ਤੁਸੀਂ ਲਾਲ ਸਿੰਘ ਦਸੂਹਾ ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਅੰਕ


ਕਹਾਣੀਆਂ

  •    ਨਾਇਟ ਸਰਵਿਸ / ਲਾਲ ਸਿੰਘ ਦਸੂਹਾ (ਕਹਾਣੀ)
  •    ਧੁੰਦ / ਲਾਲ ਸਿੰਘ ਦਸੂਹਾ (ਕਹਾਣੀ)
  •    ਅੱਮਾਂ / ਲਾਲ ਸਿੰਘ ਦਸੂਹਾ (ਕਹਾਣੀ)
  •    ਪੌੜੀ / ਲਾਲ ਸਿੰਘ ਦਸੂਹਾ (ਕਹਾਣੀ)
  •    ਚੀਕ-ਬੁਲਬਲੀ / ਲਾਲ ਸਿੰਘ ਦਸੂਹਾ (ਕਹਾਣੀ)
  •    ਫਿਕਰ / ਲਾਲ ਸਿੰਘ ਦਸੂਹਾ (ਮਿੰਨੀ ਕਹਾਣੀ)
  •    ਪਿੜੀਆਂ / ਲਾਲ ਸਿੰਘ ਦਸੂਹਾ (ਕਹਾਣੀ)
  •    ਥਰਸਟੀ ਕਰੋਅ / ਲਾਲ ਸਿੰਘ ਦਸੂਹਾ (ਕਹਾਣੀ)
  •    ਮਾਰਖੋਰੇ / ਲਾਲ ਸਿੰਘ ਦਸੂਹਾ (ਕਹਾਣੀ)
  •    ਬਲੌਰ / ਲਾਲ ਸਿੰਘ ਦਸੂਹਾ (ਕਹਾਣੀ)
  •    ਗ਼ਦਰ / ਲਾਲ ਸਿੰਘ ਦਸੂਹਾ (ਕਹਾਣੀ)
  •    ਅੱਧੇ-ਅਧੂਰੇ / ਲਾਲ ਸਿੰਘ ਦਸੂਹਾ (ਕਹਾਣੀ)
  •    ਐਚਕਨ / ਲਾਲ ਸਿੰਘ ਦਸੂਹਾ (ਕਹਾਣੀ)
  •    ਅਕਾਲਗੜ੍ਹ / ਲਾਲ ਸਿੰਘ ਦਸੂਹਾ (ਕਹਾਣੀ)
  •    ਗੜ੍ਹੀ ਬਖ਼ਸ਼ਾ ਸਿੰਘ / ਲਾਲ ਸਿੰਘ ਦਸੂਹਾ (ਕਹਾਣੀ)
  •    ਪਹਿਲੀ ਤੋਂ ਅਗਲੀ ਝਾਕੀ / ਲਾਲ ਸਿੰਘ ਦਸੂਹਾ (ਕਹਾਣੀ)
  •    ਤੀਸਰਾ ਸ਼ਬਦ / ਲਾਲ ਸਿੰਘ ਦਸੂਹਾ (ਕਹਾਣੀ)
  •    ਵਾਰੀ ਸਿਰ / ਲਾਲ ਸਿੰਘ ਦਸੂਹਾ (ਕਹਾਣੀ)
  •    ਕਬਰਸਤਾਨ ਚੁੱਪ ਨਹੀਂ ਹੈ / ਲਾਲ ਸਿੰਘ ਦਸੂਹਾ (ਕਹਾਣੀ)
  •    ਆਪਣੀ ਧਿਰ–ਪਰਾਈ ਧਿਰ / ਲਾਲ ਸਿੰਘ ਦਸੂਹਾ (ਕਹਾਣੀ)
  •    ਪੈਰਾਂ ਭਾਰ- ਹੱਥਾਂ ਭਾਰ / ਲਾਲ ਸਿੰਘ ਦਸੂਹਾ (ਕਹਾਣੀ)
  •    ਚਿੱਟੀ ਬੇਂਈ–ਕਾਲੀ ਬੇਈਂ / ਲਾਲ ਸਿੰਘ ਦਸੂਹਾ (ਕਹਾਣੀ)
  •    ਛਿੰਝ / ਲਾਲ ਸਿੰਘ ਦਸੂਹਾ (ਕਹਾਣੀ)
  •    ਮਿੱਟੀ / ਲਾਲ ਸਿੰਘ ਦਸੂਹਾ (ਕਹਾਣੀ)
  •    ਬਿੱਲੀਆਂ / ਲਾਲ ਸਿੰਘ ਦਸੂਹਾ (ਕਹਾਣੀ)
  •    ਸੁਪਨਿਆਂ ਦੀ ਲੀਲ੍ਹਾ (ਬਾਲ ਕਹਾਣੀ) / ਲਾਲ ਸਿੰਘ ਦਸੂਹਾ (ਕਹਾਣੀ)
  •    ਸੰਸਾਰ / ਲਾਲ ਸਿੰਘ ਦਸੂਹਾ (ਕਹਾਣੀ)
  •    ਰੁਮਾਲੀ / ਲਾਲ ਸਿੰਘ ਦਸੂਹਾ (ਕਹਾਣੀ)
  • ਪੌੜੀ (ਕਹਾਣੀ)

    ਲਾਲ ਸਿੰਘ ਦਸੂਹਾ   

    Email: voc_lect2000@yahoo.com
    Phone: +91 1883 285731
    Cell: +91 94655 74866
    Address: ਨੇੜੇ ਸੈਂਟ ਪਾਲ ਕਾਨਵੈਂਟ ਸਕੂਲ ਪਿੰਡ ਨਿਹਾਲਪੁਰ , ਦਸੂਹਾ
    ਹੁਸ਼ਿਆਰਪੁਰ India 144205
    ਲਾਲ ਸਿੰਘ ਦਸੂਹਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਉਸਦੀ ਤੱਿਖੀ-ਬਰੀਕ ਆਵਾਜ਼ ਮੈਨੂੰ ਜਾਣੀ –ਪਛਾਣੀ ਲੱਗੀ ,ਪਰ ਉਸਦਾ ਘੋਨ-ਮੋਨ ਜਹਾ ਚਹਿਰਾ , ਭਰਵੀਂ –ਭਰਵੀਂ ਦੇਹ , ਢੱਿਲਡ਼ ਜਹੇ ਅੰਗ-ਪੈਰ ਮੇਰੇ ਕਸੇ ਵੀ ਵਾਕਫ਼ਿਕਾਰ ਨਾਲ ਮੇਲਂ ਨਾ ਖਾਂਦੇ ।
    'ਕੱਿਥੇ ਜਾਣਾ ਬਾਊ ...। ' ਦਾ ਸੰਖੇਪ ਜਹਾ ਵਾਕ ਮੇਰੇ ਜ਼ਹਿਨ 'ਤੇ ਬੋਝ ਬਣਆਿ , ਇਕ-ਟੱਕ ਉਸ ਵੱਲ ਦੇਖਦਾ ਰਹਾ ।
    ਮੇਰੇ ਮੂੰਹੋਂ ਨਕਿਲਆਿ ਮੇਰੇ ਪੰਿਡ ਦਾ ਨਾਂ "ਫਤੇਪੁਰ " ਪਤਾ ਨਹੀਂ ਉਸ ਤੱਕ ਪੁੱਜਾ ਵੀ ਸੀ ਕ ਿਨਹੀਂ, ਪਰ ਇੱਕ ਛੀਂਟਕਡ਼ਾ ਜਹਾ ਮੁੰਡਾ ਖੱਬੇ ਹੱਥ ਦੀ ਤਾਕੀ ਖੋਲ੍ਹ ਕੇ ਝੱਟ ਮੇਰੇ ਸਾਹਮਣੇ ਆ ਖਡ਼ੋਇਆ – " ਐਹੋ ਜਹੀ ਨੱਿਕੀ ਸ਼ੈਅ ਕੋਈ ਨਈਂ ਖਡ਼ਦਾ , ਮੋਟੇ ਭਾਡ਼ੇ ਨੂੰ ਪੈਂਦੇ ਆ ਸਾਰੇ ...। "
    ਅਗਲੇ ਹੀ ਪਲ ਉਸਨੇ ਮੇਰੇ ਪੈਰਾਂ ਲਾਗੇ ਪਈ ਪੌਡ਼ੀ ਪਹਲਾਂ ਟਰੱਕ-ਬਾਡੀ ਨਾਲ ਢੋਅ ਲਾ ਕੇ ਖਡ਼੍ਹੀ ਕਰ ਲਈ । ਫਰਿ ਡਾਲੇ ਵੰਨੀਉਂ ਉੱਪਰ ਚਡ਼੍ਹ ਕੇ ਇਸ ਅੰਦਰ ਭਰੀ ਬੱਜਰੀ 'ਤੇ ਟਕਿਦੀ ਕਰ ਲਈ ।
    " ਤੁਸੀਂ ਅੰਦਰ ਆ ਜਾਓ ਐਥੇ , ਮੇਰੇ ਲਾਗੇ , " ਕਲੱਚ – ਰੇਸ ਦੀ ਤਰਤੀਬ ਮੁਡ਼ ਤੋਂ ਜੋਡ਼ ਕੇ ਸਹਜਿ ਚਾਲੇ ਤੁਰਨ ਲੱਗੇ ਟਰੱਕ-ਕੈਬਨਿ 'ਚ ਆਈ ਆਵਾਜ਼ ਇਸ ਵਾਰ ਬੇ-ਹੱਦ ਅਦਬ-ਭਰਪੂਰ ਸੀ । ਮੈਨੂੰ ਸਮਝ ਨਹੀਂ ਸੀ ਲੱਗੀ ਕਰੀਬ ਦੋ-ਘੰਟੇ ਦੇ ਉਡੀਕ ਨਾਟਕ ਦਾ ਅਗਲਾ ਸੀਨ ਪਲਾਂ-ਛਣਾਂ ਅੰਦਰ ਕਵੇਂ ਬਦਲ ਗਆਿ ਸੀ । ਆਪਣੇ ਆਪ ।
    ਇਸ ਨਵੇਂ –ਨਕੋਰ ਟਰੱਕ ਨੂੰ ਤਾਂ ਮੈਂ ਹੱਥ ਵੀ ਨਹੀਂ ਸੀ ਦੱਿਤਾ ਤੇ ਜਹਿਨਾਂ ਨੂੰ ਹੁਣ ਤੱਕ ਰੋਕਦਾ ਰਹਾਂ ਸਾਂ , ਉਹਨਾਂ ਵਚੋਂ ਕਈਆਂ ਨੇ ਤਾਂ ਮੇਰੀ ਉੱਪਰ-ਹੇਠਾਂ ਹਲਿਦੀ ਬਾਂਹ ਵਲ੍ਹ ਦੇਖਆਿ ਤੱਕ ਵੀ ਨਹੀਂ ਸੀ ।
    ਇਕਹਰੀ ਵੱਡੀ ਸਡ਼ਕ ਉੱਤੇ ਦੋ-ਪਹੀਆ , ਚਾਰ-ਪਹੀਆ ਵਾਹਨਾਂ ਦੀ ਦੋ-ਪਾਸੀਂ ਆਵਾਜਾਈ ਕਦੀ ਸੰਘਣੀ ਹੋ ਜਾਂਦੀ , ਕਦੀ ਥੋਡ਼੍ਹੀ ਕੁ ਜੰਿਨੀ ਪੇਤਲੀ ਪੈ ਜਾਂਦੀ ।
    ਇਸ ਘਟਦੇ –ਵਧਦੇ ਸ਼ੋਰ ਅੰਦਰ , ਮੇਰੇ ਸੱਜੇ ਹੱਥ ਬੈਠੇ ਟਰੱਕ-ਚਾਲਕ ਨੂੰ ਪਛਾਣ ਸਕਣ ਦੀ ਕੋਈ ਵੀ ਤੰਦ ਅਜੇ ਤੱਕ ਮੇਰੇ ਹੱਥ ਨਹੀਂ ਸੀ ਲੱਗੀ ਕ ਿਉਸਦੀ ਬਰੀਕ-ਸੁਰੀਲੀ ਅਵਾਜ਼ ਫਰਿ ਮੇਰੇ ਕੰਨਾਂ ਅੰਦਰ ਗੂੰਜੀ – " ਕੰਿਨੇ ਡੰਡੇ ਦੀ ਆ ਪੌਡ਼ੀ , ਬਾਊ ਜੀਈ ....।"
    " ਬਾਰਾਂ ਦੀ ਆ , " ਮੈਨੂੰ ਲੱਗਾ ਉਸਨੇ ਮੇਰੇ ਨਾਲ ਬਾਤ-ਚੀਤ ਜਾਰੀ ਕਰਨ ਲਈ ਸਹਵਿਨ ਹੀ ਪੁੱਛਆਿ ਸੀ । ਪਰ ਅਗਲੇ ਹੀ ਪਲ ਉਸਦਾ ਖਡ਼ਿ-ਖਡ਼ਾ ਕੇ ਕੈਬਨਿ ਅੰਦਰ ਪਸਰਆਿ ਹਾਸਾ ਮੈਨੂੰ ਹੋਰ ਵੀ ਅਚੰਭਤ ਕਰ ਗਆਿ ।
    " ਕੀ ਗੱਲ ਹੋਈ ! ਹੱਸਆਿ ਕਉਿਂ ਜੁਆਨ ....?" ਹੈਰਾਨ-ਪ੍ਰੇਸ਼ਾਨ ਹੋਏ ਨੇ ਝੱਟ ਦੇਣੀ ਆਪਣਾ ਤੌਖਲਾ ਉਸ ਵੱਲ ਨੂੰ ਤੋਰ ਦੱਿਤਾ ।
    " ਬੱਸ ਐਮੇਂ ਈ ....ਓਦਾਂ ਈ .....। " ਉਸਦੇ ਬੁੱਲ੍ਹਾਂ 'ਤੇ ਪੱਸਰੀ ਖਚਰੀ ਜਹੀ ਮੁਸਕਾਨ ਅਜੇ ਵੀ ਖਲਿਰੀ ਪਈ ਸੀ । " ਫੇਰ ਵੀ ਕੋਈ ਗੱਲ ਤਾਂ ਚੇਤੇ ਆਈ ਈ ਹੋਣੀ ਆ ਨਾ ....। " ਮੈਨੂੰ ਉਸਦੀ ਪਛਾਣ ਦੇ ਥੋਡ਼੍ਹੇ-ਥੋਡ਼੍ਹੇ ਚੰਿਨ੍ਹ ਲੱਭਦੇ ਆਖ਼ਰ ਸਾਰੇ ਹੀ ਲੱਭ ਪਏ .....। ਉਹ ਇਕ ਸੀਨੀਅਰ ਕਲਾਸ ਦਾ ਵਦਿਆਿਰਥੀ ਸੀ , ਮੇਰੇ ਕਾਲਜ । ਭੰਗਡ਼ਾ ਟੀਮ ਦਾ ਸਰਿਕੱਢ ਖਡਾਰੀ , ਪਡ਼੍ਹਾਈ ਪੱਖੋਂ ਇਕ ਨੰਬਰ , ਲੰਮੀ ਹੇਕ ਦਾ ਗੀਤ – ਗਾਇਕ । ਮਰਿਜ਼ਾ , ਹੀਰ , ਸੱਸੀ –ਪੰਨੂੰ ਇਸ ਦੇ ਮਨ-ਭਾਉਂਦੇ ਵਸ਼ੇ ਸਨ ਗਾਇਕੀ ਦੇ । ਜੋਨਲ ,ਇੰਟਰ-ਜ਼ੋਨਲ ਮੁਕਾਬਲਆਿਂ 'ਚ ਇਸ ਦੇ ਬਰਾਬਰ ਕੋਈ ਨਾ ਖਡ਼੍ਹਦਾ । ਪਰ ਉਸ ਵਾਰ ....ਉਸ ਵਾਰ ਇਸ ਨੂੰ ਇੰਟਰ ਜ਼ੋਨਲ ਮੀਟ 'ਚ ਹੋਸਟ ਕਾਲਜ ਨੇ ਤੀਜੇ ਨੰਬਰ 'ਤੇ ਸੁੱਟ ਮਾਰਆਿ । ਇਹ ਤਡ਼ਫ਼ ਉੱਠਆਿ ਸੀ । ਇਸ ਵੀ ਵਾਹ-ਪੇਸ਼ ਕੋਈ ਨਹੀਂ ਸੀ ਗਈ ਇੱਕੇਲੇ ਦੀ ।ਗਰੁੱਪ ਇੰਚਾਰਜ ਮੈਂ ਤੇ ਮੈਡਮ ਗੁਪਤਾ ਕਧਿਰੇ ਐਧਰ-ਓਧਰ ਸਾਂ । ਕਸੇ ਹੋਰ ਮੁਕਾਬਲੇ ਵਾਲੀ ਥਾਂ ਹੋਵਾਂਗੇ , ਜਾਂ .....। ਇਹਨੇ ਸਾਰੀ ਰਪੋਰਟ ਪ੍ਰੰਿਸੀਪਲ ਨੂੰ ਆ ਦੱਸੀ । ਪੂਰੀ ਦੀ ਪੂਰੀ ਤਫ਼ਸੀਲ ਆ ਸੁਣਾਈ ਕ ਿਦੋਨੋਂ ਇੰਜਾਰਜ ਗਾਇਬ ਰਹੇ ਸਨ , ਕਧਿਰੇ । ਤੰਿਨੋਂ ਦਨਿ । ਤੁਰਦੀ –ਤੁਰਦੀ ਗੱਲ ਪ੍ਰਬੰਧਕੀ ਕਮੇਟੀ ਤੱਕ ਪਹੁੰਚ ਗਈ । ਪੇਸ਼ੀ ਹੋਈ ਸਭ ਦੀ । ਪਰ ਅਸੀਂ , ਮੈਂ ਤੇ ਮੈਡਮ ਗੁਪਤਾ ਨੇ ਪੈਰਾਂ 'ਤੇ ਪਾਣੀ ਤਕ ਨਹੀਂ ਸੀ ਪੈਣ ਦੱਿਤਾ । ਉਂਝ ਵੀ ਅਧਆਿਪਕ ਸਾਂ ਅਸੀਂ । ਮੈਡਮ ਭਾਵੇਂ ਨਵੀਂ ਆਈ ਸੀ , ਐਡਹਾਕ 'ਤੇ ਸੀ , ਮੈਂ ਤਾਂ ਸੀਨੀਅਰ ਸਾਂ । ਵਰ੍ਹਆਿਂ ਤੋਂ ਇੰਚਾਰਜ ਚੱਲਆਿ ਆਉਂਦਾ ਸੀ ਸੱਭਆਿਚਾਰਕ ਟੀਮਾਂ ਦਾ । ਕਈ ਸਾਰੇ ਇਨਾਮ ਸਨਮਾਨ ਲਆਿ ਕੇ ਦੱਿਤੇ ਸਨ ਕਾਲਜ ਨੂੰ । ਫਰਿ ਮੇਰੇ 'ਤੇ ਵਸ਼ਿਵਾਸ਼ ਤਾਂ ਕਰਨਾ ਹੀ ਕਰਨਾ ਸੀ ਪ੍ਰਧਾਨ ਜੀ ਨੇ ਮੈਨੇਜਰ ਸਾਬ੍ਹ ਨੇ ਤੇ ਹੋਰ ਵੀ ਸਭ ਨੇ । ਇਸ ਭਲੇਮਾਣਸ ਦੀ ਕਸੇ ਨੇ ਇਕ ਵੀ ਨਹੀਂ ਸੀ ਸੁਣੀ । ਉਲਟਾ ਇਸ ਨੂੰ ਦੋਸ਼ੀ ਹੋਣ ਦੇ ਇਲਜ਼ਾਮ 'ਚ ਸਸਪੈਂਡ ਕਰ ਦੱਿਤਾ ਸੀ ਕਾਲਜੋਂ । ...ਸੁਣਆਿ ਇਹ ਬਡ਼ਾ ਰੋਇਆ ਸੀ ; ਬਡ਼ਾ ਤਡ਼ਫਆਿ ਸੀ । ਮੰਿਨਤਾਂ-ਤਰਲੇ ਕਰਦੇ ਦੀ ਹਾਲਤ ਪਾਗਲਾਂ ਵਰਗੀ ਹੋ  ਗਈ ਸੀ ਇਸਦੀ । ਪ੍ਰੰਿਸੀਪਲ ਮੈਡਮ , ਸਾਰੇ ਪ੍ਰਬੰਧਕੀ ਅਮਲੇ ਦਾ ਦੋ-ਟੁੱਕ ਜਵਾਬ ਇਕੋ ਸੀ – " ਤੂੰ...ਤੂੰ ਕਾਲਜ ਅਧਆਿਪਕਾਂ 'ਤੇ ਘਟੀਆ ਇਲਜ਼ਾਮ ਲਾਇਆ ....। ਏਹ ਸਾਰੇ ਕਾਲਜ ਦੀ ਤੌਹੀਨ ਐ ...ਏਹ ਗ਼ਲਤੀ ਨਹੀਂ ਜੁਰਮ ਕੀਤਾ ਐ ਤੂੰ , ਨਾ ਬਖਸ਼ਣ ਯੋਗ ਗੁਨਾਹ । "
    ਉਸ ਗੁਨਾਹਗਾਰ ਦੇ ਖੱਬੇ ਹੱਥ ਬੈਠਾ ਮੈਂ ਪਾਣਓਿਂ ਪਤਲਾ ਹੁੰਦਾ ਗਆਿ । ਫਰਿ ਝੱਟ ਹੀ ਮੈਨੂੰ ਉਸਦਾ ਰੋਲ ਨੰਬਰ ਯਾਦ ਆ ਗਆਿ ...ਰੋਲ ਨੰਬਰ ਬਾਰਾਂ । ਕੱਿਡਾ ਵੱਡਾ ਮੌਕਾ ਮੇਲ ਸੀ ਇਹ । ਸ਼ਾਇਦ ਏਸੇ ਲਈ ਪੌਡ਼ੀ ਦੇ ਡੰਡਆਿਂ ਦੀ ਗਣਿਤੀ ਬਾਰਾਂ ਸੁਣ ਕੇ ਹਾਸਾ ਆਇਆ ਸੀ ਉਸਨੂੰ । ਤਨਜ਼-ਭਰਪੂਰ ਹਾਸਾ , ਜਸਿ ਨੇ ਮੇਰੇ ਰੋਮ-ਰੋਮ ਨੂੰ ਨੱਪ-ਘੁੱਟ ਲਆਿ ਸੀ । ਇਕ ਤਰ੍ਹਾਂ ਦਾ ਲੇਪਣ ਕਰ ਦੱਿਤਾ ਸੀ ਮੇਰੇ ਸਾਰੇ ਵਜੂਦ 'ਤੇ  । ਇਹ ਲੇਪਣ ਸ਼ਰਮੰਿਦਗੀ ਦਾ ਸੀ ਜਾਂ ਪਛਤਾਵੇ ਦਾ ,ਮੈਨੂੰ ਸਮਝ ਨਹੀਂ ਸੀ ਲੱਗ ਰਹੀ । ਪਰ ਜਸਿ ਗੱਲ ਦੀ ਸਮਝ ਲੱਗਦੀ ਮਹਸੂਸ ਹੋ ਰਹੀ ਸੀ , ਉਹ ਸੀ ਰੋਲ ਨੰਬਰ ਬਾਰਾਂ ਨੇ ਪਛਾਣਆਿਂ ਨਹੀਂ ਸੀ ਮੈਨੂੰ । ਮੈਨੂੰ ਆਪਣੇ ਸ਼ਰਮਾ ਸਰ ਨੂੰ । ਸੱਭਆਿਚਰਕ ਸਰਗਰਮੀਆਂ ਦੇ ਇੰਚਾਰਜ ਪ੍ਰੋਫੈਸਰ ਨੂੰ ।
    ਆਪਣੇ ਤਨ-ਬਦਨ 'ਤੇ ਛਾਈ ਸ਼ਰਮੰਿਦਗੀ ਤੋਂ ਖਹਡ਼ਾ ਛੁਡ਼ਾਉਣ ਲਈ ਮੈਂ ਉਚੇਚ ਨਾਲ਼ ਉਸ ਵੱਲ ਨਗਾਹ ਘੁਮਾ ਲਈ । ਉਸਦਾ ਹੁਣੇ-ਹੁਣੇ ਖਡ਼ਿਆਿ ਹੱਸਆਿ ਚਹਿਰਾ ਇਕਦਮ ਹਰਖੀਲਾ ਹੋਇਆ ਪਆਿ ਸੀ । ਚਾਲਕ ਕਰਿਆਿ 'ਚ ਰੁੱਝਾ ਵੀ ਉਹ ਸਟੇਰੰਿਗ 'ਤੇ ਨਹੀਂ ਕਧਿਰੇ ਦੂਰ , ਕਾਫੀ ਦੂਰ ਬੈਠਾ ਜਾਪਆਿ ਮੈਨੂੰ ।
    ਸਾਹਮਣਓਿਂ ਆਉਂਦੀ ਸਰਕਾਰੀ ਬੱਸ ਨੂੰ ਓਵਰ ਟੇਕ ਕਰਦੀ ਤੇਜ਼ ਤਰਾਰ ਪ੍ਰਾਈਵੇਟ ਬੱਸ ਨੂੰ ਫ਼ਸਵਾਂ ਲਾਂਘਾ ਦੰਿਦਾ ਉਹ ਰਤੀ ਭਰ ਵੀ ਨਾ ਡੋਲਆਿ , ਨਾ ਘਬਰਾਇਆ ।
    ਕੱਚੇ ਲਾਹੇ ਟਾਇਰਾਂ ਨੂੰ ਮੁਡ਼ ਪੱਕੀ ਚਾਡ਼੍ਹ ਕੇ ਉਸਨੇ ਜਵੇਂ ਜ਼ੋਰਦਾਰ ਹਉਕਾ ਭਰਆਿ – " ਕੰਿਨੇ ਘਟੀਆ ਲੋਕ ਆ ਸਾਲੇ , ਕੰਿਨਾ ਝੂਠ ਬਕਦੇ ਆ ....।"ਮੇਰੇ ਤੇ ਜਵੇਂ ਨੀਲੇ ਅਸਮਾਨ ਤੋਂ ਬਜਿਲੀ ਆ ਡਗੀ । ਮੈਨੂੰ ਲੱਗਾ ਮੈਂ ਹੁਣ ਤੱਕ ਐਵੇਂ ਖੁਸ਼ਫਹਮੀਂ 'ਚ ਵਚਿਰਦਾ ਰਹਾ । ...ਉਸਨੇ ਐਵੇਂ ਨਹੀਂ ਸੀ ਰੋਕ ਲਈ ਗੱਡੀ । ਮੈਨੂੰ ਪਛਾਣ ਕੇ ਹੀ ਰੋਕੀ ਸੀ ਤੇ ਹੱਸਆਿ ਵੀ ਉਹ ਪੂਰੀ ਤਨਜ਼ ਨਾਲ ਮੇਰੇ ਉੱਤੇ ਹੀ ਸੀ ਤੇ ਹੁਣ ਸੱਿਧਾ ਵਾਰ ਵੀ ਉਸਨੇ ਮੇਰੇ 'ਤੇ ਹੀ ਕੀਤਾ ਸੀ , ਮੇਰੇ ਸਮੇਤ ਮਸਿ ਗੁਪਤਾ ਉੱਤੇ ਵੀ । ਇਸੇ ਲਈ ਉਸਨੇ ਆਪਣੇ ਵਾਕ ਨੂੰ ਇੱਕ-ਬਚਨੀ ਨਹੀਂ ਬਹੁਬਚਨੀ ਰੱਖਆਿ ਸੀ – ' ਘਟੀਆ ਲੋਕ....ਝੂਠ ਬਕਦੇ ਆ .....। '
    ਉਸਦੇ ਰੁੱਖੇ-ਖ਼ਰ੍ਹਵੇ ਬੋਲਾਂ ਤੋਂ ਬੇ-ਅਸਰ ਹੋਣ ਲਈ , ਮੈਂ ਝੱਟ ਹੀ ਇਕ ਸ਼ਾਨਦਾਰ ਕਾਢ ਕੱਢ ਲਈ । ਆਪਣੇ ਵੱਡੇ ਭਰਾ ਦਾ ਹੁਲੀਆ ਉਸਨੂੰ ਦੱਸਣ ਲਈ ਝੱਟ ਤਆਿਰ ਹੋ ਗਆਿ ।ਮੈਂ ਕਹਣਾ ਸੀ – ਨੌਜਵਾਨ ਤੈਨੂੰ ਕੋਈ ਗ਼ਲਤ ਫ਼ਹਮੀ ਹੋਈ   ਆ । ਮੈਂ ....ਮੈਂ ਤਾਂ ਕਰਆਿਨੇ ਦੀ ਦੁਕਾਨ ਕਰਦਾਂ ਪੰਿਡ 'ਚ । ਉੱਥੇ ਰਹਨਾਂ ਛੋਟੇ ਜਹੇ ਘਰ 'ਚ । ਮੈਂ ਉਹ ਨਈਂ ਜਹਿਦੇ ਬਾਰੇ ਤੈਨੂੰ ਕੋਈ ਗਲਾ ਐ । ਮੈਂ ....ਮੈਂ ਪ੍ਰੋਫੈਸਰ ਸ਼ਰਮਾ ਨਹੀਂ ਆਂ , ਨਾ ਹੀ ਮੇਰੇ ਕਸੇ ਮਸਿ ਗੁਪਤਾ ਨਾਲ ....।' ਪਰ ਝੱਟ ਹੀ ਮੈਂ ਆਪਣਾ ਆਪ ਸੰਭਲ ਲਆਿ । ਸੁੱਤੇ-ਸੱਿਧ ਹੋਣ ਲੱਗੀ ਬੇਵਕੂਫੀ ਨੂੰ ਕਾਬੂ ਕਰ ਲਆਿ 
    ਇਉਂ ਤਾਂ ਆਪਣਾ ਪੋਲ ਆਪ ਹੀ ਖੁੱਲ ਜਾਣਾ ਸੀ ਮੇਰੇ ਤੋਂ ।
    ਆਪਣੀ ਸ਼ਾਨਦਾਰ ਕਾਢ ਨੂੰ ਮੋਡ਼ਾ ਦੇਣ ਤੋਂ ਪਹਲਾਂ ਮੈਂ ਇਹ ਪੱਕ ਕਰਨਾ ਚਾਹਆਿ ਕ ਿਸੱਚਮੁੱਚ ਹੀ ਉਹ 'ਸਾਨੂੰ '  ਮੁਖਾਤਬਿ ਸੀ ਜਾਂ ਕਸੇ 'ਹੋਰ ' ਨੂੰ ।
    ਆਪਣੇ ਅੰਦਰਲੇ ਕਾਂਬੇ ਨੂੰ ਥੋਡ਼੍ਹਾ ਕੁ ਸਹਜਿ ਕਰਦਆਿਂ ਮੈਂ ਉਸਦਾ ਚਹਿਰਾ ਫਰਿ ਧਆਿਨ ਨਾਲ ਵਾਚਆਿ । ਉਸਦੇ ਖਝੇ-ਖ਼ਫੇ ਬੋਲ ਲਗਾਤਾਰ ਕਰੀ ਜਾ ਰਹੇ ਸਨ । " ਸੈਂਕਡ਼ੇ ਪੌਡ਼ੀਆਂ ਉੱਤਰ ਕੇ ਰਾਤ ਭਰ ਖੇਹ ਖਾਂਦੇ ਰਹੇ , ਹੇਠਾਂ ਤ੍ਰਪਿਤੀ ਹੋਟਲ 'ਚ ਸਵੇਰੇ ਉੱਪਰ ਪਹੁੰਚ ਕੇ ਮੰਦਰ ਲਾਗਲੀ ਕੋਠੀ 'ਚ ,ਬਾਲ ਬੱਚਆਿਂ ਨੂੰ ਘਰ-ਵਾਲੀਆਂ ਨੂੰ ਜਾ ਦੱਸਆਿ । ਅਸੀਂ ਤਾਂ 'ਬਾਲਾ ਜੀ ' ਦੇ ਦਰਸ਼ਨ ਕਰ ਵੀ ਆਏ । ਲੈਨ ਬਡ਼ੀ ਲੰਮੀ ਸੀ , ਸਾਰੀ ਰਾਤ ਖਡ਼ੋਣਾ ਪਆਿ , ਤਾਂ ਕਤੇ ਵਾਰੀ ਆਈ ਤਡ਼ਕ ਸਾਰ ...। ਕੰਿਨੇ ਘਟੀਆ ਲੋਕ ਆ ਸਾਲੇ । "
    ਮੇਰੇ ਅੰਦਰਲੇ ਤੌਖਲੇ ਨੂੰ ਢੇਰ ਸਾਰੀ ਢਾਰਸ ਮਲਿ ਗਈ । ਮੈਨੂੰ ਸੱਚ ਵਰਗਾ ਯਕੀਨ ਹੋਣ ਲੱਗਾ ਕ ਿਰੋਲ ਨੰਬਰ ਬਾਰਾਂ ਨੇ ਮੈਨੂੰ ਸੱਚ-ਮੁੱਚ ਨਹੀਂ ਸੀ ਪਛਾਣਆਿ ਤੇ ਮੈਂ ...ਮੈਂ ਹੁਣ ਤੱਕ ਖਾਹ-ਮਖਾਹ ਹੀ ਆਪਣੇ ਅੰਦਰ ਆਪ ਪਸਾਰੀ ਠੰਡ ਨਾਲ ਠਰਦਾ –ਕੰਬਦਾ ਰਹਾ ।
    ਇਕ ਨੱਿਘਾ-ਗਰਮ ਹਉਕਾ , ਮੇਰੀ ਛਾਤੀ 'ਤੇ ਪਆਿ ਮਣਾਂ-ਮੂੰਹੀ ਭਾਰ ਆਪਣੀ ਬੁੱਕਲ 'ਚ ਲਕੋ ਕੇ ਮੇਰੇ ਅੰਦਰੋਂ ਬਾਹਰ ਕੱਢ ਲਆਿਇਆ ।
    ਮੈਂ ਬਡ਼ੇ ਇਤਮੀਨਾਨ ਨਾਲ ਰੋਲ ਨੰਬਰ ਬਾਰਾਂ ਦੀ ਹਾਂ 'ਚ ਹਾਂ ਮਲਾਉਣੀ ਚਾਹੀ – " ਕਹਿਦੀ ਗੱਲ ਕਰਦਾ ਆਂ ਉਸਤਾਦ ? " ਮੈਂ ਉਸਨੂੰ ਆਪਣੀ ਨਹੀਂ ਉਸਦੇ ਕੱਿਤੇ ਦੀ ਭਾਸ਼ਾ ਨਾਲ ਸੰਬੋਧਤ ਹੋਇਆ ।
    " ਛੋਟੇ ਮਾਲਕਾਂ ਦੀ ਹੋਰ ਕੇਦ੍ਹੀ । ਆਹ ਤਾਡੀ ਪੌਡ਼ੀ ਨੇ ਯਾਦ ਕਰਾਤੀ । ....ਦੇਖਣ ਨੂੰ ਸਾਲੇ ਮੇਰੇ ਐਂ ਲੱਗਦੇ ਆ , ਜਮੇਂ ਰਸ਼ੀਆਂ-ਮੁਨੀਆਂ ਦੀ ਜੇਠੀ 'ਲਾਦ ਹੋਣ , ਲਸ਼ਿਕੇ-ਪੁਸ਼ਕੇ । ਊਂ ਵੀ ਆਏ ਦਨਿ ਤੁਰੇ ਈ ਰਹਿੰਦੇ ਆ ,ਕਦੀ ਕਸੇ ਤੀਰਥ , ਕਦੀ ਕਸੇ ਮੰਦਰ  ।ਮੁਡ਼ਦੀ ਵੇਰ ਮੈਨੂੰ ਪੱਕ ਕਰਦੇ ਫਰਿਨਗੇ – ਪਾਲਾ ਸਆਿਂ ਦੱਸੀ ਨਾ ਕਸੇ ਨੂੰ , ਨਾ ਘਰ ਨਾ ਬਾਹਰ । ਲਓ ਸਾਬ੍ਹ ਮੈਂ ਭਲਾ ਦੱਸ ਕੇ ਛੱਿਕੂ ਲੈਣਾ ।...ਅੱਗੇ ਦੇਖ ਈ ਲਈ ਸੀ , ਇਕ ਵਾਰ ਸ਼ਕੈਤ ਲਾ ਕੇ । ਕੀ ਲੱਭਾ ...ਜੂਆਂ । "ਥੋਡ਼੍ਹਾ ਕੁ ਸਹਜਿ –ਚੱਿਤ ਹੋਇਆ ਮੈਂ ਉਸਦੇ ਮੂੰਹੋ ਉਸਦਾ ਨਾਂ ਪਾਲਾ ਸੰਿਘ ਸੁਣ ਕੇ ਫਰਿ ਬੇਚੈਨ ਹੋ ਗਆਿ । ਗੁਰਪਾਲ ਸੰਿਘ ਹਾਂ ਗੁਰਪਾਲ ਸੰਿਘ ਪਾਲ ਸੀ ਉਸਦਾ ਨਾਮ । ਪਾਲ ਨੇ ਬਡ਼ੇ ਤਰਲੇ ਕੀਤੇ ਸਨ ਸਾਡੇ ਦੋਨਾਂ ਦੇ । ਮੇਰੇ ਅਤੇ ਮਸਿ ਗੁਪਤਾ ਦੇ  । ਪ੍ਰੰਿਸੀਪਲ ਮੈਡਮ ਸਮੇਤ ਕਮੇਟੀ ਮੈਂਬਰਾਂ ਆਖਰਿ ਏਨੀ ਕੁ ਛੋਟ ਦੇ ਦੱਿਤੀ – ' ਸਾਡੀ ਵੱਲੋਂ ਮੁਆਫੀ ਸਮਝ , ਬੱਸ ਆਪਣੇ ਇੰਚਾਰਜ ਸਰ ਤੋਂ ਮੁਆਫੀਨਾਮਾ  ਲੈ ਲਾ । ਮੈਡਮ ਤੋਂ ਸੌਰੀਨਾਮਾ ਲਖਿਵਾ ਲਾ । '
    ਪ੍ਰਬੰਧਕਾਂ ਦੀ ਸੁਰ ਜਾਚ ਕੇ ਅਸੀਂ ਵੀ ਕਾਫੀ ਸਾਰੇ ਨਰਮ ਹੋ ਗਏ । ਅਸੀਂ ਵੀ ਸੋਚਆਿ –' ਛੱਡੋ ਪਰ੍ਹਾਂ ਵਦਿਆਿਰਥੀ ਹੋਣਦਾਰ ਐ ,ਆਗਆਿਕਾਰ ਐ , ਗਾਇਕ ਇਕ ਨੰਬਰ ਦਾ । ਕਾਲਜ ਨੂੰ ਹੋਰ ਦੋ ਸਾਲ ਕਈ ਸਾਰੇ ਇਨਾਮ-ਸਨਮਾਨ ਮਲਿ ਸਕਦੇ ਆ , ਇਹਦੀ ਪ੍ਰਫਾਰਮੈਂਸ ਤੇ । ਛੱਡੋ ਪਰ੍ਹਾਂ ਕਾਹਨੂੰ ਏਦ੍ਹੀ ਜ਼ੰਿਦਗੀ ਤਬਾਹ ਕਰਨੀ ਐ । ਬੀ.ਏ. , ਐੱਮ.ਏ . ਕਰਦੇ ਕਸੇ ਸਰੇ ਲੱਗੂ । ਸਾਡਾ ਕੀ ਸੀ , ਉਹਨੇ ਕਹਿਡ਼ਾ ਝੂਠ ਕਹਾ ਸੀ ਕੁਝ । ਸਾਡੇ ਬਾਰੇ , ਸਾਡੀ ਦੋਸਤੀ ਬਾਰੇ । ...ਫੇਰ ਜਦ ਸਾਨੂੰ ਪਤਾ ਲੱਗਾ ਇਹ ਮੁੰਡਾ ਚਮਾਰ ਐ , ਸੱਿਖ ਰਾਮਦਾਸੀਆ । ਫੇਰ ਸੱਚੀ ਗੱਲ ਐ ਸਾਡੇ ਤੋਂ ਰਹਾ ਨਹੀਂ ਗਆਿ ਸੀ , ਖਾਸ ਕਰਕੇ ਮੇਰੇ ਤੋਂ  । ਮੈਂ ਲੋਹੇ ਦਾ ਕੀ ਸਟੀਲ ਦਾ ਥਣ ਬਣ ਗਆਿ । ਮੈਂ ਪੱਕ-ਠੱਕ ਫੈਸਲਾ ਕਰ ਲਆਿ –ਏਸ ਮੁੰਡੇ ਨੂੰ ਆਪਣੇ ਤਾਂ ਕੀ ਆਂਢ-ਗੁਆਂਡ ਦੇ ਕਸੇ ਸ਼ਹਰਿ-ਕਸਬੇ ਵਚਿ ਪਡ਼੍ਹਨ ਜੋਗਾ ਨਹੀਂ ਛੱਡਣਾ ।ਏਦ੍ਹੀ ਹੰਿਮਤ ਕੱਿਦਾਂ ਪਈ ਬ੍ਰਾਹਮਣਾਂ-ਬਾਣੀਆਂ ਵੱਲ ਉਂਗਲ ਚੁੱਕਣ ਦੀ । ਇਹ ਆਪਣੀ ਔਕਾਤ ਭੁੱਲ ਕਮੇਂ ਗਆਿ ਹੁਣੇ ਅਜੇ । ਅਜੇ ਬੀ.ਏ . ਟੂ 'ਚ ਆ ਏਹ  । ਅੱਗੇ ਪੁੱਜ ਕੇ ਤਾਂ ਸਾਡੀ ਪੱਿਠੇ 'ਤੇ ਨਹੀਂ ਸਰਿ 'ਤੇ ਸਵਾਰ ਹੋ ਕੇ ਬੈਠੂ ਏਹ । '
    ਟਰੱਕ ਚਾਲਕ ਗੁਰਪਾਲ ਸੰਿਘ ਪਾਲ ਦੇ ਖੱਬੇ ਹੱਥ ਬੈਠੇ ਨੂੰ ਮੈਨੂੰ ਥੋਡ਼੍ਹਾ ਨਹੀਂ ਢੇਰ ਸਾਰਾ ਪਛਤਾਵਾ ਹੋਣ ਲੱਗਾ । ਪਛਤਾਵਾ ਹੀ ਨਹੀਂ ਬਹੁਤ ਵੱਡਾ ਗੁਨਾਹਗਾਰ ਸਮਝਣ ਲੱਗ ਪਆਿ ਸੀ ਮੈਂ ਆਪਣੇ ਆਪ ਨੂੰ । ਏਹ ਮੈਂ ਹੀ ਸਾਂ ਜਸਿ ਨੇ ਉਸਨੂੰ ਅੱਧ-ਵਚਿਕਾਰੋਂ ਧੱਕਾ ਦੱਿਤਾ ਸੀ । ਹੇਠਾਂ ਡੇਗ ਦੱਿਤਾ ਸੀ ਕਰਡ਼ੀ-ਬੰਜਰ ਥਾਂ 'ਤੇ ਆਪਣੇ ਆਪ ਪੱਕੇ ਪੈਰੀਂ ਪੌਡ਼ੀਆਂ ਚਡ਼੍ਹਦੇ ਨੂੰ । ਇਹ ਮੈਂ ਹੀ ਸਾਂ ਜਸਿ ਨੇ ਕਸੇ ਅਫ਼ਸਰੀ / ਅਧਆਿਪਕੀ ਦੀ ਥਾਂ ਡਰਾਈਵਰੀ –ਸੀਟ ਰਾਖਵ੍ਹੀ ਕੀਤੀ ਸੀ ਉਸ ਲਈ । ਮੈਡਮ ਗੁਪਤਾ ਤਾਂ ਮੇਰੇ ਆਖੇ ਅਨੁਸਾਰ ਹੀ ਚੱਲੀ ਸੀ ਉਸੇ ਵਰੁੱਧ । ਉਂਝ ਸੀ ਉਹ ਬਹੁਤ ਨਰਮ ਦਲਿ ਔਰਤ । ਨਰਮ ਦਲਿ ਵੀ ਤੇ ਫ਼ਰਾਖ ਦਲਿ ਵੀ । ਉਸਨੇ ਤਾਂ ਕਈ ਵਾਰ ਆਖਆਿ ਸੀ ਮੈਨੂੰ – 'ਛੱਡੋ ਪਰ੍ਹਾਂ ਸਰ , ਏਨਾਂ ਪਡ਼੍ਹ-ਲਖਿ ਕੇ ਵੀ ਤੁਸੀਂ ਜਾਤ-ਜੰਜਾਲ 'ਚ ਫਸੇ ਬੈਠੇ ਓ ...। ਬਹੁਤ ਬੁਰੀ ਗੱਲ ਆ ਏਹ । ਤੋਡ਼ੋ ਪਰ੍ਹਾਂ ਇਸ ਨੂੰ ਤੇ ਮੁਆਫੀ ਦਉਿ ਇਸ ਮੁੰਡੇ ਨੂੰ । ....ਇਹ ਮੈਂ ਹੀ ਸਾਂ ਜਹਿਡ਼ਾ ਉਸ ਦੇ ਆਖੇ ਵੀ ਜਾਤ-ਜੰਜਾਲ ਨੂੰ ਤੋਡ਼ ਕੇ ਰੋਲ ਨੰਬਰ ਬਾਰਾਂ ਨੂੰ ਮੁਆਫ਼ ਨਹੀਂ ਸੀ ਕਰ ਸਕਆਿ ।
    ਪਰ ਹੁਣ  ....ਹੁਣ ਕੁਝ ਵੀ ਨਹੀਂ ਸੀ ਹੋ ਸਕਦਾ । ਇਕ ਸੁੱਚੇ ਅਖਾਣ ਦੀ ਭਾਵਨਾ ਵਾਂਗ ਗੁਰਪਾਲ ਸੰਿਘ ਪਾਲ ਦੇ ਖੇਤ ਵਚੋਂ , ਬਾਜਰੇ ਦਾ ਇਕ-ਇਕ ਦਾਣਾ ਤਕ ਚਡ਼ੀਆਂ ਛਾਰਕਾਂ ਚੁੱਗ ਗਈਆਂ ਸਨ ,ਹੁਣ ਤੱਕ ।
    ਆਪਦੇ ਚਹਿਰੇ 'ਤੇ ਪੂਰੀ ਤਰ੍ਹਾਂ ਗੱਡ ਹੋਈ ਮੇਰੀ ਨਗਾਹ ਨੂੰ ਭਰਵਾਂ ਹੁੰਗਾਰਾਂ ਸਮਝ ਕੇ ਉਸਨੇ ਆਪਣੇ ਆਪ ਤੋਰੀ ਕਥਾ ਵਥਿਆਿ , ਥੋਡ਼੍ਹਾ ਕੁ ਅਟਕ ਕੇ ਫਰਿ ਅੱਗੇ ਤੋਰ ਲਈ ...." ਪਹਲਾਂ ਮੈਂ ਸੋਚਆਿ , ਕਾਲੇ –ਸੇਠਾਂ ਦੀ ਡਰੈਵਰੀ ਈ ਛੱਡ ਦਆਿਂ , ਹੋਰ ਥਾਂ ਕਤੇ ਲੱਭ ਲਾਂ । ਮੈਥੋਂ ਨਈਂ ਦੇਖ ਹੁੰਦਾ ਰੋਜ਼-ਰੋਜ਼ ਦਾ ਗੰਦ-ਗੁਬਾਰ ।...ਫੇਰ ਸੋਚਆਿ , ਹੋਰ ਕੇਡ਼੍ਹੇ ਦੁੱਧ ਧੋਤੇ ਮਲਿਣੇ ਆਂ । ਉਹ ਵੀ ਐਹੋ ਜਹੇ ਹੋਣੇ ਆਂ ਇਹਨਾਂ ਵਰਗੇ । ਜਹੋ ਜਹੀ ਚਾਲ ਇਹਨਾਂ ਦੀ ਉਹੋ ਜਹੀ ਉਨ੍ਹਾਂ ਦੀ ਹੋਣੀ ਆਂ । ...ਊਂ ਸੱਚੀ ਗੱਲ ਆ ਬਾਊ ਜੀ ਈ , ਮੀਨ੍ਹਾ ਖੰਭ ਲਾਇਆ ਵੀ ਅੰਬਰਸਰੀਆਂ ਦੇ । ਐਧਰੋਂ ਲੁਕ-ਲੁਕਾ ਕੇ , ਬਮਾਰ –ਠਮਾਰ ਹੋਣ ਦਾ ਬਹਾਨਾ ਮਾਰ ਕੇ ।ਪਰ ਉਹ ਗੱਿਠ-ਮੁਠੀਏ ਜਹੇ ਭਾਪੇ ਸੌਹਰੀ ਦੇ ਨਰੇ ਈ ਚੋਰ । ਨਾਲੇ ਚੋਰ ਨਾਲੇ ਚਤਰ । ਮੂੰਹ ਦੇ ਜੰਿਨੇ ਮੱਿਠੇ , ਅੰਦਰੋਂ ਓਨੇ ਛੁਰੀ ਮਾਰ , ਅੰਦਰ ਸਡ਼ੀਏ । ਅੱਧੇ ਮਹੀਨੇ ਦੀ ਤਨਖਾਹ ਊਂਈ ਦੱਬ ਗਏ ।ਅਖੇ ਤੂੰ ਪੁੱਜਦਾ ਨਈਂ ਰਹਾ ਟੈਮ ਸਰਿ ਸਕੂਲੇ ਛੁੱਟੀ ਵੇਲੇ , ਬੱਚੇ ਲੈਣ । ਮੈਂ ਕਹਾ ਮਨਾਂ ਕਥੇ ਆ ਫਸਆਿ । ਛੱਡ ਇਹਨਾਂ ਨੂੰ ,ਚੱਲ ਓਸੇ ਈ ਟਕਾਣੇ । ਏਥੇ ਹੋਰ ਨਈਂ ਤਾਂ ਉਹੋ ਜਹੀ ਬੱਕ-ਬੱਕ ਤਾਂ ਕੋਈ ਨਈਂ ਕਰਦਾ । ਏਥੇ ਰੂਹ ਵੀ ਸਾਲੀ ਬਾਹਲੀ ਰਲੀਓ ਆਪੋ ਵਚਿਦੀ । ਸੌਹਰੀ ਦੀਆਂ ਗੁਪਤੀਆਂ ਮੋਹ ਵੀ ਬਡ਼ਾ ਕਰਦੀਆਂ ਆਪਣੇ ਨਾ । ਉਂਝ ਤਾਂ ਹੋਰ ਵੀ ਡਰੈਵਰ ਆ ਕੰਿਨੇ ਸਾਰੇ , ਪਰ ਕਾਰ-ਡਰੈਵਰੀ ਮੈਤੋਂ ਈ ਸੱਿਖੀ ਆ ਸਭ ਨੇ । ਦੂਰ-ਪਾਰ ਜਾਣਾ ਹੋਵੇ ਤਾਂ ਵੀ ਮੇਰੇ ਨਾਲ । ...ਧਰਮ ਨਾ " ਪਹਲੇ ਤੋਡ਼ ਦਾ ਨਸ਼ਾ ਰਹੰਿਦਾ ਉਨ੍ਹਾਂ ਨਾਲ ਜੁਡ਼ ਕੇ ਬੈਠੇ ਨੂੰ । "
    ਘਡ਼ੀ ਪਲ ਪਹਲਾਂ ਗਹਰਿ –ਗੰਭੀਰ ਦਸਿਦਾ ਪਾਲਾ ਸੰਿਘ ਦਾ ਚਹਿਰਾ ਹੁਣ ਅੱਛੀ ਖਾਸੀ ਲਸ਼ਿਕ ਮਾਰਨ ਲੱਗ ਪਆਿ ਸੀ । ਉਸਦੀਆਂ ਰੁੱਖੀਆਂ –ਮੱਿਸੀਆਂ ਅੱਖਾਂ ਅੰਦਰ ਕੰਿਨੀ ਸਾਰੀ ਚਮਕ ਭਰ ਗਈ ਸੀ ।
    ਇਹੋ ਜਹੀ ਲਸ਼ਿਕ ਚਮਕ ਮੇਰੇ ਚਹਿਰੇ , ਮੇਰੀਆਂ ਅੱਖਾਂ ਅੰਦਰ ਵੀ ਛਾਈ ਰਹੰਿਦੀ ਸੀ । ਮਸਿ ਗੁਪਤਾ ਨੂੰ ਮਲਿਦਆਿਂ , ਉਸ ਨਾਲ ਬੈਠਦਆਿਂ-ਉਠਦਆਿਂ । ਮਨ-ਚੱਿਤ ਹਲਕਾ-ਫੁਲਕਾ , ਬਾਗੋ-ਬਾਗ ਹੋਇਆ ਰਹੰਿਦਾ ਸੀ । ਉਸ ਨਾਲ ਘੁੰਮਦਆਿਂ-ਫਰਿਦਆਿਂ । ਮੈਂ ਜਵੇਂ ਹਵਾ ਵਚਿ ਤਾਰੀਆਂ ਲਾਉਂਦਾ , ਨੀਲੇ ਆਕਾਸ਼ ਦੀਆਂ ਧੁਰ ਡੂੰਘਾਈਆਂ 'ਚ ਉੱਡਦਾ ਮਹਸੂਸ ਕਰਦਾਂ ਸਾਂ । ਪਰ, ਹੁਣ ਉਹੀ ਲਸ਼ਿਕ , ਓਸੇ ਤਰ੍ਹਾਂ ਦੀ ਚਮਕ ਪਾਲਾ ਸੰਿਘ ਦੀਆਂ ਅੱਖਾਂ 'ਚ ਤਰਦੀ ਦੇਖ ਮੈਨੂੰ ਢੇਰ ਸਾਰਾ ਭੈਅ ਆਉਣ ਲੱਗ ਪਆਿ । ...ਮੈਨੂੰ ਲੱਗਾ ਉਸਦੀਆਂ ਲਸ਼ਿਕ-ਚਮਕ ਕਡ਼ਕਦੀ ਅਸਮਾਨੀ ਬਜਿਲੀ ਬਣ ਕੇ ਮੇਰੇ ਉੱਪਰ ਡੱਿਗੀ ਕ ਿਡੱਿਗੀ । ਉਸਦੇ ਚਾਲ-ਚਲਣ ਨੂੰ ਭੈਡ਼ਾ ਲਖਿਣ ਵਾਲੇ ਹੱਥਾਂ ਨੂੰ , ਉਸਦੇ ਭਵੱਿਖ ਨੂੰ ਤਬਾਹ ਕਰਨ ਵਾਲੀ ਜ਼ੱਿਦ ਨੂੰ ਸਜ਼ਾ ਮਲੀ ਕ ਿਮਲੀ । ਉਸ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਤੋਂ ਬਚਾ ਕਰਨ ਕੇ ਇਰਾਦੇ ਨਾਲ ,ਮੈਂ ਆਪਣੇ ਅੰਦਰਲੇ ਕਾਂਬੇ ਨੂੰ ਥੋਡ਼੍ਹਾ ਕੁ ਕਾਬੂ ਕਰਦਆਿਂ , ਗੁਰਪਾਲ ਸੰਿਘ ਪਾਲ ਨੂੰ ਕਹਣਾ ਚਾਹਆਿ –ਮੈਨੂੰ ਐਥੇ ਈ ਉਤਾਰ ਦਉਿ ਡਰੈਵਰ ਸਾਬ੍ਹ , ਬੱਸ ਲਾਗੇ ਹੀ ਆ ਪੰਿਡ ਫਤ੍ਹੇਪੁਰ ਚਡ਼੍ਹਦੇ ਬੰਨੇ । ਪਰ ਪੰਿਡ ਤਾਂ ਅਜੇ ਕਰੀਬ ਦਸ ਕਲੋਮੀਟਰ ਹੋਰ ਅਗਾਂਹ ਸੀ  ਮੇਰਾ ।
    ਹੁਣੇ ਹੁਣ ਨਕਿਲੇ ਉਡੀਕ ਚੱਕਰ 'ਚ ਮੁਡ਼ ਕੇ ਫਸ ਜਾਣ ਦੇ ਡਰ ਤੋਂ ਡਰਦੇ ਦੀ ਮੇਰੀ ਰੋਲ ਨੰਬਰ ਬਾਰਾਂ ਨੂੰ ਇਉਂ ਕਹਣਿ ਦੀ ਹੰਿਮਤ ਵੀ ਨਾ ਪਈ ।
    ਡੌਰ-ਭੌਰ ਹੋਇਆ ਮੈਂ ਕਦੀ ਸਾਹਮਣੇ ਦੂਰ ਤੱਕ ਪੱਕੀ  ਸਡ਼ਕ ਵੱਲ ਦੇਖ ਲੈਂਦਾ , ਕਦੀ ਉਸਦੇ ਪਲੋ-ਪਲੀ ਰੰਗ ਬਦਲਦੇ ਚਹਿਰੇ ਵੱਲ ।
    ਉਸਦੇ ਮੂੰਹ-ਮੱਥੇ 'ਤੇ ਘਡ਼ੀ ਪਲ ਪਹਲਾਂ ਪਸਰਆਿਂ ਜਲ-ਜਲੌਅ ਫਰਿ ਕਧਿਰੇ ਓਝਲ ਹੋ ਗਆਿ ਇਕਦਮ । ਉਸਦਾ ਰੁੱਖਾ-ਮੱਿਸਾ ਚਹਿਰਾ ਹੋਰ ਵੀ ਖ਼ਰ੍ਹਵਾ ਲੱਗਣ ਲੱਗ ਪਆਿ । ਹੌਲੀ ਕੀਤੇ ਟਰੱਕ ਨੂੰ ਕੱਚੀ ਥਾਂ ਰੋਕ ਕੇ ਉਸਨੇ ਝੱਟ ਦੇਣੀ ਤਾਕੀਉਂ ਬਾਹਰ ਛਾਲ ਕੱਢ ਮਾਰੀ । ਮੇਰੇ ਅੰਦਰਲੇ ਡਰ-ਸਹਮਿ ਨੇ ਮੇਰੇ ਖੂਨ ਦੀ ਗਰਦਸ਼ਿ ਥਾਏਂ ਰੋਕ ਦੱਿਤੀ । ਮੈਨੂੰ ਲੱਗਾ –ਰੋਲ ਨੰਬਰ ਬਾਰਾਂ ਨੇ ਮੈਨੂੰ ਟਰੱਕ ਕੈਬਨਿ 'ਚ ਧੂਹ ਕੇ ਹੇਠਾਂ ਖੱਿਚ ਲਆਿ ਹੈ । ਪੱਕੀ ਸਡ਼ਕ ਦੇ ਐਨ ਵਚਿਕਾਰ ਖਡ਼ਾ ਕਰਕੇ ਪਹਲਾਂ ਮੇਰੇ ਤਨ ਦੇ ਸਾਰੇ ਕੱਪਡ਼ੇ ਉਤਾਰ ਦੱਿਤੇ ਹਨ  , ਫਰਿ ਜ਼ੋਰਦਾਰ ਧੱਕਾ ਦੇ ਕੇ ਕੱਚੀ ਲੀਹ ਤੇ ਸੁੱਟ ਲਆਿ ਹੈ । ਮੇਰੇ ਗਲ਼ ਪਏ ਜਨੇਊ ਦਾ ਖੁੰਡ-ਗਲਾਵਾਂ ਮੇਰੀ ਧੋਣ ਨੂੰ ਮਾਰ ਕੇ ਉਹ ਮੈਨੂੰ ਕੱਚਉਿਂ ਪੱਕੀ ਵੱਲ ਨੂੰ ਪੱਕੀਉਂ ਕੱਚੇ ਵੱਲ ਨੂੰ ਖੱਿਚ ਰਹਾ ਹੈ ਤੇ ਮੈਂ ....ਮੈਂ ਆਪਣੇ ਢੱਿਲੇ-ਪੱਿਲੇ ਸਰੀਰ ਤੇ ਲਗਦੀਆਂ ਬਗਡ਼ਾਂ-ਸੱਟਾਂ ਦੀ ਪੀਡ਼ ਨੂੰ ਦਡ਼ ਵੱਟ ਕੇ ਸਹੀ ਜਾ ਰਹਾ ਹਾਂ , ਚੁੱਪ-ਚਾਪ । "...ਏ ਬਾਊ ਜੀਈ , ਬਾਊ ਜੀਈ ...ਕੀ ਗੱਲ ਆ ਨੀਂਦ ਆ ਗਈ , ਹਲਿਦੇ ਬੋਲਦੇ ਈ ਨਈਂ ...ਮੈਂ ਐਨੀਆਂ 'ਵਾਜਾਂ ਮਾਰੀਆਂ । " ਖੁੱਲ੍ਹੀ ਤਾਕੀ ਵੱਲੋਂ ਅੰਦਰ ਆਏ ਕਲੀਨਰ ਮੁੰਡੂ ਨੇ ਮੇਰਾ ਮੋਢਾ ਹਲੂਣਦਆਿਂ , ਮੇਰੀ ਗੁੰਮੀਂ-ਗੁਆਚੀ ਸੁਰਤੀ ਕਧਿਰੋਂ ਦੂਰੋਂ-ਪਾਰੋਂ ਲੱਭ ਲਆਿਂਦੀ । " ਉਸਤਾਦ 'ਵਾਜ਼ਾਂ ਮਾਰਦਾ , ਔਹ ਸਾਹਮਣੇ .....ਚਾਹ ਪੀ ਲਊ ...।"
    ਮੇਰੀ ਨਾਂਹ ਦਾ ਉੱਤਰ , ਉੱਚੀ ਆਵਾਜ਼ ਨਾਲ ਮੁੰਡੂ ਨੇ ਰੋਲ ਨੰਬਰ ਬਾਰਾਂ ਤੱਕ ਅੱਪਡ਼ਦਾ ਕਰ ਦੱਿਤਾ ਸਡ਼ਕੋਂ ਪਾਰ  । ਮੋਟੇ ਭਾਰੇ ਸਫੈਦੇ ਦੀ ਚੱਿਤਰਕਬਰੀ ਛਾਂ ਹੇਠਾਂ ਖਡ਼ੇ ਖਡ਼ੇ ਨੇ ਚਾਹ ਪੀਂਦੇ ਨੇ ਉਸਨੇ , ਖੋਖੇ 'ਤੇ ਬੈਠੀ ਥੱਕੀ-ਹਾਰੀ ਅੱਧਖਡ਼ ਇਸਤਰੀ ਨਾਲ ਪੰਜ-ਸੱਤ ਮੰਿਟ ਕੋਈ ਬਾਤ-ਚਾਤ ਕੀਤੀ ,ਫਰਿ ਮੁਡ਼ਦੇ ਪੈਰੀਂ ਉਹ ਸਟੇਰੰਿਗ ਸੀਟ 'ਤੇ ਆ ਬੈਠਾ ।
    ਘਡ਼ੀ-ਦੋ ਘਡ਼ੀਆਂ ਰੋਕੀ ਗੱਡੀ ਉਸਦੇ ਫਰਿ ਪਹਲੀ ਚਾਲੇ ਦੌਡ਼ਦੀ ਕਰ ਲਈ ।
    " ਏਨੂੰ ਜਾਣਦਾ ਆਂ ਬਾਊ , ਏਹ ਤੁਹਾਡੇ ਈ ਐਨ੍ਹਾਂ ਪੰਿਡਾਂ 'ਚੋਂ ਕਸੇ ਪੰਿਡ ਦੀ ਆ । ਏਦ੍ਹੀ ਬਾਰਾਂ ਚੌਦਾਂ ਸਾਲ ਦੀ ਧੀ ਪਰੂੰ-ਪਰਾਰ ਕਸੇ ਗੱਡੀ ਆਲੇ ਨੇ ਚਡ਼੍ਹਾ ਲਈ । ਅਜੇ ਤੱਕ ਕੋਈ  ਉੱਘ-ਸੁੱਘ ਨਹੀਂ ਲੱਗੀ । ਚੰਗਾ-ਭਲਾ ਕੰਮ ਚਲਦਾ ਸੀ ਏਦਾ ਚਾਹ-ਖੋਖੇ ਦਾ , ਉਹ ਵੀ ਜਾਂਦਾ ਲੱਗਾ । ਬੰਦਾ ਏਦਾਂ ਊਈਂ ਕਸੇ ਕੰਮ ਦਾ ਨਈਂ ਅਮਲੀ ਜਆਿ । ਆਪ ਏਹ ਜਾਣ ਜੋਗੀ ਨਈਂ ਕਧਿਰੇ , ਲੰਗਡ਼ੀ ਆ ਇਕ ਲੱਤੋਂ ।ਬੱਸ ਹਮਾਂ-ਤੁਮਾਂ ਨੂੰ ਆਖ ਛੱਡਦੀ ਆ – ਵੇ ਬੱਚਓਿ , ਵੇ ਪੁੱਤੋ...ਮੇਰੀ ਧੀ ਰਾਣੀ ਨੂੰ ਕਤੋਂ ਲੱਭ ਲਆਿਓ  ਵੇ , ਜੀਣ ਜੋਗਓਿ ...। ਮੈਂ ਜ਼ੰਿਦਗੀ ਭਰ ਸੀਸਾਂ ਦੇਊ ਵੇ ਤੁਆਨੂੰ ਸ਼ੇਰ ਬੱਚਆਿਂ ਨੂੰ ....।
    ਮੇਰੀ ਜਵੇਂ ਇਕ-ਦਮ ਜਾਗ ਖੁੱਲ੍ਹ ਗਈ ਹੋਵੇ । ਮੇਰੇ ਕੰਨਾਂ 'ਚ ਗੂੰਜਦੇ ਬੋਲ ਮੇਰੇ ਸੱਜੇ ਹੱਥ ਬੈਠੇ ਟਰੱਕ ਚਾਲਕ ਦੇ ਸਨ ਜਾਂ ਚਾਹ ਵਾਲੇ ਖੋਖੇ 'ਤੇ ਬੈਠੀ ਇਸਤਰੀ ਦੇ , ਪਲ ਦੀ ਪਲ ਮੈਨੂੰ ਸਮਝ ਨਹੀਂ ਲੱਗੀ । ਆਪਣੇ  ਅੰਦਰ ਬਾਹਰ ਪੱਸਰੇ ਡਰ-ਭੈਅ 'ਚੋਂ ਆਪਣਾ ਆਪ ਬਾਹਰ ਧੂਹ ਕੇ ਮੈਂ ਪਾਲਾ ਸੰਿਘ ਵੱਲ ਨੂੰ ਧਆਿਨ ਨਾਲ ਦੇਖਆਿ । ਉਸਦਾ ਸਾਰਾ ਵਜੂਦ ਕਸੇ ਇਕ ਬੰਿਦੂ 'ਤੇ ਸਥਰਿ ਹੋਇਆ ਪਆਿ ਸੀ । ਖੋਖੇ ਵਾਲੀ ਇਸਤਰੀ ਦੀ ਕੁੱਲ ਵੇਦਨਾ ਉਸਦੇ ਆਪਣੇ ਚਹਿਰੇ 'ਤੇ ਚਪਿਕ ਗਈ ਸੀ । ਸਾਹਮਣੇ , ਪੱਕੀ ਪਟਡ਼ੀ ਉੱਤੇ ਟਕੀਆਂ ਅੱਖਾਂ ਖਾਰੇ ਪਾਣੀ ਨਾਲ ਤਰ ਹੋ ਗਈਆਂ ਸਨ ।
    ਬੇ-ਹੱਦ ਟਕਿਵੀਂ ਗਤੀ ਨਾਲ ਦੌਡ਼ਦੇ ਟਰੱਕ ਦੇ ਡੈਸ਼-ਬੋਰਡ 'ਤੇ ਪਆਿ ਧਾਰੀਦਾਰ ਪਰਨਾ ਚੁੱਕ ਕੇ ਪਾਲਾ ਸੰਿਘ ਨੇ ਪਹਲਾਂ ਮੂੰਹ-ਚਹਿਰੇ 'ਤੇ ਫੇਰਆਿਂ , ਫਰਿ ਪਲਕਾਂ 'ਚੋਂ ਡਗੂੰ-ਡਗੂੰ ਕਰਦੇ ਅੱਥਰੂ ਸਾਫ਼ ਕੀਤੇ ।
    ਉਸਦੀ ਇਸ ਅਵਸਥਾ ਨੇ ਮੈਨੂੰ ਉਸ ਤੋਂ ਥੋਡ਼੍ਹੀ ਕੁ ਦੇਰ ਪਹਲਾਂ ਆਏ ਡਰ-ਭੈਅ ਤੋਂ ਮੁਕਤ ਕਰ ਦੱਿਤਾ । ਮੈਂ ਆਪਣੇ ਆਪ ਨੂੰ ਸਾਧਾਰਨ ਕਸਿਮ ਦਾ ਦੋਸ਼ੀ ਨਹੀਂ ਵੱਡਾ ਕਸੂਰਵਾਰ ਸਮਝਣ ਲੱਗ ਪਆਿ , ਉਸਨੂੰ ਗੁਰਪਾਲ ਸੰਿਘ ਪਾਲ ਦੀ ਸੰਗਆਿ ਦੇ ਕੇ । ਮੈਨੂੰ ਪੱਕ-ਠੱਕ ਨਸਿਚਾ ਹੋ ਗਆਿ ਸੀ , ਉਹ ਰੋਲ ਨੰਬਰ ਬਾਰਾਂ ਨਹੀਂ ਹੈ । ਉਹ ...ਉਸਨੇ ਤਾਂ ਕਾਲਜੋਂ ਨਕਿਲ ਕੇ ਨੱਕ 'ਚ ਦਮ ਕਰ ਰੱਖਆਿ ਸੀ ਮੇਰਾ । ਮੇਰੇ ਟੱਬਰ –ਟੀਰ ਦਾ , ਬਾਲ –ਬੱਚੇ ਦਾ । ਉਸ ਅੰਦਰਲੀ ਸ਼ਰਾਫ਼ਤ, ਆਗਆਿਕਾਰਤਾ ਕਧਿਰੇ ਪਰ ਲਾ ਕੇ ਉੱਡ ਗਈ ਸੀ । ਗੇਟੋਂ ਬਾਹਰ ਨਕਿਲਦੇ ਨੇ ਪਹਲੇ ਦਨਿ ਹੀ ਜ਼ੋਰਦਾਰ ਤਡ਼ੀ ਦੱਿਤੀ ਸੀ ਮੈਨੂੰ- " ਓਏ ਸਾਲਆਿ ਸ਼ਰਮਆਿਂ ਦਆਿਂ ,ਹੁਣ ਦੇਖੀਂ ਰਮਦਾਸੀਏ ਚਮਾਰ ਦੇ ਹੱਥ ...।' ਅੱਗੋਂ ਇਸ ਤੋਂ ਵੀ ਮੋਟੀ ਭਾਰੀ ਵਲਾਂਵੇਂਦਾਰ ਗਾਲ੍ਹ ਕੱਢ ਕੇ ਉਸਨੇ ਹੋਰ ਵੀ ਖ਼ਤਰਨਾਕ ਬੋਲ ਬੋਲੇ ਸਨ , ਜਹਿਡ਼ੇ ਮੇਰੀ ਜ਼ੁਬਾਨ 'ਤੇ ਕਸੇ ਵੀ ਤਰ੍ਹਾਂ ਨਹੀਂ ਸੀ ਚਡ਼੍ਹ ਸਕੇ , ਸ਼ਕਾਇਤ ਕਰਦਆਿਂ ਵੀ ਨਹੀਂ ।ਇਹ ਬੋਲ ਉਸਨੇ ਮੂੰਹ ਜ਼ਬਾਨੀ ਤੱਕ ਸੀਮਤ ਨਹੀਂ ਸੀ ਰੱਖੇ । ...ਵੱਡੀ ਕੁਡ਼ੀ ਪੰਿਕੀ ਨੱਿਤ ਨਵੇਂ ਕੋਈ ਨਾ ਕੋਈ ਸ਼ਕਾਇਤ ਲੈ ਬੈਠਦੀ – ' ਫ਼ਲਾਨੇ ਥਾਂ ਰੋਲ ਨੰਬਰ ਬਾਰਾਂ ਨੇ ਮੈਨੂੰ ਆਹ ਕਹਾ , ਔਂਕਡ਼ੀ ਥਾਂ ਆਹ ਕੀਤਾ । '  ਉਸਦੇ ਉਜੱਡਪੁਣੇ ਤੋਂ ਤੰਗ ਆਏ ਨੇ ਮੈਂ ਉਸਦੀ ਦੋ ਕੁ ਵਾਰ 'ਸੇਵਾ ' ਵੀ ਕਰਵਾਈ । ਪੁਲਸਿ 'ਤੇ ਆਪਣਾ ਅਸਰ ਰਸੂਖ ਵਰਤ ਕੇ , ਵਾਈਸਸ਼ਪਿ ਵਾਲਾ । ਪਰ ਉਹ ਸੱਿਧਾ ਹੋਣ ਦੀ ਥਾਂ ਹੋਰ ਵੰਿਗਾ ਹੁੰਦਾ ਗਆਿ । ਇਕਦਮ ਅਵਾਰਾ ।
    ਕਥੇ ਉਹ ਗੁਰਪਾਲ ਸੰਿਘ , ਕਥੇ ਆਹ ਪਾਲਾ ਸੰਿਘ । ਆਹ ਏਨੀ ਪਆਿਰੀ ਰੂਹ । ਹਰ ਜਾਣ-ਅਣਜਾਣ ,ਗ਼ਰੀਬ-ਗੁਰਬੇ ਦੇ ਔਖ-ਮੁਸ਼ਕਲਿ ਨੂੰ , ਦੁੱਖ-ਦਰਦ ਨੂੰ ਆਪਣਾ ਦੁੱਖ-ਦਰਦ ਮੱਿਥ ਲੈਣ ਵਾਲਾ ਨੇਕ-ਦਲਿ ਨੌਜਵਾਨ । ...ਚਾਹ ਵਾਲੇ ਖੋਖੇ 'ਤੇ ਬੈਠੀ ਇਸਤਰੀ ਦੀ ਪੀਡ਼-ਵੇਦਨਾ , ਹੁਣ ਤੱਕ ਉਸਦੇ ਸਾਰੇ ਦੇ ਸਾਰੇ ਵਜੂਦ ਨੂੰ ਜ਼ਖ਼ਮੀ ਕਰ ਗਈ ਸੀ । ਉਸਦੀਆਂ ਮੋਟੀਂਆਂ ਅੱਖਾਂ ਅੰਦਰ ਵਗਦੇ ਪਾਣੀ ਦਾ  ਵਹਾ ਹੋ ਵੀ ਭਰਵਾਂ ਹੋ ਗਆਿ ।
    ਇਕ ਵਾਰ ਫਰਿ ਉਸ  ਨੇ ਉਸ ਪਰਨੇ ਨਾਲ ਪਹਲੀ ਕਰਿਆਿ ਦੁਹਰਾਈ ।
    ਮੈਨੂੰ ਲੱਗਾ ਇਹ ਪਾਲਾ ਸੰਿਘ ਡਰਾਇਵਰ ਨਹੀਂ ,ਮੈਂ ਆਪਣੀਆਂ ਅੱਖਾਂ 'ਚੋਂ ਟਪਕ ਆਏ ਅੱਥਰੂ ,ਉਸਦੇ ਧਾਰੀਦਾਰ ਪਰਨੇ ਨਾਲ਼ ਸਾਫ਼ ਕਰ ਰਹਾ ਹਾਂ । ਮੈਂ ਪ੍ਰੋਫੈਸਰ ਸ਼ਰਮਾ । ਵਾਈਸ ਪ੍ਰੰਿਸੀਪਲ ਡੀ.ਏ.ਵੀ. ਡਗਿਰੀ ਕਾਲਜ ।
    ਇਸ ਵਾਈਪਸ਼ਪਿ ਨੇ ਹੀ ਮੇਰੀ ਇਹ ਬਾਬ ਕੀਤੀ ਸੀ । ਇਕ ਤਰ੍ਹਾਂ ਨੀਵੇਂ ਲਾਹ ਛੱਡਆਿ ਸੀ ਮੈਨੂੰ ਪੈਰ-ਦਰ-ਪੈਰ ਉੱਪਰ ਵੱਲ ਨੂੰ ਚਡ਼੍ਹਦੇ ਨੂੰ । ...ਪੰਿਡ ਕਈ ਜਣੇ ਸਾਂ ਅਸੀਂ ਅਧਆਿਪਕੀ ਕੱਿਤੇ ਨਾਲ਼ ਸੰਬੰਧਤ । ਪਰ , ਸਾਰੇ ਦੇ ਸਾਰੇ ਸਕੂਲ ਟੀਚਰ । ਬਹੁਤੇ ਜੇ.ਬੀ.ਟੀ. ਕੋਈ ਕੋਈ ਬੀ.ਐਡ. । ਕਾਲਜ ਪ੍ਰੋਫੈਸਰ ਮੈਂ ਹੀ ਸਾਂ ਇਕੱਲਾ , ਐੱਮ.ਏ.ਐੱਮ. ਫੱਿਲ । ਪੰਿਡ ਦੇ ਅਨਪਡ਼੍ਹਾਂ ਸਮੇਤ ਪਡ਼੍ਹੇ ਅੱਧ-ਪਡ਼੍ਹੇ ਲੋਕ ਮੈਨੂੰ ਵੀ ਮਾਸਟਰ ਹੀ ਸਮਝਦੇ । ਮਾਸਟਰ ਹੀ ਕਹ ਿਕੇ ਬੁਲਾਉਂਦੇ , 'ਵਾਜ ਮਾਰਦੇ । ਸੱਚੀ ਗੱਲ ਐ ਆਪਣੇ ਤੋਂ ਉਹਨਾਂ ਦੀ ਬੋਲਚਾਲ ,ਗੱਲਬਾਤ ਬਰਦਾਸ਼ਤ ਹੋਣੋਂ ਹਟ ਗਈ । ਖਾਸ ਕਰ ਓਦੋਂ ਜਦੋਂ ਨੰਬਰ ਦੋ ਬਣਆਿ ਸੀ ਮੈਂ ,ਸੈਕੰਿਡ-ਇੰਚਾਰਜ ।
    ਕਾਲਜ ਅੰਦਰ ਸਰ-ਜੀ , ਸਰ – ਜੀ  ਹੁੰਦੀ , ਪੰਿਡ ਪੁੱਜਦਾ ਤਾਂ ਫਰਿ ' ਮਾਹਟਰ ਦਾ ਮਾਹਟਰ ' ।
    ਆਪਣੇ ਅਹੁਦੇ ਦੀ ਇੱਜ਼ਤ-ਆਬਰੂ ਸਾਂਭ ਰੱਖਣ ਲਈ ਆਖਰਿ ਮੈਂ ਪੰਿਡ ਹੀ ਛੱਡ ਦੱਿਤਾ । ਸ਼ਹਰਿ ਜਾ ਪੁੱਜਾ ਸੀ ,ਜਲੰਧਰ । ਥੋਡ਼੍ਹਾ ਕੁ ਚਰਿ ਕਰਾਏ ਤੇ ਰਹਾ , ਫਰਿ ਨਵੀਂ ਨਕੋਰ ਕੋਠੀ ਖ਼ਰੀਦ ਲਈ , ਮਾਡਲ-ਗਰਾਮ 'ਚ ਪੋਸ਼ ਇਲਾਕੇ 'ਚ ।
    ਆਲੇ-ਦੁਆਲੇ ਰਹੰਿਦੇ –ਵਸਦੇ ਲੋਕ ਸਭ ਆਪਣੇ ਆਪਣੇ ਕਾਰ-ਕੱਿਤੇ 'ਚ ਮੌਜ-ਮੇਲੇ 'ਚ ਮਸਤ । ਨਾ ਕਸੇ ਦੀ ਨੰਿਦਆਿ-ਚੁਗਲੀ , ਨਾ ਭੰਡੀ-ਪ੍ਰਚਾਰ । ਇਕ ਦੂਜੇ ਦੇ ਕੰਮ-ਕਾਜ , ਮੇਲ-ਜੋਲ 'ਚ ਕਸੇ ਦੀ ਕੋਈ ਦਖ਼ਲ-ਅੰਦਾਜ਼ੀ ਨਹੀਂ । ਸ਼ਹਰੋਂ , ਕਾਲਜ ਆਉਣ ਜਾਣ ਕਰਦਆਿਂ ਮਸਿ ਗੁਪਤਾ ਨਾਲ ਸਾਂਝ ਪੈ ਗਈ । ਉਹ ਹੋਰ ਵੀ ਅਗਲੇ ਸ਼ਹਰੋਂ ਆਉਂਦੀ ਸੀ ਫਗਵਾਡ਼ਉਿਂ । ਮੈਂ ਉਸਦੀ ਉਡੀਕ ਬੱਸ ਅੱਡੇ 'ਤੇ ਖਡ਼ੋ ਕੇ ਕਰਦਾ । ਫਰਿ ਕਾਲਜ ਤਕ ਦਾ ਪੰਜਾਹ ਕਲੋਮੀਟਰ ਦਾ ਸਫ਼ਰ ਮੈਨੂੰ ਪੰਜ ਕਲੋਮੀਟਰ ਤੋਂ ਵੱਧ ਨਾ ਜਾਪਦਾ ।
    ਰੰਗ ਭਾਵੇਂ ਗੂਡ਼੍ਹਾ ਪੱਕਾ ਸੀ ਉਸਦਾ ,ਪਰ ਨੈਣ –ਨਕਸ਼ ਤੱਿਖੇ ।ਸੁਭਾਅ ਦੀ ਚੁਲਬਲੀ । ਸਰੇ ਦੀ ਚੁਸਤ-ਫੁਸਤ । ਸਫ਼ਰ ਕਰਦਾ ਤੰਿਨ ਸ਼ੈਸ਼ਨ ਜਵੇਂ ਧੁਰ ਅਸਮਾਨੀਂ ਉਡਆਿ ਰਹਾ ।
    ਹੁਣ ...ਹੁਣ ਉਹਨਾਂ ਹੀ ਅਸਮਾਨਾਂ ਤੋਂ ਹੇਠਾਂ ਪਟਾਕ ਕਰਕੇ ਡਗਿਆਿ ਮੈਂ ਮੁਡ਼ ਪੰਿਡ ਪਰਤ ਆਇਆ ਸਾਂ । ਪੰਿਡ ਦੇ ਅੱਧੇ ਘਰ 'ਚ । ਬੇ-ਬਸੀ , ਨਮੋਸ਼ੀ ਤੇ ਲਾਚਾਰਗੀ ਨਾਲ ਅੱਟੇ ਆਪਣੇ ਹੱਿਸੇ ਦੀ ਝਾਡ਼-ਪੂੰਝ ਕਰਦਾ ਮੈਂ ਕਦੀ ਹੁਬਕੀ ਰੋ ਲੈਂਦਾ , ਕਦੀ ਅੰਦਰੋਂ-ਅੰਦਰ ਨਪੀਡ਼ ਹੋਇਆ ਤਰਲੋ-ਮੱਛੀ ਹੋਇਆ ਰਹੰਿਦਾ ।
    ਇਹੋ ਹਾਲ ਮੇਰੀ ਪਤਨੀ ਸਮੇਤ ਛੋਟੀ ਬੇਟੀ ਦੀਪੀ ਦਾ ਸੀ । ਦੂਰ ਪਛਾਂਹ , ਵੱਡੇ ਸ਼ਹਰਿ ਰਹ ਿਗਈ ਵੱਡੀ ਕੁਡ਼ੀ ਪੰਿਕੀ ਦੇ ਕੋਰਟ-ਮੈਰਜਿ ਸਰਟੀਫਕੇਟ ਨੇ ਜਵੇਂ ਲੂੰ-ਲੂੰ ਪੱਛ ਕੇ ਰੱਖ ਦੱਿਤਾ ਸੀ , ਸਾਰੇ ਟੱਬਰ ਦਾ । ....ਕੰਿਨੀ ਭਾਰੀ ਨਮੋਸ਼ੀ ਝੱਲਣੀ ਪਈ ਸੀ ਮੈਨੂੰ , ਪ੍ਰੋਫੈਸਰ ਸ਼ਰਮਾ ਨੂੰ । ਖਾਨਦਾਨੀ ਪੰਡਤਿ-ਪ੍ਰੋਹਤਿ ਬਾਪ ਨੂੰ । ਜ਼ਲਾ ਜੱਜ ਸਾਹਮਣੇ । ਉਸਦੀ ਇਕੋ-ਇਕ ਘੁਰਕੀ ਨੇ ਜੁਬਾਨ ਬੰਦ ਕਰ ਦੱਿਤੀ ਸੀ ਮੇਰੀ – 'ਏ ਮਸਿਟਰ , ਅਟੈਚਮੈਂਟ ਇਜ਼ ਅਬੱਵ ਐਵਰੀ ਥੰਿਗ , ਕਾਸਟ-ਕਰੀਡ ਐੱਡ ਰਲੀਜ਼ਨ । ਮਾਈਂਡ ਇਟ । '
    ਖੰਿਡੀ –ਬਖਿਰੀ ਬਚਦੀ ਹੰਿਮਤ ਇਕੱਠੀ ਕਰਕੇ ਮੈਂ ਰਹਾ ਬਚਆਿ ਬਚਾ-ਪੱਖ ਫਰਿ ਪੇਸ਼ ਕੀਤਾ ਸੀ ਕੋਰਟ 'ਚ – ' ਆਈ ਡੂ ਐਗਰੀ ਸਰ , ਬਟ ਮਾਈ ਕੰਨਸਰਨ ਇਜ਼ ਹਰ ਕੈਰੀਅਰ । ਸ਼ੀ ਇਜ਼ ਐਨ ਡਾਕਟਰ ਇੰਨ ਮੇਕੰਿਗ , ਐਂਡ ਹੀ ...ਹੀ ਇਜ਼ ਮੀਅਰ ਏ ਮਾਲੀ । '
    'ਡੋਂਟ ਬਓਦਰ ,ਦੇ ਆਰ ਅਡਲਟਸ ' ਆਖਦਆਿਂ ਜੱਜ ਨੇ ਭਾਵੇਂ ਆਪਣੀ ਵੱਲੋਂ ਕਸੇ ਸੰਭਾਵੀ ਸਭਅਿ-ਸਮਾਜ ਦੇ ਹੱਕ 'ਚ ਫੈਸਲਾ ਦੱਿਤਾ ਹੋਵੇ , ਪਰ ਮੈਂ ...ਮੈਂ ਜੱਦੀ-ਪੁਸ਼ਤੀ ਬ੍ਰਾਹਮਣ, ਜਾਤ-ਗੋਤ ਦਾ ਸ਼ਰਮਾ , ਕਸੇ ਪਾਸੇ ਮੂੰਹ ਦੇਣ ਜੋਗਾ ਨਹੀਂ ਸੀ ਰਹਾ ।
    ਪੋਸ਼ ਕਾਲੌਨੀ ਮਾਡਲ-ਗਰਾਮ ਸਮੇਤ ਸਾਰੇ ਸ਼ਹਰਿ 'ਚ ਮੱਿਟੀ ਪਲੀਤ ਕਰ ਦੱਿਤੀ ਸੀ ਮੇਰੀ , ਪੋਸਟ-ਗਰੈਜੂਏਟ ਲੈਕਚਰਾਰ ਪੰਿਕੀ ਨੇ।
    ਮਹੰਿਗੇ ਭਾਅ ਖ਼ਰੀਦੀ ਕੋਠੀ ਕੌਡੀਆਂ ਘੱਟੇ ਕਰਕੇ ਪੰਿਡ ਮੁਡ਼ੇ ਨੂੰ ਮੈਨੂੰ ਵੱਡੇ ਭਾਈ ਨੇ ਵੀ ਰਤਾ ਭਰ ਮੂੰਹ ਨਹੀਂ ਸੀ ਲਾਇਆ । ਮੈਂ ਅਛੂਤ ਹੋ ਗਆਿ ਸਾਂ ਉਸ ਲਈ , ਉਸਦੇ ਬਾਲ-ਬੱਚੇ ਲਈ ।
    ਵਹਿਡ਼ਾ ਅੱਧ-ਵਚਿਕਾਰੋਂ ਚੀਰ ਕੇ ਉਸਨੇ ਕੰਧ ਮਾਰ ਲਈ । ਮੈਨੂੰ ਉਸਦੀ ਤਲਖ਼ ਬਾਣੀ ਕੰਧ ਉੱਪਰੋਂ ਦੀ ਹਰ – ਰੋਜ਼ ਸੁਣਦੀ । ਉਸਦਾ ਹਰਿਖ਼ ਸੀ – ' ਪੰਿਡ ਹੋਰ ਨਈਂ , ਤਾਂ ਗਲੀ-ਗੁਆਂਡ ਦੀ ਸ਼ਰਮ ਤਾਂ ਹੁੰਦੀ ਆ , ਕੋਈ ਕਸੇ ਨੂੰ ਉਲ੍ਹਾਮਾ ਦੇਣ ਜੋਗਾ ਤਾਂ ਬਣਦਾ ਈ ਨਾ ...। ' ਜਦ ਕੋਈ ਉਸਦਾ ਯਾਰ-ਬੇਲੀ ਉਸਦੀ ਹੱਟੀ 'ਤੇ ਆ ਬੈਠਦਾ ਤਾਂ ਉਸਦੀ ਸੁਰ ਹੋਰ ਵੀ ਗੁਸੈਲੀ ਹੋ ਜਾਂਦੀ – 'ਐਥੇ ਕਰਨ ਕੀ ਆ ਬੈਠਾ , ਕਾਲਾ ਮੂੰਹ ਲੈ ਕੇ , ਸਾਡੇ ਸਰ੍ਹਾਣੇ ...ਮਰ ਕਉਿਂ ਨਈਂ ਗਆਿ ਕਸੇ ਖੂਹ-ਖਾਤੇ 'ਚ ਡੱਿਗ ਕੇ ......। '
    ਤੇ ਸੱਚ –ਮੁੱਚ ਮੈਂ ਮਰਨ ਤੋਂ ਵੀ ਵੱਧ ਮਰਆਿ ਪਆਿ ਸਾਂ । ਖੂਹ-ਖਾਤੇ ਨਾਲੋਂ ਵੀ ਵੱਧ ਕਸੇ ਡੂੰਘੀ ਨਵਾਣ ਵਚਿ ਡਗਿਆਿ ਪਆਿ ਸਾਂ , ਪੰਿਕੀ ਕਾਰਨ । ਜਥੇ ਨਾ ਮੇਰਾ ਰੋਣ-ਧੋਣ ਸੁਣਾਈ ਦੰਿਦਾ ਸੀ ਕਸੇ ਨੂੰ , ਨਾ ਹਓਕੇ –ਹਾਵੇ ।
    ਪਰ ਟਰੱਕ-ਚਾਲਕ ਪਾਲਾ ਸੰਿਘ ਨੇ ਤਾਂ ਜਵੇਂ ਮੇਰੇ ਅੰਦਰੋਂ ਨਕਿਲਆਿ ਹਰ ਗਰਮ ਸਾਹ , ਆਪਣੇ ਸਟੇਰੰਿਗ ਸਾਂਭਦੇ ਹੱਥਾਂ ਤੇ ਮਹਸੂਸ ਕਰ ਲਆਿ ਸੀ । ਮੇਰੀਆਂ ਅੱਖਾਂ 'ਚ ਧਾਰ ਬਣ ਕੇ ਵਗੇ ਹੰਝੂ ਆਪਣੇ ਧਾਰੀਦਾਰ ਪਰਨੇ 'ਤੇ ਬੋਚ ਲਏ ਸਨ ।
    " ਸ਼ਾਹਣੀ ਕੀ ਗੱਲ ਹੋਈ ਬਾਬੂ ਜੀਈ...ਤੁਹੀਂ ਤਾਂ  ਰੋਟੀ ਜਾਨੇ ਓ ਕੰਿਨੇ ਚਰਿ ਤੋਂ । ਕਧਿਰੇ...ਕਧਿਰੇ ਤੁਆਡੇ ਨਾਲ ਵੀ ਹਭੀ-ਨਭੀ ਤਾਂ ਨਈਂ ਹੋ ਗਈ ਸ਼ਾਹਣੀ ਅਰਗੀ  ਨਾਲੋਂ ਕਧਿਰੇ ਵੱਧ ਹੋਈ ਆ ਮੇਰੇ ਨਾਲ । ਮੇਰੀ ਪੀਡ਼-ਵੇਦਨਾ ,ਮੇਰਾ ਦੁੱਖ-ਦਰਦ ਸ਼ਾਹਣੀ ਨਾਲੋਂ ਕਈ ਗੁਣਾਂ ਵੱਧ ਡੂੰਘਾ ਐ ਪਾਲਾ ਸੰਿਆਂ ....।" ਮੇਰੇ ਅੰਦਰਲਾ ਗੁੱਭ-ਗੁਭਾਰ ਇਕਦਮ ਮੇਰੀ ਜੀਭ 'ਤੇ ਚਡ਼੍ਹ ਕੇ ਰੋਣ –ਹਾਕੇ ਬੋਲ ਬਣ ਉੱਤਰਆਿ । ਉਸਦੇ ਧਾਰੀਦਾਰ ਪਰਨੇ ਨਾਲ ਅੱਖਾਂ ਪੂੰਝ ਕੇ ਮੈਂ ਸਾਰਾ ਆਪਾ ਉਸ ਸਾਹਮਣੇ ਪਲਟ ਦੇਣਾ ਚਾਹਆਿ । ਪਰ ਮੇਰੇ ਵੱਲ ਤਾਂ ਉਸਦਾ ਰੱਤੀ ਭਰ ਵੀ ਧਆਿਨ ਨਹੀਂ ਸੀ ਰਹਾ । ਉਸਦਾ ਹੁਣੇ-ਹੁਣੇ ਬੁਝਆਿ ਦੱਿਸਦਾ ਚਹਿਰਾ , ਹੁਣੇ –ਹੁਣੇ ਭਖ਼ਣ ਲੱਗ ਪਆਿ ਸੀ । ਸ਼ਾਹਣੀ ਦੇ ਰੋਣ-ਧੋਣ ਦਾ ਦੁਹਰਾਓ ਕਰਦੇ ਬੈਠਵੇਂ ਜਹੇ ਬੋਲ , ਇਕਦਮ ਭਡ਼ਕ ਉੱਠੇ ਸਨ ।
    ਆਪਣੇ ਪੇਸ਼ੇ ਦੇ ਸਾਰੇ ਬੰਦਆਿਂ ਨੂੰ ਉਸਨੇ ਇਕ ਭਰਵੀਂ ਜਹੀ ਗਾਲ੍ਹ ਕੱਢੀ – " ਭੈਣ ....ਹਰਾਮਜ਼ਾਦੇ ਕੁੱਤੇ , ਗੁਪਤਆਿਂ-ਭਾਪਆਿਂ ਦੀ ਰੀਸ ਕਰਦੇ ਆ ,ਸਾਲੇ ਰਾਣੀ ਖਾਂ ਦੇ । ...ਪਤਾ ਲੱਗ ਜੇਏ ਸਈ ਮੈਨੂੰ ਕੰਿਨੇ ਮਾਂ ....ਆ , ਮੈ ਤਾਂ ਬਣਾ ਦਊਂ ਉਂਨੂੰ ਬੰਦੇ ਦਾ ਪੁੱਤ । ਪਹਲਾਂ ਸੌ ਮਾਰੂੰ ਜੁੱਤੀਆਂ ਗਣਿ ਕੇ , ਫੇਅਰ ਪੁੱਛੂੰ ਉਹਨੂੰ ਮਾਮੇ ਨੂੰ –ਏਨੂੰ ਮਾਂ ਨੂੰ ਤਾਂ ਰੰਨ ਬਣਾਈ ਐਧਰ ਬੈਠਾਂ , ਪੱਿਛੇ ਤੇਰੀ ਧੀ ਭੈਣ ਕਧਿਰੇ ਹੋਦਰੇ ਤੁਰੀ ਫਰੇ ਫੇਅਰ .....।"
    ਪਾਲਾ ਸੰਿਘ ਦੀ ਰੁੱਖੀ –ਗੁਸੈਲੀ ਬੋਲ-ਬਾਣੀ ਮੈਨੂੰ ਅੰਦਰੋ-ਬਾਹਰੋ ਹੋਰ ਵੀ ਵੰਿਨ ਗਈ । ਮੈਨੂੰ ਲੱਗਾ , ਉਸਨੇ ਚਾਹ ਵਾਲੇ ਖੋਖੇ 'ਤੇ ਬੈਠੀ ਇਸਤਰੀ ਦੀ ਬਾਲਡ਼ੀ ਜਹੀ ਧੀ ਨੂੰ ਅਗ਼ਵਾ ਕਰਨ ਵਾਲੇ ਨੂੰ ਕੱਢੀ ਗਾਲ੍ਹ, ਅਸਲ 'ਮੈਨੂੰ ਕੱਢੀ ਆ । ਪ੍ਰੋਫੈਸਰ ਸ਼ਰਮਾ ਨੂੰ ,ਵਾਈਸ ਪ੍ਰੰਿਸੀਪਲ ਸ਼ਰਮਾ ਨੂੰ , ਮੈਨੂੰ ਜਵੇਂ ਉਸਨੇ ਮੇਰੇ ਆਪੇ ਸਾਹਮਣੇ ਨੰਗਾ ਕਰਕੇ ਕਹਾ ਹੈ – ' ਆਪ ਵੀ ਤਾਂ ਤੂੰ ਗੁਪਤਾ ਮੈਡਮ ਨੂੰ ਈ ਲਈ ਫਰਿਦਾਂ ਰਹਾਂ ਐਧਰ ਓਧਰ , ਫੇਅਰ  ਕੀ ਹੋਇਆ ਜੇ ਤੇਰੀ ਪੰਿਕੀ ....।'
    ਸ਼ਰਮ ਤੇ ਪਛਤਾਵੇ ਦੀ ਘੋਰ-ਸੰਘਣੀ ਪਰਤ ਹੇਠ ਦੱਬੇ ਹੋਏ ਦੀ ਮੇਰੀ ਖਾਲੀ ਨਗਾਹ ਅਕਾਰਨ ਹੀ ਪਾਲਾ ਸੰਿਘ 'ਤੇ ਟਕੀ ਰਹੀ । ਉਸਦੀ ਟਰੱਕ-ਚਾਲਕ ਕਰਿਆਿ 'ਤੇ । ...ਚਾਹ ਵਾਲੀ ਇਸਤਰੀ ਸਮੇਤ ਪਤਾ ਨਈਂ ਕਸਿ ਕਸਿ ਦੇ ਗ਼ਮ-ਦਰਦ ਨਾਲ ਠੰਡੇ ਹੋਏ ਉਸਦੇ ਸਟੇਰੰਿਗ ਸਾਂਭਦੇ ਹੱਥ ਲਗਾਤਾਰ ਕੰਬਣ ਲੱਗ ਪਏ ਸਨ । ਉਸਦੀ ਨਵੀਂ ਨਕੋਰ ਗੱਡੀ ਕਦੀ ਸਡ਼ਕ ਦੇ ਵਚਿਕਾਰ ਹੋ ਕੇ ਦੌਡ਼ਨ ਲੱਗਦੀ , ਕਦੀ ਸੱਜੇ ਖੱਬੇ ।
    ਨਾ ਉਸਨੂੰ ਸਾਹਮਣਉਿਂ ਆਉਂਦੀਆਂ ਮੋਟਰਾਂ-ਗੱਡੀਆਂ ਨੂੰ ਲਾਂਘਾ ਦੇਣ ਦੀ ਸੁਰਤ ਸੀ , ਨਾ ਪਾਸ ਮੰਗਦੇ ਹਾਰਨਾਂ ਨੂੰ ਰਾਹ ਦੇਣ ਦੀ ।
    ਉਸਦੀ ਡਾਵਾਂਡੋਲ ਹਾਲਤ ਦੇਖ ਕੇ ਮੈਂ ਬਹੁਤ ਹੀ ਡਰ ਗਆਿ । ਮੈਨੂੰ ਆਪਣੀ ਉਲਝੀ-ਬਖਿਰੀ ਸਥਤੀ ਕਰੀਬ ਕਰੀਬ ਭੁੱਲ ਹੀ ਗਈ । ਉਸਦੇ ਹਰ-ਘਡ਼ੀ ਬਦਲਦੇ ਤੇਵਰ ਮੈਨੂੰ ਹੋਰ ਵੀ ਚੰਿਤਾਵਾਨ ਕਰਦੇ ਗਏ । ਮੈਨੂੰ ਫਕਿਰ ਸੀ , ਉਸਦਾ ਬੇ-ਤਹਾਸ਼ਾ ਦੌਡ਼ਦਾ ਟਰੱਕ , ਉਸਦੇ ਕਾਬੂ ਤੋਂ ਬਾਹਰ ਹੋਇਆ ਕ ਿਹੋਇਆ ! ਕਸੇ ਵੀ ਮੋਟਰ –ਗੱਡੀ ਨਾਲ ਟੱਕਰਾ ਕੇ ਜਾਂ ਸਡ਼ਕ ਕੰਢੇ ਸ਼ਾਂਤ ਚੱਿਤ ਖਡ਼੍ਹੇ ਮੋਟੇ-ਭਾਰੇ  ਸਫੈਦਆਿਂ ਵਚੋਂ ਕਸਿ ਵਚਿ ਵੱਜ ਕੇ ਫੀਤਾ-ਫੀਤਾ ਹੋਇਆ ਕ ਿਹੋਇਆ !!
    ਪਰ ,ਇੰਝ ਹੋਇਆ ਨਹੀਂ । ਘਡ਼ੀ-ਦੋ ਘਡ਼ੀਆਂ ਪੱਿਛੋਂ ਉਹ ਬਲਿਕੁਲ ਸਹਜਿ ਸੀ । ਸਹਜਿ ਤੋਂ ਵੀ ਵੱਧ ਉਹ ਕਾਫੀ ਸਾਰੇ ਰੰਗ 'ਚ ਰੰਗਆਿ ਗਆਿ ਸੀ । ਉਸਦੇ ਦੋਨੋਂ ਹੱਥਾਂ ਦੀਆਂ ਵੱਡੀਆਂ ਉਂਗਲਾਂ ਸਟੇਰੰਿਗ ਵੀਲ੍ਹ 'ਤੇ ਜਵੇਂ ਨੱਚ ਰਹੀਆਂ ਸਨ । ਉਸਦੇ ਭਾਰੇ ਬੁੱਲ੍ਹ ਕਸੇ ਮੰਨ ਭਾਉਂਦੇ ਗੀਤ ਦੀ ਸੁਰ ਅਲਾਪ ਰਹੇ ਸਨ ।
    ਬੇ-ਤਹਾਸ਼ਾ , ਬੇ-ਹਸਾਬੀ ਦੌਡ਼ਦੀ ਗੱਡੀ ਮੁਡ਼ ਠੀਕ-ਪਾਸੇ , ਠੀਕ ਲੀਹੇ ਚੱਲਣ ਲੱਗ ਪਈ ਸੀ , ਪੂਰੀ ਦੀ ਪੂਰੀ ਠਰੰਮੇਂ ਨਾਲ ।
    ਉਸਦੇ ਚਹਿਰੇ ਦਾ ਰੰਗ-ਤਰੰਗ ਇਕਦਮ ਬਦਲ ਗਆਿ ਸੀ । ਮੈਨੂੰ ਵੀ ਉਸਨੇ ਕਧਿਰੇ ਧੁਰ ਪਾਤਾਲ ਅੰਦਰ ਡੱਿਗੇ ਨੂੰ ਕੰਿਨਾ ਸਾਰਾ ਬਾਹਰ ਕੱਢ ਲਆਿਂਦਾ । ਪਰ ਮੈਂ ਆਪਣਾ ਰੰਗ-ਢੰਗ ਉਸ ਵਾਂਗ ਬਦਲ ਨਾ ਸਕਆਿ ।
    ਮੇਰਾ ਗ਼ਮ , ਮੇਰੀ ਪੀਡ਼ ਕਸੇ ਵੀ ਤਰ੍ਹਾਂ ਘਟਣ ਦਾ ਨਾਂ ਨਹੀਂ ਸੀ ਲੈਂਦੀ । ਤਾਂ ਵੀ , ਪਾਲਾ ਸੰਿਘ ਦੇ ਅੰਗਾਂ –ਪੈਰਾਂ 'ਤੇ ਛਾਈ ਮਸਤੀ ਨੂੰ ਰਤਾ ਕੁ ਹੁੰਗਾਰਾ ਭਰਨ ਲਈ ਮੈਂ ਉਸਨੂੰ ਉਸਦੇ ਟਰੱਕ-ਮਾਲਕਾਂ ਦਾ ਨਾਂ ਗਰਾਂ ਸਹਵਿਨ ਪੁੱਛ ਲਆਿ ।
    ਇਕਦਮ ਤਾਂ ਉਸਨੇ ਕੋਈ ਉੱਤਰ ਦੱਿਤਾ ਨਾ , ਪਰ ਥੋਡ਼੍ਹਾ ਕੁ ਅਟਕ ਕੇ ਥੋਡ਼੍ਹਾ ਕੁ ਮੁਸਕਰਾ ਕੇ ਦੱਿਤੇ ਉਸਦੇ ਦੋ-ਹਰਫੀ ਉੱਤਰ ਨੇ ਮੈਨੂੰ ਜਵੇਂ ਪਟਾਕ ਕਰਕੇ ਕਾਲੀ-ਪੱਕੀ ਸਡ਼ਕ 'ਤੇ ਸੁੱਟ ਦੱਿਤਾ ਹੋਵੇ , ' ਹਰੀ ਗੁਪਤਾ ਕੰਪਨੀ , ਫਗਵਾਡ਼ਾ ।' ਇਹ ਚਾਰੇ ਸ਼ਬਦ ਉਸਦੇ ਬੇਹੱਦ ਲਮਕਾ ਕੇ ਬੋਲੇ ।
    ਪਾਲਾ ਸੰਿਘ ਡਰਾਈਵਰ ਦੀ ਟਰਾਂਸਪੋਰਟ ਕੰਪਨੀ ਦੇ ਗੁਪਤਾ-ਮਾਲਕ ਲੈਕਚਰਾਰ ਮਸਿ ਗੁਪਤਾ ਦੇ ਭਰਾ-ਭਾਈ ਸਨ । ਮੇਰਾ ਸਾਰਾ ਵਜੂਦ ਜਵੇਂ ਤੇਜ਼-ਤਰਾਰ ਛੁਰੀ ਨਾਲ ਪੱਛ ਹੋ ਗਆਿ ਸੀ । ਪਾਲਾ ਸੰਿਘ ਦੇ ਲਾਗੇ ਬੈਠਣਾ , ਮੈਨੂੰ ਨੰਗੀ ਤਲਵਾਰ ਦੀ ਧਾਰ 'ਤੇ ਬੈਠਣ ਵਾਂਗ ਅਸਹ ਿਹੁੰਦਾ ਗਆਿ । ਫਤ੍ਹੇਪੁਰ ਨੂੰ ਜਾਂਦੀ ਲੰਿਕ-ਸਡ਼ਕ ਅਜੇ ਅੱਧਾ ਕੁ ਕਲੋਮੀਟਰ ਹੋਰ ਅਗਾਂਹ ਸੀ , ਪਰ ਮੈਂ ਉਸਨੂੰ ਪੰਿਡ ਨੂੰ ਜਾਂਦੇ ਰਾਹ 'ਤੇ ਪੁੱਜ ਜਾਣ ਦੀ ਝੂਠੀ-ਮੂਠੀ ਸੂਚਨਾ ਦੇ ਦੱਿਤੀ ।
    ਸਹਜਿ –ਚਾਲੇ ਚਲਦੀ ਗੱਡੀ , ਉਸਨੇ ਕੱਚੀ ਵੰਨੀ 'ਤੇ ਲਾਹ ਕੇ ਰੋਕ ਲਈ । ਆਪਣੇ ਪਾਸੇ ਦੀ ਤਾਕੀ ਖੋਲ੍ਹ ਕੇ ਉਹ ਛਾਲ ਮਾਰ ਕੇ ਹੇਠਾਂ ਉੱਤਰ ਆਇਆ ।
    ਤੰਿਨ ਸੌ ਫੁੱਟ ਲੋਡ ਬੱਜਰੀ 'ਤੇ ਰੱਖੀ ਪੌਡ਼ੀ ਉਸਨੇ ਮੁੰਡੂ ਨੂੰ 'ਵਾਜ਼ ਦੇ ਕੇ ਹੇਠਾਂ ਉਤਰਵਾ ਲਈ । ਤੇ ਆਪ ਟਰੱਕ ਦੀ ਪਛਿਵਾਡ਼ੀ ਵੰਨੀਉਂ ਟਹਲਿਦਾ , ਮੇਰੇ ਹੇਠਾਂ ਉਤਰਨ ਤੱਕ ਮੇਰੇ ਲਾਗੇ ਆ ਖਡ਼ੋਇਆ ।
    ਏਥੋਂ ਤੱਕ ਮੈਨੂੰ ਉਸਦਾ ਇਉਂ ਦਾ ਵਰਤਾਰਾ ਬਲਿਕੁਲ ਓਪਰਾ ਨਾ ਲੱਗਾ , ਪਰ ਦੋਨੋਂ ਹੱਥ ਜੋਡ਼ ਕੇ , ਸਰਿ ਨਵਾ ਕੇ ਮੇਰੇ ਗੋਡੀ ਹੱਕ ਲਾਉਣ ਦੀ ਉਸਦੀ ਅਦਬੀ ਕਰਿਆਿ ਨੇ ਮੈਨੂੰ ਪਾਣੀਓਂ-ਪਾਣੀ ਕਰ ਦੱਿਤਾ ।ਮੈਨੂੰ ਉਸਦੇ ਕਈ ਵਾਰ ਬਦਲ ਹੋਏ ਰੰਗ-ਢੰਗ ਦੀ ਇਕ-ਦਮ ਸਮਝ ਪੈ ਗਈ ।
    ਉਸਦੀ ਹਲੀਮੀ ਨਾਲੋਂ ਵੱਧ ਉਸਦੀ ਆਵਾਜ਼ ਅੰਦਰ ਸ਼ਰਾਫਤ ਸੀ – " ਗੁਸਤਾਖੀ ਮੁਆਫ਼ ਪ੍ਰੋਫੈਸਰ ਸਾਬ੍ਹ , ਰਮਦਾਸੀਏ ਚਮਾਰ ਰੋਲ ਨੰਬਰ ਬਾਰਾਂ ਲਾਗੇ ਬੈਠ ਕੇ ਤੁਹਾਨੂੰ ਭੱਿਟ ਤਾਂ ਜ਼ਰੂਰੀ ਚਡ਼੍ਹੀ ਹਓ , ਪਰ ਇਦੇ ਬਨਾਂ ....।"
    ਏਨੇ ਕੁ ਸ਼ਬਦ ਉਸਨੇ ਬਡ਼ੀ ਚਡ਼੍ਹਤ ਨਾਲ ਬੋਲੇ । ਉਸ  ਅੰਦਰੋਂ ਨਕਿਲਣ ਵਾਲੇ ਅਗਲੇਰੇ ਬੋਲ , ਉਸਦੇ ਗਲੇ ਅੰਦਰ ਜਾਂ ਉਸਦੀ ਛਾਤੀ ਅੰਦਰ ਕਧਿਰੇ ਡੱਕੇ ਗਏ । ਨਾ ਉਸਤੋਂ , ਉਹਨਾਂ ' ਚੋਂ ਇਕ ਵੀ ਸ਼ਬਦ ਆਪਣੇ ਬੁੱਲ੍ਹਾਂ ਤੱਕ ਲਆਿਂਦਾ ਗਆਿ , ਨਾ ਮੇਰੇ ਅੰਦਰ ਉਸਦਾ ਇਕ ਵੀ ਬੋਲ ਸੁਣਨ-ਸਮਝਣ ਦੀ ਹੰਿਮਤ ਬਾਕੀ ਬਚੀ ਸੀ ।
    ਮੇਰੇ ਅੰਗ ਪੈਰ , ਰੂਹ ਦਲਿ ਜਵੇਂ ਸੁੰਨ ਹੋ ਗਏ ਸਨ, ਇਕਦਮ ਮੁਰਦਾ ।
    ਮੇਰੇ ਪੈਰਾਂ ਲਾਗੇ ਅਡੋਲ ਪਈ ਪੌਡ਼ੀ ,ਮੇਰੀ ਸ਼ਰਮਾ ਪ੍ਰੋਫੈਸਰੀ ਤੇ ਬੌਣੇ ਕੱਦ ਨੂੰ ਪਾਲਾ ਸੰਿਘ ਦੇ ਕੱਦ-ਬੁੱਤ ਦੀ ਉਚਾਈ ਤੱਕ ਉੱਚਾ ਚਾਡ਼੍ਹਨ ਲਈ ਅਜੇ ਵੀ ਤਾਂਘ ਰਹੀ ਸੀ ।