ਖ਼ਬਰਸਾਰ

 •    '---ਤੇ ਗੰਗਾ ਵਗਦੀ ਰਹੀ' 'ਤੇ ਗੋਸ਼ਟੀ ਕਰਵਾਈ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    ਪਰਗਟ ਸਤੌਜ ਦਾ ਕਹਾਣੀ ਸੰਗ੍ਰਹਿ ਗ਼ਲਤ ਮਲਤ ਜ਼ਿੰਦਗੀ ਰਿਲੀਜ਼ / ਪੰਜਾਬੀਮਾਂ ਬਿਓਰੋ
 •    ਅਮੀਰ ਜਾਫਰੀ ਵੱਲੋਂ ਆਪਣੀ ਲੇਖਣੀ ਬਾਰੇ ਪ੍ਰਭਾਵਪੂਰਤ ਗੱਲਬਾਤ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਸਤੀਸ਼ ਗੁਲਾਟੀ ਦਾ ਗ਼ਜ਼ਲ ਸੰਗ੍ਰਹਿ ਲੋਕ ਅਰਪਣ / ਪੰਜਾਬੀਮਾਂ ਬਿਓਰੋ
 •    ਸਿਰਜਣਧਾਰਾ ਦੀ ਇਕੱਤਰਤਾ ਮਾਂ-ਬੋਲੀ ਨੂੰ ਰਹੀ ਸਮਰਪਿਤ / ਸਿਰਜਣਧਾਰਾ
 •    ਡਾ. ਆਸ਼ਟ ਨਾਲ ਰੂ-ਬ-ਰੂ ਸਮਾਗਮ ਅਤੇ 'ਐਵਿਕ' ਵੱਲੋਂ ਬਾਲ ਸਾਹਿਤ ਪੁਰਸਕਾਰ / ਪੰਜਾਬੀਮਾਂ ਬਿਓਰੋ
 •    ਸਾਹਿਤ ਰਾਹੀਂ ਵੇਲਨਟਾਈਨ ਡੇ ਮਨਾਇਆ / ਯੰਗ ਰਾਈਟਰਜ਼ ਐਸੋਸੀਏਸ਼ਨ
 •    ਸਰਬ ਕਲਾ ਦਰਪਣ ਵੱਲੋਂ ਸਾਹਿਤਕ ਸਮਾਗਮ / ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ
 •    ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਮਾਗਮ / ਪੰਜਾਬੀਮਾਂ ਬਿਓਰੋ
 • ਗ਼ਜ਼ਲ (ਗ਼ਜ਼ਲ )

  ਹਰਚੰਦ ਸਿੰਘ ਬਾਸੀ   

  Email: harchandsb@yahoo.ca
  Cell: +1 905 793 9213
  Address: 16 maldives cres
  Brampton Ontario Canada
  ਹਰਚੰਦ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਰਾਤ  ਕਾਲੀ ਦੇ ਵਿੱਚ ਤੁਰਿਆ ਮੌਸਮ ਖਰਾਬ ਹੋਇਆ   
  ਸੋਚ ਨਾ ਕਿ ਜਿੰਦਗੀ ਦਾ ਸੱਭ ਰੰਗ ਬਰਬਾਦ ਹੋਇਆ

  ਤੁਰਨ ਵਾਲੇ ਨੂੰ ਮਿਲ ਹੀ ਜਾਂਦੀ ਕੋਈ ਤੇ ਠਹਿਰ ਆਖਰ
  ਸਾਗਰ ਤੋਂ ਵੀ ਪਾਰ ਜਾ ਕੇ ਹੈ ਬੰਦਾ ਅਬਾਦ  ਹੋਇਆ

  ਨਿਕਲ ਪਏ ਜੋ ਬੰਨ ਮੰਡਾਸਾ ਮੰਜਲਾਂ ਪਾਉਣ ਲਈ
  ਸੁਭਾਸ਼ ਭਗਤ ਸ਼ੇਖਰ ਸ਼ਹੀਦਾਂ ਦਾ ਖਿਤਾਬ ਹੋਇਆ    
                                                                                                                  
  ਜਮਾਂ ਮਨਫੀ ਜਰਬ ਤਕਸੀਮ ਆਸਕਾਂ ਦੀ ਲੋੜ ਨਹੀਂ
  ਲਕਸ਼ ਦੇ ਲਈ ਜਿੰਦ ਵਾਰੀ ਤੇ ਪੂਰਾ ਹਿਸਾਬ  ਹੋਇਆ

  ਝਨਾ ਦੇ ਪਾਰਲਾ ਕਿਨਾਰਾ ਕਦ ਦਿਸਿਆ ਭਲਾਂ ਦੂਰ
  ਦਿਲਾਂ  ਦੇ ਵਣਜਾਂ ਸਾਹਵੇਂ ਝਨਾ ਲਾ ਜਵਾਬ ਹੋਇਆ

  ਹੋਵੇ ਭਰੋਸਾ ਤਾਂ ਭੁਗਤ ਸਕਦਾ ਆਪਣੇ ਹੱਕ ਵਿਚ ਸਮਾਂ
  ਗਊ ਦਾ ਮਾਸ ਵੀ ਕਿਸੇ ਵਕਤ ਰੱਬੀ ਪ੍ਰਸ਼ਾਦ ਹੋਇਆ

  ਜਿੰਦਗੀ ਦੇ ਰਾਹ ਤੇ ਅਟਕਦੇ ਰਹੇ ਜੋ ਪੈਰ ਦਰ ਪੈਰ
  ਸਮਾਂ ਬੇਮੁਥਾਜ ਉਨਾਂ੍ਹ ਲਈ ਜ਼ਾਲਮ ਜਲਾਦ ਹੋਇਆ