ਖ਼ਬਰਸਾਰ

 •    '---ਤੇ ਗੰਗਾ ਵਗਦੀ ਰਹੀ' 'ਤੇ ਗੋਸ਼ਟੀ ਕਰਵਾਈ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    ਪਰਗਟ ਸਤੌਜ ਦਾ ਕਹਾਣੀ ਸੰਗ੍ਰਹਿ ਗ਼ਲਤ ਮਲਤ ਜ਼ਿੰਦਗੀ ਰਿਲੀਜ਼ / ਪੰਜਾਬੀਮਾਂ ਬਿਓਰੋ
 •    ਅਮੀਰ ਜਾਫਰੀ ਵੱਲੋਂ ਆਪਣੀ ਲੇਖਣੀ ਬਾਰੇ ਪ੍ਰਭਾਵਪੂਰਤ ਗੱਲਬਾਤ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਸਤੀਸ਼ ਗੁਲਾਟੀ ਦਾ ਗ਼ਜ਼ਲ ਸੰਗ੍ਰਹਿ ਲੋਕ ਅਰਪਣ / ਪੰਜਾਬੀਮਾਂ ਬਿਓਰੋ
 •    ਸਿਰਜਣਧਾਰਾ ਦੀ ਇਕੱਤਰਤਾ ਮਾਂ-ਬੋਲੀ ਨੂੰ ਰਹੀ ਸਮਰਪਿਤ / ਸਿਰਜਣਧਾਰਾ
 •    ਡਾ. ਆਸ਼ਟ ਨਾਲ ਰੂ-ਬ-ਰੂ ਸਮਾਗਮ ਅਤੇ 'ਐਵਿਕ' ਵੱਲੋਂ ਬਾਲ ਸਾਹਿਤ ਪੁਰਸਕਾਰ / ਪੰਜਾਬੀਮਾਂ ਬਿਓਰੋ
 •    ਸਾਹਿਤ ਰਾਹੀਂ ਵੇਲਨਟਾਈਨ ਡੇ ਮਨਾਇਆ / ਯੰਗ ਰਾਈਟਰਜ਼ ਐਸੋਸੀਏਸ਼ਨ
 •    ਸਰਬ ਕਲਾ ਦਰਪਣ ਵੱਲੋਂ ਸਾਹਿਤਕ ਸਮਾਗਮ / ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ
 •    ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਮਾਗਮ / ਪੰਜਾਬੀਮਾਂ ਬਿਓਰੋ
 • ਗਜ਼ਲ (ਗ਼ਜ਼ਲ )

  ਸੁਰਜੀਤ ਸਿੰਘ ਕਾਉਂਕੇ   

  Email: sskaonke@gmail.com
  Cell: +1301528 6269
  Address:
  ਮੈਰੀਲੈਂਡ United States
  ਸੁਰਜੀਤ ਸਿੰਘ ਕਾਉਂਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਤੇਰੇ ਸ਼ਹਿਰ 'ਚ ਵੰਡ ਚਲਿਆ ਅਹਿਸਾਸਾਂ ਦੀ ਖੁਸ਼ਬੋ
  ਚੁਗ ਲਈਂ ਮੇਰੀਆਂ ਪੀੜਾਂ ਅੜੀਏ ਦਿਲ ਵਿਚ ਪਾਉਂਦੀਆਂ ਖੋਹ।

  ਯਾਰਾਂ ਦੀ ਸਰਦਲ ਤੇ ਹੁਣ ਮੈਂ ਸਿਜਦਾ ਕਿੰਝ ਕਰਾਂ
  ਬੇ- ਵਫਾਈਆਂ ਪਾ ਗਏ ਪੱਲੇ ਹੋ ਕੇ ਜੋ ਨਿਰਮੋਹ।

  ਬੁਝਦੀ ਨਹੀਂ ਪਿਆਸ ਅਜੇ ਵੀ ਨਦੀ ਡੀਕ ਲਈ ਸਾਰੀ
  ਆਸ ਲੰਮੇਰੀ ਹੁੰਦੀ ਜਾਏ ਨੈਣੀ ਘਟ ਗਈ ਲੋਅ।

  ਭੌਰਿਆਂ ਨੂੰ ਕੀ ਤਾਹਨਾਂ ਦੇਵਾਂ ਕਲੀਆਂ ਨੂੰ ਜੋ ਲੁਟਦੇ 
  ਰੋਮ ਰੋਮ ਰੱਤ ਬਖਸ਼ੇ ਐਸੀ ਮਹਿਕਾਂ ਦੇ ਵਗਦੇ 'ਚੋਅ।

  ਛਿੱਟਾ ਚਾਨਣ ਦਾ ਮੈਂ ਦੇਵਾਂ ਮਿੱਟ ਜਾਣ ਯਾਰ ਹਨੇਰੇ 
  ਤੇਜ਼ ਹਵਾਵਾਂ ਵਿਚ ਵੀ ਧੜਕੇ ਦਿਲ ਦੀਵੇ ਦੀ ਲੋਅ।

  ਹਿਜਰ ਤੇਰੇ 'ਚ ਤਪ ਤਪ ਅੜੀਏ ਰੰਗ ਹੋ ਗਿਆ ਸੂਹਾ 
  ਸੂਹੇ ਤੋਂ ਹੋਜਾਂ ਸੋਨ ਸੁਨਹਿਰੀ ਜੇ ਮਿਲੇ ਤੇਰੀ ਕਨਸੋਅ ।

  ਚਾਨਣ, ਪਿਆਰ, ਖੁਮਾਰ ਤੇ ਬਿਰਹਾ ਰੱਬੀ ਰੂਹ ਦੇ ਨਗਮੇ
  ਤਾਲ ਧਰਤ ਸੁਰ ਤੇਰਾ ਮੇਰਾ ਇਕ ਹੋ ਜਾਵਣ ਦਿਲ ਦੋ।