ਸਾਉਣ ਦਾ ਮਹੀਨਾ (ਗੀਤ )

ਸੁਰਜੀਤ ਸਿੰਘ ਕਾਉਂਕੇ   

Email: sskaonke@gmail.com
Cell: +1301528 6269
Address:
ਮੈਰੀਲੈਂਡ United States
ਸੁਰਜੀਤ ਸਿੰਘ ਕਾਉਂਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਾਉਣ ਦਾ ਮਹੀਨਾ ਤੂੰ ਨਾਂ
ਆਇਆ ਜਿਉਣ ਜੋਗਿਆ ਵੇ
ਬਣ ਗਈ ਜਿੰਦ ਗਮਖਾਰ ਵੇ
ਕਦੋਂ ਆ ਕੇ ਲਵੇੰਗਾ ਤੂੰ ਸਾਰ ਵੇ।
ਛਾਈਆਂ ਘਨਘੋਰ ਨੇ
ਘਟਾਵਾਂ ਚੜ੍ਹ ਆਈਆਂ ਵੇ
ਸ਼ੂਕ ਰਹੇ ਬੱਦਲ਼ਾਂ ਨੇ
ਸੀਨੇ ਅੱਗਾਂ ਲਾਈਆਂ ਵੇ
ਛੇੜ ਛੇੜ ਜਾਣ ਕੇ
ਹਵਾਵਾਂ ਮੈਨੂੰ ਪੁੱਛਦੀਆਂ
ਕਦੋਂ ਆਊ ਤੇਰਾ ਦਿਲਦਾਰ ਵੇ ?
ਸਾਉਣ ਦਾ ਮਹੀਨਾ................
ਮੋਹਲੇ-ਧਾਰ ਵਰ੍ਹਦਾ ਏ
ਮੀਂਹ ਜਦੋਂ ਚੰਨ ਮੇਰੇ
ਬਿਜਲੀ ਵੀ ਨਾਲ ਭੈੜੀ ਕੜਕੇ
ਯਾਦ ਤੇਰੀ ਸੀਨੇ ਵਿੱਚ
ਪਲ ਪਲ ਸਾਂਭ ਰੱਖਾਂ
ਜ਼ੋਰ ਨਾਲ ਦਿਲ ਮੇਰਾ ਧੜਕੇ
ਛਮ ਛਮ ਅੱਖੀਆਂ ਚੋਂ
ਵੱਗਦਾ ਏ ਨੀਰ ਮੇਰੇ
ਲੰਘੀ ਜਾਂਦੀ ਰੰਗਲੀ ਬਹਾਰ ਵੇ
ਸਾਉਣ ਦਾ ਮਹੀਨਾਂ ..............
ਰਾਤ ਦਾ ਹਨੇਰਾ ਮੈਨੂੰ
ਖਾਣ ਖਾਣ ਪੈਂਦਾ ਚੰਨਾ
ਲੱਗਦੀ ਨਾਂ ਜ਼ਰਾ ਭਰ ਅੱਖ ਵੇ
ਸੋਚਾਂ ਵਿੱਚ ਡੁੱਬ ਗਈ
ਅੱਲ੍ਹੜ ਜਵਾਨੀ ਮੇਰੀ
ਕਾਹਤੋਂ ਹੋਈ ਤੇਰੇ ਕੋਲੋਂ ਵੱਖ ਵੇ
ਚੰਨ ਤੇ ਚਕੋਰ ਵਾਂਗੂੰ
ਹਰ ਵੇਲੇ ਦਿਲ ਵਿੱਚ
ਵੱਜਦੀ ਏ ਬੱਸ ਤੇਰੀ ਤਾਰ ਵੇ
ਸਾਉਣ ਦਾ ਮਹੀਨਾ.............
ਪੀਂਘਾਂ ਝੂਟ ਕੁੜੀਆਂ ਨੂੰ
ਤੀਆਂ ਵਿੱਚ ਵੇਖਦੀ ਹਾਂ
ਲੱਗਦਾ ਨਾਂ ਉੱਥੇ ਮੇਰਾ ਜੀਅ ਵੇ
ਪਲ ਪਲ ਰਹਿੰਦਾ ਏ
ਧਿਆਨ ਚੰਨਾਂ ਤੇਰੇ ਵੱਲ
ਤੀਆਂ ਵਿੱਚ ਦੱਸ ਮੇਰਾ ਕੀ ਵੇ
“ ਕਾਉੰਕੇ” ਨੂੰ ਵੀ ਪੁੱਛਾਂ ਕਿਤੇ
ਆਇਆ ਹੋਵੇ ਖਤ ਤੇਰਾ
ਕਰ ਗਿਉੰ ਝੂਠੇ ਇਕਰਾਰ ਵੇ।
ਸਾਉਣ ਦਾ ਮਹੀਨਾ ਤੂੰ ਨਾਂ
ਆਇਆ ਜਿਉਣ ਜੋਗਿਆ ਵੇ
ਬਣ ਗਈ ਜਿੰਦ ਗਮਖਾਰ ਵੇ
ਕਦੋਂ ਆ ਕੇ ਲਵੇੰਗਾ ਤੂੰ ਸਾਰ ਵੇ ।

samsun escort canakkale escort erzurum escort Isparta escort cesme escort duzce escort kusadasi escort osmaniye escort