ਕੰਵਲ ਜਸਵੰਤ ਸਿਹਾਂ! ਰੋਂਦਾ ਕਿਉਂ ਵਾਂ, ਲਲਕਾਰੇ ਮਾਰ (ਲੇਖ )

ਕਰਮਜੀਤ ਸਿੰਘ ਔਜਲਾ   

Email: sewalehar@yahoo.co.in
Phone: +91 161 2311473
Cell: +91 92165-05850
Address: 9516 ਜੋਸ਼ੀ ਨਗਰ, ਹੈਬੋਵਾਲ ਰੋਡ
ਲੁਧਿਆਣਾ India 141001
ਕਰਮਜੀਤ ਸਿੰਘ ਔਜਲਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅਜੇ ਤੱਕ ਤਾਂ ਲਈ ਨਹੀਂ, ਅੱਗੇ ਦੀਆਂ ਜਾਣੇ ਕਾਲਾ ਚੋਰ। ਪੰਜਾਬ ਸਰਕਾਰ ਅਤੇ ਵਰਤਮਾਨ ਪੰਜਾਬੜੀ (ਪੰਜਾਬੀ ਸੂਬਾ) ਪੰਜਾਬੀ ਬੋਲੀ ਦੇ ਨਾਂ ਉੱਤੇ ਹੀ ਕਾਇਮ ਹਨ। ਪੰਜਾਬੀ ਸੂਬੇ ਦੀ ਪ੍ਰਾਈਵੇਟ ਅਤੇ ਵੱਡੀਆਂ ਕੰਪਨੀਆਂ ਜਾਂ ਉਹਨਾਂ ਦੀ ਮੈਨੇਜਮੈਂਟ ਵਲੋਂ ਚਲਾਏ ਜਾ ਰਹੇ ਸਕੂਲਾਂ ਵਿਚ ਤਾਂ ਪੰਜਾਬੀ ƒ ਸਾਹ ਵੀ ਨਹੀਂ ਲੈਣ ਦਿੱਤਾ ਜਾਂਦਾ। ਆਮ ਹੀ ਜ਼ਿਕਰ ਕੀਤਾ ਜਾਂਦਾ ਹੈ ਕਿ ਜੇ ਕੋਈ ਬੱਚਾ ਸੀ. ਬੀ. ਐਸ. ਈ. ਐਫਲੀਏਟਿਡ ਪਬਲਿਕ ਸਕੂਲਾਂ ਵਿਚ ਟੀਚਰ ਜਾਂ ਕਿਸੇ ਹੋਰ ਨਾਲ ਪੰਜਾਬੀ ਵਿਚ ਗਲ ਕਰੇ ਤਾਂ ਉਸ ਦੀ ਬੁਰੀ ਬਾਬ ਕੀਤੀ ਜਾਂਦੀ ਹੈ। ਉਹ ਡਰਿਆ ਹੋਇਆ ਵਿਚਾਰਾ ਮਸੂਮ ਬੱਚਾ ਆਪਣੇ ਘਰ ਵਿਚ ਵੀ ਮਾਂ ਪਿਉ ਨਾਲ ਪੰਜਾਬੀ ਬੋਲਣੀ ਛੱਡ ਕੇ ਹਮਕੀ ਤੁਮਕੀ ਕਰਨ ਲਗ ਪੈਂਦਾ ਹੈ। ਬਜਾਰਾਂ ਵਿਚ ਸ਼ਰਾਬ ਪੀਣ ਦੇ ਅਹਾਤਿਆਂ ਜਾਂ ਠੇਕਿਆਂ ਉੱਤੇ ਤਾਂ ਪੰਜਾਬੀ ਦੇ ਸਾਈਨ ਬੋਰਡ ਨਜਰ ਆ ਜਾਂਦੇ ਹਨ ਪਰ ਹੋਰ ਦੁਕਾਨਾਂ ਉੱਤੇ ਕਿੰਨੇ ਕੁ ਪੰਜਾਬੀ ਦੇ ਬੋਰਡ ਹਨ। ਪਾਠਕ ਇਸ ਵਲ ਗੋਰ ਤਾਂ ਕਰਨ ਪੰਜਾਬ ਵਿਚ ਵਿਕਣ ਵਾਲੀਆਂ ਲਗਭਗ ੮੫% ਚੀਜਾਂ ਬਾਹਰਲੇ ਸੂਬਿਆਂ ਦੇ ਉਤਪਾਦਨ ਹਨ ਅਤੇ ਪੰਜਾਬ ਦੀ ਦੌਲਤ ਅਰਥਾਤ ਰੁਪਇਆ ਇਥੋਂ ਬਾਹਰ ਜਾਣ ਦਾ ਕਾਰਨ ਬਣਦੇ ਹਨ। ਇਹਨਾਂ aਤੁਪਾਦਕਾਂ ਜਿਵੇਂ ਕਿ ਸਾਬਣ ਡੈਂਟਰਜੈਂਟ ਸ਼ੈਂਪੂ ਕਰੀਮਾਂ ਆਦਿ ਉੱਤੇ ਵੱਡੀ ਮਾਤਰਾ ਵਿਚ ਪੰਜਾਬ ਵਿਚ ਵਿਕਰੀ ਦੇ ਬਾਵਜੂਦ ਕਦੇ ਵੀ ਪੰਜਾਬੀ ਵਿਚ ਛਪਿਆ ਲੇਬਲ ਜਾਂ ਕੀਮਤ ਨਹੀਂ ਮਿਲਦੀ। ਇਸ ਉੱਤੇ ਪੰਜਾਬੀਆਂ ਨੇ ਕਦੇ ਇਤਰਾਜ਼ ਹੀ ਨਹੀਂ ਕੀਤਾ। ਕੀ ਕਿਸੇ ਸਮੇਂ ਦੇ ਬਹਾਦਰ ਪੰਜਾਬੀ ਅੱਜ ਇਸ ਹੱਦ ਤੱਕ ਜੀ ਹਜੂਰੀਏ ਹੋ ਚੁੱਕੇ ਹਨ ਕੇ ਹੱਕ ਦੀ ਗਲ ਲਈ ਵੀ ਆਵਾਜ ਨਹੀਂ ਉਠਾ ਸਕਦੇ। ਪਾਕਿਸਤਾਨ ਅਤੇ ਅਰਬ ਮੁਲਕਾਂ ਵਿਚ ਵੀ ਮਲਟੀ ਨੇਸ਼ਨਲਾਂ ਦੇ ਉਤਪਾਦਨ ਵਿਕਦੇ ਹਨ ਅਤੇ ਉਥੇ ਕੰਪਨੀਆਂ ਦੇ ਉਤਪਾਦਨਾਂ ਉੱਤੇ ਸਰਕਾਰੀ ਹੁਕਮ ਨਾਲ ਅਰਬੀ ਲਿਪੀ ਵਿਚ ਵਸਤੂ ਦਾ ਨਾਂ ਅਤੇ ਮੁਲ ਲਿਖਿਆ ਹੁੰਦਾ ਹੈ। ਇਹੋ ਹੀ ਅਵਸਥਾ ਦਵਾਈਆਂ ਦੀ ਹੈ। ਜੇ ਲੋਕਾਂ ਨੇ ਆਪਣੀ ਹੀ ਸਰਕਾਰ ਤੋਂ ਆਪਣੇ ਹੱਕ ਮੰਗ ਕੇ ਜਾਂ ਲੜ ਕੇ ਲਏ ਤਾਂ ਕੀ ਲਿਆ। ਆਪਣੀ ਸਰਕਾਰ ƒ ਤਾਂ ਆਪ ਸੋਚ ਕੇ ਖੋਜ ਪੜਤਾਲ ਕਰਕੇ ਲੋਕਾਂ ਦੇ ਹੱਕ ਬਗੈਰ ਮੰਗਿਆਂ ਹੀ ਦੇਣੇ ਚਾਹੀਦੇ ਹਨ। ਜਿਹਨਾਂ ਹੱਕਾਂ ਦੀ ਲੋਕਾਂ ƒ ਸੋਝੀ ਵੀ ਨਾ ਹੋਵੇ ਉਹ ਹੱਕ ਵੀ ਲੋਕਾਂ ƒ ਦਿਵਾਉਣੇ ਲੋਕਾਂ ਦੀ ਚੁਣੀ ਹੋਈ ਸਰਕਾਰ ਦਾ ਫਰਜ ਹੈ। ਚੁਣੀ ਹੋਈ ਸਰਕਾਰ ਲੋਕਾਂ ਦੀ ਹਾਕਮ ਨਹੀਂ ਲੋਕਾਂ ਦੀ ਸੇਵਕ ਹੈ, ਫਿਰ ਇਹ ਕੁਤਾਹੀ ਕਿਉਂ?
ਪੰਜਾਬੀਆਂ ਦਾ ਸਭ ਤੋਂ ਵੱਡਾ ਹੱਕ ਮਾਂ ਬੋਲੀ ਪੰਜਾਬੀ ਹੈ। ਮਾਂ ਬੋਲੀ ਪੰਜਾਬੀ ਦੇ ਨਾਂ ਤੇ ਹੀ ਪੰਜਾਬੀ ਸੂਬਾ ਬਣਿਆ ਅਤੇ ਪੰਜਾਬੀ ਕਾਰਨ ਹੀ ਪੰਜਾਬ ਵਿਚ ਕਈ ਸਰਕਾਰਾਂ ਬਣੀਆਂ ਪਰ ਪੰਜਾਬੀ ਦਾ ਕੁਝ ਵੀ ਨਹੀਂ ਬਣਿਆ।
ਪੰਜਾਬ ਵਿਚ ਹਾਈਕੋਰਟ ਪੱਧਰ ਤੱਕ ਸਾਰੇ ਕੰਮ ਪੰਜਾਬੀ ਵਿਚ ਹੋਣੇ ਚਾਹੀਦੇ ਹਨ। ਜੇ ਕੋਈ ਦੂਜੇ ਸੂਬੇ ਦਾ ਅਫਸਰ ਪੰਜਾਬ ਵਿਚ ਬਦਲ ਕੇ ਆਵੇ ਤਾਂ ਸਭ ਤੋਂ ਪਹਿਲਾਂ ਉਸ ਕੋਲੋਂ ਪੰਜਾਬੀ ਦਾ ਕਾਰ ਵਿਹਾਰੀ ਇਮਤਿਹਾਨ ਪਾਸ ਕਰਵਾਇਆ ਜਾਵੇ। ਹੋਰ ਵੀ ਜਰੂਰੀ ਇਹ ਹੈ ਕਿ ਅੰਗਰੇਜੀ ਦੀ ਸਰਦਾਰੀ ਹਟਾ ਕੇ ਸਾਇੰਸ ਦੇ ਵਿਸ਼ੇ ਕੇਵਲ ਪੰਜਾਬੀ ਵਿਚ ਪੜ੍ਹਾਏ ਜਾਣ। ਸਾਡੇ ਬੱਚੇ ਸਾਇੰਸ ਤਾਂ ਸਮਝਦੇ ਹਨ ਪਰ ਪ੍ਰਦੇਸੀ ਭਾਸ਼ਾ ਅੰਗਰੇਜੀ ਉਹਨਾਂ ਲਈ ਉਨੀ ਹੀ ਔਖੀ ਹੈ ਜਿੰਨੀ ਇਕ ਗੋਰੀ ਅੰਗਰੇਜ ਮੇਮ ਦੇ ਬੱਚਿਆਂ ਲਈ ਪੰਜਾਬੀ। ਸਾਡੇ ਬੱਚੇ ਨਲਾਇਕ ਨਹੀਂ ਹਨ, ਉਹਨਾਂ ਉੱਤੇ ਅੰਗਰੇਜੀ ਥੋਪ ਕੇ ਉਹਨਾਂ ƒ ਕੀ ਕਿਸੇ ਸਾਜਿਸ਼ ਅਧੀਨ ਨਲਾਇਕ ਬਣਾਇਆ ਜਾ ਰਿਹਾ ਹੈ। ਕੋਈ ਬਜੁਰਗ ਪੰਜਾਬੀ ਔਰਤ ਕਿਸੇ ਸਹਿਰਨ ਡਾਕਟਰਨੀ ƒ ਦੱਸੇ ਕਿ ਉਹƒ ਕੜੱਲ ਪੈ ਰਹੇ ਹਨ, ਉਹƒ ਲੀਹ ਪੈਂਦੀ ਹੈ, ਉਹƒ ਘੇਰਾਂ ਪੈਂਦੀਆਂ ਹਨ, ਉਹƒ ਵੱਟ ਪੈਂਦੇ ਹਨ ਆਦਿ ਤਾਂ ਕੀ ਉਹ ਅੰਗਰੇਜੀ ਪੜ੍ਹੀ ਪਟਿਆਂ ਵਾਲੀ ਡਾਕਟਰਨੀ ਮਰਜ਼ ਸਮਝ ਸਕੇਗੀ? ਪੰਜਾਬੀ ਦੇ ਹਰ ਇਕ ਡਾਕਟਰ ਲਈ ਵੀ ਪੰਜਾਬੀ ਵਿਚ ਇਮਤਿਹਾਨ ਪਾਸ ਕਰਨਾ ਜਰੂਰੀ ਬਣਾਇਆ ਜਾਵੇ।
ਪੰਜਾਬ ਦੇ ਮਕੈਨਿਕ ਕਾਰੀਗਰ ਇਲੈਕਟਰੀਸ਼ੀਅਨ ਆਪਣੀ ਕੁਸ਼ਲਤਾ ਵਿਚ ਦੁਨੀਆਂ ਪੱਧਰ ਦੇ ਮੰਨੇ ਜਾਂਦੇ ਹਨ ਅਤੇ ਇਹਨਾਂ ਦੀ ਯੋਗਤਾ ਦਾ ਲੋਹਾ ਅੰਗਰੇਜ ਵੀ ਮੰਨਦੇ ਹਨ। ਇਹਨਾਂ ਨੇ ਕਿਹੜੀ ਅੰਗਰੇਜੀ ਪੜ੍ਹੀ ਹੈ? ਇਹ ਤਾਂ ਅਨਪੜ੍ਹ ਉਸਤਾਦਾਂ ਦੇ ਸਿਖਾਏ ਹੋਏ ਹਨ। ਇਹਨਾਂ ਨੇ ਆਪਣੀ ਟੈਕਨੋਲੋਜੀ ਦੀ ਭਾਸ਼ਾ ਪੰਜਾਬੀ ਵਿਚ ਵਿਕਸਤ ਕੀਤੀ ਹੋਈ ਹੈ। ਇਹ ਸਪੈਨਰ ƒ ਪਾਨਾ, ਸਾਕਟ ƒ ਗੋਟੀ ਅਤੇ ਕਾਰ ਜਾਂ ਸਕੂਟਰ ਦੇ ਮਫਲਰ ƒ ਢੋਲਕੀ ਕਹਿੰਦੇ ਹਨ। ਪੰਜਾਬੀ ਦੀ ਇਸ, “ਟਰਮਨੌਲੋਜੀ” ਨਾਲ ਸੁਹਣਾ ਬੁੱਤਾ ਸਰ ਰਿਹਾ ਹੈ। ਇਹਨਾਂ ਲੋਕਾਂ ਦਾ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਵਿਚ ਯੋਗਦਾਨ ਉਹਨਾਂ ਡਾਕਟਰਾਂ ਤੋਂ ਕਿਤੇ ਵੱਧ ਹੈ ਜਿਨਾਂ ਨੇ “ਪੁੱਠਰਾਹੀ ਡਿਗਰੀ ਸ਼ਾਪ” ਤੋਂ ਮੁਲ ਦੀਆਂ ਪੀ.ਐਚ.ਡੀਆਂ ਲਈਆਂ ਪੰਜਾਬੀ ਸਾਹਿਤਕਾਰ ਵੀ ਕੁੰਭਕਰਨੀ ਪੂਜਕ ਬਣ ਗਏ ਹਨ। ਜਦੋਂ ਉਹਨਾਂ ƒ ਕਿਤੇ ਮਾੜਾ ਮੋਟਾ ਖਰੀਦਿਆ ਜਾਂ ਯਾਰ ਪਾਲੀ ਦਾ ਪੁਰਸਕਾਰ ਮਿਲ ਜਾਵੇ ਤਾਂ ਉਸ ƒ ਆਪਣੀ ਮਾਂ ਬੋਲੀ ਬਾਰੇ ਸਾਰੇ ਹੀ ਕਰਤਵ ਭੁੱਲ ਜਾਂਦੇ ਹਨ। ਵਿਚਾਰੀ ਪੰਜਾਬੀ ƒ ਇਸਦੇ ਕਪੂਤਾਂ ਨੇ ਹੀ ਖਵਾਰ ਕੀਤਾ ਹੈ। ਘਟੀਆ ਅਤੇ ਖੋਖਲੇ ਸਾਹਿਤ ਦੀ ਰਚਨਾ ਕਰਕੇ ਫਿਰ ਇਸ ਦੀ ਪ੍ਰਸ਼ੰਸ਼ਾ ਦੇ ਝੂਠੇ ਪੁਲ ਬੰਨ੍ਹ ਕੇ, ਪਹਿਲਾ ਪੈਰ ਰੱਖਣ ਤੇ ਹੀ ਟੁੱਟ ਜਾਣ ਵਾਲੇ ਇਹਨਾਂ ਪੁਲਾਂ ਕਾਰਨ ਪੰਜਾਬੀ ਪਾਠਕਾਂ ਦਾ ਭਰੋਸਾ ਪੰਜਾਬੀ ਸਾਹਿਤ ਤੋਂ ਵਿਚ ਮੰਝਧਾਰ ਦੇ ਡੁੱਬ ਚੁੱਕਾ ਹੈ। ਸੈਂਕੜੇ ਹੀ ਪੰਜਾਬੀ ਕਾਵਿ-ਸੰਗ੍ਰਹਿ ਹਨ ਜਿਨ੍ਹਾਂ ਦੀ ਕਦੇ ਇਕ ਵੀ ਕਾਪੀ ਨਹੀਂ ਵਿਕੀ ਪਰ ਇਹਨਾਂ ਦੇ ਲੇਖਕਾਂ ਦੀ ਰਚਨਾਵਾਂ ਉੱਤੇ ਗੋਸ਼ਟੀਆਂ ਸੈਮੀਨਾਰ ਹੁੰਦੇ ਹੀ ਰਹਿੰਦੇ ਹਨ ਅਤੇ ਲੇਖਕਾਂ ਦੀਆਂ ਫੋਟੋ ਅਖਬਾਰਾਂ ਵਿਚ ਛਪਦੀਆਂ ਹੀ ਰਹਿੰਦੀਆਂ ਹਨ। ਪੰਜਾਬੀ ਬੋਲੀ ਦਾ ਕੀ ਸੰਵਰਿਆ? ਉਹਦੀ ਬਦਹਾਲੀ ਅਤੇ ਖਵਾਰੀ ਤਾਂ ਬਰਕਰਾਰ ਹੈ।
ਹੁਣ ਭਵਿੱਖ ਬਾਣੀਆਂ ਹੋ ਰਹੀਆਂ ਹਨ ਕਿ ਇਸ ਸਦੀ ਦਾ ਅੰਤ ਹੋਣ ਦੇ ਨਾਲ ਹੀ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦਾ ਵੀ ਅੰਤ ਹੋ ਜਾਵੇਗਾ। ਬਠਿਡੇ ਵਿਚ ਹੋਏ ਪੁਸਤਕ ਮੇਲੇ ਦੇ ਸਮਾਗਮ ਵਿਚ ਜਸਵੰਤ ਸਿੰਘ ਕੰਵਲ ਜਾਰੋ ਜਾਰ ਰੋਇਆ ਸੀ। ਕਿਸੇ ਨੇ ਉਹਦੇ ਗਲੇਡੂ ਪੂੰਜੇ? ਕਿਸੇ ਨੇ ਵੀ ਨਹੀਂ। ਉਹ ਵਗੇ ਅਤੇ ਆਪਣੇ ਆਪ ਹੀ ਸੁੱਕ ਗਏ। ਪੰਜਾਬੀ ਭਾਸ਼ਾ ਬਾਰੇ ਗੱਲਾਂ ਤਾਂ ਪ੍ਰੋ. ਗੁਰਦਿਆਲ ਸਿੰਘ ਨੇ ਵੀ ਕਈ ਵਾਰ ਕੀਤੀਆਂ ਹਨ ਪਰ ਉਹਦੀ ਰਸਮ-ਨਿਭਾਹੀ ਵਿਚ ਖਿਆਲ ਰੱਖਿਆ ਜਾਂਦਾ ਸੀ ਕਿ ਕਿਤੇ ਮੌਕੇ ਦੀ ਸਰਕਾਰ ਖਫਾ ਨਾ ਹੋ ਜਾਵੇ। ਅੰਨਦਾਤੇ ਅਤੇ ਮਾਣਦਾਤੇ ਦੀ ਪ੍ਰਵਾਹ ਤਾਂ ਕਈਆਂ ਦੀ ਮਜਬੂਰੀ ਹੁੰਦੀ ਹੀ ਹੈ। ਜੀਉਂਦੀ ਪਰ ਮਰਨਵਾਲੀ ਮਾਂ ਬੋਲੀ ਲਈ ਰੋਣ ਲਈ ਜਸਵੰਤ ਸਿੰਘ ਕੰਵਲ ਜੁ ਬੈਠਾ ਹੈ।
ਜਸਵੰਤ ਸਿੰਘ ਕੰਵਲ ਇਸ ਸਮੇਂ ਪੰਜਾਬੀ ਦਾ ਸਭ ਤੋਂ ਪ੍ਰਵਾਨਿਕ ਅਤੇ ਦਿਲੋ ਸਨਮਾਨਿਤ ਨਾਵਲਕਾਰ ਹੈ। ਉਹਨੇ ਕਦੀ ਕਿਸੇ ਦੀ ਝੋਲੀ ਨਹੀਂ ਚੁੱਕੀ ਇਸ ਲਈ ਲੈ ਦੇ ਕਰਨ ਵਾਲੇ ਅਕਾਡਮੀਸ਼ੀਅਨਾਂ ਨੇ ਵੀ ਉਹਦੀਆਂ ਰਚਨਾਵਾਂ ਵਲ ਕਦੇ ਅੱਖ ਚੁੱਕ ਕੇ ਨਹੀਂ ਵੇਖੀ। ਕੁਝ ਮਮੂਲੀ ਜਹੇ ਪਰ ਚਲਦੇ ਪੁਰਜੇ ਨਾਵਲਕਾਰਾਂ ਉੱਤੇ ਕੰਵਲ ਨਾਲੋਂ ਵਧੇਰੇ “ਖੋਜ” ਕਰਵਾਈ ਗਈ ਹੈ।
ਕੰਵਲ ਆਪਣੇ ਅਣਗੋਲੇ ਜਾਣ ਉੱਤੇ ਨਹੀਂ ਰੋਂਦਾ ਉਹ ਤਾਂ ਮਾਂ ƒ ਰੋਂਦਾ ਹੈ। ਪੰਜਾਬੀ ਮਾਂ ƒ ਰੋਂਦਾ ਹੈ ਜਿਸਦੀ ਮੌਤ ਦਾ ਸਮਿਆਨ ਧੜਾ ਧੜ ਇਕੱਠਾ ਕੀਤਾ ਜਾਂਦਾ ਹੈ। ਘਰ ਅੰਦਰਲਾ ਟੀ.ਵੀ ਗਲੀ ਵਿਚ ਸਬਜੀ ਵੇਚਣ ਵਾਲਾ ਪ੍ਰਵਾਸੀ ਅਤੇ ਹੋਰ ਕਈ ਕੁਝ ਪੰਜਾਬੀ ਮਾਂ ਬੋਲੀ ƒ ਹੀ ਘਰੋਂ ਬਾਹਰ ਕਰਨ ਦਾ ਸਮਾਨ ਹੀ ਤਾਂ ਹੈ। ਘਰੋਂ ਕੱਢੀ ਕਦੋਂ ਤੱਕ ਬਚੇਗੀ?
ਯਖ ਕੱਕਰਾਂ ਵਿਚ ਆਕੜ ਕੇ ਮਰ ਜਾਵੇਗੀ। ਹਾੜ ਦੀਆਂ ਲੂਆਂ ਵਿਚ ਡੀ ਹਾਈਡਰੇਸ਼ਨ ਨਾਲ ਮਰ ਜਾਵੇਗੀ ਵਿਚਾਰੀ ਪੰਜਾਬੀ। ਫਿਰ ਵਿਚਾਰਾ ਕੰਵਲ ਕਿਉਂ ਨਾ ਵੈਣ ਪਾਵੇ ਉਸ ਪੰਜਾਬੀ ਮਾਂ ਉੱਤੇ ਜਿਹƒ ਮਾਰਨ ਲਈ ਤਾਂ ਸਾਰੇ ਹੀ ਤਕਦੌਅ ਕਰ ਰਹੇ ਹਨ ਪਰ ਬਚਾਉਣ ਦਾ ਫਿਕਰ ਕਿਸੇ ƒ ਨਹੀਂ ਹੈ।
ਕੰਵਲ ਜਸਵੰਤ ਸਿਹਾਂ! ਠੀਕ ਹੈ ਰੋਣਾ ਕਦੇ ਨਿਕਲ ਹੀ ਜਾਂਦਾ ਹੈ। ਪਰ ਆਪਾਂ ਆਪਣੇ ਅਥਰੂ ਆਪ ਹੀ ਪੂੰਜ ਕੇ ਆਪਣੀਆਂ ਅੱਖਾਂ ਵਿਚੋਂ ਬਿਜਲੀ ਚਮਕਾਈਏ। ਸਾਡੇ ਡੋਲੇ ਵੀ ਫਰਕਣ। ਸਾਡੀ ਆਵਾਜ ਵੀ ਉਠੇ। ਸਾਡੀ ਕਰਨੀ ਪੰਜਾਬੀ ਦੇ ਦੋਖੀਆਂ ਉਸ ਸਭ ਤੋਂ ਵਰਜਿਤ ਕਰ ਦੇਵੇ ਜਿਹੜਾ ਪੰਜਾਬੀ ਮਾਂ ਦਾ ਖੱਫਣ ਤਿਆਰ ਕਰਕੇ ਪਹਿਲਾਂ ਹੀ ਸਿਵਿਆਂ ਵਿਚ ਲਕੜਾਂ ਪਹੁੰਚਾ ਚੁੱਕੇ ਹਨ।
ਕੰਵਲ ਜਸਵੰਤ ਸਿਹਾਂ! ਸੁਣ ਲਈ ਮੇਰੀ ਗਲ। ਮੰਨਣੀ ਜਰੂਰ ਪਊਗੀ। ਮੈƒ ਅਤੇ ਮੇਰੇ ਹੋਰ ਪੰਜਾਬੀ ਵੀਰਾਂ ƒ ਰੋਂਦਾ ਕੰਵਲ ਨਹੀਂ ਲਲਕਾਰਦਾ ਕੰਵਲ ਚਾਹੀਦਾ ਹੈ। ਤੇਰੇ ਬਿਨਾਂ ਕਿਸੇ ਤੋਂ ਆਸ ਨਹੀਂ ਹੈ। ਬਾਕੀਆਂ ਵਿਚੋਂ ਤਾਂ ਬਹੁਤੇ ਵਫਾਦਾਰੀ ਦਾ ਢੋਲ ਵਜਾ ਕੇ ਗਲਾਂ ਵਿਚ ਪਟੇ ਪਵਾ ਕੇ ਪੂਛਾਂ ਹੀ ਹਿਲਾ ਰਹੇ ਹਨ। ਤੂੰ ਤਾਂ ਸ਼ੇਰ ਮਰਦ ਹੈਂ। ਆ! ਨਿਤਰ ਮੈਦਾਨ ਵਿਚ! ਸਿੰਘ ਗਰਜਣਾ ਕਰ! ਸ਼ੇਰ ਵਾਂਗ ਬੁੱਕ! ਮਾਰ ਲਲਕਾਰਾ ਅਤੇ ਪੰਜਾਬੀ ਮਾਂ ਦੇ ਅਕ੍ਰਿਤਘਣ ਦੋਖੀਆਂ ƒ ਸ਼ਰਮ ਆਵੇ।
 


ਦਲੀਪ ਕੌਰ ਟਿਵਾਣਾ ਦੇ ਭੋਲੇਪਨ ਤੋਂ ਵਿਗੜੀ ਪੰਜਾਬੀ ਭਵਨ ਦੀ ਤਕਦੀਰ
ਦਲੀਪ ਕੌਰ ਟਿਵਾਣਾ ਵਰਗੀ ਮਹਾਨ ਲੇਖਕਾ ƒ ਜੇ ਮਨੁੱਖੀ ਮਨ ਦੀ ਡੂੰਘੀ ਸਮਝ ਨਾ ਹੁੰਦੀ ਤਾਂ ਉਹ ਇੰਨੇ ਉੱਚ ਕੋਟੀ ਦੇ ਨਾਵਲ ਨਹੀਂ ਸੀ ਲਿਖ ਸਕਦੀ। ਇਸ ਸਚਾਈ ਤੋਂ ਇਹ ਵਿਚਾਰ ਵੀ ਸਹਿਜੇ ਹੀ ਬਣ ਜਾਂਦਾ ਹੈ ਕਿ ਦਲੀਪ ਕੌਰ ਟਿਵਾਣਾ ਆਮ ਜਿੰਦਗੀ ਵਿਚ ਵੀ ਉੱਚੀ ਸੂਝ ਬੂਝ ਅਤੇ ਸਿਆਣਪ ਦੀ ਵਰਤੋਂ ਸਦਕਾ ਸਦਾ ਹੀ ਚੰਗੇ ਫੈਸਲੇ ਕਰਦੀ ਹੋਵੇਗੀ ਅਤੇ ਸਫਲ ਹੋਣਾ ਤਾਂ ਉਸ ਲਈ ਇਕ ਸਹਿਜ ਵਰਤਾਰਾ ਹੋਵੇਗਾ। ਹੈਰਾਨੀ ਇਸ ਗਲ ਦੀ ਹੈ ਕਿ ਉਸ ਕੋਲੋਂ ਪੰਜਾਬੀ ਸਾਹਿਤ ਅਕਾਡਮੀ ਦੀ ਪ੍ਰਧਾਨਗੀ ਦੇ ਦੋ ਸਾਲਾਂ ਦੌਰਾਨ ਕੁਝ ਇਹੋ ਜਹੇ ਕੰਮ ਕਿਉਂ ਹੋ ਗਏ ਜਿਸ ਨਾਲ ਪੰਜਾਬੀ ਭਵਨ ਵਰਗਾ ਪਰਿਸਰ (ਕੰਪਲੈਕਸ) ਜਿਥੇ ਸਾਹਿਤਕਾਰਾਂ ਦੀ ਆਮਦੋਰਫ਼ਤ ਸਦਕਾ ਪੰਜਾਬੀ ਭਵਨ ਦੀ ਇਕ ਇਕ ਇੱਟ ਵੀ ਸਾਹਿਤਕ ਧੜਕਣਾਂ ਸਦਕਾ ਇਕ ਆਮ ਇੱਟ ਤੋਂ ਇਕ ਸਾਹਿਤਕ ਦਿਲ ਦਾ ਸਰੂਪ ਧਾਰ ਲੈਂਦੀ ਸੀ। ਨਿਰਸੰਦੇਹ ਇਹ ਭਾਈ ਜੋਧ ਸਿੰਘ, ਐਮ, ਐਸ ਰੰਧਾਵਾ, ਗਿਆਨੀ ਲਾਲ ਸਿੰਘ, ਡਾ ਸਰਦਾਰਾ ਸਿੰਘ ਜੌਹਲ, ਅਮਰੀਕ ਸਿੰਘ ਪੁੰਨੀ ਆਦਿ ਦੀ ਤਪੱਸਿਆ ਦਾ ਹੀ ਫਲ ਹੋਵੇਗਾ ਅਤੇ ਜਿਸ ਵਿਚ ਡਾ ਪ੍ਰਮਿੰਦਰ ਸਿੰਘ ਦੀ ਪੰਤਾਲੀ ਸਾਲ ਤੋਂ ਵੱਧ ਦੀ ਘਾਲਣਾ ਵੀ ਸ਼ਾਮਲ ਹੈ। ਅੱਜ ਉਸ ਹੀ ਪੰਜਾਬੀ ਭਵਨ ਲੁਧਿਆਣਾ ਜਿਸ ਵਿਚ ਉਲੂ ਬੋਲਦੇ ਹਨ, ਉਸਦੀਆਂ ਇੱਟਾਂ ਦੀ ਧੜਕਣ ਬੰਦ ਹੋ ਚੁੱਕੀ ਹੈ ਅਤੇ ਹੁਣ ਉਹ ਇੱਟਾਂ ਹਰ ਇਕ ਸਾਹਿਤ ਦਰਦੀ ਸਾਹਿਤਕਾਰ ਦੇ ਸਿਰ ਤੇ ਪੈਂਦੀਆਂ ਹਨ। ਇਹ ਦੁਖਾਂਤ ਕਿਉਂ?
ਸਾਡੀ ਸਮਝੇ ਤਾਂ ਇਸ ਦਾ ਕਾਰਨ ਪੰਜਾਬੀ ਦੀ ਮਹਾਨ ਨਾਵਲਕਾਰਾ ਅਤੇ ਹਰਮਨ ਪਿਆਰੀ ਸਾਹਿਤਕਾਰ ਦਾ ਭੋਲਾਪਨ ਹੀ ਹੈ। ਜੇ ਉਹ ਭੋਲੀ ਨਾ ਹੁੰਦੀ ਤਾਂ ਕਿਸੇ ਦੇ ਕਹਿਣ ਤੇ ਕੁਕੜਖੋਹੀ ਦਾ ਰੂਪ ਲੈ ਚੁੱਕੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਚੋਣ ਵਿਚ ਹੀ ਕਿਉਂ ਖੜੀ ਹੁੰਦੀ? ਉਸ ਦੇ ਹਾਰ ਜਾਣ ਦੀ ਪੂਰੀ ਸੰਭਾਵਨਾ ਸੀ ਕਿਉਂਕਿ ਉਸ ਦਾ ਮੁਕਾਬਲਾ ਕਰਨ ਵਾਲਾ ਭੱਜ ਨੱਠ ਕਰਨ ਵਿਚ ਬਹੁਤ ਹੀ ਸਮਰੱਥ ਸੀ। ਦਲੀਪ ਕੌਰ ਟਿਵਾਣਾ ਦੀ ਸਾਹਿਤਕ ਉਚਤਾ ƒ ਵੇਖ ਕੇ ਬਹੁਤ ਸਾਰੇ ਸਾਹਿਤ ਪ੍ਰੇਮੀਆਂ ƒ ਚਿੰਤਾ ਲਗ ਗਈ ਕਿ ਜੇ ਉਹ ਹਾਰ ਗਈ ਤਾਂ ਇਹ ਦਲੀਪ ਕੌਰ ਟਿਵਾਣਾ ਦਾ ਨਿਜੀ ਅਪਮਾਨ ਹੀ ਨਹੀਂ ਹੋਵੇਗਾ ਬਲਕਿ ਪੰਜਾਬੀ ਨਾਵਲ ਦਾ ਹੀ ਪੰਜਾਬੀਆਂ ਵਿਚ ਸਿਰ ਨੀਵਾ ਹੋ ਜਾਵੇਗਾ। ਇਸ ਲਈ ਟਿਵਾਣਾ ƒ ਜਿਤਾਉਣਾ ਜਰੂਰੀ ਸੀ। ਸਭ ਤੋਂ ਪਹਿਲਾਂ ਇਸ ਬਾਰੇ ਮੇਰੇ ਅਤੇ ਮਿਤਰ ਸੈਨ ਮੀਤ ਦਰਮਿਆਨ ਵਿਚਾਰ ਹੋਈ ਅਤੇ ਇਹ ਧਈਆ ਕੀਤਾ ਗਿਆ ਕਿ ਟਿਵਾਣਾ ƒ ਹਰ ਹਾਲਤ ਵਿਚ ਜਿਤਾਉਣਾ ਚਾਹੀਦਾ ਹੈ। ਅਸੀਂ ਨਿਜੀ ਤੌਰ ਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਮੇਰਾ ੫੫ ਲੇਖਕ ਵੋਟਾਂ ਉੱਤੇ ਲੋਹੇ ਵਰਗਾ ਪ੍ਰਭਾਵ ਹੈ ਅਤੇ ਉਹ ਵੋਟਾਂ ਮੈਂ ਟਿਵਾਣਾ ƒ ਭੁਗਤਾਈਆਂ। ਮੈਂ ਵੀ ਚਾਰ ਵਾਰ ਇਨ੍ਹਾਂ ਚੋਣਾਂ ਵਿਚ ਹਿੱਸਾ ਲਿਆ ਹੈ। ਇਕ ਵਾਰ ਮੀਤ ਪ੍ਰਧਾਨ ਲਈ ਅਤੇ ਇਕ ਵਾਰ ਅੰਤਰਿੰਗ ਲਈ ਹਾਰਿਆ ਹਾਂ। ਦੋ ਵਾਰ ਮਿਤਰਾਂ ਨੇ ਮੈƒ ਜਿਤਾਇਆ ਵੀ ਹੈ। ਮੈƒ ਅਖੀਰਲੀ ਵਾਰ ੨੦੪ ਵੋਟਾਂ ਪਈਆਂ ਸੀ ਅਤੇ ਬੀਬੀ ਟਿਵਾਣਾ ਦੀ ਜਿੱਤ ੫੫ ਵੋਟਾਂ ਤੋਂ ਵੀ ਥੋੜੇ ਫਰਕ ਨਾਲ ਸੀ। ਮਿਤਰ ਸੈਨ ਮੀਤ ਦਾ ਕਹਿਣਾ ਸੀ ਕਿ ਭਾਵੇਂ ਜਿੱਤ ਥੋੜੇ ਫਰਕ ਨਾਲ ਹੀ ਹੋਈ ਹੈ, ਸਾਡੀ ਮਿਹਨਤ ਸਫਲ ਹੋਈ ਅਤੇ ਸਾਡੀ ਇਜਤ ਬਚ ਗਈ ਕਿਉਂਕਿ ਟਿਵਾਣਾ ਦੀ ਹਾਰ ਸਾਡੇ ਵਾਸਤੇ ਅਸਹਿ ਦੁੱਖ ਵਰਗੀ ਗਲ ਸੀ। ਅਸੀਂ ਟਿਵਾਣਾ ਦਾ ਇਲੈਕਸ਼ਨ ਲੜਨਾ ਅੱਜ ਤੱਕ ਗਲਤੀ ਹੀ ਸਮਝ ਰਹੇ ਹਾਂ ਅਤੇ ਤਾਂਹੀਓ ਮੈਂ ਟਿਵਾਣਾ ƒ ਇਕ ਮਹਾਨ ਪਰ ਭੋਲੀ ਨਾਵਲਕਾਰ ਮੰਨਣ ਲਈ ਮਜਬੂਰ ਹੋਇਆ ਹਾਂ। ਉਸ ਵਿਚਾਰੀ ƒ ਇਲੈਕਸ਼ਨ ਕਲਚਰ ਦਾ ਪਤਾ ਹੀ ਨਹੀਂ ਹੋਣਾ। ਉਹ ਇਕ ਨਾਵਲਕਾਰ ਦੇ ਨਾਲ ਇਕ ਅਕਾਡਮੀਸ਼ੀਅਨਾਂ ਵੀ ਸੀ ਅਤੇ ਅਕਾਡਮੀਸ਼ੀਅਨਾਂ ਦੀ ਆਪਸੀ ਈਰਖਾ ਅਤੇ ਵਿਰੋਧ ਕੋਣ ਨਹੀਂ ਜਾਣਦਾ।
ਭੋਲੇ ਬੰਦੇ ਰੱਬ ƒ ਤਾਂ ਪਸੰਦ ਹੁੰਦੇ ਹਨ ਪਰ ਜੇ ਉਹ ਕਿਸੇ ਜਿੰਮੇਵਾਰੀ ਦੀ ਕੁਰਸੀ ਉੱਨੇ ਬਿਠਾ ਦਿੱਤੇ ਜਾਣ ਤਾਂ ਆਮ ਲੋਕਾਂ ਜਾਂ ਸੰਬੰਧਿਤ ਸੰਸਥਾ ਲਈ ਬਹੁਤ ਹੀ ਹਾਨੀਕਾਰਕ ਹੁੰਦੇ ਹਨ। ਇਹੋ ਹੀ ਗਲ ਹੋਈ ਬੀਬੀ ਟਿਵਾਣਾ ਵਲੋਂ ਪੰਜਾਬੀ ਸਾਹਿਤ ਅਕਾਡਮੀ ਦੀ ਦੋ ਸਾਲਾਂ ਕੀਤੀ ਗਈ ਪ੍ਰਧਾਨਗੀ ਦੇ ਦੌਰਾਨ ਸਾƒ ਦੁੱਖ ਇਸ ਗਲ ਦਾ ਹੈ ਕਿ ਬੀਬੀ ਟਿਵਾਣਾ ਇੰਨੇ ਸੁਹਿਰਦ, ਨੇਕ ਅਤੇ ਲੇਖਕਾਂ ਦੀ ਹਮਦਰਦ ਹੋਣ ਦੇ ਬਾਵਜੂਦ ਸਾਜਸ਼ੀ ਸਲਾਹਕਾਰਾਂ ਤੋਂ ਧੋਖਾ ਖਾ ਗਈ। ਜਿਸ ਦਾ ਨਤੀਜਾ ਇਹ ਹੋਇਆ ਕਿ ਪੰਜਾਬੀ ਭਵਨ ਦੀ ਦੁਰ ਵਰਤੋਂ ਹੋਈ। ਉਥੇ ਸਾਹਿਤਕ ਗਤੀ ਵਿਧੀਆਂ ਜਾਂ ਤਾਂ ਨਾ ਦੇ ਬਰਾਬਰ ਹੋ ਗਈਆਂ, ਜਾਂ ਕੇਵਲ ਇਕ ਜੁੰਡਲੀ ਦੇ ਲਾਭ ƒ ਹੀ ਮੁੱਖ ਰੱਖ ਕੇ ਕੁਝ ਕੀਤਾ ਗਿਆ। ਇਹ ਗਲਤ ਕੰਮ ਕਰਨ ਵਾਲਿਆਂ ƒ ਮੌਕਾ ਬੀਬੀ ਟਿਵਾਣਾ ਦੇ ਕਾਰਜਕਾਲ ਤੋਂ ਬਾਅਦ ਹੀ ਮਿਲਿਆ ਪਰ ਇਸ ਲਈ ਮੌਕਾ ਤਾਂ ਹੀ ਮਿਲ ਸਕਿਆ ਕਿਉਂਕਿ ਕੁਝ ਬਹੁਤ ਹੀ ਗਲਤ ਫੈਸਲੇ ਬੀਬੀ ਟਿਵਾਣਾ ਦੇ ਕਾਰਜਕਾਲ ਵਿਚ ਹੋਏ ਸਨ। ਇਹਨਾਂ ਫੈਸਲਿਆਂ ਦੀ ਅਕ੍ਰਿਤਘਣਤਾ ਦੀ ਬਦਬੋਅ ਟਿਵਾਣਾ ƒ ਨਾ ਆ ਸਕੀ। ਟਿਵਾਣਾ ਗਲਤ ਨਹੀਂ ਸੀ ਪਰ ਅਣਜਾਣ ਤਾਂ ਹੋ ਹੀ ਸਕਦੀ ਹੈ। ਕਿਸੇ ਦੀ ਚਾਲ ਸਮਝਣ ਤੋਂ ਵੀ ਅਸਮਰਥ ਹੋ ਸਕਦੀ ਹੈ। ਉਹਦੇ ਮਿਲਣ ਗਿਲਣ ਵਾਲੇ ਅਤੇ ਪ੍ਰਸ਼ੰਸ਼ਕ ਪਾਠਕ ਉਹƒ ਨੇਕੀ ਵਾਲੀਆਂ ਹੀ ਗਲਾਂ ਕਹਿੰਦੇ ਰਹੇ ਅਤੇ ਉਹ ਮੰਨ ਗਈ। ਉਸ ਵਿਚਾਰੀ ƒ ਕੀ ਪਤਾ ਸੀ ਕਿ ਕਿਰਾਏ ਉੱਤੇ ਚਾੜੀ ਇਕ ਦੁਕਾਨ ਜਿਸ ਦਾ ਚੰਗੀ ਤਕੜੀ ਰਕਮ ਦਾ ਕਿਰਾਇਆ ਮੁਆਫ ਕਰ ਦਿੱਤਾ ਗਿਆ ਸੀ, ਅਸਲ ਵਿਚ ਉਹ ਤਾਂ ਕƒਨੀ ਕਾਰਵਾਈ ਦਾ ਹੱਕਦਾਰ ਸੀ। ਇਕ ਉਸ ਦਾ ਕਿਰਾਇਆ ਲੇਟ ਸੀ ਅਤੇ ਦੂਸਰਾ ਉਸ ਨੇ ਦੁਕਾਨ ਦੇ ਫਰਸ਼ ਵਿਚ ਤਬਦੀਲੀ ਕਰ ਦਿੱਤੀ ਸੀ। ਐਨ ਇਹੋ ਜਹੇ ਕੰਮ ਤੋਂ ਪੰਜਾਬੀ ਦੇ ਪ੍ਰਸਿਧ ਪ੍ਰਕਾਸ਼ਕ ਜੋ ਲੁਧਿਆਣਾ ਵਿਚ ਹੀ ਪਿਛਲੇ ਸੱਤਰ ਸਾਲ ਤੋਂ ਵੱਧ ਸਮੇਂ ਤੋਂ ਹੈ, ਸੁਪਰੀਮ ਕੋਰਟ ਦੇ ਹੁਕਮ ਨਾਲ ਤੁਰੰਤ ਘੰਟਾਘਰ ਕੋਲ ਚੌੜੇ ਬਜਾਰ ਚੋਂ ਦੁਕਾਨ ਖਾਲੀ ਕਰਨ ਲਈ ਸਾਧਨ ਹੋਇਆ ਸੀ। ਜਾਹਰ ਹੈ ਕਿ ਉਹ ਪ੍ਰਕਾਸ਼ਕ ਜਿਲ੍ਹਾ ਕੋਰਟ ਸੈਸ਼ਨ ਕੋਰਟ ਹਾਈ ਕੋਰਟ ਵਿਚੋਂ ਕੇਸ ਹਾਰ ਗਿਆ ਹੋਵੇਗਾ ਤਾਂ ਹੀ ਸੁਪਰੀਮ ਕੋਰਟ ਤੱਕ ਜਾਕੇ ਵੀ ਉਸ ƒ ਹਾਰ ਦਾ ਮੂੰਹ ਵੇਖਣਾ ਪਿਆ। ਸੁਪਰੀਮ ਕੋਰਟ ਦੇ ਇਸ ਹੁਕਮ ਦੀ ਕਾਪੀ ਕੋਈ ਵੀ ਵੇਖ ਸਕਦਾ ਹੈ ਅਤੇ ਇਹ ਕਾਪੀ ਕਚਹਿਰੀ ਵਿਚ ਪੇਸ਼ ਕਰਕੇ ਮਾਨਯੋਗ ਅਦਾਲਤ ƒ ਸ੍ਰੀ ਮਿਤਰ ਸੈਨ ਮੀਤ ਜੀ, ਬੇਨਤੀ ਕਰਨੀ ਚਾਹੁੰਦੇ ਹਨ, ਜਿਸ ਨਾਲ ਸੁਪਰੀਮ ਕੋਰਟ ਦੇ ਫੈਸਲੇ ਦੇ ਹਵਾਲੇ ਨਾਲ ਤੁਰੰਤ ਹੀ ਫੈਸਲਾ ਹੋ ਜਾਵੇਗਾ। ਜਿਸ ਦੇ ਨਤੀਜੇ ਵਜੋਂ ਐਗਜੈਕਟਿਵ ਕਮੇਟੀ ਪ੍ਰਧਾਨ ਸਕੱਤਰ ਅਤੇ ਮੌਜੂਦਾ ਅਹੁਦੇਦਾਰ ਇਕ ਸਾਜਸ਼ ਕਰਨ ਦੇ ਅਤੇ ਸਾਜਸ਼ ਕਰੀ ਜਾਣ ਦੇ ਜਿੰਮੇਵਾਰ ਮੰਨੇ ਜਾਣਗੇ। ਸਾਜਸ਼ ਇਹ ਕੇ ਸੰਸਥਾ ƒ ਨੁਕਸਾਨ ਪਹੁੰਚਾ ਕੇ ਇਕ ਨਿਜੀ ਅਦਾਰੇ ƒ ਲਾਭ ਪਹੁੰਚਾਇਆ ਗਿਆ। ਵਰਤਮਾਨ ਅਹੁਦੇਦਾਰ ਵੀ ਇਸ ਸਾਜਸ਼ ਵਿਚ ਸ਼ਮੂਲੀਅਤ ਅਤੇ ਹਿੱਸੇਦਾਰੀ ਕਾਰਨ ਬਰਾਬਰ ਦੀ ਜਿੰਮੇਵਾਰ ਹੋਵੇਗੀ। ਦਫਾ ੪੦੬ ਤੋਂ ਦਫਾ ੪੨੦ ਤੱਕ ਦੇ ਕੇਸ ਹੋ ਸਕਦੇ ਹਨ, ਕਿਉਂ ਅਮਾਨਤ ਵਿਚ ਖਿਆਨਤ, ਸਮੂੰਹਕ ਤੌਰ ਤੇ ਅਤੇ ਨਿਜੀ ਤੌਰ ਤੇ ਸਾਜਸ਼ ਅਤੇ ਖਿਆਨਤ ਸੰਸਥਾ ƒ ਧੋਖਾ ਕਿਸੇ ਵਿਸ਼ੇਸ਼ ƒ ਨਜਾਇਜ ਲਾਭ ਪਹੁੰਚਾ ਕੇ, ਸਰਕਾਰੀ ਗਰਾਂਟ ਨਾਲ ਬਣੀ ਆਰਟ ਗੈਲਰੀ ਉੱਤੇ ਕਬਜਾ ਕਰਵਾ ਦਿੱਤਾ ਗਿਆ। ਸਾਹਿਤਕਾਰਾਂ ਵਿਚ ਕƒਨੀ ਚਾਰਾਜੋਈ ਨਹੀਂ ਹੋਣੀ ਚਾਹੀਦੀ ਪਰ ਘੋਰ ਬੇਇਨਸਾਫੀ ਵਾਲੇ ਕੰਮ ਸਾਲਾਂ ਬੱਧੀ ਤੁਰੇ ਵੀ ਨਹੀਂ ਰਹਿਣੇ ਚਾਹੀਦੇ। ਜੇ ਕੋਈ ਜੋਰਾਵਰੀ ਦੇ ਸਮਰੱਥ ਹੈ ਤਾਂ ਘਟੋ ਘਟ ਆਪਣੀ ਜਮੀਰ ਅਤੇ ਰੱਬ ਦੇ ਕਹਿਰ ਤੋਂ ਤਾਂ ਡਰੇ। ਯਾਦ ਰਹੇ ਇਹ ਮਾਮਲਾਂ ਲੇਖਕਾਂ ਨਾਲ ਸੰਬੰਧਿਤ ਹੈ।
ਲੇਖਕ ਤਾਂ ਇੰਨਕਲਾਬ ਲਿਆ ਕੇ ਤਾਨਾਸ਼ਾਹੀਆਂ ਖਤਮ ਕਰਕੇ ਲੋਕਾਂ ƒ ਹੱਕ ਦਿਵਾ ਦਿੰਦੇ ਹਨ। ਇਹ ਵੀ ਯਾਦ ਰਹੇ ਕਿ ਪੰਜਾਬੀ ਲੇਖਕ ਵੀ ਜੁਝਾਰੂ ਮਰਦ ਹਨ, ਗਏ ਗੁਜਰੇ ਨਮਰਦ ਨਹੀਂ ਹਨ। ਪੰਜਾਬੀ ਸਾਹਿਤਕਾਰਾਂ ਵਿਚ ਜੁਲਮ ਦੇ ਵਿਰੁਧ ਡਟਣ ਅਤੇ ਉਠਣ ਦੀ ਸਮਰੱਥਾ ਹੈ। ਧੀਰਜ ਦਾ ਇਮਤਿਹਾਨ ਜੇ ਲੰਮਾ ਹੀ ਹੁੰਦਾ ਗਿਆ ਤਾਂ ਫਿੱਕ ਜੋ ਪੈ ਗਈ ਹੈ ਕੜਵਾਹਟ ਵਿਚ ਬਦਲ ਜਾਵੇਗੀ। ਫਿਰ ਕੜਵਾਹਟ ਭਰੇ ਮੂੰਹ ਵਿੱਚੋਂ ਥੂਹ ਥੂਹ ਹੋਣਾ ਅਟੱਲ ਹੈ। ਇਸ ਲਈ ਹੁਣ ਤਾਂ ਬਾਲ ਵਰਤਮਾਨ ਅਹੁਦੇਦਾਰਾਂ ਦੇ ਕੋਰਟ ਵਿਚ ਹੈ। ਪੁਰਾਣੀ ਕਮੇਟੀ ਵੀ ਬੇਦਾਗ ਨਹੀਂ ਰਹਿ ਸਕੇਗੀ। ਸੱਚ ਅਤੇ ਜਮੀਰ ਦੀ ਕਚਹਿਰ ਵਿਚ ਝੂਠੇ ਸਾਜਸ਼ੀ ਅਤੇ ਅਕ੍ਰਿਤਘਣ ਆਪਣੇ ਕਾਲੇ ਮੂੰਹ ਸਦਕਾ ਬਹੁਤ ਸ਼ਰਮਿੰਦੇ ਹੋਣਗੇ। ਵੱਡਾ ਝੂਠ ਕਿ ਦੁਨੀਆਂ ਦਾ ਪਹਿਲਾ ਪੰਜਾਬੀ ਪੁਸਤਕ ਬਜਾਰ। ਕੀ ਲੋੜ ਸੀ ਇਹਦੀ? ਕਿਸੇ ਵੀ ਪੁਸਤਕ ਵਿਕਰੇਤਾ ƒ ਇਕ ਪੋਸਟ ਕਾਰਡ ਲਿਖੋ ਇਕ ਹਫਤੇ ਵਿਚ ਤੁਹਾਡੀ ਇਛਤ ਪੁਸਤਕ ਡਾਕੀਆ ਵੀ.ਪੀ.ਪੀ ਰਾਹੀਂ ਤੁਹਾƒ ਪੇਸ਼ ਕਰ ਦਵੇਗਾ। ਫਿਰ ਕਰੋੜਾਂ ਰੁਪਏ ਦੀ ਜਮੀਨ ਉੱਤੇ ਸਰਕਾਰ ਅਤੇ ਲੋਕਾਂ ਦੇ ਲੱਖਾਂ ਰੁਪਏ ਖਰਚਣ ਦੀ ਕੀ ਲੋੜ ਸੀ?
ਲੇਖਕਾਂ ਦੀ ਸਹੂਲਤ ਲਈ ਤਾਂ ਇਕ ਮੂੜਾ ਵੀ ਨਹੀਂ ਡਾਹਿਆ। ਲੇਖਕਾਂ ਲਈ ਕੈਂਨਟੀਨ ਦੀ ਵੀ ਸਹੂਲਤ ਨਹੀਂ ਹੈ। ਜਿਸ ਕਮੇਟੀ ਰੂਮ ਵਿਚ ਲੇਖਕ ਬੈਠਕਾਂ ਕਰਦੇ ਸਨ ਉਸ ਉੱਤੇ ਸਰਕਾਰ ਦੇ ਪੈਸਾ ਖਰਚ ਕੇ ਚੋਰਾਂ ਦਾ ਕਪੜਾ ਡਾਂਗਾਂ ਦੇ ਗਜ ਦੇ ਹਿਸਾਬ ਨਾਲ ਇਕ ਪ੍ਰਾਈਵੇਟ ਅਦਾਰੇ ƒ ਸੌਂਪਣਾ…। ਇਸ ਗਲ ਦਾ ਪਤਾ ਲਗਾਇਆ ਜਾਵੇਗਾ ਕਿ ਵਰਤਮਾਨ ਅਹੁਦੇਦਾਰਾਂ ਵਿਚੋਂ ਕਿਨਿਆਂ ਦੀਆਂ ਕਿਤਾਬਾਂ ਆਰਟ ਗੈਲਰੀ ਤੇ ਕਾਬਜ ਪ੍ਰਕਾਸ਼ਕ ਨੇ ਛਾਪੀਆਂ?
ਭੋਲੀ ਬੀਬੀ ਟਿਵਾਣਾ ਮਿੱਠੇ ਬੋਲਾਂ ਵਿਚ ਕੀਤੀ ਬੇਨਤੀ ਦਾ ਸ਼ਿਕਾਰ ਹੋ ਕੇ ਭੋਲੇ ਭਾਅ ਅਪਰਾਧ ਵਿਚ ਹਿੱਸੇਦਾਰ ਬਣ ਗਈ। ਵਰਤਮਾਨ ਪ੍ਰਧਾਨ ਸਕੱਤਰ ਅਤੇ ਐਗਜੈਕਟਿਵ ਇਸ ਅਪਰਾਧ ƒ ਅੱਗੇ ਤੋਰ ਕੇ ਪੰਜਾਬੀ ਭਵਨ ਪ੍ਰਤੀ ਅਕ੍ਰਿਤਘਣਤਾ ਦੀ ਪੰਡ ਭਾਰੀ ਕਰਨ ਲੱਗੇ ਹੋਏ ਹਨ। ਸੁਪਰੀਮ ਕੋਰਟ ਦੇ ਫੈਸਲੇ ਦੀ ਨਕਲ ਸਾਰੇ ਹੀ ਰਸਤੇ ਸੱਚ ਇਨਸਾਫ ਤੱਕ ਪਹੁੰਚਾ ਦੇਵੇਗੀ। “ਕੂੜ ਨਿਖੁਟੈ ਨਾਨਕਾ ਓੜਕ ਸਚ ਰਹੀ।”
ਇਸ ਸਭ ਬਾਰੇ ਵਰਤਮਾਨ ਪ੍ਰਧਾਨ ਜਨਰਲ ਸਕੱਤਰ ਅਤੇ ਅੰਤਰਿੰਗ ਬੋਰਡ ƒ ਆਪਣੀ ਜਮੀਰ ਤੋਂ ਹੁੰਗਾਰਾ ਲੈਣਾ ਚਾਹੀਦਾ ਹੈ। ਕੁਝ ਜਿੰਮੇਵਾਰੀ ਸਾਡੀ ਭੋਲੀ ਭੈਣ ਦਲੀਪ ਕੌਰ ਟਿਵਾਣਾ ਉੱਤੇ ਵੀ ਤਾਂ ਹੈ।
-----------------------------------------------------------------------