ਸਰਬ ਕਲਾ ਦਰਪਣ ਵੱਲੋਂ ਸਾਹਿਤਕ ਸਮਾਗਮ (ਖ਼ਬਰਸਾਰ)


ਪਟਿਆਲਾ: ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ ਵੱਲੋਂ ਸਥਾਨਕ ਫਲਾਈਓਵਰ ਕਲਾਸਿਕ ਹੋਟਲ ਵਿਖੇ ਮਿਤੀ ਨੂੰ ਸਾਹਿਤਕ ਸਮਾਗਮ ਕਰਵਾਇਆ ਗਿਆ,ਜਿਸ ਦਾ ਮੁੱਖ ਮਕਸਦ ਪੰਜਾਬੀ ਸਾਹਿਤ ਦੇ ਵਿਦਵਾਨਾਂ ਦਾ ਆਦਰ ਮਾਨ ਕਰਨਾ ਸੀ।ਦਰਪਣ ਦੇ ਪ੍ਰਧਾਨ ਅਜਮੇਰ ਕੈਂਥ ਨੇ ਇਸ ਸਮਾਗਮ 'ਚ ਸ਼ਮੂਲੀਅਤ ਕਰ ਰਹੇ ਮਹਿਮਾਨਾਂ ਦਾ ਸਵਾਗਤ ਕੀਤਾ।ਇਸ ਸਮਾਗਮ 'ਚ ਪ੍ਰੋ:ਤਾਰਾ ਸਿੰਘ ਅੰਟਾਲ ਯਾਦਗਾਰੀ ਅਵਾਰਡ-2014 ਪੰਜਾਬੀ ਸਾਹਿਤ ਦੇ ਮੁੱਸ਼ਕਤੀ ਚਿੰਤਕ ਡਾ:ਸਵਰਾਜ ਸਿੰਘ ਨੂੰ ਉਨਾਂ ਦੀਆਂ ਉਮਰ ਭਰ ਦੀਆਂ ਸਾਹਿਤ ਪ੍ਰਾਪਤੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪ੍ਰਦਾਨ ਕੀਤਾ ਗਿਆ।
    ਸਰਦਾਰਨੀ ਸੁਰਜੀਤ ਕੌਰ ਯਾਦਗਾਰੀ ਅਵਾਰਡ 2014 ਪੰਜਾਬੀ ਅਤੇ ਉਰਦੂ ਦੇ ਪੁਖਤਾ ਸ਼ਾਇਰ ਅੰਮ੍ਰਿਤਪਾਲ ਸਿੰਘ ਸ਼ੈਦਾ ਨੂੰ ਦਿੱਤਾ ਗਿਆ।ਇਸ ਦੇ ਨਾਲ ਹੀ aੁੱਭਰਦੀ ਕਲਾਕਾਰ ਨਿਮਨ ਨੂਰ ਨੂੰ ਵੀ ਆਸ਼ੀਰਵਾਦ ਅਵਾਰਡ ਦੇ ਕੇ ਹੌਸਲਾ ਹਫਜ਼ਾਈ ਕੀਤੀ ਗਈ।ਉਭਰਦੇ ਸ਼ਾਇਰ ਤਲਵਿੰਦਰ ਤਰਵਾਰ ਦਾ ਪਲੇਠਾ ਗੀਤ ਸੰਗ੍ਰਹਿ "ਮੈਂ ਮਨ ਤੇ ਪ੍ਰਵਾਜ਼" ਦਾ ਵਿਮੋਚਨ ਪ੍ਰਧਾਨਗੀ ਮੰਡਲ ਨੇ ਕੀਤਾ।ਹਾਜ਼ਰ ਕਵੀਆਂ ਨੇ ਆਪਣੀਆਂ ਕਵਿਤਾਵਾਂ ਦੀ ਪੇਸ਼ਕਾਰੀ ਦਿੱਤੀ।ਮੈਗਜ਼ੀਨ ਪੰਜਾਬ ਇੰਟਰਨੈਸ਼ਨਲ ਦਾ ਫਰਵਰੀ ਅੰਕ ਵੀ ਜਾਰੀ ਕੀਤਾ ਗਿਆ।ਇਸ ਮੌਕੇ ਦਰਪਣ ਦੇ ਡਾਇਰੈਕਟਰ ਪਰਨਦੀਪ ਕੈਂਥ ਨੇ ਸੰਸਥਾ ਦੀਆਂ ਗਤੀਵਿਧੀਆਂ ਤੇ ਪੰਜਾਬੀ ਪ੍ਰਤੀ ਕੀਤੀ ਜਾ ਰਹੀ ਘਾਲਣਾ ਤੇ ਰਿਪੋਰਟ ਪੜੀ੍ਹ।ਹਰਕੇਸ਼ ਸਿੰਘ ਹੈਰਤ