ਸੱਤ ਬੈਂਡਾ ਵਾਲੀ ਕੁੜੀ (ਗੀਤ )

ਬਲਤੇਜ ਸੰਧੂ ਬੁਰਜ   

Email: baltejsingh01413@gmail.com
Cell: +91 94658 18158
Address: ਪਿੰਡ ਬੁਰਜ ਲੱਧਾ
ਬਠਿੰਡਾ India
ਬਲਤੇਜ ਸੰਧੂ ਬੁਰਜ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਖੇਤੀ ਵਿੱਚੋਂ ਪੱਲੇ ਪੈਂਦਾ ਕੱਖ ਨੀ ਬਥੇਰੇ ਅਸੀਂ ਹੱਥ ਪੈਰ ਮਾਰ ਲਏ
ਬਾਪੂ ਖੇਤਾ ਵਿੱਚ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁੰਦਾ ਮੈਂ ਦੇਖਿਆ
ਮਸਾ ਖਾਣ ਜੋਗੇ ਦਾਣੇ ਬਚਦੇ ਲਾਲਿਆ ਦੇ ਵਿਆਜ ਨੇ ਹੀ ਮਾਰ ਲਏ
ਮਾੜੇ ਘਰ ਦੇ ਹਾਲਾਤ ਬੇਬੇ ਪਾਟੀ ਚੁੰਨੀ ਨੂੰ ਹੀ ਤੋਪੇ ਲਾ ਲਾ ਵੇਖੀ ਡੰਗ ਸਾਰ ਦੀ।
ਮਹਿੰਗੀਆ ਰੇਹਾ ਸਪਰੇਹਾ ਨੇ ਈ ਜੱਟ ਖਾ ਲਿਆ
ਉੱਤੋ ਚੰਦਰੀ ਏ ਬੇਰੁਜ਼ਗਾਰੀ ਮਾਰ ਗੀ,,,,,

ਪਿਛਲੇ ਸਾਲ ਛੋਟੀ ਭੈਣ ਨੂੰ ਵਿਆਹਿਆ ਸੀ
ਕਿੱਲਾ ਪਿਆ ਸੀ ਨਿਆਈ ਵਾਲਾ ਵੇਚਣਾ
ਔਖ ਸੌਖ ਵਿੱਚ ਕਰਿਓ ਡਿਮਾਂਡਾ ਪੂਰੀਆ
ਵਿਚੋਲਾ ਆਖਦਾ ਜੇ ਚੰਗਾ ਘਰ ਬਾਰ ਦੇਖਣਾ
ਧੀਆਂ ਲਈ ਮਾਪਿਆਂ ਨੂੰ ਬਥੇਰਾ ਕੁੱਝ ਪੈਂਦਾ ਕਰਨਾ
ਨਹੀ ਤਾਂ ਰਹਿੰਦੀ ਏ ਤਾਹਨੇ ਦੁਨੀਆਂ ਇਹ ਮਾਰਦੀ।
ਚੰਦਰੀ ਏ ਬੇਰੁਜ਼ਗਾਰੀ ਮਾਰਗੀ,,,,

ਨੌਕਰੀ ਲਈ ਬੇਰੁਜ਼ਗਾਰਾ ਦੀਆਂ ਲੱਗੀਆਂ ਨੇ ਲੰਮੀਆ ਕਤਾਰਾ
ਕਿਤੇ ਮਿਲਦੀ ਨਾ ਨੌਕਰੀ ਮੈਂ ਸੜਕਾਂ ਦੀ ਧੂੜ ਬੜੀ ਫੱਕ ਲਈ
ਰਿਸ਼ਵਤ ਖੋਰੀ ਭ੍ਰਿਸ਼ਟਾਚਾਰੀ ਦਾ ਅੱਜ ਕੱਲ੍ਹ ਜੋਰ ਬੜਾ ਚੱਲਦਾ
ਮੈਂ ਸੁਣਿਆ ਨੌਕਰੀ ਤਾ ਪੈਸੇ ਵਾਲਿਆਂ ਨੇ ਰਾਖਵੀਂ  ਏ ਰੱਖ ਲਈ
ਪੜ ਲਿਖ ਕੇ ਜਵਾਨੀ ਫਿਰਦੀ ਏ ਸੜਕਾਂ ਤੇ ਟਾਈਮ ਗਾਲਦੀ।
ਚੰਦਰੀ ਏ ਬੇਰੁਜ਼ਗਾਰੀ ਮਾਰਗੀ,,,,,

ਸਬਰਾ ਦਾ ਟੁੱਟਾ ਬੰਨ ਕਾਲੇ ਅੰਗਰੇਜ ਦੇਸ਼ ਨੂੰ ਲਾਈ ਜਾਂਦੇ ਸੰਨ
ਕਿੱਲਾ ਇੱਕ ਅੌਖਾ ਸੌਖਾ ਵੇਚ ਬਾਪੂ ਬੜੇ ਔਖੇ ਡੰਗ ਸਾਰ ਲਏ
ਪੁੱਛ ਕੇ ਏਜੰਟਾਂ ਕੋਲੋ ਸੱਤ ਬੈਂਡਾ ਵਾਲੀ ਕੋਈ ਲੱਭ ਲੈਣੀ ਏ ਕੁੜੀ
ਘਰ ਦੇ ਹਾਲਾਤ ਕਰਨੇ ਸੁਖਾਲੈ ਬਾਪੂ ਜਾ ਕੇ ਮੁਲਖ ਬਾਹਰਲੇ
ਗੱਭਰੂ ਪੁੱਤਾ ਦਾ ਖੂਨ ਕਦੇ ਖਾਂਦਾ ਸੀ ਉਬਾਲੇ
ਸੰਧੂਆ ਬਠਿੰਡੇ ਵਾਲਿਆ ਛੋਟੀ ਜਿਹੀ ਸਰਿੰਜ ਠਾਰ ਗਈ।
ਮਹਿੰਗੀਆ ਰੇਹਾ ਸਪਰੇਹਾ ਨੇ ਈ ਜੱਟ ਖਾ ਲਿਆ
ਉੱਤੋ ਚੰਦਰੀ ਏ ਬੇਰੁਜ਼ਗਾਰੀ ਮਾਰਗੀ,,,,,,

samsun escort canakkale escort erzurum escort Isparta escort cesme escort duzce escort kusadasi escort osmaniye escort