ਕਵਿਤਾਵਾਂ

  •    ਬੇਟੀ ਬਚਾਓ ਬੇਟੀ ਪੜਾਉ / ਬੂਟਾ ਗੁਲਾਮੀ ਵਾਲਾ (ਕਵਿਤਾ)
  •    ਗ਼ਜ਼ਲ / ਸੁਰਜੀਤ ਸਿੰਘ ਕਾਉਂਕੇ (ਗ਼ਜ਼ਲ )
  •    ਰਾਤ ਦਾ ਸਫਰ / ਗੁਰਪ੍ਰੀਤ ਕੌਰ ਗੈਦੂ (ਕਵਿਤਾ)
  •    ਤੇਰਾ ਸ਼ੁਕਰ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
  •    ਸ਼ਬਦਾਂ ਦਾ ਵਰਦਾਨ / ਵਿਵੇਕ (ਕਵਿਤਾ)
  •    ਨਾ ਮਹਿਰਮ ਸਕੇਂ ਪਛਾਣ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਗ਼ਜ਼ਲ / ਬਲਜਿੰਦਰ ਸਿੰਘ (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਦੋਹੇ / ਮਹਿੰਦਰ ਮਾਨ (ਕਵਿਤਾ)
  •    ਲਲਕਾਰ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਮੈਂ ਆਸਿਫਾ,ਮਨੀਸ਼ਾ ਬੋਲਦੀ ਹਾਂ / ਬਲਤੇਜ ਸੰਧੂ ਬੁਰਜ (ਕਵਿਤਾ)
  •    ਅੰਨਦਾਤਾ / ਕੁਲਤਾਰ ਸਿੰਘ (ਕਵਿਤਾ)
  •    ਗ਼ਜ਼ਲ / ਕੁਲਦੀਪ ਚਿਰਾਗ਼ (ਗ਼ਜ਼ਲ )
  •    ਦੀਵਾਲੀ / ਬੂਟਾ ਗੁਲਾਮੀ ਵਾਲਾ (ਗੀਤ )
  •    ਸ਼ਹੀਦ ਊਧਮ ਸਿੰਘ / ਅਮਰਿੰਦਰ ਕੰਗ (ਕਵਿਤਾ)
  •    ਮੈਂ ਅੱਜ ਦੀ ਨਾਰੀ / ਜਸਕਰਨ ਲੰਡੇ (ਗੀਤ )
  • ਸਬਕ (ਬਾਲ ਕਹਾਣੀ) (ਕਹਾਣੀ)

    ਓਮਕਾਰ ਸੂਦ   

    Email: omkarsood4@gmail.com
    Cell: +91 96540 36080
    Address: 2467,ਐੱਸ.ਜੀ.ਐੱਮ.-ਨਗਰ
    ਫ਼ਰੀਦਾਬਾਦ Haryana India 121001
    ਓਮਕਾਰ ਸੂਦ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਦੀਵਾਲੀ ਵਾਲੇ ਦਿਨ ਦੁਪਹਿਰੇ ਹੀ ਮਹਿੰਦਰ ਕੋਠੇ ਉੱਤੇ ਚੜ ਕੇ ਪਟਾਕੇ ਚਲਾ ਰਿਹਾ ਸੀ।ਉਸ ਦੀ ਮਾਂ ਨੇ ਉਸ ਨੂੰ ਰੋਕਿਆ ਵੀ ਸੀ, “ਪੁੱਤ ਪਟਾਕੇ ਰਾਤੀਂ ਚਲਾਵੀਂ।”………ਪਰ ਉਹ ਮਾਂ ਤੋਂ ਅੱਖ ਬਚਾ ਕੇ ਕੋਠੇ ‘ਤੇ ਜਾ ਚੜ੍ਹਿਆ ਸੀ ਤੇ ਰਾਤ ਦੀ ਬਜਾਏ ਦਿਨੇ ਹੀ ਦੀਵਾਲੀ ਮਨਾਉਣ ਲੱਗ ਪਿਆ ਸੀ।
                         ਉਹ ਮੁੱਛਲ ਦੀ ਹੱਟੀ ਤੋਂ ਲਾਲ ਬੰਬਾਂ ਦੇ ਦੋ ਪੈਕਟ ਖਰੀਦ ਲਿਆਇਆ ਸੀ।ਹੁਣ ਕੋਠੇ ਚੜ੍ਹ ਕੇ ਮਜ਼ੇ ਨਾਲ ਚਲਾ ਰਿਹਾ ਸੀ।ਮਾਚਸ ਉਹ ਥੱਲਿਓਂ ਰਸੋਈ ਵਿੱਚੋਂ ਉਠਾ ਲਿਆਇਆ ਸੀ। ਬੰਬ ਚਲਾਉਂਦਿਆਂ ਮਾਚਸ ਖਾਲੀ ਹੋ ਗਈ।ਉਹ ਥੱਲਿਓਂ ਮਾਂ ਤੋਂ ਚੋਰੀ ਇੱਕ ਹੋਰ ਤੀਲਾਂ ਦੀ ਡੱਬੀ ਚੁੱਕ ਲਿਆਇਆ।ਜਿਹੜੀ ਡੱਬੀ ਖਾਲੀ ਹੋ ਗਈ ਸੀ ਉਸ ਵਿੱਚ ਉਸ ਨੇ ਲਾਲ ਬੰਬ ਫਸਾ ਕੇ ਚਲਾਇਆ।ਤੀਲਾਂ ਦੀ ਡੱਬੀ ਤੂੰਬਾ-ਤੂੰਬਾ ਹੋ ਕੇ ਖਿੱਲਰ ਗਈ।ਉਸ ਨੂੰ ਟੁੱਟੀ ਡੱਬੀ ਵੇਖ ਕੇ ਬੜਾ ਸਵਾਦ ਜਿਹਾ ਆਇਆ।ਫਿਰ ਉਸ ਇੱਲਤੀ ਨੇ ਇੱਕ ਲਾਲ ਬੰਬ ਹੱਥ ‘ਚ ਫੜ ਕੇ ਚਲਾਇਆ।ਬੰਬ ਬੇ-ਸ਼ੱਕ ਛੋਟਾ ਸੀ ਪਰ ਉਸ ਦੇ ਹੱਥ ਨੂੰ ਸੇਕ ਤਾਂ ਲੱਗ ਹੀ ਗਿਆ ਸੀ।ਉਸ ਨੇ ਕੋਈ ਪ੍ਰਵਾਹ ਨਾ ਕੀਤੀ।ਸਗੋਂ ਹੱਥ ‘ਚ ਫੜ ਕੇ ਕਈ ਬੰਬ ਹੋਰ ਚਲਾ ਦਿੱਤੇ।ਕਦੇ ਉਹ ਹੱਥ ‘ਚ ਫੜਿਆ ਬੰਬ ਸੁਲਘਦਾ ਹੀ ਛੱਤ ਤੋਂ ਥੱਲੇ ਸੁੱਟ ਦਿੰਦਾ।ਬਾਹਰ ਵੀਹੀ ਵਿੱਚ ਉਹ ਕਿਸੇ ਦੇ ਸਿਰ ‘ਤੇ ਡਿੱਗੇ ਜਾਂ ਕਿਸੇ ਦੇ ਗਲਮੇ ਵਿੱਚ ਪਵੇ,ਉਸ ਨੂੰ ਕੋਈ ਪ੍ਰਵਾਹ ਨਹੀਂ ਸੀ।ੳਹ ਤਾਂ ਇਲਤਾਂ ਕਰ ਕਰ ਕੇ ਭਰਪੂਰ ਮਜ਼ਾ ਲੈ ਰਿਹਾ ਸੀ।ਨਵੀਂ ਤੋਂ ਨਵੀਂ ਹੋਰ ਇਲਤ ਸੋਚ ਰਿਹਾ ਸੀ।
                         ਅਚਾਨਕ ਬਦਰੀ ਦੀ ਨਿਗਾਹ ਬਾਥਰੂਮ ਦੀ ਛੱਤ ‘ਤੇ ਪਏ ਟੀਨ ਦੇ ਡੱਬੇ ‘ਤੇ ਪਈ।ਇਹ ਮੋਬਾਇਲ ਵਾਲਾ ਟੀਨ ਦਾ ਖਾਲੀ ਡਿੱਬਾ ਸੀ।ਉਸ ਦਾ ਅੱਧ-ਵੱਢਿਆ ਮੂੰਹ ਬਘਿਆੜ ਵਾਂਗ ਜਾਪਦਾ ਸੀ।ਮਹਿੰਦਰ ਤੁਰੰਤ ਜਾ ਕੇ ਡੱਬਾ ਚੁੱਕ ਲਿਆਇਆ।ਉਸ ਨੇ ਡੱਬੇ ਥੱਲੇ ਰੱਖ ਕੇ ਇੱਕ ਲਾਲ ਬੰਬ ਚਲਾਇਆ।ਪਟਾਕੇ ਨਾਲ ਡੱਬਾ ਗਿੱਠ ਕੁ ਉੱਚਾ ਬੁੜ੍ਹਕਿਆ ਪਰ ਮਹਿੰਦਰ ਨੂੰ ਮਜ਼ਾ ਜਿਹਾ ਨਹੀਂ ਆਇਆ।ਉਹ ਟੀਨ ਦੇ ਡੱਬੇ ਨੂੰ ਤੀਲਾਂ ਦੀ ਡੱਬੀ ਵਾਂਗ ਖਿਲਰਿਆ ਹੋਇਆ ਵੇਖਣਾ ਚਾਹੁੰਦਾ ਸੀ।ਉਸ ਨੇ ਸੋਚਿਆ ਕਿ ਡੱਬੇ ਵਿੱਚ ਰੱਖ ਕੇ ਕੋਈ ਵੱਡਾ ਬੰਬ ਚਲਾਇਆ ਜਾਵੇ।ਫਿਰ ਇਹ ਡੱਬਾ ਤੀਲਾਂ ਦੀ ਡੱਬੀ ਵਾਂਗ ਫਟ ਸਕਦਾ ਹੈ।
                         ਉਹ ਕੋਠਿਓਂ ਥੱਲੇ ਉੱਤਰਿਆ।ਆਪਣੇ ਬਸਤੇ ਵਿੱਚੋਂ ਮੈਥ ਦੀ ਕਿਤਾਬ ਵਿੱਚ ਰੱਖੇ ਵੀਹ ਰੁਪਈਏ ਕੱਢ ਕੇ ਤੁਰੰਤ ਮੁੱਛਲ ਦੀ ਦੁਕਾਨ ‘ਤੇ ਜਾ ਪੁੱਜਾ। ਉਸ ਨੇ ਵੀਹਾਂ ਰੁਪਈਆਂ ਦਾ ਇੱਕ ਬੰਬ ਗੋਲਾ ਖਰੀਦ ਲਿਆਂਦਾ, ‘ ਹੁਣ ਡੱਬੇ ਦੇ  ਉੱਡਣਗੇ ਪੁਰਜ਼ੇ!!!’ ਉਹ ਮਨ ਹੀ ਮਨ ਸੋਚ ਕੇ ਖੁਸ਼ ਹੋ ਗਿਆ।ਕੋਠੇ ਉੱਤੇ ਆ ਕੇ ਉਸ ਨੇ ਟੀਨ ਦਾ ਡੱਬਾ ਵਿਹੜੇ ਵਾਲੇ ਪਾਸੇ ਬਨੇਰੇ ਉੱਤੇ ਮੂਧਾ ਰੱਖ ਲਿਆ।ਉਸ ਨੇ ਡੱਬੇ ਹੇਠਾਂ ਬੰਬ ਗੋਲਾ ਰੱਖ ਕੇ ਬਿਨਾਂ ਸੋਚੇ-ਸਮਝੇ ਧਾਗੇ ਨੂੰ ਅੱਗ ਲਗਾ ਦਿੱਤੀ।ਧਾਗੇ ਵਿੱਚੋਂ ਚੰਗਿਆੜੀਆਂ ਨਿਕਲੀਆਂ ਤੇ ਅੱਖ ਦੇ ਫੋਰ ਵਿੱਚ ਗੋਲਾ ਫਟ ਗਿਆ।ਟੀਨ ਦਾ ਡੱਬਾ ਪੰਦਰਾਂ-ਵੀਹ ਫੁੱਟ ਉੱਪਰ ਤੱਕ ਉਛਲ ਕੇ ਹੇਠਾਂ ਵਿਹੜੇ ਵਿੱਚ ਆ ਡਿੱਗਿਆ।ਮਹਿੰਦਰ ਦੇ ਪਿਤਾ ਜੀ ਵਿਹੜੇ ਵਿੱਚ ਕੁਰਸੀ ਉੱਤੇ ਬੈਠੇ ਕਿਤਾਬ ਪੜ੍ਹ ਰਹੇ ਸਨ।ਡੱਬਾ ਉਨ੍ਹਾਂ ਦੇ ਉੱਤੇ ਡਿੱਗਿਆ ਸੀ।ਟੁੱਟ ਚੁੱਕੇ ਡੱਬੇ ਦੀ ਟੀਨ ਬਲੇਡ ਵਾਂਗ ਤਿੱਖੀ ਸੀ।ਡੱਬਾ ਵੱਜਣ ਨਾਲ ਮਹਿੰਦਰ ਦੇ ਪਿਤਾ ਜੀ ਦਾ ਸਿਰ,ਮੱਥਾ ਅਤੇ ਨੱਕ ਜ਼ਖਮੀ ਹੋ ਗਿਆ ਸੀ।ਖੁਨ ਵਹਿਣ ਲੱਗ ਪਿਆ ਸੀ।ਖੜਕਾ ਸੁਣ ਕੇ ਮਹਿੰਦਰ ਦੀ ਮਾਂ ਰਸੋਈ ਵਿੱਚੋਂ ਭੱਜੀ ਆਈ।ਪਤੀ ਦੀ ਹਾਲਤ ਵੇਖ ਕੇ ਹੱਕੀ-ਬੱਕੀ ਰਹਿ ਗਈ।ਉਸ ਨੇ ਜ਼ਖਮ ਸਾਫ ਕਰ ਕੇ ਪੱਟੀ ਬੰਨ੍ਹੀ ਤੇ ਚੁੱਪਚਾਪ ਡੰਡਾ ਲੈ ਕੇ ਕੋਠੇ ਉਪਰ ਜਾ ਚੜ੍ਹੀ।ਮਾਂ ਦੇ ਹੱਥਾਂ ਵਿੱਚ ਡੰਡਾ ਵੇਖ ਕੇ ਬਦਰੀ ਦੇ ਹੱਥਾਂ ਦੇ ਤੋਤੇ ਉੱਡ ਗਏ।ਉਹ ਡਰ ਨਾਲ ਕੰਬਣ ਲੱਗ ਪਿਆ।ਡੰਡੇ ਮਾਰ-ਮਾਰ ਕੇ ਮਾਂ ਨੇ ਮਹਿੰਦਰ ਦੀਆਂ ਲੱਤਾਂ ਉੱਤੇ ਲਾਸ਼ਾਂ ਪਾ ਦਿੱਤੀਆਂ।ਗੁੱਸੇ ਨਾਲ ਮਾਂ ਦੀਆਂ ਅੱਖਾਂ ਵਿੱਚੋਂ ਅੱਗ ਵਰ੍ਹ ਰਹੀ ਸੀ।ਉਹ ਰੋਂਦੇ ਬਦਰੀ ਨੂੰ ਵਾਲਾਂ ਤੋਂ ਫੜ ਕੇ ਕੋਠਿਓਂ ਥੱਲੇ ਲੈ ਆਈ।ਵਿਹੜੇ ਵਿੱਚ ਆ ਕੇ ਫਿਰ ਕੁਟਾਪਾ ਸ਼ੁਰੂ ਹੋ ਗਿਆ।ਜੇ ਉਸ ਦੇ ਪਿਤਾ ਜੀ ਬਦਰੀ ਨੂੰ ਵਿੱਚ ਪੈ ਕੇ ਨਾ ਛੁਡਾਉਂਦੇ ਤਾਂ ਉਸ ਨੇ ਜ਼ਰੂਰ ਬੇਹੋਸ਼ ਹੋ ਜਾਣਾ ਸੀ।ਬਦਰੀ ਨੇ ਆਪਣੇ ਪਿਤਾ ਜੀ ਦੇ ਪੈਰੀਂ ਡਿੱਗ ਕੇ ਮਾਫੀ ਮੰਗੀ ਤੇ ਅੱਗੇ ਤੋਂ ਦੀਵਾਲੀ ਸਹੀ ਢੰਗ ਨਾਲ ਤੇ ਵੱਡਿਆਂ ਦੀ ਮੌਜ਼ੂਦਗੀ ਵਿੱਚ ਮਨਾਉਣ ਦਾ ਵਚਨ ਦਿੱਤਾ।
      -ਓਮਕਾਰ ਸੂਦ ਬਹੋਨਾ





    samsun escort canakkale escort erzurum escort Isparta escort cesme escort duzce escort kusadasi escort osmaniye escort