ਗਜ਼ਲ (ਗ਼ਜ਼ਲ )

ਸੁਖਮੋਹਨ ਸਿੰਘ ਸੁਖਮਨ   

Email: sukhms84@gmail.com
Cell: +91 98155 07414
Address: ਪਿੰਡ ਸੇਹ ਤਹਿਸੀਲ ਸਮਰਾਲਾ
ਲੁਧਿਆਣਾ India
ਸੁਖਮੋਹਨ ਸਿੰਘ ਸੁਖਮਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈ ਜਦੋਂ ਦਾ ਦਰਦ ਨੂੰ ਹੈ ਸੰਗ ਦੇਖਿਆ।      
ਦਰਅਸਲ ਦੁਨੀਆਂ ਦਾ ਅਸਲੀ ਰੰਗ ਦੇਖਿਆ।

ਵਹਿਮ ਸੀ ਦਿਲ ਨੂੰ ਕਿ ਨਈਂ ਟੁੱਟਦਾ ਕਦੇ।
ਟੁੱਟ ਗਿਆ ਜਦ "ਉਸਨੂੰ" ਗੈਰਾਂ ਸੰਗ ਦੇਖਿਆ

ਮੇਰੇ ਕਰੀਬਾਂ ਨੇ ਵੀ ਬੂਹੇ ਭੇਡ਼ ਲਏ ਸੀ।
ਦੇਣ ਦੀ ਥਾਂ ਉਹਨਾਂ ਤੋਂ ਜਦ ਮੰਗ ਦੇਖਿਆ।       

ਊਂਠਾਂ ਵਾਲ਼ੇ ਖ਼ੁਦ ਨੂੰ ਜੋ ਸੀ ਕਹਿ ਰਹੇ।
ਦਰ ਉਹਨਾਂ ਦਾ ਵੀ ਹੋਇਆ ਤੰਗ ਦੇਖਿਆ।

ਇਹਨਾਂ ਲਿਬਾਸਾਂ ਤੋਂ ਵੀ ਭਰੋਸਾ ਉਠ ਗਿਆ।
ਇੱਕ ਬਨਾਉਟੀ ਸਾਧ ਦਾ ਜਦ ਨੰਗ ਦੇਖਿਆ।

ਦਿੱਤੀ ਦਿਖਾਈ ਕਿਰਨ ਮੈਨੂੰ ਇਕ ਆਸ ਦੀ।
ਪੱਥਰ ਚੋਂ ਪੈਦਾ ਹੋਇਆ ਜਦ ਪਤੰਗ ਦੇਖਿਆ।

ਸਮਜ਼ ਆਈ ਖੇਡ ਜਦ ਸੁਖਮਨ ਰੱਬੀ ਖੇਡ ਦੀ।
ਕਾਇਨਾਤ ਦੇ ਹਰ ਕਣ 'ਚ ਉਹਦਾ ਰੰਗ ਦੇਖਿਆ।

samsun escort canakkale escort erzurum escort Isparta escort cesme escort duzce escort kusadasi escort osmaniye escort