ਪਰਮੰਨੇ ਆਏ (ਕਵਿਤਾ)

ਸੁਰਜੀਤ ਸਿੰਘ ਕਾਉਂਕੇ   

Email: sskaonke@gmail.com
Cell: +1301528 6269
Address:
ਮੈਰੀਲੈਂਡ United States
ਸੁਰਜੀਤ ਸਿੰਘ ਕਾਉਂਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗਲੀ ਗਲੀ ਵਿਚ ਘੁੰਮਦੇ ਘੁੰਮਦੇ
ਸਾਡੇ ਵੀ ਕੁੰਡੇ ਖੜਕਾਏ
ਸੋਚਿਆ ਹੋਣਗੇ ਮੰਗਤੇ ਕੋਈ
ਜਾਂ ਫਿਰ ਸਾਧੂ ਸੰਤ ਪਧਾਏ
ਵੇਖਿਆ ਸ਼ੇਰ ਨੇ ਭਬਕ ਗੁਆਚੇ
ਬਣ ਕੇ ਹੁਣ ਪਤਵੰਤੇ ਆਏ 
ਚੋਲੇ ਬਦਲ ਕੇ ਰੰਗ ਬਰੰਗੇ 
ਚਿੱਟੇ ਨੀਲੇ ਪੀਲੇ ਆਏ
ਕਦੀ ਉਹ ਕੱਲੇ ਕੱਲੇ ਆਏ
ਕਦੀ ਸੰਗਤਾਂ ਨਾਲ ਲਿਆਏ
ਉੱਚਿਆਂ ਮਹਿਲਾਂ ਵਾਲੇ ਰਾਜੇ
ਮਸਾਂ ਮਸਾਂ ਹਨ ਥੱਲੇ ਆਏ 
ਮੋਮੋਠਗਣੇ ਚੁੱਪ ਚੁਪੀਤੇ
ਗਲ ਵਿਚ ਪਾ ਕੇ ਪੱਲੇ ਆਏ 
ਗੱਜ ਕੇ ਉਹ ਫਤਹ ਬੁਲਾਉਂਦੇ
ਜੈ ਹਿੰਦ ਦਾ ਨਾਹਰਾ ਲਾਉਂਦੇ
ਦਾਸ ਹਾਂ ਸੇਵਕ ਧੂੜ ਤੁਹਾਡੀ
ਲੋਕ ਹਿਤਾਂ ਹਿਤ ਘੱਲੇ ਆਏ 
ਦੂਰ ਗਰੀਬੀ ਵੱਢੀ ਖੋਰੀ
ਵਾਹਦੇ ਲੈ ਸਵੱਲੇ ਆਏ 
ਧਰਮ ਕੌਮ ਦੇ ਰਾਖੇ ਬਣ ਬਣ
ਦੇਸ਼ ਨੂੰ ਵੇਚ ਕੇ ਝੱਲੇ ਆਏ 
ਮਾਵਾ ਵਿਸਕੀ ਤੇ ਭੁੱਕੀ ਦੀ 
ਕਰਦੇ ਬੱਲੇ ਬੱਲੇ ਆਏ 
ਝੋਲੀਆਂ ਭਰ ਚੂਨਾ ਸਰਕਾਰ ਨੂੰ
ਖਾਲੀ ਕਰ ਕਰ ਗੱਲੇ ਆਏ 
ਕੀਤਾ ਅਸੀਂ ਵਿਕਾਸ ਵਿਲੱਖਣ
ਸਮੇਂ ਦੀ ਮਾਰ ਦਵੱਲੇ ਆਏ
ਸੁੱਖਾਂ ਸੁਖ ਸੁਖ ਮੰਨਤਾਂ ਮੰਨ ਮੰਨ
ਵੇਖੋ ਮੱਥੇ ਕਿੰਜ ਘਸਾਏ 
ਇੱਕ ਵਾਰੀ ਫਿਰ ਮੌਕਾ ਦੇ ਦਿਉ
ਕਾਰਜ ਸਾਰੇ ਬੰਨੇ ਲਾਏ 
ਬਗਲ ਛੁਰੀ ਮੂੰਹ ਰਾਮ ਰਾਮ ਲੈ
ਨਾਲ ਰਲੇ ਮਨਚੱਲੇ ਆਏ 
ਗਿਰਗਟ ਵਾਂਗੂੰ ਰੰਗ ਬਦਲ ਕੇ 
ਹਾਈ ਕਮਾਂਡ ਦੇ ਭੰਨੇ ਆਏ 
ਬਾਡੀਗਾਡ ਵੀ ਅੱਗੇ ਪਿੱਛੇ
ਹੋ ਕੇ ਬਹੁਤ ਚੁਕੰਨੇ ਆਏ 
ਸਿੰਗਾਂ ਨੂੰ ਹੱਥ ਪ ੈਜੇ ਕੇਰਾਂ
ਮੁੜਕੇ ਕਦ ਪਰਮੰਨੇ ਆਏ 
ਮੁਡਕੇ ਕਦ ਪਰਮੰਨੇ ਆਏ ।