ਖ਼ਬਰਸਾਰ

 •    '---ਤੇ ਗੰਗਾ ਵਗਦੀ ਰਹੀ' 'ਤੇ ਗੋਸ਼ਟੀ ਕਰਵਾਈ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    ਪਰਗਟ ਸਤੌਜ ਦਾ ਕਹਾਣੀ ਸੰਗ੍ਰਹਿ ਗ਼ਲਤ ਮਲਤ ਜ਼ਿੰਦਗੀ ਰਿਲੀਜ਼ / ਪੰਜਾਬੀਮਾਂ ਬਿਓਰੋ
 •    ਅਮੀਰ ਜਾਫਰੀ ਵੱਲੋਂ ਆਪਣੀ ਲੇਖਣੀ ਬਾਰੇ ਪ੍ਰਭਾਵਪੂਰਤ ਗੱਲਬਾਤ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਸਤੀਸ਼ ਗੁਲਾਟੀ ਦਾ ਗ਼ਜ਼ਲ ਸੰਗ੍ਰਹਿ ਲੋਕ ਅਰਪਣ / ਪੰਜਾਬੀਮਾਂ ਬਿਓਰੋ
 •    ਸਿਰਜਣਧਾਰਾ ਦੀ ਇਕੱਤਰਤਾ ਮਾਂ-ਬੋਲੀ ਨੂੰ ਰਹੀ ਸਮਰਪਿਤ / ਸਿਰਜਣਧਾਰਾ
 •    ਡਾ. ਆਸ਼ਟ ਨਾਲ ਰੂ-ਬ-ਰੂ ਸਮਾਗਮ ਅਤੇ 'ਐਵਿਕ' ਵੱਲੋਂ ਬਾਲ ਸਾਹਿਤ ਪੁਰਸਕਾਰ / ਪੰਜਾਬੀਮਾਂ ਬਿਓਰੋ
 •    ਸਾਹਿਤ ਰਾਹੀਂ ਵੇਲਨਟਾਈਨ ਡੇ ਮਨਾਇਆ / ਯੰਗ ਰਾਈਟਰਜ਼ ਐਸੋਸੀਏਸ਼ਨ
 •    ਸਰਬ ਕਲਾ ਦਰਪਣ ਵੱਲੋਂ ਸਾਹਿਤਕ ਸਮਾਗਮ / ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ
 •    ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਮਾਗਮ / ਪੰਜਾਬੀਮਾਂ ਬਿਓਰੋ
 • ਗ਼ਜ਼ਲ (ਗ਼ਜ਼ਲ )

  ਹਰਮਨ 'ਸੂਫ਼ੀ'   

  Email: lehraharman66@gmail.com
  Phone: +91 97818 08843
  Address: ਪਿੰਡ ਤੇ ਡਾਕ. ਲਹਿਰਾ ਵਾਇਆ ਡੇਹਲੋਂ
  ਲੁਧਿਆਣਾ India
  ਹਰਮਨ 'ਸੂਫ਼ੀ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਬੰਦੇ  ਮਤਲਬ  ਖ਼ੋਰ  ਬੜੇ  ਨੇ।
  ਸਾਹਿਤ ਦੇ ਵਿੱਚ ਚੋਰ ਬੜੇ ਨੇ।

  ਮੂੰਹੋਂ ਰੱਬ ਦਾ  ਨਾਮ  ਨੇ  ਜਪਦੇ,
  ਦਿਲ ਵਿੱਚ ਰੱਖਦੇ ਖ਼ੋਰ ਬੜੇ ਨੇ।

  ਗੁਰਬਤ ਖ਼ਤਮ ਕਰਾਂਗੇ ਜੜ੍ਹ ਤੋਂ,
  ਨੇਤਾ  ਪਾਉਂਦੇ    ਸ਼ੋਰ  ਬੜੇ   ਨੇ। 

  ਅੰਬਰਾਂ  ਵਿੱਚ  ਚੜ੍ਹਾ  ਕੇ  ਗੁੱਡੀ,
  ਪਿੱਛੋਂ  ਖਿੱਚਦੇ  ਡੋਰ   ਬੜੇ   ਨੇ।

  ਚਾਰੇ  ਪਾਸੇ  ਛਾਏ   ਅੱਜ   ਕੱਲ੍ਹ,
  ਗ਼ਮ  ਬੱਦਲ  ਘਨਘੋਰ  ਬੜੇ ਨੇ।

  ਪੈਲਾਂ  ਪਾ   ਕੇ   ਲੁੱਟਦੇ   ਜਿਹੜੇ,
  ਖ਼ਲਕਤ  ਦੇ  ਵਿੱਚ  ਮੋਰ ਬੜੇ ਨੇ।

  ਮੈਂ   ਕੱਲਾ   ਨਈਂ  ਦਰਦਾਂ   ਮਾਰਾ,
  "ਸੂਫ਼ੀ"   ਵਰਗੇ   ਹੋਰ   ਬੜੇ   ਨੇ।