ਜਲ ਹੀ ਜੀਵਨ ਹੈ (ਲੇਖ )

ਗੁਰਬਾਜ ਸਿੰਘ ਹੁਸਨਰ   

Email: insangurbaj@gmail.com
Cell: +91 74948 87787
Address:
India
ਗੁਰਬਾਜ ਸਿੰਘ ਹੁਸਨਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਧਰਤੀ ਤੇ ਰਹਿਣ ਵਾਲੇ ਹਰ ਪ੍ਰਾਣੀ ਲਈ ਜਲ ਹੀ ਜੀਵਨ ਹੈ ! ਸਾਡੇ ਸ਼ਰੀਰ ਵਿੱਚ 55%  ਤੋਂ 78%ਤੱਕ ਪਾਣੀ ਹੈ ਜੋ ਮਨੁੱਖ ਦੇ ਸ਼ਰੀਰ ਦੇ ਅਕਾਰ ਤੇ ਨਿਰਭਰ ਕਰਦਾ ਹੈ ।ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਸ਼ਰੀਰ ਦੇ ਹਰ ਇੱਕ ਅੰਗ ਨੂੰ ਪਾਣੀ ਦੀ ਜ਼ਰੂਰਤ ਹੈ।  ਪਾਣੀ ਕਿਸ ਤਰਾਂ ਦਾ ਪੀਣਾ ਹੈ , ਕਿਵੇਂ ਪੀਣਾ ਹੈ ,ਕਦੋ ਪੀਣਾ ਹੈ,ਕਿੰਨਾ ਪੀਣਾ ਹੈ ਅਤੇ ਕਿਉਂ ਪੀਣਾ ਹੈ ਇਹ ਇੱਕ ਬਹੁਤ ਵੱਡਾ ਵਿਸ਼ਾ ਹੈ ! ਦਿਮਾਗ ਵਿੱਚ ਵੀ 75% ਪਾਣੀ ਹੈ। ਅਗਰ ਅਸੀਂ ਸ਼ਰੀਰ ਨੂੰ ਸਹੀ ਮਾਤਰਾ ਵਿੱਚ ਪਾਣੀ ਨਹੀਂ ਦਿੰਦੇ ਤਾਂ ਸਾਡਾ ਦਿਮਾਗ ਪੂਰੀ ਤਰਾਂ ਕੰਮ ਨਹੀਂ ਕਰੇਗਾ। ਜਿਸ ਕਾਰਨ ਮਾਈਗ੍ਰੇਨ ਅਤੇ ਸਿਰ ਦਰਦ ਦੀ ਸ਼ਿਕਾਇਤ ਹੁੰਦੀ ਹੈ ।
          ਪਾਣੀ ਸ਼ਰੀਰ ਦੇ ਪੌਸਟਿਕ ਤੱਤਾਂ ਨੂੰ ਵਧਾਉਂਦਾ ਹੈ ਅਤੇ ਹਰ ਅੰਗ ਨੂੰ ਖਾਣ-ਪਾਣ ਸੁਧਾਰ ਕੇ ਦਿੰਦਾ ਹੈ ।ਪਾਣੀ ਸ਼ਰੀਰ ਦੇ ਜ਼ਰੂਰੀ ਅੰਗਾਂ ਦੀ ਸੇਫਟੀ ਕਰਦਾ ਹੈ ਅਤੇ ਸ਼ਰੀਰ ਦਾ ਤਾਪਮਾਨ ਮਨਟੇਨ ਰੱਖਦਾ ਹੈ ! ਪਾਣੀ ਜੋੜਾਂ ਵਿੱਚ ਗਰੀਸ ਦਾ ਕੰਮ ਕਰਦਾ ਹੈ ,ਸ਼ਰੀਰ ਵਿੱਚ ਮੈਟਾਬੋਲਜੀਅਮ ਅਤੇ ਪੌਸਟਿਕ ਖਾਣ- ਪੀਣ ਉਪਲਭਦ ਕਰਾਉਂਦਾ ਹੈ !ਸਾਡਾ ਖਾਣ-ਪਾਣ ਸਹੀ ਨਾਂ ਹੋਣ ਕਾਰਨ ਅਤੇ ਸ਼ਰੀਰਕ ਮਿਹਨਤ ਘੱਟ ਹੋਣ ਕਾਰਨ ਸਾਡੇ ਸ਼ਰੀਰ ਦਾ ਬੈਂਲਿਸ ਸਹੀ ਨਹੀਂ ਰਹਿੰਦਾ ।ਸਾਡੇ ਸ਼ਰੀਰ ਦੀ ਹਾਈਡਰੋਜਨ ਸ਼ਕਤੀ( ਪੋਟੈਨਸ਼ਨ ਹਾਈਡਰੋਜਨ ) ਜਿਸ ਦਾ ਲੈਵਲ ਇੱਕ ਤੋਂ ਚੌਦਾਂ ਤੱਕ ਹੁੰਦਾ ਹੈ ਅਤੇ ਇਸ ਦੇ ਲੈਵਲ ਸੱਤ ਨੂੰ  ਨੇਂਚਰਲ ਮੰਨਿਆਂ ਜਾਂਦਾ ਹੈ ।ਅਗਰ ਉਹ ਸੱਤ ਤੋਂ ਨੀਚੇ ਜਾਂਦਾ ਹੈ ਤਾਂ ਸਾਡੇ ਸ਼ਰੀਰ ਵਿੱਚ ਤੇਜ਼ਾਬੀ ਮਾਤਰਾਂ ਵਧਦੀ ਹੈ ਅਗਰ ਸੱਤ ਤੋਂ ਉੱਪਰ ਚੌਦਾਂ ਵੱਲ ਜਾਂਦਾ ਹੈ ਤਾਂ ਸਾਡੇ ਸ਼ਰੀਰ ਦਾ ਅਲਕਲਾਈਨ ਲੈਵਲ ਵਧਦਾ ਹੈ ।
 ਇਹ ਲੈਵਲ ਬੀਅਰ, ਵਿਸਕੀ,ਸ਼ੂਗਰ,ਫਾਸਟ ਫੂਡ, ਸੌਫਟ ਡਰਿੰਕ,ਬਰਗਰ, ਕੋਲਡ ਡਰਿੰਕ ਅਤੇ ਤਲਿਆ ਭੋਜਨ ਖਾਣ ਨਾਲ (ਐਸਿਡ)ਤੇਜ਼ਾਬੀ ਵੱਲ ਵਧਦਾ ਹੈ, ਯਾਨੀ ਸੱਤ ਤੋਂ ਨੀਚੇਂ ਆਉਂਦਾ ਹੈ ! ਸੱਤ ਤੋਂ ਉੱਪਰ ਕਰਨ ਲਈ ਦੁੱਧ , ਦਹੀ, ਪਿਆਜ਼,ਆਲੂ,ਖੀਰਾਂ,ਗਾਜਰ ,ਸੇਬ, ਮੂਲੀ,ਪਾਲਕ, ਸਲਾਦ,ਬਰਾਊਨ ਬ੍ਰੈਡ , ਹਰੀ ਸਬਜੀ ,ਪਨੀਰ,ਗ੍ਰੀਨ-ਟੀ ਪੌਸਟਿਕ ਖਾਣਾ ਖਾਣ ਅਤੇ ਵੱਧ ਮਾਤਰਾ ਵਿੱਚ ਅਲਕਲਾਈਨ ਪਾਣੀ ਪੀਣ ਦੀ ਜ਼ਰੂਰਤ ਹੁੰਦੀ ਹੈ ! ਸਾਡੇ ਰੋਜ਼ਾਨਾ ਦੇ ਖਾਣ-ਪਾਣ ਵਿੱਚ ਕੇਵਲ ਇੱਕ ਪ੍ਰਤੀਸ਼ਤ ਹੀ ਮਿਨਰਲ ਸਾਡੇ ਸ਼ਰੀਰ ਨੂੰ ਮਿਲਦੇ ਹਨ ! ਉਹ ਮਿਨਰਲ ਵੀ ਦੋ ਤੰਤੂਆਂ ਵਿੱਚ ਵੰਡੇ ਹੁੰਦੇ ਹਨ !ਅਲਕਲਾਈਨ ਮਿਨਰਲ ਅਤੇ ਐਸਿਡ ਮਿਨਰਲ !
ਅਦਰਕ,ਪਾਲਕ,ਮਸ਼ਰੂਮ,ਮਟਰ ਅਤੇ ਕੇਲਾ ਵਿੱਚੋਂ ਅਲਕਲਾਈਨ ਮਿਨਰਲ ਮਿਲਦੇ ਹਨ ਅਤੇ ਚਾਵਲ ,ਅੰਡੇ,ਚਰਬੀ,ਫਾਸਟ ਫੂਡ, ਕਣਕ ਅਤੇ ਮਾਸ ਵਿੱਚੋਂ ਐਸਿਡ ਮਿਨਰਲ ਮਿਲਦੇ ਹਨ ! ਐਸਿਡ ਮਿਨਰਲ ਵਿੱਚੋਂ ਜੋ ਰੱਦੀ ਨਿਕਲਦੀ ਹੈ ਉਹ ਬੁਢਾਪਾ ਲਿਆਉਣ ਅਤੇ ਬਿਮਾਰੀਆਂ ਪੈਦਾ ਕਰਨ  ਦਾ ਕੰਮ ਕਰਦੀ ਹੈ । ਇਸ ਰੱਦੀ ਦਾ ਨਿਕਾਸ ਸਾਡੇ ਪਿਸ਼ਾਬ ਅਤੇ ਪਸੀਨੇ ਦੁਆਰਾ ਹੋਣਾ ਹੁੰਦਾ ਹੈ । ਕਸਰਤ ਨਾਂ ਕਰਨ ਦੇ ਕਾਰਨ ਜਿਸ ਰੱਦੀ ਦਾ ਨਿਕਾਸ ਨਹੀਂ ਹੁੰਦਾ ਉਹ ਰੱਦੀ ਸਾਡੇ ਸ਼ਰੀਰ ਵਿੱਚ ਘੁੰਮਦੀ ਰਹਿੰਦੀ ਹੈ !ਆਖਿਰ ਕਿਤੇ ਨਾਂ ਕਿਤੇ ਸਾਡੇ ਸ਼ਰੀਰ ਵਿੱਚ ਜੰਮ ਜਾਂਦੀ ਹੈ ਅਤੇ ਰੁਕਾਵਟ ਦਿੰਦੀ ਹੈ । ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਸਾਡੇ ਸ਼ਰੀਰ ਦੀਆਂ ਕੋਸ਼ਿਕਾਵਾ ਨੂੰ ਆਕਸੀਜਨ ਅਤੇ ਪੋਸਟਿਕ ਤੱਤ ਪੂਰੀ ਮਾਤਰਾ ਵਿੱਚ ਨਹੀਂ ਮਿਲਦੇ , ਜਿਸ ਕਾਰਨ ਇਹ ਕੋਸ਼ਿਕਾਵਾਂ ਸਹੀ ਕੰਮ ਨਹੀਂ ਕਰਦੀਆਂ ਅਤੇ ਉਤਪਾਦਨ ਕਰਨਾ ਬੰਦ ਕਰ ਦਿੰਦੀਆਂ ਹਨ !ਇਹੀ ਕਾਰਨ ਹੈ ਕਿ ਲੋਕ ਜਲਦੀ ਬੁੱਢੇ ਹੁੰਦੇ ਹਨ । ਇੰਨਾਂ ਹੀ ਨਹੀਂ ਸ਼ਰੀਰ ਦੇ ਜਿਸ ਅੰਗ ਵਿੱਚ ਇਹ ਰੱਦੀ ਜੰਮੀ ਹੁੰਦੀ ਹੈ ਉਸ ਅੰਗ ਦੇ ਕੰਮ ਕਰਨ ਵਿੱਚ ਗਿਰਾਵਟ ਆਉਂਦੀ ਹੈ !ਜਿਸ ਨਾਲ ਅੱਗੇ ਚੱਲ ਕੇ ਕਈ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਹਨ !
                               ਅੱਜ ਦੇ ਵਾਤਾਵਰਨ ਵਿੱਚ ਲੋਕਾਂ ਦਾ ਸਪੰਰਕ ਦੂਸ਼ਤ  ਹਵਾਂ,ਦੂਸ਼ਤ ਪਾਣੀ ਅਤੇ ਸ਼ਰੀਰਕ ਤੈਨਾਵ, ਟੈਨਸ਼ਨ ਨਾਲ ਹੈ ! ਜੋ ਸ਼ਰੀਰ ਦੇ ਚੰਗੇ ਸਿੱਲਾਂ ਨੂੰ ਖਤਮ ਕਰਦੀ ਹੈ !ਜੋ ਵੱਡੀ ਮਾਤਰਾ ਵਿੱਚ ਸਾਡੇ ਸ਼ਰੀਰ ਵਿੱਚ ਰੱਦੀ ਪੈਦਾ ਕਰਦਾ ਹੈ ! ਇੰਨਾਂ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਸਾਡੇ ਖਾਣ -ਪਾਣ , ਸ਼ਰੀਰਕ ਮਿਹਨਤ, ਕਸਰਤ ਵੱਲ ਧਿਆਨ ਦੇਣਾ ਜ਼ਰੂਰੀ ਹੈ ! ਅੱਜ ਜ਼ਿਆਦਾਤਰ ਘਰਾਂ ਵਿੱਚ ਫ਼ਿਲਟਰ (ਆਰ.ਓ) ਲੱਗੇ ਹੋਏ ਹਨ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਕਿ ਜੋ ਅਸੀਂ  ਅਰ.ਓ ਦਾ ਪਾਣੀ ਪੀ ਰਹੇ ਹਾਂ ਇਸ ਵਿੱਚ ਮਗਨੀਸ਼ੀਅਮ,ਕੈਲਸ਼ੀਅਮ ,ਸੋਡੀਅਮ ਅਤੇ ਪੁਟਾਸ਼ੀਅਮ ਦੀ ਮਾਤਰਾ ਮਨੁੱਖੀ ਸ਼ਰੀਰ ਮੁਕਾਬਿਕ ਸਹੀ ਹੈ ਜਾਂ ਨਹੀਂ !ਜਰੂਰਤ ਹੈ ਇਹ ਸਭ ਪਹਿਚਾਨਣ ਦੀ!ਸ਼ੁਧ ਪਾਣੀ ਪੀਣ ਦੀ !ਸਧਾਰਨ ਪਾਣੀ ਦੇ ਮੁਕਾਬਲੇ ਜਦੋਂ ਅਸੀਂ ਪੀ.ਐਚ ਲੈਵਲ ਸੱਤ ਤੋਂ ਉੱਪਰ ਦਾ ਪਾਣੀ ਪੀਂਦੇ ਹਾਂ ਤਾਂ ਸਾਡਾ ਸ਼ਰੀਰ ਆਕਸੀਜਨ ਦੀ ਮਾਤਰਾ ਜ਼ਿਆਦਾ ਗ੍ਰਹਿਣ ਕਰਦਾ ਹੈ ! ਉਂਨਾਂ ਹੀ ਸਾਡੇ ਸ਼ਰੀਰ ਦੇ ਖ਼ੂਨ ਦਾ ਸਰਕਲ ਸੁਧਰਦਾ ਹੈ !

samsun escort canakkale escort erzurum escort Isparta escort cesme escort duzce escort kusadasi escort osmaniye escort