ਕਿਸਾਨ ਦੇ ਬੋਲ (ਕਵਿਤਾ)

ਹਾਕਮ ਸਿੰਘ ਮੀਤ   

Email: hakimsingh100@gmail.com
Cell: +974,6625,7723
Address:
ਮੰਡੀ ਗੋਬਿੰਦਗਡ਼੍ਹ (India) Doha Qatar United Arab Emirates
ਹਾਕਮ ਸਿੰਘ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਾਨੂੰ  ਜਨਮ  ਦੇਣ   ਵਾਲਿਆਂ  ਰੱਬਾ ,,
ਜਰਾ  ਤੂੰ  ਸਾਡੇ  ਵੱਲ  ਕਰ  ਖਿਆਲ ।।

ਕੀ  ਹੋਇਆ  ਗੁਨਾਹ  ਸਾਥੋਂ  ਦੱਸਦੇ ,,
ਰਿਹਾ  ਸਾਡੀ  ਫਸਲਾਂ  ਨੂੰ  ਖਿਲਾਰ ।।

ਸਾਡੇ ਲਹੂ ਦੇ ਪਿਆਸੇ ਅੱਜ ਬਣ ਗਏ ,,
ਸਾਡੇ ਖੇਤਾਂ 'ਚੋ ਖਾਣ ਵਾਲੇ ਇਹ ਲੋਕ ।।

ਕੋਈ ਦਰਦ  ਵੰਡਾਉਣ ਬਹੁੜਿਆ ਨਾ ,,
ਜੋ ਲਵੇ ਆਰਡੀਨੈਂਸ ਆਫਤ ਨੂੰ ਰੋਕ ।।

ਅਸੀਂ ਮੰਗਦੇ ਹੱਕ ਡਾਂਗਾਂ ਵਰਸਾਉਂਦੇ ,,
ਸਾਡੇ ਹੱਕਾਂ  ਨੂੰ  ਸਵਾਦ  ਨਾਲ  ਖਾਣ ।।

ਸਾਡੇ ਲਹੂ  ਨਾਲ  ਹੋਲੀਆਂ  ਨੇ ਖੇਡਦੇ ,,
ਸਾਡੇ ਉੱਪਰ ਡਾਢਾ  ਜ਼ੁਲਮ ਕਮਾਉਣ ।।

ਚੀਕਾਂ ਮਾਰਦੇ ਜ਼ੁਬਾਨ  ਬੰਦ  ਹੋ ਗਈ ,,
ਸਰਕਾਰ  ਦੇ  ਕੰਨੀ  ਸਰਕੀ  ਨਾ  ਜੂੰ ।।

ਜਿਨਾਂ  ਨੂੰ  ਅੰਨ  ਦਾਤਾ   ਕਹਿੰਦੇ  ਸੀ ,,
ਆਰਡੀਨੈਂਸ  ਲਾਕੇ ਮਾਰ ਦਿੱਤੇ ਨੇ ਤੂੰ ।।

ਵੇਖਲੇ ਰੋੜਾ ਤੇ  ਕਿਵੇਂ  ਨੇ  ਕੁਰਲਾਉਂਦੇ ,,
ਜਿਵੇਂ  ਪੈਰਾਂ  ਥੱਲੇ  ਮਧੋਲੇ  ਹੋਏ  ਫੁੱਲ ।।

ਰੱਬਾ  ਕਿਉਂ  ਨੀ  ਤੂੰ  ਮੁਆਫ  ਕਰਦਾ ,,
ਕਿਹੜੀ  ਹੋ  ਗਈ  ਵੱਡੀ  ਸਾਥੋਂ  ਭੁੱਲ ।।

ਹਾਕਮ ਮੀਤ ਕਿਉ ਸਾਨੂੰ ਜਨਮ ਦਿੱਤਾ ,,
ਜੇ  ਸਾਡੇ  ਤੇ  ਕਹਿਰ ਕਮਾਉਂਣਾ  ਸੀ ।।

ਸਾਨੂੰ ਰੰਗਲੀ ਦੁਨੀਆਂ ਤੇ ਨਾ ਭੇਜਦਾ ,, 
ਆਪਣਿਆਂ ਨੇ ਕਹਿਰ ਕਮਾਉਂਣਾ ਸੀ ।।


samsun escort canakkale escort erzurum escort Isparta escort cesme escort duzce escort kusadasi escort osmaniye escort