਰਕੇ ਇਸਨੂੰ ਬਦਨਾਮ ਕੀਤਾ ਜਾਵੇ ਜਾਂ ਫਿਰ ਕਿਸੇ ਨੂੰ ਇਸਦੇ ਖਿਲਾਫ ਕਰਕੇ ਲੜਾਈ ਕਰਵਾਈ ਜਾਵੇ।
    ਇੱਕ ਤਾਂ ਚੁਗਲਖੋਰ ਆਦਤ ਮੂਜ਼ਬ ਚੁਗਲੀ ਕਰਦੇ ਹਨ ਅਤੇ ਦੂਜੇ ਈਰਖਾ ਜਾਂ ਸਾੜੇ ਦੇ ਮਾਰੇ ਚੁਗਲੀ ਕਰਦੇ ਹਨ। ਇਸ ਵਿੱਚੋਂ ਦੂਜੀ ਕਿਸਮ ਵਾਲੇ ਚੁਗਲਖੋਰ ਜਿਆਦਾ ਖਤਰਨਾਕ ਸਾਬਤ ਹੋ ਸਕਦੇ ਹਨ ਕਿਉਂਕਿ ਕੀ ਪਤਾ ਹੁੰਦਾ ਕਿਹੜਾ ਸਾਡੇ ਤੋਂ ਖਾਰ ਕਦੋਂ ਤੋਂ ਖਾਣ ਲੱਗ ਪਵੇ? ਪਰ ਪਹਿਲੀ ਕਿਸਮ ਵਾਲਿਆਂ ਬਾਰੇ ਆਮ ਤੌਰ ਤੇ ਸੱਭ ਨੂੰ ਪਤਾ ਹੀ ਹੁੰਦਾ ਅਤੇ ਉਹ ਛੇਤੀ ਕੀਤੇ ਉਸ ਵੱਲੋਂ ਕਹੀ ਗੱਲ ਦੀ ਪਰਵਾਹ ਨਹੀਂ ਕਰਦੇ ਅਤੇ ਗੱਲ ਅਣਸੁਣੀ ਕਰ ਦਿੰਦੇ ਹਨ। ਭੋਲੇ ਅਤੇ ਕੰਨਾਂ ਦੇ ਕੱਚੇ ਜਲਦੀ ਕਿਸੇ ਦੇ ਬਹਿਕਾਵੇ ਵਿੱਚ ਆ ਜਾਂਦੇ ਹਨ ਅਤੇ ਬਾਤ ਦਾ ਬਤੰਗੜ ਬਣਾ ਕੇ ਆਪਣਾ ਹੀ ਨੁਕਸਾਨ ਕਰਵਾ ਕੇ ਬੈਠ ਜਾਂਦੇ ਹਨ।
    ਇਹੀ ਕਾਰਣ ਹੈ ਕਿ ਜਦੋਂ ਗੂਰੂ ਪਾਤਸ਼ਾਹ ਨੇ ਇੱਕ ਸੁਚੱਜੇ ਮਨੁੱਖ ਦੀ ਘਾੜਤ ਘੜਨ ਹੇਠ ਕੀਤੇ ਜਾ ਰਹੇ ਉਪਰਾਲੇ ਕੀਤੇ ਤਾਂ ਮਨੁੱਖਤਾ ਨੂੰ ਗੁਰਬਾਣੀ ਦੇ ਰੂਪ ਵਿੱਚ ਸੁਨਹਿਰੀ ਉਪਦੇਸ਼ ਬਖਸ਼ਸ਼ ਕੀਤੇ ਉੱਥੇ ਹੋਰਨਾਂ ਅਲਾਮਤਾਂ ਦੇ ਨਾਲ ਨਾਲ ਇਸ ਚੁਗਲੀ/ਨਿੰਦਾ ਜਿਹੀ ਅਲਾਮਤ ਤੋਂ ਵੀ ਮਨੁੱਖ ਨੂੰ ਬਚੇ ਰਹਿਣ ਦੀ ਤਾਕੀਦ ਕੀਤੀ। ਗੁਰਬਾਣੀ ਅੰਦਰ ਥਾਂ-ਪੁਰ-ਥਾਂ ਅਜਿਹੇ ਸ਼ਬਦ ਮਿਲਦੇ ਹਨ ਜੋ ਮਨੁੱਖਤਾ ਨੂੰ ਉੱਚੇ ਸੁੱਚੇ ਆਚਰਣ ਦਾ ਧਾਰਣੀ ਬਣਨ ਲਈ ਪ੍ਰੇਰਦੇ ਹਨ ਅਤੇ ਅਜਿਹੀਆਂ ਅਲਾਮਤਾਂ ਤੋਂ ਦੂਰ ਰਹਿਣ ਦਾ ਉਪਦੇਸ਼ ਵੀ ਦਿੰਦੇ ਹਨ ਜਿਵੇਂ 'ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪਿ ਛਡਾਵਹੁ॥ ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟਿ ਬੁਲਾਵਹੁ॥' ਇਸੇ ਤਰ੍ਹਾਂ ਇੱਕ ਥਾਂਈਂ ਗੁਰੂ ਰਾਮਦਾਸ ਜੀ ਫੁਰਮਾਉਂਦੇ ਹਨ ਕਿ ਰੱਬ ਦਾ ਭਗਤ ਹਮੇਸ਼ਾਂ ਰੱਬ ਦੇ ਗੁਣਾਂ ਵਿੱਚ ਲੀਨ ਰਹਿੰਦਾ ਹੈ ਅਤੇ ਜੇ ਕੋਈ ਮਨੁੱਖ ਉਸਦੀ ਨਿੰਦਾ ਕਰਦਾ ਵੀ ਹੈ ਤਾਂ ਫਿਰ ਵੀ ਰੱਬ ਦਾ ਭਗਤ ਆਪਣਾ ਸੁਭਾਅ ਨਹੀਂ ਤਿਆਗਦਾ। 'ਹਰਿ ਜਨੁ ਰਾਮ ਨਾਮ ਗੁਨ ਗਾਵੈ॥ ਜੇ ਕੋਈ ਨਿੰਦ ਕਰੈ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ॥' ਸੋ ਇਸ ਲਈ ਆਪਣੇ ਗੁਣ ਛੱਡ ਕੇ ਕਿਸੇ ਦੇ ਕਹੇ ਨਿੰਦਾ ਜਾਂ ਹੋਰ ਔਗਣਾਂ ਨੂੰ ਆਪਣੇ ਮਨ ਅੰਦਰ ਦਾਖਲ ਨਹੀਂ ਹੋਣ ਦੇਣਾ। ਚੁਗਲਖੋਰ ਦੀ ਗੱਲ ਵੱਲ ਧਿਆਨ ਦੇਣ ਦੀ ਲੋੜ ਨਹੀਂ ਹੁੰਦੀ ਤਾਂ ਹੀ ਗੁਰੂ ਸਾਹਿਬ ਇੱਕ ਥਾਂ ਕਹਿੰਦੇ ਨੇ, 'ਨ ਸੁਣਈ ਕਹਿਆ ਚੁਗਲ ਕਾ।'
    ਆਖੀਰ ਵਿੱਚ ਹੋਰ ਸਪੱਸ਼ਟ ਕਰਦਾ ਜਾਵਾਂ ਕਿ ਕਿਸੇ ਦੇ ਗੁਣਾਂ ਨੂੰ ਔਗੁਣ ਅਤੇ ਔਗੁਣਾਂ ਨੂੰ ਗੁਣ ਦੱਸਣ ਵਾਲਾ ਨਿੰਦਕ ਹੁੰਦਾ ਹੈ। ਕਿਸੇ ਗੱਲ ਨੂੰ ਵਧਾ-ਚੜਾਅ ਕੇ ਕਰਨ ਵਾਲਾ, ਨਾ ਹੋਈ ਗੱਲ ਨੂੰ ਹੋਈ ਕਹਿਣ ਵਾਲਾ, ਸਕੇ ਭਰਾਵਾਂ ਵਿੱਚ ਦਰਾੜ ਪੈਦਾ ਕਰਨ ਵਾਲਾ, ਕਿਸੇ ਦੀ ਧੀ-ਭੈਣ ਦੇ ਸਾਕ ਸਬੰਧੀ ਝੂਠ ਬੋਲ ਕੇ ਸਾਕ ਤੁੜਾਉਣ ਜਾਂ ਕਰਵਾਉਣ ਵਾਲਾ, ਦੋ ਮਨੁੱਖਾਂ/ਪਰਿਵਾਰਾਂ ਜਾਂ ਧਰਮਾਂ ਵਿੱਚ ਵੰਡੀਆਂ ਪੁਆ ਕੇ ਲੜਾਈਆਂ ਕਰਵਾਉਣ ਵਾਲਾ ਨਿੰਦਕ ਆਪਣਾ ਕਦੇ ਕੁੱਝ ਸੰਵਾਰ ਨਹੀਂ ਸਕਦਾ। ਨਿੰਦਾ ਚੁਗਲੀ ਕਰਨ ਵਾਲਾ ਮਨੁੱਖ ਭੇਤ ਖੁਲ੍ਹ ਜਾਣ ਤੇ ਸ਼ਰਮਿੰਦਗੀ ਹੀ ਖੱਟਦਾ ਹੈ। ਬੇਇੱਜ਼ਤ ਹੁੰਦਾ ਹੈ ਅਤੇ 'ਨਿੰਦਕਾ ਕੇ ਮੁਹ ਕਾਲੇ ਕਰੇ ਹਰਿ ਕਰਤੈ ਆਪਿ ਵਧਾਈ' ਅਨੁਸਾਰ ਆਪਣਾ ਮੂੰਹ ਹੀ ਕਾਲਾ ਕਰਵਾਉਂਦਾ ਹੈ। ਨਾ ਆਪਣਾ ਕੁੱਝ ਸੰਵਾਰਦਾ ਹੈ ਨਾ ਆਪਣੇ ਟੱਬਰ ਦਾ ਕੁੱਝ ਸੰਵਾਰ ਸਕਦਾ ਹੈ ਸਗੋਂ ਪਰਾਈ ਨਿੰਦਾ ਵਿੱਚ ਪਿਆ ਆਪਣਾ ਜਨਮ ਗੁਆ ਲੈਂਦਾ ਹੈ, ਜੇਹਾ ਕਿ ਬਾਣੀ ਅੰਦਰ ਦਰਜ ਹੈ, 'ਨਿੰਦਕਿ ਅਹਿਲਾ ਜਨਮੁ ਗਵਾਇਆ॥'
    ਸੋ ਆਉ! ਸਿਆਣੇ ਬਣੀਏ। ਸੁਚੇਤ ਰਹੀਏ। ਹਰ ਗੱਲ ਦੀ ਖੁਦ ਤਫਤੀਸ਼ ਕਰੀਏ। ਹਰ ਮੁੱਦੇ ਨੂੰ ਹਰ ਪੱਖ ਤੋਂ ਆਪ ਵਿਚਾਰੀਏ। ਕਿਸੇ ਦੀਆਂ ਗੱਲਾਂ ਵਿੱਚ ਆਉਣ ਦੀ ਥਾਂ ਆਪਣੇ ਦਿਮਾਗ ਦੀ ਵਰਤੋਂ ਕਰੀਏ। ਨਿੰਦਕ ਅਤੇ ਸੱਚੇ ਬੰਦੇ ਦੇ ਭੇਦ ਨੂੰ ਸਮਝਣ ਵਾਲੀ ਸਮਝ ਆਪਣੇ ਅੰਦਰ ਪੈਦਾ ਕਰੀਏ ਕਿਉਂਕਿ ਯਾਦ ਰਹੇ ਸੱਚ ਨੂੰ ਸੱਚ ਕਹਿਣ ਵਾਲਾ ਚੁਗਲਖੋਰ/ਨਿੰਦਕ ਨਹੀਂ ਹੁੰਦਾ ਸਗੋਂ ਰਾਹ ਦਸੇਰਾ ਹੁੰਦਾ ਹੈ। ਇਸ ਸੱਚੇ ਅਤੇ ਨਿੰਦਕ ਦੇ ਭੇਦ ਨੂੰ ਸਮਝਣ ਦੀ ਕਾਬਲੀਅਤ ਆਪਣੇ ਅੰਦਰ ਪੈਦਾ ਕਰੀਏ। ਬਾਕੀ ਗੱਲਾਂ ਫਿਰ ਸਹੀ। ਵੈਸੇ ਮੈਂ ਸ਼ੁਰੂ ਵਿੱਚ ਹੀ ਕਿਹਾ ਸੀ ਕਿ ਅਸੀਂ ਵੀ ਚੁਗਲੀ ਨਾਲ ਸਿੱਧੇ ਹਾਂ ਅਸਿੱਧੇ ਤੌਰ ਤੇ ਜੁੜ ਹੀ ਜਾਂਦੇ ਹਾਂ ਜਿਵੇਂ ਵੇਖ ਲਉ! ਮੈਂ ਚੁਗਲਖੋਰਾਂ ਦੀ ਚੁਗਲੀ ਆਪਣੇ ਪਿਆਰੇ ਪਾਠਕਾਂ ਨਾਲ ਕਰ ਰਿਹਾਂ ਹਾਂ ਕਿ ਨਹੀਂ?