ਤੁਰ ਜਾ ਵੇ ਪਰਦੇਸ (ਗੀਤ )

ਵਿਵੇਕ    

Email: vivekkot13@gmail.com
Address: ਕੋਟ ਈਸੇ ਖਾਂ
ਮੋਗਾ India
ਵਿਵੇਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤੁਰ ਜਾ ਵੇ ਤੁਰ ਜਾ ਤੂੰ  ਪਰਦੇਸ ।
ਏ ਨਾ ਰਿਹਾ ਤੇਰੇ ਸੁਪਨਿਆਂ ਦਾ ਦੇਸ।।

ਮਰ ਮਰ ਕੀਤੀਆਂ ਪੜਾਈਆਂ 
ਡਿਗਰੀਆਂ ਕਿਸੇ ਕੰਮ ਨਾ ਆਈਆਂ
ਨਿੱਤ ਪੈਂਦਾ ਏ ਘਰ ਚ ਕਲੇਸ਼।
ਤੁਰ ਜਾ ਵੇ        ।।

ਕੱਢੇ ਜਲੂਸ ਲਾਏ ਕਈ ਧਰਨੇ
ਕੀਤੀ ਹੜਤਾਲ ਪਾਕੇ ਪਏ ਜਰਨੇ
ਬੋਲੀ ਸਰਕਾਰ ਸੁਣੇ ਨਾ ਸੰਦੇਸ਼ ।
ਤੁਰ ਜਾ ਵੇ      ।।

ਨੌਕਰੀ ਲਈ ਜੋ ਕਰਦੇ ਸਾੜੇ
ਬੇਰੋਜ਼ਗਾਰ ਸਭ ਜੇਲਾਂ ਚ ਤਾੜੇ 
ਖਾਣ ਨੂੰ ਸੁੱਕੀ ਰੋਟੀ ਸੌਣ ਲਈ ਖੇਸ।
ਤੁਰ ਜਾ ਵੇ।         ।।

ਧਰਮ ਦੇ ਨਾਂ ਤੇ ਅੱਗਾਂ ਲਾਉਂਦੇ 
ਨਸ਼ੇ ਵਿਕਾਉਂਦੇ ਰਾਜ ਚਲਾਉਂਦੇ 
ਲੀਡਰ ਬਦਲ ਬਦਲ ਕੇ ਭੇਸ।
ਤੁਰ ਜਾ ਵੇ         ।।

ਵਪਾਰ ਨੂੰ ਟੈਕਸ ਨੇ ਮਾਰਿਆ 
ਕਰਜੇ ਨੇ ਖੇਤੀ ਨੂੰ ਲਤਾੜਿਆ 
ਰਿਹਾ ਨਾ ਵਿਵੇਕ ਜੀਣ ਦਾ ਉਦੇਸ਼ ।
ਤੁਰ ਜਾ ਵੇ       ।।


samsun escort canakkale escort erzurum escort Isparta escort cesme escort duzce escort kusadasi escort osmaniye escort