ਕੁਦਰਤ ਦੇ ਰੰਗ (ਕਵਿਤਾ)

ਮਲਕੀਅਤ "ਸੁਹਲ"   

Email: malkiatsohal42@yahoo.in
Cell: +91 98728 48610
Address: ਪਿੰਡ- ਨੋਸ਼ਹਿਰਾ ਬਹਾਦੁਰ ਪੁਲ ਤਿਬੜੀ
ਗੁਰਦਾਸਪੁਰ India
ਮਲਕੀਅਤ "ਸੁਹਲ" ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੁਦਰਤ ਦੇ ਰੰਗ,ਹੁਣ ਛਿੱਕੇ ਦਿਤੇ ਟੰਗ।
                ਧਰਮਾਂ ਦੇ ਨਾਂ 'ਤੇ ਲੱਗੀ,ਹਰ ਥਾਂ ਜੰਗ।

                ਬਾਬੇ ਵੀ ਡੇਰਿਆਂ 'ਚ, ਰੱਬ ਬਣ ਬੈਠੇ
                ਜਸ਼ਨ ਮਨਾਉਂਦੇ ਅਤੇ, ਹੁੰਦੇ ਰੰਗੋ-ਰੰਗ।

                ਰੱਬ ਦਾ ਭੁਲੇਖਾ ਪਾ ਕੇ ਲੋਕਾਂ ਨੂੰ ਲੁੱਟਦੇ
                ਇਨ੍ਹਾਂ ਹਤਿਆਰਿਆਂ,ਕੀਤਾ ਬੜਾ ਤੰਗ।

                ਗੁਰੂਆਂ ਤੈ ਪੀਰਾਂ ਦੀ,ਥਾਂ ਮੱਲੀ ਜਾਂਵਦੇ
                ਨੇਤਾ ਜੀ ਇਨ੍ਹਾਂ ਨਾਲ,ਸਦਾ ਅੰਗ-ਸੰਗ।

                ਲੋਕਾਂ ਦਾ ਚੜ੍ਹਾਵਾ ਤੇ ਹੱਤਿਆ ਦੇ ਕਾਂਡ
                ਕੁਦਰਤ ਦੀ ਹੋਂਦ ਨੂੰ, ਕਰੀ ਜਾਣ ਭੰਗ।

                ਗਿਰਗਿਟ ਵਾਂਗਰਾਂ,ਜੋ ਨਿੱਤ ਨੇ ਬਦਲਦੇ
                ਬੇਸਹਾਰਿਆਂ ਨੂੰ ਇਨ੍ਹਾਂ,ਮਾਰਨਾ ਹੈ ਡੰਗ।

               'ਸੁਹਲ'ਕਿਵੇਂ ਬਚੋਗੇ,ਭੁੱਖੇ ਬਘਿਆੜਾਂ ਤੋਂ
               ਕੁਦਰਤ ਦੇ ਰੰਗਾਂ ਚੋਂ, ਰੰਗ ਸੋਹਣਾ ਮੰਗ।