ਤੁਸੀਂ ਇਕਵਾਕ ਸਿੰਘ ਪੱਟੀ ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਅੰਕ


ਕਹਾਣੀਆਂ

  •    ਜੰਮੀ ਤਾਂ ਲੱਖਾਂ ਦੀ / ਇਕਵਾਕ ਸਿੰਘ ਪੱਟੀ (ਮਿੰਨੀ ਕਹਾਣੀ)
  •    ……… ’ਤੇ ਉਹ ਵਿਛੜ ਗਏ / ਇਕਵਾਕ ਸਿੰਘ ਪੱਟੀ (ਕਹਾਣੀ)
  •    ਉਮੀਦ / ਇਕਵਾਕ ਸਿੰਘ ਪੱਟੀ (ਕਹਾਣੀ)
  •    ਗੁਲਾਬ ਤੋਂ ਤੇਜ਼ਾਬ ਤੱਕ / ਇਕਵਾਕ ਸਿੰਘ ਪੱਟੀ (ਕਹਾਣੀ)
  •    ਸੁਪਨਾ / ਇਕਵਾਕ ਸਿੰਘ ਪੱਟੀ (ਕਹਾਣੀ)
  •    ਮੈਡਮ ਸਾਹਿਬਾ / ਇਕਵਾਕ ਸਿੰਘ ਪੱਟੀ (ਕਹਾਣੀ)
  •    ਬਾਪੂ / ਇਕਵਾਕ ਸਿੰਘ ਪੱਟੀ (ਕਹਾਣੀ)
  •    ਤਿੰਨ ਨਿੱਕੀਆਂ ਕਹਾਣੀਆਂ / ਇਕਵਾਕ ਸਿੰਘ ਪੱਟੀ (ਮਿੰਨੀ ਕਹਾਣੀ)
  •    ਫੇਸਬੁਕ ਵਾਲੀ ਫ਼ੋਟੋ / ਇਕਵਾਕ ਸਿੰਘ ਪੱਟੀ (ਮਿੰਨੀ ਕਹਾਣੀ)
  •    ਤੁਰਨ ਤੋਂ ਪਹਿਲਾਂ / ਇਕਵਾਕ ਸਿੰਘ ਪੱਟੀ (ਪਿਛਲ ਝਾਤ )
  •    ਟਾਈ-ਬੈਲਟ / ਇਕਵਾਕ ਸਿੰਘ ਪੱਟੀ (ਕਹਾਣੀ)
  •    ਖ਼ੂਬਸੂਰਤ ਪਲ / ਇਕਵਾਕ ਸਿੰਘ ਪੱਟੀ (ਕਹਾਣੀ)
  •    ਆਈਸਕ੍ਰੀਮ ਕੌਣ? / ਇਕਵਾਕ ਸਿੰਘ ਪੱਟੀ (ਕਹਾਣੀ)
  •    ਪੁਲਿਸ ਵਾਲਾ / ਇਕਵਾਕ ਸਿੰਘ ਪੱਟੀ (ਕਹਾਣੀ)
  •    ਯਹ ਸ਼ਾਮ ਮਸਤਾਨੀ / ਇਕਵਾਕ ਸਿੰਘ ਪੱਟੀ (ਕਹਾਣੀ)
  •    ਆਖ਼ਰੀ ਦਿਨ / ਇਕਵਾਕ ਸਿੰਘ ਪੱਟੀ (ਕਹਾਣੀ)
  •    ਸੌ ਸਾਲ / ਇਕਵਾਕ ਸਿੰਘ ਪੱਟੀ (ਕਹਾਣੀ)
  • ਸਭ ਰੰਗ

  •    ਪੰਜਾਬ ਵਿੱਚ ਵਿਆਹ ਅਤੇ ਪੰਜਾਬੀ ਸੱਭਿਆਚਾਰ / ਇਕਵਾਕ ਸਿੰਘ ਪੱਟੀ (ਲੇਖ )
  •    ਮਾਂ ਬੋਲੀ ਅਤੇ ਮੌਜੂਦਾ ਸਕੂਲ ਪ੍ਰਬੰਧ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਜ਼ੁਬਾਨ ਪ੍ਰਤੀ ਅਵੇਸਲਾਪਨ / ਇਕਵਾਕ ਸਿੰਘ ਪੱਟੀ (ਲੇਖ )
  •    ਕਟਾਏ ਬਾਪ ਨੇ ਬੇਟੇ ਜਹਾਂ ਖ਼ੁਦਾ ਕੇ ਲੀਏ / ਇਕਵਾਕ ਸਿੰਘ ਪੱਟੀ (ਲੇਖ )
  •    ਚੋਣਾਂ ਦੀ ਮਸ਼ਹੂਰੀ ਬਨਾਮ ਪੰਜਾਬੀ ਮਾਂ ਬੋਲੀ / ਇਕਵਾਕ ਸਿੰਘ ਪੱਟੀ (ਲੇਖ )
  •    ਮਨ ਤਨ ਭਏ ਅਰੋਗਾ / ਇਕਵਾਕ ਸਿੰਘ ਪੱਟੀ (ਲੇਖ )
  •    ਮੋਬਾਇਲ ਫੋਨ . . .ਜ਼ਰਾ ਸੰਭਲ ਕੇ / ਇਕਵਾਕ ਸਿੰਘ ਪੱਟੀ (ਲੇਖ )
  •    ਕਿਉਂ ਸਾਡੇ ਹਾਈ-ਵੇਅ, ਕਸਾਈ-ਵੇਅ ਬਣ ਰਹੇ ਹਨ? / ਇਕਵਾਕ ਸਿੰਘ ਪੱਟੀ (ਲੇਖ )
  •    ਜਲ ਹੀ ਤੇ ਸਭ ਕੋਇ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਮਾਂ ਬੋਲੀ ਨਾਲ ਵਿਤਕਰਾ / ਇਕਵਾਕ ਸਿੰਘ ਪੱਟੀ (ਲੇਖ )
  •    ਆਉ! ਖ਼ੁਸ਼ੀਆਂ ਲੱਭੀਏ / ਇਕਵਾਕ ਸਿੰਘ ਪੱਟੀ (ਲੇਖ )
  •    ਸਿੱਖਾਂ ਦੀ ਆਨ-ਸ਼ਾਨ ਦੀ ਪ੍ਰਤੀਕ ਹੈ ਦਸਤਾਰ / ਇਕਵਾਕ ਸਿੰਘ ਪੱਟੀ (ਲੇਖ )
  •    ਮੋਬਾਇਲ ਗੇਮਾਂ ਵਿੱਚ ਗੁਆਚ ਰਿਹਾ ਬਚਪਨ / ਇਕਵਾਕ ਸਿੰਘ ਪੱਟੀ (ਲੇਖ )
  •    ਨਜ਼ਰਅੰਦਾਜ ਨਾ ਕਰੋ ਬੱਚਿਆਂ ਦੀਆਂ ਗਲਤੀਆਂ / ਇਕਵਾਕ ਸਿੰਘ ਪੱਟੀ (ਲੇਖ )
  •    ਕੰਠੇ ਮਾਲਾ ਜਿਹਵਾ ਰਾਮੁ / ਇਕਵਾਕ ਸਿੰਘ ਪੱਟੀ (ਲੇਖ )
  •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਵੀਂ ਤੋਂ ਅੱਠਵੀਂ ’ਤੇ ਫਿਰ ਦਸਵੀਂ / ਇਕਵਾਕ ਸਿੰਘ ਪੱਟੀ (ਲੇਖ )
  •    ਮੇਰੀ ਪਹਿਲੀ ਨੌਕਰੀ ਦੀ ਪਹਿਲੀ ਤਨਖ਼ਾਹ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬ ਦੀ ਪ੍ਰਸਿੱਧ ਸ਼ਸਤਰ ਕਲਾ - ਗਤਕਾ / ਇਕਵਾਕ ਸਿੰਘ ਪੱਟੀ (ਲੇਖ )
  •    ਆਤਮਾ ਦੀ ਤਾਜ਼ਗੀ ਲਈ ਜ਼ਰੂਰੀ ਹੈ ਕਿਤਾਬਾਂ ਨਾਲ ਸਾਂਝ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਦੇ ਪੜ੍ਹਨਯੋਗ 5 ਬੇਹਤਰੀਨ ਨਾਵਲ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਦੀਆਂ ਪੜਨ੍ਹਯੋਗ ਪੰਜ ਕਹਾਣੀਆਂ ਦੀਆਂ ਕਿਤਾਬਾਂ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਦੀਆਂ 5 ਪੜਨ੍ਹਯੋਗ ਸ੍ਵੈ-ਜੀਵਨੀਆਂ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਦੀਆਂ 5 ਪੜ੍ਹਨਯੋਗ ਵਾਰਤਕ ਦੀਆਂ ਕਿਤਾਬਾਂ / ਇਕਵਾਕ ਸਿੰਘ ਪੱਟੀ (ਲੇਖ )
  •    ਮੇਰੀ ਯਾਦ ਵਿੱਚ ਵੱਸੇ ਮੇਰੇ ਅਧਿਆਪਕ / ਇਕਵਾਕ ਸਿੰਘ ਪੱਟੀ (ਲੇਖ )
  •    ਅੰਮ੍ਰਿਤਸਰ ਸਾਹਿਤ ਉਤਸਵ ਰਿਸਦੇ ਜ਼ਖ਼ਮਾਂ ਨੂੰ ਮਲ੍ਹਮ ਲਾਉਣ ਦੀ ਕੋਸ਼ਿਸ਼ / ਇਕਵਾਕ ਸਿੰਘ ਪੱਟੀ (ਲੇਖ )
  • ਟਾਈ-ਬੈਲਟ (ਕਹਾਣੀ)

    ਇਕਵਾਕ ਸਿੰਘ ਪੱਟੀ    

    Email: ispatti@gmail.com
    Address: ਸੁਲਤਾਨਵਿੰਡ ਰੋਡ
    ਅੰਮ੍ਰਿਤਸਰ India
    ਇਕਵਾਕ ਸਿੰਘ ਪੱਟੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਸ਼ਾਇਦ ਉਦੋਂ ਪ੍ਰਿੰਸ ਦੂਜੀ ਜਾਂ ਤੀਜੀ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਉਹ ਪਰਿਵਾਰ ਸਮੇਤ ਕਸਬੇ ਵਿੱਚੋਂ ਨਿਕਲ ਕੇ  ਆਪਣੇ ਮਾਤਾ ਪਿਤਾ ਨਾਲ ਇੱਕ ਵੱਡੇ ਸ਼ਹਿਰ ਵਿੱਚ ਆ ਗਿਆ ਸੀ। ਕਸਬਾ ਭਾਵੇਂ ਛੋਟਾ ਸੀ (ਅੱਜ-ਕੱਲ੍ਹ ਤਾਂ ਇੱਕ ਸ਼ਹਿਰ ਬਣ ਚੁੱਕਿਆ ਹੈ) ਪਰ ਆਲੇ ਦੁਆਲੇ ਕਈ ਕਸਬੇ ਲੱਗਦੇ ਸਨ, ਜਿਸ ਕਰਕੇ ਪ੍ਰਿੰਸ ਦੇ ਪਿਤਾ ਜੀ ਦਾ ਕਾਰੋਬਾਰ ਬਹੁਤ ਹੀ ਵਧੀਆ ਚੱਲਦਾ ਸੀ, ਪਰ ਨਵੇਂ ਸ਼ਹਿਰ ਵਿੱਚ, ਨਵੀਂ ਥਾਂ 'ਤੇ, ਨਵੇਂ ਸਿਰਿਉਂ ਕਾਰੋਬਾਰ ਸਥਾਪਤ ਕਰਨਾ ਇੱਕ ਬੜਾ ਔਖਾ ਕਾਰਜ ਸੀ।
    ਕਸਬੇ ਵਿੱਚੋਂ ਸਾਰਾ ਕੁੱਝ ਵੇਚ-ਵੱਟ ਕੇ ਸ਼ਹਿਰ ਪੁੱਜੇ ਤਾਂ ਅਗੋਂ ਜਿਸ ਥਾਂ ਤੇ ਵਸੇਬਾ ਕੀਤਾ, ਉਸ ਥਾਂ ਤੇ ਵੇਚਣ ਵਾਲਿਆਂ ਨੇ ਝਗੜਾ ਖੜ੍ਹਾ ਕਰ ਦਿੱਤਾ ਅਤੇ ਤੈਅ ਕੀਤੀ ਰਕਮ ਤੋਂ ਵਧੇਰੇ ਰਕਮ ਦੀ ਮੰਗ ਕੀਤੀ ਤਾਂ ਔਖੇ ਸੌਖੇ ਹੋ ਘੱਟ-ਵੱਧ ਕਰਕੇ ਸੌਦਾ ਸਿਰੇ ਚੜ੍ਹਿਆ ਪਰ ਇਸ ਸੱਭ ਨਾਲ ਆਰਥਿਕ ਤੰਗੀਆਂ ਦਾ ਜਿਵੇਂ ਪਹਾੜ ਹੀ ਟੁੱਟ ਗਿਆ। ਕਸਬੇ ਵਿੱਚ ਸੱਭ ਤੋਂ ਵੱਡੇ ਅਤੇ ਵਧੀਆ ਸਕੂਲ ਵਿੱਚ ਪ੍ਰਿੰਸ ਅਤੇ ਉਸਦਾ ਛੋਟਾ ਭਰਾ ਜੋਬਨ ਪੜ੍ਹਦੇ ਸਨ। ਸ਼ਹਿਰ ਵਿੱਚ ਮਹਿੰਗੇ ਜਾਂ ਇੱਕ ਪ੍ਰਸਿੱਧ ਸਕੂਲ ਵਿੱਚ ਦਾਖਲਾ ਕਰਵਾਉਣਾ ਪ੍ਰਿੰਸ ਦੇ ਪਿਤਾ ਜੀ ਲਈ ਸੰਭਵ ਨਹੀਂ ਸੀ, ਸੋ ਨੇੜੇ ਦੇ ਹੀ ਇੱਕ ਟਿਊਸ਼ਨ ਨੁਮਾ ਸੈਂਟਰ ਵਰਗੇ ਨਵੇਂ ਖੁਲ੍ਹੇ ਸਕੂਲ ਵਿੱਚ ਦੋਨੋਂ ਬੱਚਿਆਂ ਨੂੰ ਦਾਖ਼ਲ ਕਰਵਾ ਦਿੱਤਾ ਗਿਆ। ਜਿੱਥੇ ਫੀਸ ਵੀ ਬਹੁਤ ਘੱਟ ਸੀ ਅਤੇ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੇ ਚੱਕਰ ਵਿੱਚ ਦਾਖ਼ਲਾ ਫੀਸ ਵੀ ਮੁਆਫ ਸੀ। ਪ੍ਰਿੰਸ ਤੀਜੀ ਜਮਾਤ ਵਿੱਚ ਅਤੇ ਜੋਬਨ ਪਹਿਲੀ ਜਮਾਤ ਵਿੱਚ ਦਾਖਲ ਹੋਇਆ।
    ਛੋਟਾ ਹੋਣ ਕਰਕੇ ਜੋਬਨ ਮਾਤਾ-ਪਿਤਾ ਦਾ ਲਾਡਲਾ ਸੀ ਅਤੇ ਇਹ ਕੁਦਰਤੀ ਵੀ ਹੈ ਕਿ ਛੋਟਿਆਂ ਨਾਲ ਮਾਤਾ-ਪਿਤਾ ਦਾ ਝੁਕਾਅ ਜਿਆਦਾ ਹੁੰਦਾ ਹੈ। ਪ੍ਰਿੰਸ ਦੀ ਜਮਾਤ ਵਿੱਚ ਕੇਵਲ ਚਾਰ ਬੱਚੇ ਸਨ ਜਦਕਿ ਜੋਬਨ ਦੀ ਜਮਾਤ ਵਿੱਚ ਗਿਆਰਾਂ ਵਿਦਿਆਰਥੀ ਸਨ। ਸਕੂਲ ਵੀ ਦੋ-ਚਾਰ ਸਾਲ ਪਹਿਲਾਂ ਹੀ ਨਵਾਂ ਖੁਲ੍ਹਾ ਸੀ, ਜਿਸ ਕਰਕੇ ਆਏ ਦਿਨ ਕੋਈ ਨਾ ਕੋਈ ਨਵੀਂ ਨਿਯਮਾਵਲੀ ਆਈ ਰਹਿੰਦੀ ਸੀ। ਸੋ, ਹੁਣ ਸਕੂਲ ਵਲੋਂ ਸਕੂਲ ਦਾ ਨਾਂ ਛਪੇ ਹੋਏ ਟਾਈ-ਬੈਲਟ ਬਣਵਾਏ ਗਏ। ਸਕੂਲ ਦੀਆਂ ਸਾਰੀਆਂ ਕਲਾਸਾਂ ਦੇ ਕੁੱਲ ਵਿਦਿਆਰਥੀਆਂ ਦੀ ਗਿਣਤੀ ਲਗਭਗ ੩੫ ਤੋਂ ੪੦ ਦੇ ਕਰੀਬ ਹੋਵੇਗੀ। ਕੁੜੀਆਂ ਲਈ ਸਲਵਾਰ ਕਮੀਜ਼ ਤੇ ਦੁਪੱਟਾ ਲਾਜ਼ਮੀ ਸੀ। ਗ੍ਰੇਅ ਰੰਗ ਦੀ ਯੂਨੀਫਾਰਮ ਸੀ। ਮੁੰਡਿਆਂ ਲਈ ਗ੍ਰੇਅ ਰੰਗ ਦਾ ਪਟਕਾ, ਚਿੱਟੀ ਕਮੀਜ਼ ਤੇ ਗ੍ਰੇਅ ਪੈਂਟ ਸੀ ਤੇ ਹੁਣ ਤੋਂ ਟਾਈ-ਬੈਲਟ ਵੀ।
    ਟਾਈ-ਬੈਲਟ ਦੇ ਸਕੂਲ ਵਲੋਂ ਆਏ ਨਵੇਂ ਹੁਕਮ ਹੁਣ ਮੰਨਣੇ ਵੀ ਪੈਣੇ ਸੀ ਪਰ ਘਰ-ਪਰਿਵਾਰ ਦੀ ਹਾਲਤ ਅਜੇ ਸੁਧਰੀ ਨਹੀਂ ਸੀ, ਨਵੀਂ ਥਾਂ ਤੇ ਕਾਰੋਬਾਰ ਵੀ ਕੁੱਝ ਨਹੀਂ ਸੀ ਚੱਲਿਆ ਅਜੇ। ਕਈ ਕਈ ਹਫਤੇ ਤਾਂ ਪ੍ਰਿੰਸ ਅਤੇ ਜੋਬਨ ਆਪਣੇ ਮਾਤਾ-ਪਿਤਾ ਨਾਲ ਰਲ ਮਿਲ ਕੇ ਲੂਣ, ਖੰਡ ਜਾਂ ਆਚਾਰ ਨਾਲ ਰੋਟੀ ਖਾ ਕੇ ਗੁਜ਼ਾਰਦੇ ਸਨ। ਮਹੀਨਿਆਂ ਬਾਅਦ ਕਦੇ ਸਬਜ਼ੀ ਵਗੈਰਾ ਘਰ 'ਚ ਵੜਦੀ ਸੀ। ਸੱਭ ਕੁੱਝ ਡੰਗ ਟਪਾਊ ਜਿਹਾ ਚੱਲ ਰਿਹਾ ਸੀ।
    ਸੋ ਮਾਤਾ ਪਿਤਾ ਨੇ ਛੋਟੇ ਨੂੰ ਮਹੀਨੇ ਦੇ ਵਿੱਚ ਵਿੱਚ ਟਾਈ-ਬੈਲਟ ਲੈ ਦਿੱਤਾ ਕਿਉਂਕਿ ਜੋਬਨ ਦੀ ਜਮਾਤ ਵਿੱਚ ਗਿਆਰਾਂ ਵਿਦਿਆਰਥੀਆਂ ਵਿੱਚੋਂ ੮ ਮੁੰਡੇ ਸਨ ਅਤੇ ੩ ਕੁੜੀਆਂ। ਜਦਕਿ ਪ੍ਰਿੰਸ ਦੀ ਜਮਾਤ ਵਿੱਚ ਤਿੰਨ ਕੁੜੀਆਂ ਤੇ ਇੱਕ ਮੁੰਡਾ (ਪ੍ਰਿੰਸ ਆਪ) ਸੀ। ਰੋਜ਼ ਛੋਟਾ ਤਿਆਰ ਹੁੰਦਾ ਅਤੇ ਮੰਮੀ ਉਸਨੂੰ ਟਾਈ ਬੈਲਟ ਲਗਾ ਦਿੰਦੀ ਤਾਂ ਪ੍ਰਿੰਸ ਅੰਦਰੋਂ-ਅੰਦਰੀ ਝੁਰਦਾ ਰਹਿੰਦਾ। ਹੌਲੀ-ਹੌਲੀ ਸਮਾਂ ਲੰਘਦਾ ਗਿਆ। ਸਕੂਲ ਅੱਠਵੀਂ ਤੱਕ ਸੀ ਅਤੇ ਨੌਂਵੀ ਜਮਾਤ ਲਈ ਸਕੂਲ ਬਦਲਣਾ ਹੀ ਪੈਣਾ ਸੀ, ਘਰ ਦੇ ਹਾਲਾਤ ਵੀ ਪਹਿਲਾਂ ਨਾਲੋਂ ਕੁੱਝ ਬੇਹਤਰ ਹੋ ਗਏ ਸਨ। ਪ੍ਰਿੰਸ ਅੱਠਵੀਂ ਜਮਾਤ ਵਿੱਚ ਸੀ ਤੇ ਜੋਬਨ ਛੇਵੀਂ ਵਿੱਚ। ਪਰ ਸਕੂਲ ਬਦਲਣ ਦੀ ਗੱਲ ਚੱਲਦੀ ਤਾਂ ਨੌਂਵੀ ਵਿੱਚ ਪ੍ਰਿੰਸ ਲਈ ਨਵਾਂ ਸਕੂਲ ਲੱਭਣ ਦੇ ਨਾਲ ਹੀ ਜੋਬਨ ਦਾ ਸਕੂਲ ਬਦਲਣ ਦੀ ਗੱਲ ਵੀ ਚੱਲ ਪੈਂਦੀ।
    ਨਵੇਂ ਸਕੂਲ ਦਾ ਚਾਅ ਅਤੇ ਨਵੇਂ ਸਕੂਲ ਵਿੱਚ ਨਵੀਂ ਵਰਦੀ ਦੇ ਨਾਲ ਟਾਈ-ਬੈਲਟ ਮਿਲਣ ਦੀ ਰੀਝ ਅਤੇ ਫਿਰ ਟਾਈ ਬੈਲਟ ਲਗਾ ਕੇ ਸਕੂਲ ਜਾਣ ਦੀ ਸੱਧਰ ਮੁੜ ਤੋਂ ਬਾਲ ਮਨ ਅੰਦਰ ਪ੍ਰਬੱਲ ਹੋ ਚੁੱਕੀ ਸੀ। ਪਰ ਉਸ ਵੇਲੇ ਪ੍ਰਿੰਸ ਫਿਰ ਬੜਾ ਨਿਰਾਸ਼ ਹੋਇਆ ਜਦ ਉਸਦਾ ਦਾਖ਼ਲਾ ਸਰਕਾਰੀ ਸਕੂਲ ਵਿੱਚ ਕਰਵਾ ਦਿੱਤਾ ਗਿਆ ਜਿੱਥੇ ਟਾਈ-ਬੈਲਟ ਦਾ ਰਿਵਾਜ਼ ਹੀ ਨਹੀਂ ਸੀ ਅਤੇ ਸੱਤਵੀਂ ਜਮਾਤ ਲਈ ਛੋਟੇ ਦਾ ਦਾਖ਼ਲਾ ਇੱਕ ਪ੍ਰਾਈਵੇਟ ਸਕੂਲ ਵਿੱਚ ਕਰਵਾ ਦਿੱਤਾ ਜਿੱਥੇ ਉਸਨੂੰ ਫਿਰ ਨਵਾਂ ਟਾਈ-ਬੈਲਟ ਮਿਲ ਗਿਆ। ਘਰਦਿਆਂ ਨੇ ਕਿਹਾ ਸੀ, 'ਪ੍ਰਿੰਸ ਦੱਸਵੀਂ ਜਮਾਤ ਤੋਂ ਬਾਅਦ ਗਿਆਰਵੀਂ-ਬਾਰਵ੍ਹੀਂ ਤੈਨੂੰ ਵੀ ਪ੍ਰਾਈਵੇਟ ਸਕੂਲ ਵਿੱਚੋਂ ਹੀ ਕਰਵਾਵਾਂਗੇ ਫਿਰ ਲਗਾ ਲਈ ਟਾਈਆਂ-ਬੈਲਟਾਂ।'
    ਪਰ ਦੱਸਵੀਂ ਤੋਂ ਬਾਅਦ ਪ੍ਰਿੰਸ ਨੂੰ ਸਕੂਲੋਂ ਹਟਾ ਲਿਆ ਗਿਆ ਅਤੇ ਜੋਬਨ ਨੂੰ ਵੀ ਪ੍ਰਾਈਵੇਟ ਸਕੂਲ ਵਿੱਚੋਂ ਹਟਾ ਕੇ ਪ੍ਰਿੰਸ ਵਾਲੇ ਸਰਕਾਰੀ ਸਕੂਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। ਟਾਈ-ਬੈਲਟ ਨਾ ਲਗਾ ਸਕਣ ਦੇ ਦੁੱਖ ਨਾਲੋਂ ਹੁਣ ਪ੍ਰਿੰਸ ਨੂੰ, ਜੋਬਨ ਕੋਲੋਂ ਵੀ ਟਾਈ-ਬੈਲਟ ਖੁੱਸ ਜਾਣ ਦੀ ਵਧੇਰੇ ਖੁਸ਼ੀ ਸੀ। ਇਹੀ ਤਾਂ ਹੁੰਦਾ ਹੈ ਬਚਪਨਾ। ਨਿੱਕੀਆਂ-ਨਿੱਕੀਆਂ ਖੁਸ਼ੀਆਂ, ਨਿੱਕੀਆਂ ਨਿੱਕੀਆਂ ਸ਼ਿਕਾਇਤਾਂ।
    ਦੱਸਵੀਂ ਤੋਂ ਬਾਅਦ ਪ੍ਰਿੰਸ ਅਤੇ ਨਾ ਹੀ ਜੋਬਨ ਕਦੇ ਸਕੂਲ ਦਾ ਮੂੰਹ ਦੇਖ ਸਕੇ। ਘਰ ਦੇ ਹਾਲਤਾਂ ਦੇ ਮੱਦੇ ਨਜ਼ਰ ਦੋਹਾਂ ਨੇ ਆਪਣੇ ਹੱਥੀਂ ਕੰਮ ਸਿੱਖੇ। ਡਾਕ ਰਾਹੀਂ ਘਰ ਬੈਠੇ-ਬੈਠੇ ਹੀ ਬਾਰਵੀਂ ਜਮਾਤ, ਫਿਰ ਬੀ.ਏ. ਫਿਰ. ਐੱਮ ਤੱਕ ਦੀ ਪੜ੍ਹਾਈ ਕੀਤੀ ਅਤੇ ਦੋਨੋਂ ਭਰਾ ਆਪੋ-ਆਪਣੇ ਕਾਰੋਬਾਰਾਂ ਵਿੱਚ ਪੂਰੀ ਤਰ੍ਹਾਂ ਮਸ਼ਰੂਫ ਹੁਣ ਆਪਣੇ ਬੱਚਿਆਂ ਦੀ ਹਰ ਰੀਝਾਂ ਨੂੰ ਪੂਰਾ ਕਰਨ ਵਿੱਚ ਲਗੇ ਜੀਵਣ ਬਤੀਤ ਕਰ ਰਹੇ ਹਨ। ਕਾਰੋਬਾਰੀ ਹੋਣ ਕਰਕੇ ਹੁਣ ਹਰ ਰੋਜ਼ ਤਿਆਰ ਹੋ ਕੇ, ਦਸਤਾਰ ਸਜਾ ਕੇ, ਟਾਈ-ਬੈਲਟ ਲਗਾ ਕੇ ਦਫ਼ਤਰ ਲਈ ਜਾਣਾ ਪੈਂਦਾ ਹੈ ਅਤੇ ਅਕਸਰ ਹੀ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਨੀਆਂ ਹੋਣ ਤਾਂ ਟਾਈ-ਬੈਲਟ ਵਾਲਾ ਕਿੱਸਾ ਹਲਕੀ ਜਿਹੀ ਖੁਸ਼ੀ ਚਿਹਰੇ ਤੇ ਝਲਕਾ ਜਾਂਦਾ ਹੈ।