ਇਕ ਬਹੁਤ ਵੱਡਾ ਡਰ (ਵਿਅੰਗ )

ਅਮਰੀਕ ਸਿੰਘ ਕੰਡਾ (ਡਾ.)   

Email: askandamoga@gmail.com
Cell: +91 98557 35666
Address: 1764 ਗੁਰੂ ਰਾਮਦਾਸ ਨਗਰ, ਨੇੜੇ ਨੈਸਲੇ , ਮੋਗਾ
Guru Ramdas Nager, near Nestle, Moga India 142001
ਅਮਰੀਕ ਸਿੰਘ ਕੰਡਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੰਡੇ ਦਾ ਕੰਡਾ

ਆਪ ਜੀ ਦਾ ਜਨਮ ਹੋਇਆ ਤਾਂ ਆਪ ਜੀ ਨੂੰ ਬੜੇ ਲਾਡ ਪਿਆਰ,ਚਾਵਾਂ ਨਾਲ ਬੜੀਆਂ ਖੁਸ਼ੀਆਂ ਨਾਲ ਗੁੜਤੀ ਦੇ ਕੇ ਪਾਰਟੀਆਂ ਸ਼ਾਰਟੀਆਂ ਕਰਕੇ ਪਾਲਿਆ ਗਿਆ । ਆਪ ਜੀ ਨੂੰ ਸਾਰੇ ਭਾਰਤ ਤੇ ਖਾਸਕਰ ਉੱਤਰ ਭਾਰਤ ਚ ਬੜਾ ਪਸੰਦ ਕੀਤਾ ਜਾਂਦਾ ਹੈ । ਆਪ ਜੀ ਨੂੰ ਸਾਰੇ ਹੀ ਪਸੰਦ ਕਰਦੇ ਨੇ ਤੇ ਅੰਦਰਖਾਤੇ ਚਾਹੁੰਦੇ ਨੇ ਕਿ ਆਪ ਜੀ ਹੀ ਜੰਮੋ । ਆਪ ਜੀ ਨੂੰ ਝੂਠੇ ਸਟੇਟਸ ਤੇ ਝੂਠੀ ਸ਼ਾਨ ਵਿਖਾਉਣ ਲਈ ਜਿਵੇਂ ਕਿ ਅੱਜਕਲ ਹੋ ਰਿਹਾ ਹੈ ਕਿ ਪੰਜਾਬ ਸਕੂਲ ਸਿਖਿਆ ਬੋਰਡ ਨੂੰ ਛੱਡ ਕੇ ਸੀ.ਬੀ.ਐਸ.ਈ ਤੇ ਆਈ ਸੀ ਆਈ ਪੈਟਨ ਚ ਦਾਖਲਾ ਦੁਆ ਕਿ ਆਪ ਜੀ ਦੀ ਮੁੱਢਲੀ ਪਰੀ ਕੇਜੀ ਚ ਦਾਖਲਾ ਦੁਆ ਦਿੱਤਾ ਤੇ ਆਪ ਜੀ ਦੇ ਬਾਪ ਵੀ ਘਰੋਂ ਗਰੀਬੀ ਤੇ ਤੰਗੀ ਹੋਣ ਕਾਰਨ ਜਿਵੇਂ ਕਿਵੇਂ ਫੀਸ ਤੇ ਕਿਤਾਬਾਂ ਕਾਪੀਆਂ ਤੇ ਸਕੂਲ ਦੀਆਂ ਫੀਸ਼ਾਂ ਲਈ ਕਿਤੇ ਉਧਾਰ ਫੜਦਾ ਤੇ ਕਿਤੇ ਕੋਈ ਕਮੇਟੀਆਂ ਚੱਕਦਾ ਤੇ ਕੋਈ ਲੋਨ ਲੈਂਦਾ ਜਾਂ ਕੋਈ ਨਾ ਕੋਈ ਆਪਣੇ ਹਿਸਾਬ ਨਾਲ ਜੁਗਾੜ ਕਰਦਾ ਤੇ ਆਪ ਜੀ ਨੂੰ ਬਹੁਤ ਪੜਨ ਲਈ ਕਿਹਾ ਜਾਂਦਾ ਪਰ ਆਪ ਜੀ ਮਾਂ ਪਿਉ ਦੀਆਂ ਗੱਲਾਂ ਤੇ ਗਾਲਾਂ ਨੂੰ ਇਕ ਕੰਨ ਥਾਨੀ ਪਾਉਂਦੇ ਤੇ ਦੂਜੇ ਥਾਨੀ ਕੱਢ ਦਿੰਦੇ ਆਪ ਜੀ ਨੇ ਆਪਣੇ ਵੱਡ ਵਡੇਰਿਆਂ ਵਾਂਗ ਜਵਾਨੀ ਚ ਇੱਕਾ ਦੁੱਕਾ ਹਰਕਤਾਂ ਕੀਤੀਆਂ ਤੇ ਆਪ ਜੀ ਦਾ ਇਹ ਮੈਸਿਜ਼ ਦੱਸਦਾ ਕਿ ਆਪ ਜਵਾਨ ਹੋ ਗਏ ਤੇ ਆਪ ਜੀ ਦਾ ਆਪ ਜੀ ਵਰਗੀ ਪੜੀ ਲਿਖੀ ਨਾਲ ਵਿਆਹ ਕਰ ਦਿਤਾ । ਆਪ ਜੀ ਆਨੰਦਾ ਕਾਰਜ਼ ਵੇਲੇ ਬਹੁਤ ਖੁਸ਼ ਸਨ ਕਿ ਆਪ ਜੀ ਦਾ ਵਿਆਹ ਹੋ ਰਿਹਾ ਹੈ । ਪਰ ਆਪ ਜੀ ਦੇ ਜੀਵਨ ਸਾਥਣ ਸੋਚ ਰਹੀ ਹੈ ਕਿ ਮੈਂ ਸਾਰੀ ਉਮਰ ਲਈ ਗਧਾ ਮੁੱਲ ਲੈ ਲਿਆ । ਬਸ ਚਾਰ ਪੰਜ ਦਿਨ ਆਪ ਜੀ ਨੇ ਬੜਾ ਭਾਂਤ ਭਾਂਤ ਦਾ ਖਾਧਾ ਪੀਤਾ ਤੇ ਬਾਅਦ ਚ ਆਪ ਜੀ ਕਬੀਲਦਾਰੀ ਦਾ ਸਮਾਨ ਢੋਣ ਲੱਗ ਪਏ । ਕੋਈ ਕੰਮਕਾਰ ਨਹੀਂ ਕੋਈ ਨੌਕਰੀ ਨਹੀਂ,ਸ਼ਗਨਾਂ ਦੇ ਰੁਪਈਏ ਵੀ ਹਨੀਮੂਨ ਚ ਤੇ ਇੱਧਰ ਉਧਰ ਗੇੜਿਆਂ ਚ ਖਤਮ ਹੋ ਗਏ । ਆਪ ਜੀ ਦੇ ਕੁੱਝ ਸਮੇਂ ਚ ਜਵਾਕ ਹੋ ਗਏ ਤੇ ਉਹਨਾਂ ਨੂੰ ਵੀ ਆਪ ਜੀ ਦੇ ਮਾਤਾ ਪਿਤਾ ਆਪ ਜੀ ਵਾਂਗ ਹੀ ਸੀ.ਬੀ.ਐਸ.ਈ ਨੂੰ ਛੱਡ ਆਈ.ਸੀ.ਆਈ ਪੈਟਨ ਸਕੂਲ ਚ ਪਾਉਣ ਲੱਗੇ ਤਾਂ ਆਪ ਜੀ ਨੇ ਕਿਹਾ ਠਹਿਰੋ…….?”ਆਪ ਜੀ ਬੈੱਡ ਤੋਂ ਥੱਲੇ ਡਿੱਗ ਪਏ । ਆਪ ਜੀ ਇੱਧਰ ਉਧਰ ਵੇਖਿਆ ਤੇ ਰੱਬ ਵੱਲ ਵੇਖਿਆ ਉਹ ਇਹ ਤਾਂ ਸੁਪਨਾ ਸੀ । ਆਪ ਜੀ ਹੁਣ ਸਹੀ ਲਗਨ ਮਿਹਨਤ ਨਾਲ ਸੱਚੀਮੁੱਚੀ ਪੜਨ ਲੱਗੇ ਡਰ ਸੀ ਕਿ ਸੁਪਨਾ ਸੱਚ ਨਾ ਹੋ ਜਾਵੇ ।