ਵਿਪਸਾ ਇੰਕ ਦੀ ਸਤੰਬਰ ਮਹੀਨੇ ਦੀ ਜ਼ੂਮ ਮੀਟਿੰਗ (ਖ਼ਬਰਸਾਰ)


ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੀ ਸਤੰਬਰ ਮਹੀਨੇ ਦੀ ਮਾਸਿਕ ਸਾਹਿਤਕ ਬੈਠਕ ਆਪੋ ਆਪਣੇ ਘਰਾਂ'ਚ ਬਹਿ ਕੇ ਸਿਰੇ ਚੜ੍ਹੀ। ਸੁਰਿੰਦਰ ਸੀਰਤ ਨੇ ਸ਼ਾਮਿਲ ਹੋ ਰਹੇ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ ਅਤੇ ਅਜੋਕੇ ਕਾਲ ਵਿਚ ਕੋਰੋਨਾ ਦੀ ਮਹਾਂ ਮਾਰੀ ਪ੍ਰਤੀ ਦੁਖਾਂਤ ਪ੍ਰਗਟ ਕੀਤਾ। ਸੀਰਤ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਸਕੂਲ ਆਫ ਅਧਿਅਨ ਵਿਭਾਗ ਦੇ ਮੁਖੀ ਡਾ. ਦਰਿਆ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦੇ ਹਜ਼ਾਰਾਂ ਚਾਹੁਣ ਵਾਲਿਆਂ ਲਈ ਆਪ ਇਕ ਸਦੀਵੀ ਘਾਟ ਦਾ ਖ਼ਲਾਅ ਪੈਦਾ ਕਰ ਗਏ ਹਨ ਜਿਨ੍ਹਾਂ ਵਿਚ ਮੈਂ, ਜ਼ਾਤੀ ਤੌਰ ਤੇ ਇਕ ਵੱਡੀ ਮਹਿਰੂਮੀਅਤ ਦਾ ਸ਼ਿਕਾਰ ਹਾਂ। ਉਹਨਾਂ ਨਾਲ ਬਿਤਾਏ ਪਲ ਮੇਰੀ ਸਾਹਿਤਕ ਅਭਿਵਿਅਕਤੀ ਦਾ ਵੱਡਾ ਸਰਮਾਇਆ ਹਨ।ਵਾਹਿਗੁਰੂ ਉਹਨਾਂ ਦੀ ਦਰਿਆ ਵਾਂਗ ਵਹਿੰਦੀ ਆਤਮਾ ਨੂੰ ਚਰਣਨਿਵਾਸ ਅਤੇ ਪਰਿਵਾਰ ਨੂੰ ਉਹਨਾਂ ਦਾ ਸਦੀਵੀ ਵਿਛੋੜਾ ਸਹਿਣ ਦਾ ਬਲ ਬਖ਼ਸ਼ਣ। ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੇ ਸਾਰੇ ਲੇਖਕਾਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਅਰਪਨ ਕੀਤੀ ਗਈ।

ਬੈਠਕ ਦੇ ਅਗਲੇ ਚਰਣ ਵਿਚ ਸੁਰਿੰਦਰ ਸੀਰਤ ਨੇ ਗੁਲਸ਼ਨ ਦਿਆਲ ਦੀ ਗ਼ੈਰਮੌਜੂਦਗੀ ਵਿਚ, ਰਸਮ ਅਨੁਸਾਰ ਅਗਸਤ ਮਹੀਨੇ ਦੀ ਸਾਹਿਤਕ ਰਿਪੋਰਟ ਪੜ੍ਹੀ ਅਤੇ ਤਾਰਾ ਸਾਗਰ ਨੇ ਵਿਪਸਾ ਦੇ ਐਕਟਿਵ ਮੈਂਬਰਾਂ ਦੀ ਐਕਾਉਂਟ ਸੂਚੀ ਅਨੁਸਾਰ ਜਾਣਕਾਰੀ ਦਿੱਤੀ।
ਇਸ ਬੈਠਕ ਵਿਚ ਰੱਖੇ ਗਏ ਏਜੰਡੇ ਅਨੁਸਾਰ, ਅਗਲੀ ਕੜੀ ਵਿਚ ਜੰਮੂ-ਕਸ਼ਮੀਰ ਦਿਆਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਵਿੱਚੋਂ ਪੰਜਾਬੀ ਭਾਸ਼ਾ ਨੂੰ ਪੜ੍ਹਾਏ ਜਾਣ ਵਾਲੀਆਂ ਭਾਸ਼ਾਵਾਂ ਦੀ ਸੂਚੀ ਵਿਚ ਨਾ ਰੱਖ ਕੇ, ਕੇਂਦਰੀ ਕੈਬਨਿਟ ਦੇ ਬਿੱਲ ਪਾਸ ਕੀਤੇ ਜਾਣ ਦੇ ਵਿਰੋਧ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਜਾਣ ਲੈਣਾ ਜ਼ਰੂਰੀ ਹੈ ਕਿ ਇਸ ਸੂਚੀ ਅਨੁਸਾਰ ਕਸ਼ਮੀਰੀਆਂ ਲਈ 'ਕਸ਼ਮੀਰੀ', ਡੋਗਰਿਆਂ ਲਈ 'ਡੋਗਰੀ', ਸਰਕਾਰੀ ਭਾਸ਼ਾ 'ਉਰਦੂ', ਕੇਂਦਰੀ ਭਾਸ਼ਾ, 'ਹਿੰਦੀ' ਅਤੇ ਅੰਤਰ-ਰਾਸ਼ਟਰੀ ਭਾਸ਼ਾ, 'ਅੰਗਰੇਜ਼ੀ' ਪੜ੍ਹਾਈਆਂ ਜਾਣਗੀਆਂ।ਭਾਰਤ ਸਰਕਾਰ ਨੇ ਪੰਜਾਬੀਆਂ ਦੀ ਭਾਸ਼ਾ ਨੂੰ ਸਿੱਖਾਂ ਦੀ ਬੋਲੀ ਕਰਾਰ ਦਿੱਤਾ ਹੈ ਅਤੇ ਜੰਮੂ-ਕਸ਼ਮੀਰ ਦੀ ਸਿੱਖ ਸੰਖਿਆ ਅਨੁਸਾਰ ਵੀ ਇਸ ਨੂੰ ਕੋਈ ਮਹੱਤਤਾ ਨਹੀਂ ਦਿੱਤੀ ਗਈ।ਪੰਜਾਬੀ ਭਾਸ਼ਾ ਨੂੰ, ਜੰਮੂ-ਕਸ਼ਮੀਰ ਵਿਚ ਸਿੱਖ ਰਾਜ ਤੋਂ ਹੁਣ ਤੱਕ ਵਿਦਿਅਕ ਭਾਸ਼ਾ ਹੋਣ ਦਾ ਮਾਣ ਪ੍ਰਾਪਤ ਰਿਹਾ ਹੈ।ਇਸ ਸਬੰਧੀ ਵਿਪਸਾ ਦੇ ਆਰਗ਼ੇਨਾਇਜ਼ਰ ਸੁਖਵਿੰਦਰ ਕੰਬੋਜ ਵਲੋਂ ਤਿਆਰ ਕੀਤਾ ਜਾ ਰਿਹਾ ਮੈਮੋਰੰਡਮ ਛੇਤੀ ਹੀ ਪੰਜਾਬੀ ਬੋਲਣ ਵਾਲਿਆਂ ਅਤੇ  ਇਸ ਨਾਲ ਜੁੜੇ ਸਾਰੇ ਅਦਾਰਿਆਂ ਤੱਕ ਪੁਹੰਚਾਇਆ ਜਾਵੇਗਾ। ਇਸੇ ਵਿਸ਼ੇਸ਼ ਵਿਸ਼ੇ ਨੂੰ ਨਵੰਬਰ ਮਹੀਨੇ ਵਿਚ ਕਰਾਈ ਜਾ ਰਹੀ ਸਾਲਾਨਾ ਕਾਨਫ਼ਰੰਸ ਦੇ ਕੇਂਦਰੀ ਥੀਮ ਵਜੋਂ ਰੱਖਿਆ ਜਾਏਗਾ।
ਸਾਹਿਤਕ ਬੈਠਕ ਦੀ ਸੰਚਾਲਨਾ ਕਰਦੇ ਹੋਏ ਜਗਜੀਤ ਨੌਸ਼ਹਿਰਵੀ ਨੇ ਪਾਕਿਸਤਾਨੀ ਸ਼ਾਇਰਾਂ ਦੇ ਸ਼ਿਅਰ ਪੜ੍ਹਦਿਆਂ ਇਕ ਰੌਚਿਕਤਾ ਭਰਪੂਰ ਕਾਰਵਾਈ ਦਾ ਸਿਲਸਿਲਾ ਜਾਰੀ ਰਖਿਆ।ਮੁਹਿੰਦਰ ਸਿੰਘ ਸੰਘੇੜਾ ਨੇ ਸ਼ਾਇਰੀ ਦਾ ਆਰੰਭ ਇਕ ਸੱਜਰੀ ਕਵਿਤਾ ਨਾਲ ਕੀਤਾ ਅਤੇ ਦੂਜੇ ਦੌਰ ਵਿਚ ਵੀ ਇਕ ਹੋਰ ਕਵਿਤਾ ਕੋਰੋਨਾ ਦੁਖਾਂਤ ਸੰਬੰਧੀ  ਸੁਣਾਈ।ਇਸ ਵਾਰ ਚਰਨਜੀਤ ਸਿੰਘ ਪੰਨੂ ਨੇ ਦੋ ਕਵਿਤਾਵਾਂ ਦਾ ਪਾਠ ਕੀਤਾ ਜਿੰਨ੍ਹਾਂ ਵਿਚ ਅਜੋਕੇ ਕਾਲ ਦਾ ਗਹਿਰਾ ਸੰਤਾਪ ਪ੍ਰਗਟਾਇਆ ਗਿਆ ਅਤੇ ਖ਼ੂਬ ਦਾਦ ਵਸੂਲ ਕੀਤੀ। ਅਮਰਜੀਤ ਪੰਨੂ ਨੇ ਇਕ ਅਧੂਰੀ ਕਵਿਤਾ ਕਹੀ ਜਿਸ ਰਾਹੀਂ ਉਹ ਕੈਲੀਫੋਰਨੀਆਂ ਦੀਆਂ ਪਹਾੜੀਆਂ ਤੇ ਭਿਆਨਕ ਅੱਗ ਦੇ, ਉਸ ਰਾਹੀਂ ਫੈਲੇ ਧੂੰਏਂ ਦੇ ਅਸਰ ਅਧੀਨ ਭਾਵਪੂਰਵਕ-ਚੇਤਨਾ ਪ੍ਰਗਟਾਈ।ਆਪ ਅਗਲੀ ਜ਼ੂੰਮ ਬੈਠਕ ਵਿਚ ਇਸ ਨੂੰ ਪੂਰਨ ਰੂਪ ਵਿਚ ਪੜ੍ਹਨਗੇ।ਤਾਰਾ ਸਾਗਰ ਨੇ ਦੋ ਕਵਿਤਾਵਾਂ ਸੁਣਾਈਆਂ। 'ਜੰਗਲ ਵਿਚ ਪੰਛੀਆਂ ਨੇ ਸ਼ੋਰ ਜਿਹਾ ਪਾਇਆ ਹੈ' ਅਤੇ 'ਥਰ ਥਰ ਕੰਬਣ ਪਿੰਡ ਮੇਰੇ ਦੀਆਂ ਜੂਹਾਂ ਵੇ ' ਜਿੰਨ੍ਹਾਂ ਨੂੰ ਭਰਪੂਰ ਤਾੜੀਆਂ ਨਾਲ ਪਸੰਦ ਕੀਤਾ ਗਿਆ।ਸੁਖਵਿੰਦਰ ਕੰਬੋਜ ਵਲੋਂ ਇਕ ਲਿਖੀ ਜਾ ਰਹੀ ਨਵੀਂ ਕਵਿਤਾ ਦੇ ਮੁਖੜੇ ਨੂੰ ਪ੍ਰਸਤੁਤ ਕੀਤਾ ਗਿਆ ਜਿਸ ਨੂੰ ਅਗਲੀ ਬੈਠਕ ਵਿਚ ਪੜ੍ਹੇ ਜਾਣ ਮਗਰੋਂ ਸਾਂਝਾ ਕਰਾਂਗੇ।ਬੀਬੀ ਸੁਰਜੀਤ ਕੌਰ ਨੇ ਕੁਝ ਸ਼ਿਅਰ ਅਤੇ ਸਮਕਾਲ ਨੂੰ ਸੰਬੋਧਿਤ ਗੰਭੀਰ ਕਵਿਤਾ ਸੁਣਾਕੇ ਆਪਣੀ ਕਾਵਿ-ਪ੍ਰੋੜਤਾ ਦਾ ਪਰਮਾਣ ਦਿੱਤਾ।ਕੈਨੇਡਾ ਤੋਂ ਵਿਸ਼ੇਸ਼ ਮਹਿਮਾਨ, ਸੁਰਿੰਦਰ ਗੀਤ ਜੀ ਨੇ ਤਿੰਨ ਕਵਿਤਾਵਾਂ ਸੁਣਾਈਆਂ, ਜਿੰਨ੍ਹਾਂ ਰਾਹੀਂ ਆਪ ਦੀ ਕਾਵਿ-ਰਚਨਾਵਲੀ ਦੀ ਸੰਜੀਦਗੀ ਅਤੇ ਸੂਖਮ-ਸੂਝ ਦੀ ਪ੍ਰਕਿਰਿਆ ਨੂੰ ਦਰਸਾਇਆ ਗਿਆ ਹੈ।  ਆਪਦੀਆਂ ਕਵਿਤਾਵਾਂ–ਗ਼ਜ਼ਲਾਂ ਨੂੰ ਅਜੋਕੇ ਪੰਜਾਬੀ ਸਾਹਿਤ ਵਿਚ ਬੜੀ ਉਤਸੁਕਤਾ ਨਾਲ ਪੜ੍ਹਿਆ- ਪਰਖਿਆ ਜਾ ਰਿਹਾ ਹੈ। ਕਵਿਤਾ-ਪਾਠ ਦੇ ਅਗਲੇ ਚਰਣ ਵਿਚ ਲਾਜ ਨੀਲਮ ਸੈਣੀ ਨੇ 'ਲੋਕ ਤੰਤਰ ਦੀ ਪਰਿਭਾਸ਼ਾ' ਅਤੇ 'ਹੱਥ ਵਿਚ ਕਾਨੀ' ਰਾਹੀਂ ਸ਼ੁੱਧ ਪੰਜਾਬੀ ਭਾਸ਼ਾ ਨੂੰ ਲਿਖਣ ਪ੍ਰਤੀ ਅਜੋਕੇ ਕਲਮਕਾਰਾਂ ਨੂੰ ਜਾਗ੍ਰਿਤ ਕਰਨ ਦੀ ਚੇਸ਼ਠਾ ਪ੍ਰਗਟਾਈ।ਡਾ ਧੁੱਗਾ ਜੀ ਨੇ ਪਹਿਲੇ ਤਾਂ ਪੰਜਾਬੀ ਭਾਸ਼ਾ ਦੇ ਸੰਕਟ ਦੌਰ ਪ੍ਰਤੀ ਚਿੰਤਾ ਪ੍ਰਗਟਾਈ ਅਤੇ ਫਿਰ ਆਪਣੇ ਸੁਝਾ ਵੀ ਦਿੱਤੇ ਜਿੰਨ੍ਹਾਂ ਅਨੁਸਾਰ ਕਿਸੇ ਵੀ ਬੋਲੀ ਨੂੰ ਜੇ ਆਪਣੇ ਘਰੋਂ ਹੀ ਬਾਹਰ ਕੱਢ ਦਿੱਤਾ ਜਾਏ ਤਾਂ ਉਹ ਹੌਲੀ ਹੌਲੀ ਸਾਥੋਂ ਦ੍ਰੂਰ ਹੁੰਦੀ ਜਾਏਗੀ। ਜਿਵੇਂ ਸੰਸਕ੍ਰਿਤ  ਜਾਂ ਲੈਟਿਨ ਜਿਹੀਆਂ ਭਾਸ਼ਾਵਾਂ ਅਜੋਕੇ ਦੌਰ ਵਿਚ ਅਲੋਪ ਹੁੰਦੀਆਂ ਜਾ ਰਹੀਆਂ ਹਨ। ਮਗਰੋਂ ਆਪ ਨੇ ਇਕ ਖ਼ੂਬ ਗ਼ਜ਼ਲ ਨਾਲ ਸਮਾਂ ਬੰਨ੍ਹਿਆ।ਜਗਜੀਤ ਅਤੇ ਸੁਰਿੰਦਰ ਸੀਰਤ ਵੀ ਰਚਨਾਵਾਂ ਪੜ੍ਹਨ ਵਿਚ ਪਿੱਛੇ ਨਹੀਂ ਰਹੇ। ਅੰਤ ਵਿਚ ਬੀਬੀ ਸੁਰਜੀਤ ਕੌਰ ਨੇ ਇਸ ਬੈਠਕ ਪ੍ਰਤੀ ਵਿਚਾਰ ਪ੍ਰਗਟ ਕਰਦਿਆਂ ਵਿਪਸਾ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਜਿੰਨਾਂ ਦੀਆਂ ਸਰਗਰਮੀਆਂ ਦੁਆਰਾ ਅਜੋਕੇ ਕਾਲ ਵਿਚ ਵੀ ਸਾਹਿਤਕ ਬੈਠਕਾਂ ਦਾ ਦੌਰ ਨਿਰੰਤਰ ਚਲ ਰਿਹਾ ਹੈ। ਆਪ ਨੇ ਜਗਜੀਤ ਨੌਸ਼ਹਿਰਵੀ ਦੇ ਸਾਹਿਤਕ ਦੌਰ ਦੇ ਸੰਚਾਲਿਨ ਪ੍ਰਤੀ ਉਹਨਾਂ ਨੂੰ ਇਕ ਗੰਭੀਰ, ਸੁਹਿਰਦ, ਸੂਝਵਾਨ ਅਤੇ ਮਿੱਠਬੋਲੜੇ ਲੇਖਕ ਵਜੋਂ ਨਮਨ ਕੀਤਾ।    

ਸੁਰਿੰਦਰ ਸੀਰਤ

samsun escort canakkale escort erzurum escort Isparta escort cesme escort duzce escort kusadasi escort osmaniye escort