ਕੰਮੀ (ਕਵਿਤਾ)

ਪਲਵਿੰਦਰ ਸੰਧੂ   

Email: sandhupalwinder08@gmail.com
Address: C-56/1, Sector 62
NOIDA India 201307
ਪਲਵਿੰਦਰ ਸੰਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਹੀਂ ਝੱਲ ਹੋਣੀ ਤੇਰੇ ਤੋਂ

ਕੋਲ਼ੇ ਹੋਈਆਂ ਅੱਖਾਂ ਦੀ ਤਾਬ

ਜਿਨ੍ਹਾਂ ਸੇਕੀ ਹੁੰਦੀ ਹੈ

ਸੈਂਕੜੇ ਸੁਪਨਿਆਂ ਦੀ ‘ਚਿਖਾ’

ਹਕੀਕਤੀ ਸਿਵਿਆਂ ਚ

 

ਬਿਆਈਆ ਪਾਟੇ ਹੱਥਾਂ ਦੀ ਮਹਿੰਦੀ

ਬੇਰੰਗੀ ਹੋ ਜਾਂਦੀ

ਸਰਦਾਰ ਦੇ ਘਰ ਦਾ ਗੰਦ ਹੂੰਝਦੀ

 

ਗੰਦਗੀ ਢੋਅਦੇ ਗੰਦੇ ਜਿਸਮ

ਧੋਤੇ ਲੋਕਾਂ ਦੀ ਮੈਲੀ ਨਜ਼ਰ ਨਾਲੋਂ

ਕਿਤੇ ਪਾਕ ਹੁੰਦੇ ਨੇ

 

ਸਾਲੀ ਕਮਜ਼ਾਤ ਦੀ ਬੋਲੀ

ਸਿੱਕਾ ਪਾਏ ਕੰਨਾਂ ਨੂੰ ਵੀ

ਚੀਰ ਜਾਂਦੀ ਗੋਲੀ ਨਾਲ

 

ਸਾਗ ਦੀ ਚੀਰਨੀ ਦਾ ਉਜਾੜਾ

ਸੱਧਰਾਂ ਦੇ ਚੀਰ ਹਰਨ ਨਾਲ

ਹੁੰਦਾ ਹੈ ਹਮੇਸ਼ਾ ਹੀ ਪੂਰਾ....

 

ਭੁਰਦੀਆਂ ਕੰਧਾਂ ਨੂੰ

ਹਿੰਮਤਾਂ ਦੀ ਤਲੀ ਦੇ ਕੇ

ਮਹਿਲਾਂ ਦੇ ਹਾਣ ਦਾ ਕਰਨਾ ਹੀ

ਅਸਲ ਸਿੱਦਕ ਹੁੰਦਾ ਹੈ

  

ਤੂੰ ਰਹਿਣ ਦੇ

ਮਾਰਕਸ ਦਾ ‘ਫਲਸਫਾ’

ਏਂਗਲਜ਼ ਦੀ ‘ਵਾਰਤਾ’

ਮਾਉ ਦਾ ‘ਸੰਘਰਸ਼’

ਲੈਨਿਨ ਦੀ ‘ਕ੍ਰਾਂਤੀ’

ਗੋਬਿੰਦ ਦੀ ‘ਬੁੱਕਲ’

 

ਬਸ ਤੂੰ ਲੜਨ ਦੇ

ਲੜ ਕੇ ਮਰਨ ਦੇ

ਉਂਝ ਵੀ ਕਿਹੜਾ ਜਿਉਂਦੇ ਨੇ

ਸਦੀਆਂ ਤੋਂ ਗੁਲਾਮ ਉਮਰਾਂ ਵਾਲੇ

    ‘ਕੰਮੀ’samsun escort canakkale escort erzurum escort Isparta escort cesme escort duzce escort kusadasi escort osmaniye escort