ਕਵਿਤਾਵਾਂ

 •    ਬੇਟੀ ਬਚਾਓ ਬੇਟੀ ਪੜਾਉ / ਬੂਟਾ ਗੁਲਾਮੀ ਵਾਲਾ (ਕਵਿਤਾ)
 •    ਗ਼ਜ਼ਲ / ਸੁਰਜੀਤ ਸਿੰਘ ਕਾਉਂਕੇ (ਗ਼ਜ਼ਲ )
 •    ਰਾਤ ਦਾ ਸਫਰ / ਗੁਰਪ੍ਰੀਤ ਕੌਰ ਗੈਦੂ (ਕਵਿਤਾ)
 •    ਤੇਰਾ ਸ਼ੁਕਰ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
 •    ਸ਼ਬਦਾਂ ਦਾ ਵਰਦਾਨ / ਵਿਵੇਕ (ਕਵਿਤਾ)
 •    ਨਾ ਮਹਿਰਮ ਸਕੇਂ ਪਛਾਣ / ਕਵਲਦੀਪ ਸਿੰਘ ਕੰਵਲ (ਕਵਿਤਾ)
 •    ਗ਼ਜ਼ਲ / ਬਲਜਿੰਦਰ ਸਿੰਘ (ਕਵਿਤਾ)
 •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
 •    ਦੋਹੇ / ਮਹਿੰਦਰ ਮਾਨ (ਕਵਿਤਾ)
 •    ਲਲਕਾਰ / ਸਤੀਸ਼ ਠੁਕਰਾਲ ਸੋਨੀ (ਕਵਿਤਾ)
 •    ਮੈਂ ਆਸਿਫਾ,ਮਨੀਸ਼ਾ ਬੋਲਦੀ ਹਾਂ / ਬਲਤੇਜ ਸੰਧੂ ਬੁਰਜ (ਕਵਿਤਾ)
 •    ਅੰਨਦਾਤਾ / ਕੁਲਤਾਰ ਸਿੰਘ (ਕਵਿਤਾ)
 •    ਗ਼ਜ਼ਲ / ਕੁਲਦੀਪ ਚਿਰਾਗ਼ (ਗ਼ਜ਼ਲ )
 •    ਦੀਵਾਲੀ / ਬੂਟਾ ਗੁਲਾਮੀ ਵਾਲਾ (ਗੀਤ )
 •    ਸ਼ਹੀਦ ਊਧਮ ਸਿੰਘ / ਅਮਰਿੰਦਰ ਕੰਗ (ਕਵਿਤਾ)
 •    ਮੈਂ ਅੱਜ ਦੀ ਨਾਰੀ / ਜਸਕਰਨ ਲੰਡੇ (ਗੀਤ )
 • ਸਾਹਿਤ ਦੇ ਮਿਆਰ ਪ੍ਰਤੀ ਭਰਪੂਰ ਵਿਚਾਰ-ਚਰਚਾ ਹੋਈ (ਖ਼ਬਰਸਾਰ)


  ਟਰਾਂਟੋ -- ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਸਤੰਬਰ ਮਹੀਨੇ ਦੀ ਮੀਟਿੰਗ ਜ਼ੂਮ ਮਾਧਿਅਮ ਰਾਹੀਂ ਬਹੁਤ ਹੀ ਭਾਵਪੂਰਤ ਰਹੀ। ਇਸ ਮੀਟਿੰਗ ਵਿੱਚ ਜਿੱਥੇ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਖਿਲਾਫ ਭਰਪੂਰ ਗੱਲਬਾਤ ਹੋਈ ਓਥੇ ‘ਸ਼ਾਇਰੀ: ਸਿਰਜਣਾ ਅਤੇ ਸਰੋਤ’ ਅਤੇ ਕਵਿਤਾ ਦੇ ਮਿਆਰ `ਤੇ ਵੀ ਲੰਮੀਂ ਗੱਲਬਾਤ ਕੀਤੀ ਗਈ। 
  ਕਿਸਾਨ ਮਸਲੇ `ਤੇ ਕੁਲਵਿੰਦਰ ਖਹਿਰਾ ਨੇ ਕਾਫਲੇ ਵੱਲੋਂ ਬਿਆਨ ਸਾਂਝਾ ਕਰਦਿਆਂ ਕਿਹਾ ਕਿ  ਸਰਕਾਰ ਵੱਲੋਂ ਪੇਸ਼ ਕੀਤੇ ਗਏ ਇਹ ਆਰਡੀਨੈਂਸ ਪਹਿਲਾਂ ਹੀ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਨੂੰ ਹੋਰ ਵੀ ਮੌਤ ਦੇ ਮੂੰਹ ਵਿੱਚ ਧੱਕਣਗੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਕਰੋਨਾ ਦੀ ਆੜ ਹੇਠ ਸਭ ਕੁਝ ਨਿੱਜੀ ਅਦਾਰਿਆਂ ਦੇ ਹੱਥ ਦੇਣ ਦੀਆਂ ਚਾਲਾਂ ਚੱਲੀ ਜਾ ਰਹੀ ਹੈ ਅਤੇ ਦੂਸਰੇ ਪਾਸੇ ਸਤਾਏ ਹੋਏ ਕਿਸਾਨ ਮੌਤ ਦੀ ਪਰਵਾਹ ਨਾ ਕਰਦੇ ਹੋਏ ਸੜਕਾਂ `ਤੇ ਆ ਗਏ ਨੇ ਜਿਸਤੋਂ ਸਾਬਤ ਹੁੰਦਾ ਹੈ ਕਿ ਕਿਸਾਨਾਂ ਲਈ ਇਹ ਬਿੱਲ ਜ਼ਿੰਦਗੀ-ਮੌਤ ਦਾ ਸਵਾਲ ਨੇ। ਉਨ੍ਹਾਂ ਕਿਹਾ ਕਿ ਲੇਖਕ ਦਾ ਕੰਮ ਬਿਹਤਰ ਸਮਾਜ ਦੀ ਸਿਰਜਣਾ ਲਈ ਲਿਖਣਾ ਅਤੇ ਸਮਾਜ ਨੂੰ ਸੇਧ ਦੇਣਾ ਹੁੰਦਾ ਹੈ ਅਤੇ ਇਨ੍ਹਾ ਹੀ ਅਸੂਲਾਂ ਦੇ ਆਧਾਰ `ਤੇ ਹੋਂਦ `ਚ ਆਇਆ ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਅੱਜ ਭਾਰਤ ਦੇ ਕਿਸਾਨਾਂ ਦੀ ਜੰਗ ਵਿੱਚ ਉਨ੍ਹਾਂ ਦਾ ਸਮਰਥਨ ਕਰਦਾ ਹੋਇਆ ਆਪਣਾ ਫ਼ਰਜ਼ ਨਿਭਾਉਣ ਦਾ ਅਹਿਦ ਕਰਦਾ ਹੈ। ਪਰਮਜੀਤ ਦਿਓਲ ਨੇ ਕਿਹਾ ਕਿ ਇਹ ਬਿੱਲ ਕਰੋਨਾ ਬਿਮਾਰੀ ਤੋਂ ਵੀ ਭੈੜਾ ਹੈ ਕਿਉਂਕਿ ਕਰੋਨਾ ਬਿਮਾਰੀ ਤੋਂ ਤਾਂ ਬਚਿਆ ਜਾ ਸਕਦਾ ਹੈ ਪਰ ਇਸ ਬਿੱਲ ਨਾਲ਼ ਕਿਸਾਨ ਰੋਜ਼ ਮਰਨਗੇ। ਪਿਆਰਾ ਸਿੰਘ ਕੁੱਦੋਵਾਲ ਨੇ ਕਿਹਾ ਕਿ ਇਹ ਆਰਡੀਨੈਂਸ ਤਿਆਰ ਕਰਦਿਆਂ ਸਰਕਾਰ ਵੱਲੋਂ ਕਿਸਾਨਾਂ ਨੂੰ ਹਨੇਰੇ ਵਿੱਚ ਰੱਖਿਆ ਗਿਆ ਹੈ ਤੇ ਉਨ੍ਹਾਂ ਤੱਕ ਸਹੀ ਜਾਣਕਾਰੀ ਨਹੀਂ ਪਹੁੰਚਾਈ ਗਈ। ਰਛਪਾਲ ਕੌਰ ਗਿੱਲ ਨੇ ਕੁੱਦੋਵਾਲ ਦੇ ਵਿਚਾਰਾਂ ਦੀ ਪਰੋੜ੍ਹਤਾ ਕੀਤੀ ਜਦਕਿ ਹਰਮੋਹਨ ਲਾਲ ਛਿੱਬੜ ਹੁਰਾਂ ਨੇ ਕਿਹਾ ਕਿ ਇਹ ਬਿੱਲ ਕਿਸਾਨਾਂ ਨੂੰ ਵੱਧ ਮੌਕੇ ਪ੍ਰਦਾਨ ਕਰਦਾ ਹੈ ਪਰ ਇਸਨੂੰ ਕਿਸਾਨਾਂ ਅੱਗੇ ਸਹੀ ਢੰਗ ਨਾਲ਼ ਪੇਸ਼ ਨਹੀਂ ਕੀਤਾ ਜਾ ਰਿਹਾ। ਕਮਲਜੀਤ ਢਿੱਲੋਂ ਨੇ ਕਿਹਾ ਕਿ ਸਾਨੂੰ ਇਸ ਮਸਲੇ `ਤੇ ਕੋਈ ਵਿਸ਼ੇਸ਼ ਸਮਾਗਮ ਉਲੀਕ ਕੇ ਇਸ ਮਸਲੇ ਨਾਲ਼ ਜੁੜੇ ਮਾਹਿਰਾਂ ਦੀ ਰਾਇ ਲੈ ਕੇ ਕੋਈ ਕਦਮ ਚੁੱਕਣਾ ਚਾਹੀਦਾ ਹੈ ਤਾਂ ਕਿ ਅਸੀਂ ਸਹੀ ਦਿਸ਼ਾ ਵੱਲ ਜਾ ਸਕੀਏ।
  ਕਵਿਤਾ ਦੀ ਸਿਰਜਣਾ ਅਤੇ ਸਰੋਤ ਦੀ ਗੱਲ ਕਰਦਿਆਂ ਭੁਪਿੰਦਰ ਦੁਲੈ ਨੇ ਕਿਹਾ ਮਨੁੱਖ ਅੰਦਰ ਬਹੁਤ ਸਾਰੇ ਕਲਾਤਮਕ ਗੁਣ ਹਨ ਜਿਨ੍ਹਾਂ ਸਦਕਾ ਉਹ ਬਹੁਤ ਸਾਰੀਆਂ ਕਲਾਵਾਂ ਨੂੰ ਛੋਹ ਸਕਦਾ ਹੈ ਪਰ ਇਹ ਉਸਦੀ ਲਗਨ ਅਤੇ ਪ੍ਰਤੀਬੱਧਤਾ `ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨਾ ਕੁ ਡੂੰਘਾਈ ਤੱਕ ਜਾ ਸਕਦਾ ਹੈ। ਸਰੋਤ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਲੇਖਕ ਨੂੰ ਭਾਸ਼ਾ ਪ੍ਰਤੀ ਚੇਤੰਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਰਜਣਾ ਲਈ ਇੱਕ ਖਾਸ ਅਨੁਭਵ ਹੋਣਾ ਬਹੁਤ ਜ਼ਰੂਰੀ ਹੈ ਤੇ ਉਸ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿ ਅੱਜ ਦੇ ਸ਼ਾਇਰ ਦਾ ਦੁਖਾਂਤ ਹੀ ਇਹੋ ਹੈ ਕਿ ਉਹ ਪੜ੍ਹਦਾ ਬਿਲਕੁਲ ਨਹੀਂ ਹੈ। ਫੇਸਬੁੱਕੀ ਪ੍ਰਸੰਸਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕੋਈ ਸਾਹਿਤ ਦੇ ਕੱਦ ਦਾ ਪ੍ਰਮਾਣ ਨਹੀਂ ਹੈ ਬਲਕਿ ਇਹ ਸਾਹਿਤ ਨੂੰ ਨਿਘਾਰ ਵੱਲ ਲਿਜਾ ਰਹੀ ਹੈ ਜਿਸ ਨਾਲ਼ ਅਸਾਹਿਤਕ ਲੋਕਾਂ ਦਾ ਬੋਲਬਾਲਾ ਵਧ ਰਿਹਾ ਹੈ। ਉਨ੍ਹਾਂ ਇਸ ਗੱਲ `ਤੇ ਵੀ ਜ਼ੋਰ ਦਿੱਤਾ ਕਿ ਕਰਨੀ ਪੱਖੋਂ ਵੀ ਲੇਖਕ ਲਈ ਆਪਣੀ ਲਿਖਤ ਦੇ ਹਾਣ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। 
  ਡਾ ਕਮਲਜੀਤ ਢਿੱਲੋਂ ਨੇ ਅਜੋਕੇ ਸੰਦਰਭ ਵਿੱਚ ਸਾਡੇ ਸਮਾਜਿਕ ਯਥਾਰਥ ਅਤੇ ਰਹਿਤਲ ਦੇ ਗਰਭ ਵਿੱਚ ਪਈ ਕਵਿਤਾ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸ਼ਬਦ ਅਹਿਸਾਸ ਬਿਨਾਂ ਨਹੀਂ ਜਨਮਦਾ ਪਰ ਸਿਰਫ ਸ਼ਬਦ ਹੀ ਅਹਿਸਾਸ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਂ ਦੀ ਲੋਰੀ ਵਿਚਲਾ ਅਹਿਸਾਸ ਇੱਕ ਸੰਗੀਤ ਪੈਦਾ ਕਰਦਾ ਹੈ ਜਦਕਿ ਨੇਤਾ ਦੇ ਨਾਅਰੇ ਵਿੱਚ ਅਹਿਸਾਸ ਨਹੀਂ ਹੁੰਦਾ। ਸਮਿਆਂ ਤੋਂ ਪਾਰ ਦੀ ਕਵਿਤਾ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਮਰ ਰਚਨਾ ਉਹੀ ਹੁੰਦੀ ਹੈ ਜੋ ਸਮਾਜੀ ਸਰੋਕਾਰਾਂ ਨਾਲ਼ ਜੁੜੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਾ ਪ੍ਰੀਤਮ, ਪਾਤਰ, ਪਾਸ਼ ਦੀਆਂ ਉਹੀ ਰਚਨਾਵਾਂ ਅਮਰ ਹੋਈਆਂ ਨੇ ਜੋ ਸਮਿਆਂ ਨਾਲ਼ ਸੰਵਾਦ ਕਰਦੀਆਂ ਅਤੇ ਸਮਾਜ ਨਾਲ਼ ਜੁੜੀਆਂ ਹੋਈਆਂ ਨੇ। ਉਨ੍ਹਾਂ ਕਿਹਾ ਕਿ ਜੋ ਕਵਿਤਾ ਸਮੇਂ ਨਾਲ਼ ਸੰਵਾਦ ਨਹੀਂ ਰਚਾਉਂਦੀ, ਜੋ ਸਮਿਆਂ ਦੇ ਪਾਰ ਦੀ ਗੱਲ ਨਹੀਂ ਕਰਦੀ ਉਹ ਕਵਿਤਾ ਦੇਰ ਤੱਕ ਸੁਣੀ ਤੇ ਗਾਈ ਨਹੀਂ ਜਾਵੇਗੀ। 
  ਰਿੰਟੂ ਭਾਟੀਆ, ਸੁਰਜੀਤ ਕੌਰ, ਸੁੰਦਰਪਾਲ ਰਾਜਾਸਾਂਸੀ, ਪਿਆਰਾ ਸਿੰਘ ਕੁੱਦੋਵਾਲ, ਪਰਮਜੀਤ ਦਿਓਲ, ਭੁਪਿੰਦਰ ਦੁਲੈ ਅਤੇ ਕੁਲਵਿੰਦਰ ਖਹਿਰਾ ਨੇ ਸ਼ਾਇਰੀ ਦੇ ਦੌਰ `ਚ ਆਪਣੀ ਹਾਜ਼ਰੀ ਲਵਾਈ ਅਤੇ ਛਿੱਬੜ ਸਾਹਿਬ ਨੇ ਹਾਸਰਸ ਨਾਲ਼ ਮਹੌਲ ਨੂੰ ਹਲਕਾ-ਫੁਲਕਾ ਕੀਤਾ। ਸੁਰਿੰਦਰ ਖਹਿਰਾ ਅਤੇ ਮਨਮੋਹਨ ਸਿੰਘ ਗੁਲਾਟੀ ਨੇ ਵੀ ਸ਼ਮੂਲੀਅਤ ਕੀਤੀ। ਸਮਾਗਮ ਦੀ ਸੰਚਾਲਨਾ ਦੀ ਜ਼ਿੰਮੇਂਵਾਰੀ ਕੁਲਵਿੰਦਰ ਖਹਿਰਾ ਨੇ ਨਿਭਾਈ।

  ਪਰਮਜੀਤ ਦਿਓਲ
  ਪਰਮਜੀਤ ਦਿਓਲ


  samsun escort canakkale escort erzurum escort Isparta escort cesme escort duzce escort kusadasi escort osmaniye escort