ਧਰਤੀ 'ਤੇ ਭਾਰ (ਕਵਿਤਾ)

ਰਣਜੀਤ ਫਰਵਾਲੀ   

Address:
India
ਰਣਜੀਤ ਫਰਵਾਲੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸ਼ੀਸ਼ੇ ਦੇ ਇਸ ਯੁੱਗ ਵਿੱਚ
 ਕੱਚ ਦਾ ਵਪਾਰ
ਬੇਸ਼ੁਮਾਰ।
     ਵੰਗਾਂ ਦੀ ਨਿਆਈੰ ਟੁੱਟਣ
    ਰਿਸ਼ਤੇ ਜ਼ਾਰੋ-ਜ਼ਾਰ
   ਨਵੇਂ ਤਿਆਰ।
  ਹੱਥ ਵਿੱਚ ਡੰਡਾ ਭੱਜੀ ਫਿਰਦੀ
 ਹੋਈ ਮਾਨਵਤਾ ਬਿਮਾਰ
  ਅੱਡੀਆਂ ਭਾਰ।
  ਕਿਨ੍ਹਾਂ ਰਾਹਾਂ ਦੇ ਹੋ ਗਏ ਦੀਵਾਨੇ
  ਕਾਮ ਤੇ ਸਵਾਰ
     ਦੁਸ਼ਮਣ ਯਾਰ।
  ਗਲ਼ੀਆਂ ਵਿੱਚ ਨੰਗ ਭੁੱਖ ਪਈ
  ਘੁੰਮਦੀ ਬੇਵਸ਼ ਲਾਚਾਰ
ਬਣੂ ਅੰਗਿਆਰ।
     ਗਲੋਬ ਦੇ ਉੱਤੇ ਘੁੰਮ ਰਿਹਾ
 ਰੋਬੋਟ ਜਿਹਾ ਸੰਸਾਰ
ਲੱਭਦਾ ਪਿਆਰ।
  ਡਾਕੂ ਚਿੱਟੀਆਂ ਟੋਪੀਆਂ ਲੈ ਕੇ
ਘੂੰ-ਘੂੰ ਕਰਦੇ ਲੰਘਣ ਸਰੇ ਬਜ਼ਾਰ
ਧਰਤੀ 'ਤੇ ਭਾਰ।
 ਪੱਥਰਾਂ ਦੇ ਵਿੱਚ ਟੱਲ ਖੜਕਦੇ
ਪਾਖੰਡ ਦੀ ਜੈ-ਜੈ ਕਾਰ
         ਵਧਣ ਨਰ-ਸੰਹਾਰ।                     
ਘਰ ਦੀ ਥਾਂ ਮਕਾਨ ਪਏ ਉੱਗਣ
     ਹਰ ਕੜੀ ਬਣੀ ਪਰਿਵਾਰ
   ਤਾਰੋ-ਤਾਰ।
ਕੌਣ ਹਾਂ ਅਸੀੰ ਕਿਤ ਵੱਲ ਚੱਲੇ
     ਕੁਛ ਕਰੋ ਸੋਚ ਵਿਚਾਰ
            ਹੋਵੋ ਤਿਆਰ।