ਕਵੀ ਦਰਬਾਰ ਅਤੇ ਪੰਜਾਬੀ ਅਕਾਡਮੀ ਦਿੱਲੀ ਦੀ ਸਿਆਸਤ (ਲੇਖ )

ਮਿੱਤਰ ਸੈਨ ਮੀਤ   

Email: mittersainmeet@hotmail.com
Phone: +91 161 2407444
Cell: +91 98556 31777
Address: 297, ਗਲੀ ਨੰ. 5, ਉਪਕਾਰ ਨਗਰ ਸਿਵਲ ਨਾਈਨਜ਼, ਲੁਧਿਆਣਾ
India
ਮਿੱਤਰ ਸੈਨ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦਿੱਲੀ ਸਰਕਾਰ ਵੱਲੋਂ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਵਿਕਾਸ ਲਈ ਵੱਖ-ਵੱਖ ਅਕਾਦਮੀਆਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਉੱਪਰ ਹਰ ਸਾਲ ਕਰੋੜਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ। ਆਜ਼ਾਦੀ ਤੇ ਗਣਤੰਤਰ ਦਿਵਸ ਮੌਕੇ ਅਕਾਦਮੀਆਂ ਵੱਲੋਂ ਕਵੀ ਦਰਬਾਰ ਕਰਵਾਏ ਜਾਂਦੇ ਹਨ। ਪੰਜਾਬੀ ਅਕਾਦਮੀ ਵੱਲੋਂ ਹਰ ਸਮਾਗਮ ਲਈ ਕਰੀਬ 25 ਕਵੀ ਨਿਮੰਤ੍ਰਿਤ ਕੀਤੇ ਜਾਂਦੇ ਹਨ। ਪੰਜਾਬੀ ਅਕਾਦਮੀ ਦਿੱਲੀ ਦੇ ਪ੍ਰਬੰਧਕਾਂ ਵੱਲੋਂ ਇਨ੍ਹਾਂ ਸਮਾਗਮਾਂ ਲਈ ਭਾਈ-ਭਤੀਜਾਵਾਦ ਨੂੰ ਤਰਜੀਹ ਦਿੰਦੇ ਹੋਏ ਹਰ ਵਾਰ ਗਿਣਤੀ ਦੇ ਕੁਝ ਚੋਣਵੇਂ ਕਵੀਆਂ ਨੂੰ ਹੀ ਕਵਿਤਾ ਪਾਠ ਲਈ ਬੁਲਾਇਆ ਜਾਂਦਾ ਹੈ। ਸਾਹਿਤਕਾਰਾਂ ਵਿਚ ਅਕਾਦਮੀ ਦੇ ਇਸ ਪੱਖਪਾਤੀ ਰਵੱਈਏ ਲਈ ਡਾਢਾ ਰੋਸ ਹੈ।
ਸੱਚ ਜਾਨਣ ਲਈ ਅਕਾਦਮੀ ਦੇ ਲੋਕ ਸੂਚਨਾ ਅਧਿਕਾਰੀ ਨੂੰ 12 ਅਪ੍ਰੈਲ 2014 ਨੂੰ ਅਰਜ਼ੀ ਦਿੱਤੀ ਗਈ। ਹਕੀਕਤ ਜ਼ਾਹਿਰ ਹੋਣ ਦੇ ਡਰ ਤੋਂ ਅਕਾਦਮੀ ਵੱਲੋਂ ਸੂਚਨਾ ਨੂੰ ਛੁਪਾਏ ਜਾਣ ਦਾ ਯਤਨ ਕੀਤਾ ਗਿਆ। ਇਹ ਸੂਚਨਾ 30 ਦਿਨਾਂ ਅੰਦਰ ਉਪਲੱਬਧ ਕਰਵਾਈ ਜਾਣੀ ਸੀ। ਜਦੋਂ 28 ਮਈ ਤਕ ਸੂਚਨਾ ਦੀ ਉੱਘ-ਸੁੱਘ ਨਾ ਮਿਲੀ ਤਾਂ ਸੈਂਟਰਲ ਇਨਫਰਮੇਸ਼ਨ ਕਮਿਸ਼ਨ ਕੋਲ ਅਪੀਲ ਕੀਤੀ ਗਈ। ਅਪੀਲ ਦਾਇਰ ਹੋਣ 'ਤੇ ਹਰਕਤ 'ਚ ਆਈ ਅਕਾਦਮੀ ਵੱਲੋਂ ਪਿਛਲੀ ਤਰੀਕ 'ਚ ਚਿੱਠੀ ਜਾਰੀ ਕਰ ਕੇ ਕੁਝ ਸੂਚਨਾ ਭੇਜੀ ਗਈ।
ਅਕਾਦਮੀ ਪਾਸੋਂ ਸੂਚਨਾ ਮੰਗੀ ਗਈ ਸੀ ਕਿ 1 ਜਨਵਰੀ 2000 ਤੋਂ 1 ਜਨਵਰੀ 2014 ਤਕ ਜਿਨ੍ਹਾਂ ਕਵੀਆਂ ਨੂੰ ਆਜ਼ਾਦੀ ਤੇ ਗਣਤੰਤਰ ਦਿਵਸ ਮੌਕੇ ਕਵਿਤਾ ਪਾਠ ਲਈ ਨਿਮੰਤ੍ਰਿਤ ਕੀਤਾ ਗਿਆ ਸੀ, ਉਨ੍ਹਾਂ ਦੇ ਨਾਂ ਤੇ ਪਤੇ ਮੁਹੱਈਆ ਕਰਵਾਏ ਜਾਣ। ਅਕਾਦਮੀ ਵੱਲੋਂ ਲਿਖਿਆ ਗਿਆ ਕਿ 2009 ਤੋਂ ਪਹਿਲਾ ਰਿਕਾਰਡ ਅਕਾਦਮੀ ਕੋਲ ਉਪਲੱਬਧ ਨਹੀਂ ਹੈ ਅਤੇ ਸਾਲ 2009 ਤੋਂ 2014 ਤਕ ਦੇ ਸਮਾਗਮਾਂ 'ਚ ਬੁਲਾਏ ਗਏ ਕਵੀਆਂ ਦੀ ਸੂਚੀ ਹੀ ਉਪਲਬਧ ਕਰਵਾਈ ਗਈ। ਜ਼ਿਕਰਯੋਗ ਹੈ ਕਿ ਅਕਾਦਮੀ ਵੱਲੋਂ ਕੇਵਲ ਗਣਤੰਤਰ ਦਿਵਸ ਮੌਕੇ ਬੁਲਾਏ ਗਏ ਕਵੀਆਂ ਬਾਰੇ ਹੀ ਸੂਚਨਾ ਮੁਹੱਈਆ ਕਰਵਾਈ ਗਈ। ਬਾਕੀ ਸੂਚਨਾ ਛੁਪਾ ਲਈ ਗਈ।
ਸਮਾਗਮਾਂ 'ਚ ਬੁਲਾਏ ਗਏ ਕਵੀਆਂ ਨੂੰ ਦਿੱਤੇ ਗਏ ਟੀਏ-ਡੀਏ ਤੇ ਆਨਰੇਰੀਅਮ ਬਾਰੇ ਸਵਾਲ ਦੇ ਜਵਾਬ 'ਚ ਅਕਾਦਮੀ ਵੱਲੋਂ ਦੱਸਿਆ ਗਿਆ ਕਿ ਗਣਤੰਤਰ ਦਿਵਸ 2000 ਤਕ ਆਮੰਤ੍ਰਿਤ ਕਵੀਆਂ ਨੂੰ 2000+500 ਰੁਪਏ, ਗਣਤੰਤਰ ਦਿਵਸ 2002 ਤਕ 2500+500 ਰੁਪਏ, ਗਣਤੰਤਰ ਦਿਵਸ 2008 ਤਕ 4000+500 ਰੁਪਏ, ਗਣਤੰਤਰ ਦਿਵਸ 2010 ਤੋਂ ਕਵੀਆਂ ਨੂੰ 5000+500 ਰੁਪਏ ਅਦਾ ਕੀਤੇ ਜਾਂਦੇ ਹਨ ਅਤੇ ਦਿੱਲੀ ਤੋਂ ਬਾਹਰਲੇ ਹਰ ਕਵੀ ਨੂੰ ਇਸ ਰਕਮ ਦੇ ਨਾਲ ਪਹਿਲੇ ਦਰਜੇ ਦਾ ਕਿਰਾਇਆ ਵੀ ਦਿੱਤਾ ਜਾਂਦਾ ਹੈ।
ਸਾਹਿਤ ਅਕਾਦਮੀ ਵੱਲੋਂ ਸਨਮਾਨਿਤ ਕੀਤੇ ਜਾ ਚੁੱਕੇ ਕਵੀ, ਜੋ ਇਨ੍ਹਾਂ ਸਮਾਗਮਾਂ ਵਿਚ ਬੁਲਾਏ ਗਏ ਸਨ, ਦੇ ਨਾਵਾਂ ਤੇ ਪਤਿਆਂ ਬਾਰੇ ਮੰਗੀ ਗਈ ਜਾਣਕਾਰੀ ਦਾ ਜਵਾਬ ਮਿਲਿਆ ਕਿ 'ਇਹ ਰਿਕਾਰਡ ਅਕਾਦਮੀ ਕੋਲ ਉਪਲਬਧ ਨਹੀਂ ਹੈ।' ਪੰਜਾਬ ਸਰਕਾਰ ਪਾਸੋਂ ਸ਼੍ਰੋਮਣੀ ਕਵੀ ਜਾਂ ਸ਼੍ਰੋਮਣੀ ਸਾਹਿਤਕਾਰ ਸਨਮਾਨ ਪ੍ਰਾਪਤ ਕਰ ਚੁੱਕੇ ਉਹ ਕਵੀ, ਜੋ ਇਨ੍ਹਾਂ ਸਮਾਗਮਾਂ 'ਚ ਬੁਲਾਏ ਗਏ ਸਨ, ਬਾਰੇ ਪੁੱਛੇ ਜਾਣ 'ਤੇ ਅਕਾਦਮੀ ਵੱਲੋਂ ਜਵਾਬ ਦਿੱਤਾ ਗਿਆ ਕਿ ਉਸ ਕੋਲ ਇਹ ਰਿਕਾਰਡ ਵੀ ਉਪਲਬਧ ਨਹੀਂ ਹੈ। ਇਨ੍ਹਾਂ ਸਮਾਗਮਾਂ 'ਚ ਕਵੀਆਂ ਨੂੰ ਸੱਦੇ ਜਾਣ ਲਈ ਅਕਾਦਮੀ ਵੱਲੋਂ ਤੈਅ ਨਿਯਮਾਂ ਤੇ ਦਿਸ਼ਾ-ਨਿਰਦੇਸ਼ਾਂ ਦੀ ਕਾਪੀ ਮੰਗੇ ਜਾਣ 'ਤੇ ਜਵਾਬ ਮਿਲਿਆ ਕਿ ਹਰ ਸਾਲ ਕਵੀ ਦਰਬਾਰ ਤੋਂ ਪਹਿਲਾਂ ਅਕਾਦਮੀ ਦੀ ਗਵਰਨਿੰਗ ਬਾਡੀ ਵੱਲੋਂ ਨਿਯੁਕਤ 'ਸੱਭਿਆਚਾਰਕ ਕਮੇਟੀ ਤੇ ਸਬ ਕਮੇਟੀ ਵੱਲੋਂ ਕਵੀਆਂ ਦੀ ਚੋਣ ਕੀਤੀ ਜਾਂਦੀ ਹੈ। ਅਕਾਦਮੀ ਦਿੱਲੀ ਸਰਕਾਰ ਦੀ ਇਕ ਸੰਸਥਾ ਹੈ ਅਤੇ ਅਜਿਹੀ ਸੰਸਥਾ ਨੂੰ ਖ਼ਰਚੇ ਦਾ ਪੂਰਾ ਹਿਸਾਬ ਰੱਖਣਾ ਪੈਂਦਾ ਹੈ। ਜੇ ਅਕਾਦਮੀ ਦੀ ਨੀਅਤ ਸਾਫ਼ ਹੁੰਦੀ ਤਾਂ ਕਵੀਆਂ ਨੂੰ ਦਿੱਤੇ ਗਏ ਆਨਰੇਰੀਅਮ ਆਦਿ ਦੇ ਵਾਊਚਰਾਂ ਦੀ ਪੜਤਾਲ ਕਰ ਕੇ ਸੂਚਨਾ ਮੁਹੱਈਆ ਕਰਵਾਈ ਜਾ ਸਕਦੀ ਸੀ। ਸਪਸ਼ਟ ਹੈ ਕਿ ਅਕਾਦਮੀ ਨੇ ਜਾਣ-ਬੁੱਝ ਕੇ ਇੰਜ ਨਹੀਂ ਕੀਤਾ।
ਸੈਂਟਰਲ ਕਮਿਸ਼ਨ ਕੋਲ ਵੀ ਅਕਾਦਮੀ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਉਸ ਕੋਲ ਰਿਕਾਰਡ ਉਪਲਬਧ ਨਹੀਂ ਹੈ। ਦਰਖ਼ਾਸਤ ਕਰਤਾ ਦੀਆਂ ਦਲੀਲਾਂ ਪ੍ਰਵਾਨ ਕਰਦੇ ਹੋਏ ਸੈਂਟਰਲ ਕਮਿਸ਼ਨ ਵੱਲੋਂ ਅਪੀਲ ਮਨਜ਼ੂਰ ਕੀਤੀ ਗਈ ਤੇ ਅਕਾਦਮੀ ਨੂੰ ਹੁਕਮ ਦਿੱਤਾ ਗਿਆ ਕਿ ਉਹ ਮੰਗੀ ਗਈ ਸੂਚਨਾ ਉਪਲਬਧ ਕਰਵਾਏ। ਕਮਿਸ਼ਨ ਦੇ ਹੁਕਮਾਂ 'ਤੇ ਅਕਾਦਮੀ ਵੱਲੋਂ 16 ਜਨਵਰੀ 2015 ਦੇ ਆਪਣੇ ਪੱਤਰ ਰਾਹੀਂ ਉਕਤ ਸਮਾਗਮਾਂ 'ਤੇ ਬੁਲਾਏ ਗਏ ਕਵੀਆਂ ਦੀ ਸੂਚੀ ਭੇਜੀ ਗਈ। ਅਕਾਦਮੀ ਨੇ ਨਿਰਪੱਖਤਾ ਤੇ ਅਸੂਲਾਂ ਨੂੰ ਛਿੱਕੇ ਟੰਗ ਕੇ ਆਪਣੇ ਚਹੇਤੇ ਤੇ ਗਿਣਤੀ ਦੇ ਕਵੀਆਂ ਨੂੰ ਕਿਸ ਤਰ੍ਹਾਂ ਪ੍ਰਕਾਸ਼ 'ਚ ਲਿਆਂਦਾ ਅਤੇ ਨੋਟਾਂ ਦੇ ਗੱਫੇ ਦਿੱਤੇ ਇਹ ਇਸ ਜਾਣਕਾਰੀ ਤੋਂ ਸਾਫ਼ ਹੋ ਜਾਂਦਾ ਹੈ ਕਿ ਆਜ਼ਾਦੀ ਦਿਵਸ 2000 ਤੋਂ ਗਣਤੰਤਰ ਦਿਵਸ 2014 ਤਕ ਆਜ਼ਾਦੀ ਦਿਵਸ ਦੇ 14 ਤੇ ਗਣਤੰਤਰ ਦਿਵਸ ਦੇ 15 ਸਮਾਗਮਾਂ ਸਮੇਤ ਕੁੱਲ 29 ਸਮਾਗਮ ਹੋਏ। ਇਨ੍ਹਾਂ 29 ਸਮਾਗਮਾਂ ਵਿਚ ਸਾਰਣੀ ਵਿਚ ਲਿਖੇ ਕਵੀਆਂ ਨੇ ਸ਼ਿਰਕਤ ਕੀਤੀ।

ਸਾਰਣੀ


 ਇਹ ਉਹ ਕਵੀ ਸਨ ਜੋ ਘੱਟੋ ਘੱਟ ਛੇ ਜਾਂ ਇਸ ਤੋਂ ਵੱਧ ਵਾਰ ਸਮਾਗਮਾਂ 'ਚ ਹਿੱਸਾ ਲੈਣ ਲਈ ਸੱਦੇ ਗਏ।
ਪੰਜ ਸਮਾਗਮਾਂ ਵਿਚ ਹਿੱਸਾ ਲੈਣ ਵਾਲੇ ਕਵੀਆਂ 'ਚ ਜੋਗਾ ਸਿੰਘ ਜਗਿਆਸੂ, ਡਾ. ਪਾਲ ਕੌਰ, ਹਰਭਜਨ ਸਿੰਘ ਰਤਨ, ਰੁਬੀਨਾ ਸ਼ਬਨਮ, ਬੂਟਾ ਸਿੰਘ ਚੌਹਾਨ ਅਤੇ ਬਲਵਿੰਦਰ ਸੰਧੂ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਗੁਰਮਿੰਦਰ ਸਿੱਧ ੂ, ਸਤੀਸ਼ ਗੁਲਾਟੀ, ਹਰਭਜਨ ਹਲਵਾਰਵੀ, ਗੁਰਤੇਜ ਕੋਹਾਰਵਾਲਾ, ਕੁਲਜੀਤ ਕੌਰ ਗ਼ਜ਼ਲ, ਰਣਜੀਤ ਮਾਧੋਪੁਰੀ, ਪਰਮਵੀਰ ਤੇ ਬਲਵੀਰ ਮਾਧੋਪੁਰੀ ਨੇ ਚਾਰ ਸਮਾਗਮਾਂ 'ਚ ਸ਼ਿਕਰਤ ਕੀਤੀ। ਇਸੇ ਤਰ੍ਹਾਂ ਪ੍ਰੋ. ਅਜੀਤ ਸਿੰਘ, ਡਾ. ਜਗਤਾਰ, ਚੰਨਣ ਨਨਕਾਣਵੀ, ਡਾ. ਕਰਨਜੀਤ ਸਿੰਘ, ਰਜਿੰਦਰ ਸਿੰਘ ਜੋਸ਼, ਆਰਐੱਲ ਪਰਦੀਪ, ਨੀਰੂ ਅਸੀਮ, ਦਵਿੰਦਰ ਦਿਲਰੂਪ, ਸੀ. ਮਾਰਕੰਡਾ ਤੇ ਕਵਿੰਦਰ ਚਾਂਦ ਨੇ ਤਿੰਨ ਕਵੀ ਦਰਬਾਰਾਂ 'ਚ ਹਿੱਸਾ ਲਿਆ।
ਦੋ ਸਮਾਗਮਾਂ ਲਈ ਬੁਲਾਏ ਗਏ ਕਵੀਆਂ ਵਿਚ ਸੁਖਵਿੰਦਰ ਰਾਮਪੁਰੀ, ਐੱਸ ਤਰਸੇਮ, ਸੁਰਜੀਤ ਮਰਜਾਰਾ, ਜਸਵੰਤ ਦੀਦ, ਅਜਮੇਰ ਗਿੱਲ, ਸੰਤੋਖ ਸਿੰਘ ਸਫ਼ਰੀ, ਹਰਭਜਨ ਸਿੰਘ ਕਮਲ, ਦਰਸ਼ਨ ਖਟਕੜ, ਮਨਜੀਤ ਟਿਵਾਣਾ, ਰਮੇਸ਼ ਕੁਮਾਰ, ਸੁਹਿੰਦਰਬੀਰ, ਚਮਨ ਹਰਗੋਬਿੰਦਪੁਰੀ, ਨਿਰਮਲ ਸਿੰਘ ਰਾਏਪੁਰੀ, ਸ਼੍ਰੀਮਤੀ ਸੁਖਦੀਪ, ਲੋਕ ਨਾਥ, ਸਵਰਨਜੀਤ ਸਵੀ, ਜਗਜੀਤ ਕੌਰ ਭੋਲੀ, ਡਾ. ਰਵਿੰਦਰ, ਰਮਨਦੀਪ, ਫ਼ਰਤੂਲ ਚੰਦ ਫ਼ੱਕਰ, ਸੁਰਜੀਤ ਸਿੰਘ ਰਾਹੀ, ਤਰਸੇਮ ਬਰਨਾਲਾ, ਨੀਤੂ ਅਰੋੜਾ, ਜਸਲੀਨ ਕੌਰ ਤੇ ਜਗਵਿੰਦਰ ਜੋਧਾ ਸ਼ਾਮਲ ਸਨ।
ਉਹ ਕਵੀ, ਜਿਨ੍ਹਾਂ ਨੂੰ ਉਕਤ ਅਰਸੇ ਦੌਰਾਨ ਸਿਰਫ਼ ਇਕ ਸਮਾਗਮ ਲਈ ਬੁਲਾਇਆ ਗਿਆ, ਉਨ੍ਹਾਂ ਵਿਚ ਸ਼੍ਰੀ ਰਾਮ ਅਰਸ਼, ਗੁਰਦਿਆਲ ਸਿੰਘ ਆਰਿਫ਼, ਅਵਤਾਰ ਸੰਧੂ, ਇੰਦਰਜੀਤ ਹਸਨਪੁਰੀ, ਪ੍ਰੀਤਮ ਸਿੰਘ ਰਾਹੀ, ਮਹਿੰਦਰ ਸਾਗਰ, ਕੁਲਦੀਪ ਕਲਪਨਾ, ਰਜਿੰਦਰ ਜੀਤ, ਜਗਜੀਤ ਸਿੰਘ ਨਾਜ਼ੁਕ, ਰਮਾਨੰਦ ਸਾਗਰ, ਅਜੀਤ ਪਾਲ ਸਿੰਘ, ਸੁਖਵੰਤ, ਬਲਦੇਵ ਸਿੰਘ, ਭਗਤ ਰਾਮ ਸ਼ਰਮਾ, ਰਜਿੰਦਰ ਸਿੰਘ, ਇੰਦਰਜੀਤ ਕੌਰ, ਅਜੀਤ ਦਿਓਲ, ਅਵਤਾਰ ਐੱਨ ਗਿੱਲ, ਕੀਰਤ ਸਿੰਘ, ਕੁਲਵੰਤ ਰਫ਼ੀਕ, ਅਮਰਜੀਤ ਕੌਰ, ਰਾਮ ਲਾਲ ਪ੍ਰੇਮੀ, ਕੁਲਵਿੰਦਰ ਕੁੱਲਾ, ਤਜਿੰਦਰ ਮਾਰਕੰਡਾ, ਕਰਮਜੀਤ ਸਿੰਘ ਨੂਰ, ਉਸ਼ਮਾ, ਹਰੀ ਸਿੰਘ ਮੋਹੀ, ਹਰਭਜਨ ਸਿੰਘ ਮਾਂਗਟ, ਪ੍ਰੀਤਮ ਸੰਧੂ, ਦੀਦਾਰ ਪੰਡੋਰਵੀ, ਅਮਰ ਜੋਤੀ, ਦਵਿੰਦਰ ਦਿਲਰੂਪ, ਕਮਲ ਨੇਤਰ, ਗੁਰਦੀਪ ਗਿੱਲ, ਰਛਪਾਲ ਸਿੰਘ, ਐੱਚਐੱਸ ਨਿਰਦੋਸ਼, ਇਰਸ਼ਾਦ ਕਮਲ, ਰਛਪਾਲ ਸਿੰਘ ਪਾਲ, ਸੁਰਿੰਦਰਪ੍ਰੀਤ ਘਣੀਆ, ਤਾਰਨ ਗੁਜਰਾਲ, ਮੋਹਨ ਤਿਆਗੀ, ਗੁਰਸੇਵਕ ਲੰਬੀ, ਹਰਪ੍ਰੀਤ ਕੌਰ, ਗਗਨਦੀਪ ਸ਼ਰਮਾ, ਦਵਿੰਦਰ ਕੌਰ, ਸੁਹਿੰਦਰਬੀਰ, ਡਾ. ਸਵਰਾਜਬੀਰ ਸ਼ਾਮਲ ਹਨ।
ਅਕਾਦਮੀ ਵੱਲੋਂ ਮੁਹੱਈਆ ਕਰਵਾਈ ਜਾਣਕਾਰੀ ਤੋਂ ਇਲਾਵਾ ਜਿਨ੍ਹਾਂ ਦੀ ਉਪਲਬਧਤਾ ਤੋਂ ਇਨਕਾਰ ਕੀਤਾ ਗਿਆ ਹੈ ਉਸ ਬਾਰੇ ਉੱਭਰ ਕੇ ਸਾਹਮਣੇ ਆਈਆਂ ਅਹਿਮ ਗੱਲਾਂ ਇਹ ਹਨ ਕਿ ਸਾਹਿਤ ਅਕਾਦਮੀ ਦਿੱਲੀ ਵੱਲੋਂ ਲਗਪਗ ਹਰ ਸਾਲ ਇਕ ਕਿਤਾਬਚਾ ਛਾਪਿਆ ਜਾਂਦਾ ਹੈ, ਜਿਸ ਵਿਚ ਹਰ ਭਾਸ਼ਾ ਦੇ ਲੇਖਕ, ਪੁਸਤਕ ਤੇ ਇਨਾਮ ਦੇ ਵਰ੍ਹੇ ਦਾ ਜ਼ਿਕਰ ਹੁੰਦਾ ਹੈ। ਕੀ ਪੰਜਾਬੀ ਅਕਾਦਮੀ ਦਿੱਲੀ ਦੇ ਪ੍ਰਬੰਧਕਾਂ ਨੂੰ ਛਪਦੇ ਇਸ ਕਿਤਾਬਚੇ ਬਾਰੇ ਸੂਚਨਾ ਹੀ ਨਹੀਂ? ਜੇ ਨਹੀਂ, ਤਾਂ ਕੀ ਅਜਿਹੇ ਪ੍ਰਬੰਧਕ ਅਕਾਦਮੀ ਦੇ ਅਹੁਦੇ 'ਤੇ ਬਿਰਾਜਮਾਨ ਰਹਿਣ ਦੇ ਹੱਕਦਾਰ ਹਨ? ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਸਾਹਿਤਕਾਰ ਜਾਂ ਸ਼੍ਰੋਮਣੀ ਕਵੀ ਦੇ ਪੁਰਸਕਾਰ ਨਾਲ ਸਨਮਾਨਿਤ ਸਾਹਿਤਕਾਰਾਂ ਦੀ ਸੂਚੀ ਭਾਸ਼ਾ ਵਿਭਾਗ ਪੰਜਾਬ ਕੋਲ ਉਪਲਬਧ ਹੈ, ਜੋ ਪੰਜਾਬੀ ਅਕਾਦਮੀ ਦਿੱਲੀ ਦੇ ਅਹੁਦੇਦਾਰ ਅਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ। ਕੀ ਅਕਾਦਮੀ ਦੇ ਪ੍ਰਬੰਧਕਾਂ ਨੂੰ ਇਸ ਬਾਰੇ ਪਤਾ ਨਹੀਂ ਜਾਂ ਉਹ ਜਾਣਕਾਰੀ ਦੇਣੀ ਹੀ ਨਹੀਂ ਚਾਹੁੰਦੇ? ਸਾਹਿਤ ਅਕਾਦਮੀ ਦੇ ਕਿਤਾਬਚੇ ਅਨੁਸਾਰ ਡਾ. ਜਸਵੰਤ ਸਿੰਘ ਨੇਕੀ ਨੂੰ ਸਾਲ 1979, ਡਾ. ਮਨਜੀਤ ਟਿਵਾਣਾ ਨੂੰ 1990, ਡਾ. ਜਗਤਾਰ ਨੂੰ 1995 ਅਤੇ ਜਸਵੰਤ ਦੀਦ ਨੂੰ 2007 ਵਿਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਕਰੀਬ 15 ਸਾਲ ਲੰਬੇ ਸਮੇਂ ਦੌਰਾਨ ਇਨ੍ਹਾਂ 'ਸਾਹਿਤ ਅਕਾਦਮੀ ਪੁਰਸਕਾਰ' ਨਾਲ ਸਨਮਾਨਿਤ ਕਵੀਆਂ ਨੂੰ ਕ੍ਰਮਵਾਰ ਸਿਫ਼ਰ, 2, 3 ਅਤੇ 2 ਵਾਰ ਕਵਿਤਾ ਪਾਠ ਲਈ ਬੁਲਾਇਆ ਗਿਆ। ਜਸਵੰਤ ਦੀਦ ਨੂੰ ਸਾਲ 2000 ਵਿਚ ਦੋ ਵਾਰ ਬੁਲਾਇਆ ਗਿਆ ਪਰ ਪੁਰਸਕਾਰ ਪ੍ਰਾਪਤ ਹੋਣ ਤੋਂ ਬਾਅਦ ਇਕ ਵਾਰ ਵੀ ਨਹੀਂ ਬੁਲਾਇਆ ਗਿਆ। ਸ਼੍ਰੋਮਣੀ ਸਾਹਿਤਕਾਰਾਂ ਨਾਲ ਇਹ ਪੱਖਪਾਤ ਕਿਉਂ?
ਡਾ. ਜਗਤਾਰ ਪੰਜਾਬੀ ਦੇ ਸਿਰਮੌਰ ਕਵੀਆਂ 'ਚੋਂ ਇਕ ਸਨ। ਉਨ੍ਹਾਂ ਨੂੰ ਸਿਰਫ਼ ਤਿੰਨ ਵਾਰ ਹੀ ਪੰਜਾਬੀ ਕਵਿਤਾ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਦਿੱਤਾ ਗਿਆ। ਹਰਿਆਣੇ ਦੇ ਦੋ ਮਰਹੂਮ ਕਵੀ ਹਰਭਜਨ ਕੋਮਲ ਤੇ ਹਰਭਜਨ ਰੇਨੂੰ ਪੰਜਾਬੀ ਕਵਿਤਾ 'ਚ ਉੱਚਾ ਸਥਾਨ ਰੱਖਦੇ ਹਨ। ਉਨ੍ਹਾਂ ਦੇ ਜੀਵਨ ਕਾਲ ਦੌਰਾਨ ਇਕ ਵਾਰ ਵੀ ਕਿਸੇ ਸਮਾਗਮ 'ਚ ਸ਼ਾਮਲ ਹੋਣ ਦਾ ਮੌਕਾ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਹਰਭਜਨ ਸਿੰਘ ਹੁੰਦਲ, ਮਹਿੰਦਰ ਸਾਥੀ ਤੇ ਦੇਵ ਦਰਦ ਉਹ ਨਾਂ ਹਨ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬੀ ਦੇ ਪ੍ਰਬੁੱਧ ਕਵੀ ਮੰਨੇ ਜਾਂਦੇ ਹਨ। ਇਨ੍ਹਾਂ ਕਵੀਆਂ ਨੂੰ ਵੀ 2014 ਤਕ ਅਣਡਿੱਠ ਕੀਤਾ ਗਿਆ।
ਇਸ ਤੋਂ ਇਲਾਵਾ ਸੈਂਟਰਲ ਇਨਫਰਮੇਸ਼ਨ ਕਮਿਸ਼ਨ ਦੇ ਹੁਕਮ ਦੇ ਬਾਵਜੂਦ ਪੰਜਾਬੀ ਅਕਾਦਮੀ ਵੱਲੋਂ ਕੁਝ ਮਹੱਤਵਪੂਰਨ ਸੂਚਨਾ ਛੁਪਾ ਲਈ ਗਈ। ਕਵੀਆਂ ਨੂੰ 'ਫਸਟ ਕਲਾਸ' ਦਾ ਕਿਰਾਇਆ ਦਿੱਤੇ ਜਾਣ ਦਾ ਜ਼ਿਕਰ ਤਾਂ ਕੀਤਾ ਗਿਆ ਪਰ ਹਰ ਕਵੀ ਨੂੰ ਕਿੰਨੀ-ਕਿੰਨੀ ਰਕਮ ਦਿੱਤੀ ਗਈ, ਇਹ ਗੱਲ ਛੁਪਾਈ ਗਈ। ਅਕਾਦਮੀ ਵੱਲੋਂ ਇਹ ਜ਼ਿਕਰ ਤਾਂ ਕੀਤਾ ਗਿਆ ਕਿ ਸਮਾਗਮਾਂ 'ਤੇ ਬੁਲਾਏ ਜਾਣ ਵਾਲੇ ਕਵੀਆਂ ਦਾ ਫ਼ੈਸਲਾ ਅਕਾਦਮੀ ਦੀ ਗਵਰਨਿੰਗ ਬਾਡੀ ਵੱਲੋਂ ਨਿਯੁਕਤ ਕਲਚਰਲ ਸਬ-ਕਮੇਟੀ ਕਰਦੀ ਹੈ ਪਰ ਗਵਰਨਿੰਗ ਬਾਡੀ ਦੇ ਮੈਂਬਰ ਕੌਣ ਹਨ ਤੇ ਕਲਚਰਲ ਸਬ-ਕਮੇਟੀ ਦੇ ਕੌਣ, ਇਹ ਸੂਚਨਾ ਛੁਪਾ ਲਈ ਗਈ।
ਸਾਨੂੰ ਪਤਾ ਹੈ ਕਿ ਸਮਾਗਮਾਂ 'ਚ ਸ਼ਾਮਿਲ ਹੋਣ ਵਾਲੇ ਇੱਕੋ ਸ਼ਹਿਰ ਦੇ ਬਹੁਤੇ ਕਵੀ ਅਕਸਰ ਜੋੜੀਆਂ ਜਾਂ ਤਿੱਕੜੀਆਂ ਬਣਾ ਕੇ ਇੱਕੋ ਕਾਰ 'ਚ ਦਿੱਲੀ ਜਾਂਦੇ ਹਨ ਪਰ ਅਕਾਦਮੀ ਕੋਲੋਂ ਕਿਰਾਇਆ ਵੱਖਰੀ-ਵੱਖਰੀ ਕਾਰ ਦਾ ਵਸੂਲਦੇ ਹਨ। ਦੂਰ ਸ਼ਹਿਰਾਂ ਤੋਂ ਆਉਣ ਵਾਲੇ ਕਵੀਆਂ ਨੂੰ ਵੀ ਕਿਰਾਏ ਵਜੋਂ ਮੋਟੀ ਰਕਮ ਮਿਲਦੀ ਹੈ। ਸੰਨ 2014 ਵਿਚ ਇਹ ਰੇਟ 9 ਰੁਪਏ ਪ੍ਰਤੀ ਕਿਲੋਮੀਟਰ ਸੀ। ਹਰ ਕਵੀ ਨੂੰ ਦਿੱਤੇ ਗਏ ਕਿਰਾਏ ਦੀ ਰਕਮ ਦੀ ਸੂਚਨਾ ਛੁਪਾਉਣ ਦਾ ਕਾਰਨ ਅਕਾਦਮੀ ਵੱਲੋਂ ਕਿਰਾਇਆ ਦੇਣ 'ਚ ਵਰਤੀ ਦਰਿਆਦਿਲੀ ਤਾਂ ਨਹੀਂ?
ਕੁਝ ਚੁਣਵੇਂ ਕਵੀਆਂ ਨੂੰ ਅਕਾਦਮੀ ਵੱਲੋਂ ਵਾਰ-ਵਾਰ ਕਿਉਂ ਬੁਲਾਇਆ ਜਾ ਰਿਹਾ ਹੈ? ਕਈ ਅਜਿਹੇ ਕਵੀਆਂ ਨੂੰ ਵੀਹ ਤੋਂ ਵੱਧ ਵਾਰ ਕਵਿਤਾ ਪਾਠ ਲਈ ਬੁਲਾਇਆ ਗਿਆ ਜਿਨ੍ਹਾਂ ਦਾ ਨਾਂ ਕਵੀਆਂ ਦੀ ਲਿਸਟ 'ਚ ਹਜਾਰਵੇਂ ਨੰਬਰ 'ਤੇ ਵੀ ਨਹੀਂ ਆਉਂਦਾ। ਇਨ੍ਹਾਂ ਵਿਅਕਤੀਆਂ ਉੱਪਰ ਅਕਾਦਮੀ ਦੀ ਮਿਹਰਬਾਨੀ ਦਾ ਕੀ ਕਾਰਨ?  ਦੁੱਖ ਦੀ ਗੱਲ ਇਹ ਵੀ ਹੈ ਕਿ ਲੇਖਕ ਜਥੇਬੰਦੀਆਂ, ਜਿਵੇਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਕੇਂਦਰੀ ਪੰਜਾਬੀ ਲੇਖਕ ਸਭਾ ਨੇ ਵੀ ਕਦੇ ਇਸ ਮੁੱਦੇ ਨੂੰ ਨਹੀਂ ਉਠਾਇਆ। ਕੀ ਇਸ ਦਾ ਕਾਰਨ ਇਨ੍ਹਾਂ ਸੰਸਥਾਵਾਂ ਦੇ ਅਹੁਦੇਦਾਰਾਂ ਦਾ ਨਿੱਜੀ ਸੁਆਰਥ ਹੈ? ਜਾਂ ਇਹ ਕਾਰਨ ਹੈ ਕਿ ਇਨ੍ਹਾਂ ਸੰਸਥਾਵਾਂ ਦੇ ਬਹੁਤੇ ਅਹੁਦੇਦਾਰ ਜਾਂ ਉਨ੍ਹਾਂ ਦੇ ਭਾਈ-ਭਤੀਜੇ ਪਹਿਲਾਂ ਹੀ ਇਨ੍ਹਾਂ ਸਮਾਗਮਾਂ 'ਚ ਵਾਰ-ਵਾਰ ਬੁਲਾਏ ਜਾ ਰਹੇ ਹਨ ਤੇ ਉਨ੍ਹਾਂ ਨੂੰ ਅਕਾਦਮੀ ਵਿਰੁੱਧ ਬੋਲਣ 'ਤੇ ਸ਼ਰਮ ਮਹਿਸੂਸ ਹੁੰਦੀ ਹੋਵੇ।
ਸਾਡੀ ਦਿੱਲੀ ਸਰਕਾਰ ਤੋਂ ਮੰਗ ਹੈ ਕਿ ਉਹ ਪੰਜਾਬੀ ਅਕਾਦਮੀ ਦਿੱਲੀ ਦੇ ਇਸ ਪੱਖਪਾਤੀ ਰਵੱਈਏ ਦੀ ਗਹਿਰਾਈ ਨਾਲ ਜਾਂਚ ਕਰਵਾਏ ਅਤੇ ਜਾਂਚ 'ਚ ਕਸੂਰਵਾਰ ਪਾਏ ਜਾਣ ਵਾਲੇ ਅਹੁਦੇਦਾਰਾਂ ਤੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰੇ। ਅਗਲੇ ਸਮਾਗਮਾਂ 'ਚ ਹੋਰ ਪ੍ਰਮੁੱਖ ਕਵੀਆਂ ਨੂੰ ਪੰਜਾਬੀ ਕਵਿਤਾ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਦਿੱਤਾ ਜਾਵੇ।

samsun escort canakkale escort erzurum escort Isparta escort cesme escort duzce escort kusadasi escort osmaniye escort