ਵਰਲਡ ਪੰਜਾਬੀ ਸੈਂਟਰ ਦੀ ਨਿੱਜੀ ਲਾਭਾਂ ਲਈ ਹੁੰਦੀ ਵਰਤੋਂ (ਦੂਜਾ ਭਾਗ) (ਲੇਖ )

ਐਸ ਤਰਸੇਮ (ਡਾ)   

Email: starsemnazria@gmail.com
Phone: +91 1675 258879
Cell: +91 95015 36644
Address: ਸੰਤ ਕਾਲੋਨੀ, ਸਟੇਡੀਅਮ ਰੋਡ
ਮਾਲੇਰਕੋਟਲਾ India 148023
ਐਸ ਤਰਸੇਮ (ਡਾ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਵਰਲਡ ਪੰਜਾਬੀ ਸੈਂਟਰ ਪਟਿਆਲਾ ਦਾ ਗਠਨ ਪੰਜਾਬੀ ਸੱਭਿਆਚਾਰ ਨੂੰ ਸੰਸਾਰ ਪੱਧਰ ਉਪਰ ਵਿਕਸਿਤ ਕਰਨ ਲਈ ਕੀਤਾ ਗਿਆ ਸੀ। ਸਰਕਾਰ ਵੱਲੋਂ ਹਰ ਸਾਲ ਕਰੀਬ 20 ਲੱਖ ਰੁਪਏ ਦੀ ਰਕਮ ਇਸ ਕਾਰਜ ਲਈ ਵਰਲਡ ਪੰਜਾਬੀ ਸੈਂਟਰ ਨੂੰ ਉਪਲੱਬਧ ਕਰਾਈ ਜਾਂਦੀ ਹੈ। ਸੈਂਟਰ ਦੇ ਪ੍ਰਬੰਧਕਾਂ ਵੱਲੋਂ ਇਸ ਸਾਰੀ ਰਕਮ ਨੂੰ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਵਰਤਿਆ ਜਾਂਦਾ ਰਿਹਾ ਹੈ। ਪਿਛਲੇ ਪੰਜ ਸਾਲਾਂ ਵਿੱਚ ਸੈਂਟਰ ਵੱਲੋਂ ਕੀਤੇ ਗਏ ਕਾਰਜਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਮੇਰੇ ਵੱਲੋਂ ਆਰ.ਟੀ.ਆਈ. ਐਕਟ ਦੀ ਸਹਾਇਤਾ ਲੈ ਕੇ ਸੂਚਨਾ ਪ੍ਰਾਪਤ ਕੀਤੀ ਗਈ। ਸੂਚਨਾ ਪ੍ਰਾਪਤ ਕਰਨ ਲਈ ਲੰਬਾ ਕਾਨੂੰਨੀ ਸੰਘਰਸ਼ ਵੀ ਕਰਨਾ ਪਿਆ। ਕਰੀਬ 1100 ਪੰਨਿਆਂ ਉਪਰ ਫੈਲੀ ਸੂਚਨਾ ਵਿੱਚੋਂ ਕੁਝ ਸੂਚਨਾ 'ਨਜ਼ਰੀਆ' ਦੀ ਪੁਸਤਕ ਲੜੀ 38 ਦੇ ਵਿਸ਼ੇਸ਼ ਸਪਲੀਮੈਂਟ ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ।ਇਹ ਲੇਖ ਪੰਜਾਬੀਮਾਂ ਵਿਚ ਵੀ ਪ੍ਰਕਾਸ਼ਿਤ ਹੋਇਆ ਸੀ।
ਵਰਲਡ ਪੰਜਾਬੀ ਸੈਂਟਰ ਵੱਲੋਂ ਮਿਤੀ 1-4-2008 ਤੋਂ 31-3-2012 ਤੱਕ ਜੋ 19 ਸਮਾਗਮ ਕਰਵਾਏ ਗਏ ਸਨ ਉਹਨਾਂ ਦੀ ਸੂਚੀ, ਅਤੇ ਵਿੱਤੀ ਵਰ੍ਹੇ 2010-2011 ਦੀ ਇਨਕਮ ਅਤੇ ਖਰਚੇ ਦੀ ਸਟੇਟਮੈਂਟ ਪੁਸਤਕ ਲੜੀ ਨੰ: 38 ਵਿੱਚ ਛਾਪੀ ਗਈ ਸੀ।
         
ਸਾਲ 2010-11 ਵਿੱਚ ਕਰਾਏ ਗਏ ਸਮਾਗਮਾਂ ਦੀ ਸੂਚੀ

            ਸੈਂਟਰ ਵੱਲੋਂ ਮਿਤੀ 1-4-2010 ਤੋਂ 31-3-2011 (ਪੱਤਰ ਨੰ:2007 ਮਿਤੀ 9-5-2013 ਰਾਹੀਂ ਉਪਲੱਬਧ ਕਰਾਈ ਗਈ ਸੂਚਨਾ ਅਨੁਸਾਰ) ਤੱਕ ਕਰਵਾਏ ਗਏ ੭ ਸਮਾਗਮਾਂ ਦੀ ਜਾਣਕਾਰੀ ਫਿਰ ਪਾਠਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ ਜੋ ਹੇਠ ਲਿਖੇ ਅਨੁਸਾਰ ਹੈ :

             2010
1H “Secularism & Non-violence : A Mandate for Peace” A seminar in collaboration with department of Social Work on 17 December 2010 at Senate Hall, Punjabi University, Patiala (ਵਰਲਡ ਪੰਜਾਬੀ ਸੈਟਰ ਦਾ 14883/-ਰੁਪਏ ਟੀ.ਏ. ਤੇ ਖਰਚਾ ਹਇਆ)
(Book ਉਠ ਗਏ ਗੁਆਂਢੋ ਯਾਰ regarding Indo-Pak relations) released by Sh.Kuldeep Nayar, Dr.Jaspal Singh, Vice-Chancellor, Sh. S.S.Kang Chief justice and former Governer on 29 April 2010 at press Club, Chandigarh (Organised by World Punjabi Centre (ਕੋਈ ਖਰਚਾ ਨਹੀ ਕੀਤਾ ਗਿਆ)
3. ਮਨੋ ਸਿੰਘ ਦੇ ਨਾਵਲ "ਬੰਧਨ ' ਪੰਜਾਬੀ ਵਿਚ ਰੂਪਾਂਤਰਣ ਦਾ ਲੋਕ ਅਰਪਣ ਸਮਾਰੋਹ ਮਿਤੀ 12 ਜੂਨ 2010,  ਪ੍ਰੈਸ ਕਲੱਬ,
ਚੰਡੀਗੜ੍ਹ ਵਿਖੇ ਕਰਵਾਇਆ| (ਕਈ ਖਰਚਾ ਨਹੀ ਕੀਤਾ ਗਿਆ)
4. ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਕੈਨੇਡੀਅਨ ਪੰਜਾਬੀ ਸਾਹਿਤਕਾਰ ਦੁਆਰਾ ਰਚਿਤ ਸਮੀਖਿਆ ਦੀ ਪੁਸਤਕ "ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ) ਲੋਕ ਅਰਪਣ ਸਮਾਰੋਹ ਅਤੇ ਇਕ ਰੋ}ਾ ਸੈਮੀਨਾਰ ਮਿਤੀ 23 ਸਤੰਬਰ 2010 ~ ਸੈਨੇਟ ਹਾਲ, ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ| ਇਸ ਸੈਮੀਨਾਰ ਵਿਚ ਮੋਹਿਤਰਮਾ ਕਿ-ਵਰ ਨਾਹੀਦ, ਲਾਹੌਰ (ਪਾਕਿਸਤਾਨ) ਤੋ ਵੀ -ਾਮਲ ਹੋਏ| (ਖਰਚਾ 20,000/-ਰੁਪਏ ਛੋਲੇ-ਪੂਰੀ, ਚਾਹ-ਪਾਣੀ ਆਦਿ)
5. ""ਅਜੋਕੇ ਪਰਵਾਸੀ ਪੰਜਾਬੀ ਸਾਹਿਤ ਦੇ ਨਵੇ ਮਸਲੇ ਤੇ ਮਿਤੀ 9 ਨਵੰਬਰ 2010 ~ ਗੋਵਿੰਦ ਨੈ-ਨਲ ਕਾਲਜ, ਨਾਰੰਗਵਾਲ
ਵਿਖੇ ਇਕ ਰੋ}ਾ ਅੰਤਰਰਾ-ਟਰੀ ਸੈਮੀਨਾਰ ਕਰਵਾਇਆ ਗਿਆ| (ਕੋਈ ਖਰਚਾ ਨਹੀ ਕੀਤਾ ਗਿਆ)”
ਸ਼ਾਲ 2010-11 ਦੀ ਆਮਦਨ ਅਤੇ ਖਰਚੇ ਦੀ ਸਟੇਟਮੈਂਟ

             ਇਸੇ ਤਰ੍ਹਾਂ ਵਿੱਤੀ ਵਰ੍ਹੇ 2010-11 ਦੀ ਇਨਕਮ ਅਤੇ ਖਰਚੇ ਦੀ ਸਟੇਟਮੈਂਟ ਜੋ ਵਰਲਡ ਪੰਜਾਬੀ ਸੈਂਟਰ ਵੱਲੋਂ ਉਪਲੱਬਧ ਕਰਾਈ ਗਈ ਹੈ ਵੀ ਪਾਠਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ ਜੋ ਹੇਠ ਲਿਖੇ ਅਨੁਸਾਰ ਹੈ:- 


                                   ਮਿਤੀ 23-9-2010 ਨੂੰ ਹੋਏ ਸਮਾਗਮ ਦੀ ਘੋਖ ਪੜਤਾਲ 

                               ਨਜ਼ਰੀਆ ਵੱਲੋਂ ਵਰਲਡ ਪੰਜਾਬੀ ਸੈਂਟਰ ਵੱਲੋਂ ਮਿਤੀ 23-9-2010 ਨੂੰ ਸੁਖਿੰਦਰ ਦੀ ਪੁਸਤਕ "ਕਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)" ਦੇ ਲੋਕ ਅਰਪਣ ਸਮਾਗਮ ਉਪਰ ਹੋਏ ਖਰਚੇ ਦੇ ਹਿਸਾਬ ਕਿਤਾਬ ਦੀ ਜੋ ਸੂਚਨਾ ਵਰਲਡ ਪੰਜਾਬੀ ਸੈਂਟਰ ਵੱਲੋਂ ਉਪਲੱਬਧ ਕਰਾਈ ਗਈ ਹੈ ਉਹ ਸੂਚਨਾ ਅਤੇ ਇਸ ਸਮਾਗਮ ਦੇ ਸੰਦਰਭ ਵਿੱਚ ਸਮੁੱਚੇ ਵਰਲਡ ਪੰਜਾਬੀ ਸੈਂਟਰ ਦੇ ਕੰਮ-ਕਾਜ ਸੰਬੰਧੀ ਜੋ ਪ੍ਰਸ਼ਨ ਉੱਠਦੇ ਹਨ ਉਹ ਪਾਠਕਾਂ ਨਾਲ ਸਾਂਝੇ ਕੀਤੇ ਜਾਂਦੇ ਹਨ।
ਨੋਟ:- ਸੁਖਿੰਦਰ, ਡਾ.ਸਤਿੰਦਰ ਸਿੰਘ ਨੂਰ ਦੇ ਸਕੇ ਭਰਾ ਹਨ। 

ਸੈਮੀਨਾਰ ਉਪਰ ਹੋਏ ਖਰਚੇ ਸੰਬੰਧੀ ਉਪਲੱਬਧ ਕਰਵਾਈ ਗਈ ਸੂਚਨਾ

 
ਸਮਾਗਮ ਉਪਰ ਹੋਏ ਖਰਚੇ ਦਾ ਸਾਰ

1. ਇਸ ਸਮਾਗਮ ਲਈ ਘੱਟੋ-ਘੱਟ 10 ਵਿਦਵਾਨਾਂ ਨੂੰ ਸੱਦੇ ਪੱਤਰ ਭੇਜੇ ਗਏ। ਇਹਨਾਂ ਵਿੱਚੋਂ 6 ਵਿਦਵਾਨ ਹਾਜ਼ਿਰ ਹੋਏ। ਹਾਜ਼ਿਰ ਹੋਏ ਵਿਦਵਾਨਾਂ ਵਿੱਚ ਮੁਹਤਰਮਾ ਕਿਸ਼ਵਰ ਨਾਹੀਦ (ਪਾਕਿਸਤਾਨ), ਡਾ.ਸੁਰਜੀਤ ਪਾਤਰ, ਡਾ.ਸਤਿੰਦਰ ਸਿੰਘ ਨੂਰ, ਡਾ.ਰਤਨ ਸਿੰਘ ਢਿੱਲੋਂ, ਡਾ.ਤੇਜਵੰਤ ਸਿੰਘ ਮਾਨ ਅਤੇ ਡਾ.ਮਨਜੀਤ ਇੰਦਰਾ ਹਾਜ਼ਿਰ ਹੋਏ। ਇਹਨਾਂ ਵਿਦਵਾਨਾਂ ਨੂੰ ਕ੍ਰਮ ਅਨੁਸਾਰ 5000/-, 5000/-, 3000/-, 1000/-, 1000/-, 500/- ਰੁਪਏ ਬਤੌਰ ਟੀ.ਏ. ਦਿੱਤੇ ਗਏ। 
2. ਕਿਸੇ ਕਾਰਨ ਡਾ.ਰਵੇਲ ਸਿੰਘ (ਨਵੀਂ ਦਿੱਲੀ), ਪ੍ਰੋ.ਤਨਵੀਰ ਅਹਿਮਦ (ਮਲੇਰਕੋਟਲਾ), ਪ੍ਰੋ.ਜੋਰਾ ਸਿੰਘ (ਨਾਭਾ) ਅਤੇ ਬਠਿੰਡਾ ਦਾ ਇੱਕ ਵਿਦਵਾਨ ਹਾਜ਼ਰ ਨਹੀਂ ਹੋ ਸਕੇ। 
3. ਪੈਟਰੋਲ ਉੱਪਰ 7423/- ਰੁਪਏ ਖਰਚ ਹੋਏ। 
4. ਸਮਾਗਮ ਵਾਲੇ ਦਿਨ 200 ਮਹਿਮਾਨਾਂ ਨੂੰ ਕਰਵਾਏ ਗਏ ਲੰਚ ਉਪਰ 14,000/- ਰੁਪਏ ਖਰਚ ਹੋਏ। 
5. ਵਾਰਿਸ ਭਵਨ ਅਤੇ ਗੈਸਟ ਹਾਊਸ ਵਿਖੇ ਠਹਿਰੇ ਮਹਿਮਾਨਾਂ ਦੀ ਮਹਿਮਾਨ ਨਵਾਜ਼ੀ ਉਪਰ 1325/- ਰੁਪਏ ਖਰਚ ਹੋਏ। 
6. ਬਾਕੀ ਦੇ ਫੁਟਕਲ ਖਰਚਿਆਂ ਨੂੰ ਰਲਾ ਕੇ ਇਸ ਸਮਾਗਮ ਉਪਰ ਕੁੱਲ 42,486/- ਰੁਪਏ ਖਰਚ ਹੋਏ। 

ਇਸ ਸਮਾਗਮ ਸੰਬੰਧੀ ਉਠਦੇ ਪ੍ਰਸ਼ਨ
1. ਲੁਧਿਆਣੇ ਤੋਂ ਪਟਿਆਲੇ ਗਏ ਡਾ.ਸੁਰਜੀਤ ਪਾਤਰ ਨੂੰ ਟੀ.ਏ. ਦੇ ਤੌਰ ਤੇ 5000/- ਰੁਪਏ ਵਰਗੀ ਵੱਡੀ ਰਕਮ ਦਿੱਤੀ ਗਈ ਜਦੋਂਕਿ ਉਸ ਤੋਂ ਦੂਰ, ਦਿੱਲੀ ਤੋਂ ਆਏ ਉਸੇ ਪੱਧਰ ਦੇ ਵਿਦਵਾਨ ਡਾ.ਸਤਿੰਦਰ ਸਿੰਘ ਨੂਰ ਨੂੰ ਕੇਵਲ 3000/- ਰੁਪਏ ਦਿੱਤੇ ਗਏ। ਲੁਧਿਆਣੇ ਜਿੰਨੇ ਫਾਸਲੇ (ਚੰਡੀਗੜ੍ਹ) ਤੋਂ ਆਈ ਡਾ.ਮਨਜੀਤ ਇੰਦਰਾ ਨੂੰ ਡਾ.ਸੁਰਜੀਤ ਪਾਤਰ ਤੋਂ 10ਵਾਂ ਹਿੱਸਾ  ਕੇਵਲ 500/-ਰੁਪਏ ਟੀ.ਏ. ਵਜੋਂ ਦਿੱਤੇ ਗਏ। ਡਾ.ਰਤਨ ਸਿੰਘ ਢਿੱਲੋਂ ਅਤੇ ਡਾ.ਤੇਜਵੰਤ ਸਿੰਘ ਮਾਨ ਨੂੰ ਟੀ.ਏ. ਵਜੋਂ 1000/- - 1000/-ਰੁਪਏ ਦਿੱਤੇ ਗਏ। ਟੀ.ਏ. ਦੀ ਇਹ ਰਕਮ ਜੋ ਕਿ ਪੱਖਪਾਤੀ ਹੈ, ਕਿਹਨਾਂ ਨਿਯਮਾਂ ਦੇ ਅਧਾਰ ਤੇ ਨਿਸ਼ਚਿਤ ਕੀਤੀ ਗਈ? ਡਾ.ਸੁਰਜੀਤ ਪਾਤਰ, ਡਾ.ਸਤਿੰਦਰ ਸਿੰਘ ਨੂਰ, ਡਾ.ਰਤਨ ਸਿੰਘ ਢਿੱਲੋਂ ਅਤੇ ਡਾ.ਮਨਜੀਤ ਇੰਦਰਾ ਦੇ ਟੀ.ਏ. ਦੀਆਂ ਰਸੀਦਾਂ ਟਾਈਪਸ਼ੁਦਾ ਪਰਫਾਰਮਿਆਂ ਉਪਰ ਹਨ ਜਦੋਂਕਿ ਮੁਹਤਰਮਾ ਕਿਸ਼ਵਰ ਨਾਹੀਦ ਦੀ ਰਸੀਦ ਹੱਥ ਲਿਖਤ ਹੈ। ਕੀ ਇਹ ਰਸੀਦ ਬਾਅਦ ਵਿੱਚ ਤਿਆਰ ਕੀਤੀ ਗਈ?
2. ਡਾ. ਸੁਰਜੀਤ ਪਾਤਰ, ਡਾ.ਸਤਿੰਦਰ ਸਿੰਘ ਨੂਰ, ਡਾ. ਰਤਨ ਸਿੰਘ ਢਿੱਲੋਂ ਅਤੇ ਡਾ. ਮਨਜੀਤ ਇੰਦਰਾ ਦੇ ਟੀ.ਏ. ਦੀਆਂ ਰਸੀਦਾਂ ਟਾਈਪਸ਼ੁਦਾ ਪਰਫਾਰਮਿਆਂ ਉੱਪਰ ਹਨ ਜਦੋਂਕਿ ਮੁਹਤਰਮਾ ਕਿਸ਼ਵਰ ਨਾਹੀਦ ਦੀ ਰਸੀਦ ਹੱਥ ਲਿਖਤ ਹੈ। ਇਸਦਾ ਕਾਰਨ ਕੀ ਰਸੀਦ ਬਾਦ ਵਿੱਚ ਤਿਆਰ ਕੀਤੇ ਜਾਣਾ ਹੈ?
3. ਕੀ ਡਾ.ਸਤਿੰਦਰ ਸਿੰਘ ਨੂਰ ਨੂੰ ਇਸ ਲਈ ਬੁਲਾਇਆ ਗਿਆ ਕਿ ਉਹ ਸੁਖਿੰਦਰ ਦਾ ਭਰਾ ਹੈ?
4. ਮੁਹਤਰਮਾ ਕਿਸ਼ਵਰ ਨਾਹੀਦ ਨੂੰ ਕੀ ਪਾਕਿਸਤਾਨੋਂ ਵਿਸ਼ੇਸ਼ ਤੌਰ ਤੇ ਇਸ ਸਮਾਗਮ ਲਈ ਬੁਲਾਇਆ ਗਿਆ ਜਾਂ ਇੱਧਰ ਆਇਆਂ ਹੋਇਆਂ ਨੂੰ ਹੀ ਸ਼ਾਮਿਲ ਕਰਵਾ ਲਿਆ ਗਿਆ। ਉਹਨਾਂ ਨੂੰ ਦਿੱਤੇ ਗਏ 5000/- ਰੁਪਏ ਦੇ ਟੀ.ਏ. ਦਾ ਨਿਰਧਾਰਣ ਕਿਹਨਾਂ ਨਿਯਮਾਂ ਅਨੁਸਾਰ ਕੀਤਾ ਗਿਆ?
5. ਸੈਂਟਰ ਵੱਲੋਂ ਉਪਲੱਬਧ ਕਰਵਾਈ ਗਈ ਖਰਚੇ ਦੀ ਸੂਚਨਾ ਅਨੁਸਾਰ ਸਮਾਗਮ ਲਈ ਪੈਟਰੋਲ ਉੱਪਰ ਕੁੱਲ 7423/- ਰੁਪਏ ਖਰਚ ਹੋਏ। ਇਹ ਖਰਚਾ ਮਿਤੀ 14-9-2010 ਤੋਂ ਹੀ ਸ਼ੁਰੂ ਹੋ ਗਿਆ ਅਤੇ ਮਿਤੀ 16-10-2010 ਤੱਕ ਜਾਰੀ ਰਿਹਾ ਜਦੋਂਕਿ ਸਮਾਗਮ ਇੱਕ ਦਿਨ (ਮਿਤੀ 23-9-2010) ਦਾ ਹੀ ਸੀ। ਸਮਾਗਮ ਤੋਂ 10 ਦਿਨ ਪਹਿਲਾਂ ਅਤੇ 22 ਦਿਨ ਬਾਅਦ ਡਾਇਰੈਕਟਰ ਸਾਹਿਬ ਦੀ ਗੱਡੀ ਕਿੱਥੇ ਘੁੰਮਦੀ ਰਹੀ? ਕੀ ਇਹ ਵਿਦੇਸ਼ਾਂ ਤੋਂ ਆਏ ਮਹਿਮਾਨਾਂ ਨੂੰ ਸੈਰ ਕਰਾਉਣ ਲਈ ਤਾਂ ਨਹੀਂ ਵਰਤੀ ਗਈ?
6. ਮਿਤੀ 15-9-2010 ਨੂੰ ਡਾਇਰੈਕਟਰ ਸਾਹਿਬ ਦੀ ਗੱਡੀ ਵਿੱਚ ਚੰਡੀਗੜ੍ਹ ਦੇ ਦੋ ਪੈਟਰੋਲ ਪੰਪਾਂ ਤੋਂ 1000/- ਰੁਪਏ (ਸੀਰੀਅਲ ਨੰ: 11) ਅਤੇ 1300/- ਰੁਪਏ (ਸੀਰੀਅਲ ਨੰ: 12) ਦਾ ਪੈਟਰੋਲ ਪਵਾਇਆ ਗਿਆ। ਇਹਨਾਂ ਵਾਊਚਰਾਂ ਤੋਂ ਸਪੱਸ਼ਟ ਹੈ ਕਿ ਘੱਟੋ-ਘੱਟ 1000/- ਰੁਪਏ ਦਾ ਪੈਟਰੋਲ ਡਾਇਰੈਕਟਰ ਸਾਹਿਬ ਦੀ ਗੱਡੀ ਦੇ ਚੰਡੀਗੜ੍ਹ ਘੁੰਮਦਿਆਂ ਹੀ ਖਰਚ ਹੋਇਆ। ਉਸ ਸਮੇਂ ਪੈਟਰੋਲ ਦਾ ਭਾਅ 52.14 ਰੁਪਏ ਪ੍ਰਤੀ ਲੀਟਰ ਸੀ। ਜੇ ਡਾਇਰੈਕਟਰ ਸਾਹਿਬ ਦੀ ਕਾਰ ਦੀ ਐਵਰੇਜ 15 ਕਿਲੋਮੀਟਰ ਪ੍ਰਤੀ ਲੀਟਰ ਮੰਨ ਲਈ ਜਾਵੇ ਤਾਂ ਗੱਡੀ ਕਰੀਬ 300 ਕਿਲੋਮੀਟਰ ਚੱਲੀ ਬਣਦੀ ਹੈ। ਡਾਇਰੈਕਟਰ ਸਾਹਿਬ ਨੂੰ ਚੰਡੀਗੜ੍ਹ ਵਿੱਚ ਇੰਨੀ ਗੱਡੀ ਭਜਾਉਣ ਦੀ ਕੀ ਲੋੜ ਪਈ?
7. ਸਮਾਗਮ ਦੇ ਖਤਮ ਹੋਣ ਦੇ ਚਾਰ ਦਿਨਾਂ ਬਾਦ ਯਨੀ ਮਿਤੀ 27-9-2010 ਨੂੰ ਡਾਇਰੈਕਟਰ ਸਾਹਿਬ ਵੱਲੋਂ ਫਿਰ ਪਟਿਆਲਾ ਦੇ ਪੈਟਰੋਲ ਪੰਪ ਤੋਂ ਵਾਊਚਰ (ਸੀਰੀਅਲ ਨੰ: 25) ਰਾਹੀਂ 2214.41 ਰੁਪਏ ਅਤੇ ਸਮਾਗਮ ਦੇ 22 ਦਿਨ ਬਾਅਦ ਮਿਤੀ 16-10-2010 ਨੂੰ ਜਲੰਧਰ ਦੇ ਇੱਕ ਪੈਟਰੋਲ ਪੰਪ ਤੋਂ ਵਾਊਚਰ (ਸੀਰੀਅਲ ਨੰ: 29) 2809/- ਰੁਪਏ ਦਾ ਪੈਟਰੋਲ ਪਵਾਇਆ। ਡਾਇਰੈਕਟਰ ਸਾਹਿਬ ਦੀ ਗੱਡੀ, ਇਸ ਸਮਾਗਮ ਦੇ ਸੰਬੰਧ ਵਿੱਚ, 22 ਦਿਨਾਂ ਬਾਦ ਜਲੰਧਰ ਕੀ ਕਰਨ ਗਈ ਸੀ?
8. ਵਾਊਚਰ (ਸੀਰੀਅਲ ਨੰ: 28) ਮਿਤੀ 25-9-2010 ਅਨੁਸਾਰ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਵਾਰਿਸ ਭਵਨ ਅਤੇ ਵਾਊਚਰ (ਸੀਰੀਅਲ ਨੰ: 30) ਮਿਤੀ 19.10.2010 ਅਨੁਸਾਰ ਗੈਸਟ ਹਾਊਸ ਵਿੱਚ ਠਹਿਰਾਇਆ ਗਿਆ। ਮਹਿਮਾਨਾਂ ਨੇ ਮਿਤੀ 21-9-2010 ਨੂੰ ਹੀ ਵਾਰਿਸ ਭਵਨ ਵਿੱਚ ਡੇਰਾ ਲਾ ਲਿਆ। ਮਿਤੀ 21-9-2010 ਨੂੰ ਚਾਰ ਮਹਿਮਾਨਾਂ ਨੇ ਡਿਨਰ ਕੀਤਾ। ਮਿਤੀ 22-9-2010 ਨੂੰ ਬਰੇਕ ਫਾਸਟ ਸਮੇਂ ਮਹਿਮਾਨਾਂ ਦੀ ਗਿਣਤੀ ਪੰਜ ਹੋ ਗਈ ਕਿਉਂਕਿ ਇਹਨਾਂ ਵਾਊਚਰਾਂ ਅਨੁਸਾਰ ਪੰਜ ਮਹਿਮਾਨਾਂ ਵੱਲੋਂ ਬਰੇਕ ਫਾਸਟ ਕੀਤਾ ਗਿਆ। ਇਸ ਦਿਨ ਲੰਚ ਚਾਰ ਮਹਿਮਾਨਾਂ ਵੱਲੋਂ ਕੀਤਾ ਗਿਆ। ਡਿਨਰ ਸਮੇਂ ਮਹਿਮਾਨਾਂ ਦੀ ਗਿਣਤੀ ਵੱਦ ਕੇ ਸੱਤ ਹੋ ਗਈ। ਮਿਤੀ 23-9-2010 ਨੂੰ ਬਰੇਕ ਫਾਸਟ ਸਮੇਂ ਮਹਿਮਾਨਾਂ ਦੀ ਗਿਣਤੀ ਫਿਰ ਪੰਜ ਹੋ ਗਈ। ਡਿਨਰ ਦੋ ਮਹਿਮਾਨਾਂ ਵੱਲੋਂ ਕੀਤਾ ਗਿਆ। ਇਸੇ ਦੌਰਾਨ, ਕਿਸੇ ਸਮੇਂ, ਦੋ ਪਲੇਟ ਆਮਲੇਟ (ਸੈਂਡਵਿਚ ਸਮੇਤ) ਵੀ ਮਹਿਮਾਨਾਂ ਨੂੰ ਵਰਤਾਏ ਗਏ ਜਿਹਨਾਂ ਦੀ ਕੀਮਤ 98/-ਰੁਪਏ ਬਣੀ। ਮਿਤੀ 24-9-2010 ਨੂੰ ਵੀ ਮਹਿਮਾਨ ਵਾਰਿਸ ਭਵਨ ਵਿੱਚ ਟਿਕੇ ਰਹੇ। ਮਿਤੀ 25-9-2010 ਨੂੰ ਮਹਿਮਾਨਾਂ ਵੱਲੋਂ ਕੇਵਲ ਅੰਡਿਆਂ ਦੀ ਪੁਰਜੀ ਅਤੇ ਆਮਲੇਟ ਦਾ ਹੀ ਸੇਵਨ ਕੀਤਾ ਗਿਆ। ਗੈਸਟ ਹਾਊਸ ਦਾ ਖਰਚਾ ਕੇਵਲ 42/-ਰੁਪਏ ਹੋਇਆ। ਕੁੱਲ ਖਰਚਾ 1325/-ਰੁਪਏ ਹੋਇਆ।

ਇਸ ਮਹਿਮਾਨ ਨਵਾਜ਼ੀ ਤੇ ਹੇਠ ਲਿਖੇ ਪ੍ਰਸ਼ਨ ਉਠਦੇ ਹਨ:

a) ਮਿਤੀ 21-7-2010 ਨੂੰ ਵਾਰਿਸ ਭਵਨ ਵਿੱਚ ਠਹਿਰਣ ਵਾਲੇ ਚਾਰ, ਮਿਤੀ 22-9-2010 ਨੂੰ ਠਹਿਰਣ ਵਾਲੇ ਸੱਤ, ਮਿਤੀ 23-9-2010 ਨੂੰ ਬਰੇਕ ਫਾਸਟ ਕਰਨ ਵਾਲੇ ਪੰਜ ਅਤੇ ਮਿਤੀ 25-9-2010 ਤੱਕ ਠਹਿਰਣ ਵਾਲੇ ਮਹਿਮਾਨ ਕੌਣ ਸਨ? ਇੰਨੇ ਲੰਬੇ ਸਮੇਂ ਲਈ ਉਹਨਾਂ ਨੂੰ ਵਰਲਡ ਪੰਜਾਬੀ ਸੈਂਟਰ ਦੇ ਖਰਚੇ ਉੱਪਰ ਠਹਿਰਾਉਣ ਦੀ ਕੀ ਜ਼ਰੂਰਤ ਸੀ? 
ਅ) ਮਿਤੀ 25-9-2010 ਨੂੰ ਮਹਿਮਾਨਾਂ ਵੱਲੋਂ ਕੇਵਲ ਅੰਡਿਆਂ ਦੀ ਪੁਰਜੀ ਅਤੇ ਆਮਲੇਟ ਦਾ ਹੀ ਸੇਵਨ ਕੀਤਾ ਗਿਆ। ਚਾਹ ਆਦਿ ਨਹੀਂ ਮੰਗਵਾਈ ਗਈ। ਚਾਹ ਆਦਿ ਦੀ ਗੈਰ ਹਾਜ਼ਰੀ ਤੋਂ ਕੀ ਸਮਝਿਆ ਜਾਵੇ?
e) ਮਿਤੀ 23-9-2010 ਨੂੰ ਕੀ ਮਹਿਮਾਨ ਕੇਵਲ ਚਾਹ ਪੀਣ ਲਈ ਹੀ ਗੈਸਟ ਹਾਊਸ ਵਿੱਚ ਗਏ ਸਨ? 
9.     ਵਾਊਚਰ (ਸੀਰੀਅਲ ਨੰ: 21) ਮਿਤੀ 22-9-2010 ਨੂੰ 63/- ਰੁਪਏ ਖਰਚ ਕੇ ਗੋਲ ਮਾਰਕੀਟ ਦੇ ਢਾਬੇ ਵਿੱਚੋਂ ਕਿਸ ਮਹਿਮਾਨ ਨੂੰ ਲੰਚ ਕਰਵਾਇਆ ਗਿਆ? ਵਾਰਿਸ ਭਵਨ ਵਿੱਚ ਲੰਚ 35/- ਰੁਪਏ ਵਿੱਚ ਮਿਲਦਾ ਸੀ। ਇਸ ਮਹਿਮਾਨ ਨੂੰ ਲੰਚ ਵਾਰਿਸ ਭਵਨ ਵਿੱਚ ਕਿਉਂ ਨਹੀਂ ਕਰਵਾਇਆ ਗਿਆ? ਕੀ ਇਹ ਮਹਿਮਾਨ ਵਾਰਿਸ ਭਵਨ ਵਿੱਚ ਠਹਿਰੇ ਮਹਿਮਾਨਾਂ ਨਾਲੋਂ ਵੱਡਾ ਵਿਅਕਤੀ ਸੀ? 
10.   ਵਾਊਚਰ (ਸੀਰੀਅਲ ਨੰ: 27) 60/- ਰੁਪਏ ਪ੍ਰਤੀ ਬੁੱਕੇ ਦੇ ਹਿਸਾਬ ਨਾਲ ਖਰੀਦੇ ਗਏ ਪੰਜ ਬੁੱਕਿਆਂ ਦਾ 300/- ਰੁਪਏ ਖਰਚ ਹੋਣ  ਜ਼ਿਕਰ ਕੀਤਾ ਗਿਆ ਹੈ ਪਰ ਬਿੱਲ ਨਹੀਂ ਭੇਜੇ ਗਏ। ਕੀ ਇਹ ਬਿੱਲ ਪ੍ਰਾਪਤ ਕਰਨਾ ਰਹਿ ਗਿਆ? 
11.   ਇਨਵੋਇਸ ਨੰ:00128 (ਸੀਰੀਅਲ ਨੰ: 1 ਲਿਸਟ) ਮਿਤੀ 9-9-2010 ਪਰਿੰਟਰ ਦੇ ਰੀਫਿਲ ਕਰਾਉਣ ਸੰਬੰਧੀ ਹੈ। ਰੀਫਿਲਿੰਗ ਦੇ ਦੁਕਾਨਦਾਰ ਵੱਲੋਂ 450/- ਰੁਪਏ ਪ੍ਰਾਪਤ ਕੀਤੇ ਗਏ। ਇਸ ਬਿੱਲ ਉੱਪਰ 25/- ਰੁਪਏ ਆਉਣ ਜਾਣ ਤੇ ਖਾਣੇ ਦਾ ਖਰਚਾ' ਬਾਅਦ ਵਿੱਚ ਲਿਖ ਕੇ ਬਿੱਲ ਵਿੱਚ ਕਟਿੰਗ ਕਰਕੇ 450/- ਰੁਪਏ ਦੀ ਥਾਂ 475/- ਕੀਤਾ ਗਿਆ ਹੈ। 25/-ਰੁਪਏ ਦਾ ਖਰਚਾ ਕਿਸ ਉਪਰ ਹੋਇਆ? ਕੀ ਇਸ ਖਰਚੇ ਨੂੰ ਪਰਿੰਟਰ ਦੀ ਰੀਫਿਲਿੰਗ ਦੇ ਬਿੱਲ ਵਿੱਚ ਜੋੜ ਕੇ ਕਟਿੰਗ ਕਰਨਾ ਜਾਇਜ਼ ਹੈ?
12.   ਵਾਰਿਸ ਭਵਨ ਦੇ ਠੇਕੇਦਾਰ ਵੱਲੋਂ ਜਾਰੀ ਕੀਤੇ ਗਏ ਬਿੱਲ (ਸੀਰੀਅਲ ਨੰ: 21) ਅਨੁਸਾਰ ਮਿਤੀ 22-9-2010 ਨੂੰ ਪਹਿਲਾਂ ਮਹਿਮਾਨਾਂ ਵੱਲੋਂ 8 ਕੱਪ ਚਾਹ ਮੰਗਵਾਈ ਗਈ। ਇੱਕ ਕੱਪ ਦੀ ਕੀਮਤ 3/-ਰੁਪਏ ਲਗਾ ਕੇ ਚਾਹ ਦਾ ਖਰਚਾ 24/- ਰੁਪਏ ਦਿਖਾਇਆ ਗਿਆ। ਇਸ ਤੋਂ ਬਾਦ ਮਹਿਮਾਨਾਂ ਵੱਲੋਂ ਘੱਟੋ-ਘੱਟ 6 ਵਾਰ ਚਾਹ ਮੰਗਵਾਈ ਗਈ ਅਤੇ ਹਰ ਵਾਰ ਚਾਹ ਦੇ ਪ੍ਰਤੀ ਕੱਪ ਦੀ ਕੀਮਤ 4/-ਰੁਪਏ ਵਸੂਲੀ ਗਈ। ਇੱਕ ਹੀ ਦਿਨ ਵਿੱਚ ਚਾਹ ਦਾ 1/-ਰੁਪਏ ਪ੍ਰਤੀ ਕੱਪ ਮਹਿੰਗਾ ਕਿਉਂ ਹੋ ਗਿਆ?
13. ਵਾਊਚਰ (ਸੀਰੀਅਲ ਨੰ: 1 ਲਿਸਟ-ੀ) ਮਿਤੀ 27-9-2010 ਅਨੁਸਾਰ ਸਮਾਗਮ ਵਾਲੇ ਦਿਨ 200 ਮਹਿਮਾਨਾਂ ਨੂੰ ਕੁੱਲ 14,000/- ਰੁਪਏ ਖਰਚ ਕੇ ਲੰਚ ਕਰਵਾਇਆ ਗਿਆ। ਇੱਡੀ ਵੱਡੀ ਗਿਣਤੀ ਵਿੱਚ ਆਉਣ ਵਾਲੇ ਮਹਿਮਾਨ ਕੌਣ ਸਨ? ਕੀ ਇਹਨਾਂ ਮਹਿਮਾਨਾਂ ਦੀ ਗਿਣਤੀ ਸੱਚਮੁੱਚ ਪੂਰੇ 200 ਸੀ ਜਾਂ ਅੱਟੇ-ਸੱਟੇ ਨਾਲ ਹੀ ਬਿਲ ਦਾ ਭੁਗਤਾਨ ਕਰ ਦਿੱਤਾ ਗਿਆ।

ਉਠਦੇ ਕੁਝ ਵੱਡੇ ਪ੍ਰਸ਼ਨ

1. ਵਰਲਡ ਪੰਜਾਬੀ ਸੈਂਟਰ ਵੱਲੋਂ ਉਪਲੱਬਧ ਕਰਵਾਈ ਗਈ ਸੂਚਨਾ ਅਨੁਸਾਰ, ਸੈਂਟਰ ਵੱਲੋਂ ਇਕ ਸਮਾਗਮ ਮਿਤੀ 23-12-2010 ਨੂੰ ਡਾ.ਅਵਤਾਰ ਸਿੰਘ (ਕਨੇਡਾ) ਦੀ ਪੁਸਤਕ ਰੀਲੀਜ਼ ਕਰਨ ਲਈ ਰਚਾਇਆ ਗਿਆ। ਇਸ ਸਮਾਗਮ ਵਿੱਚ ਡਾ.ਸੁਰਜੀਤ ਪਾਤਰ ਵੱਲੋਂ ਸ਼ਿਰਕਤ ਕੀਤੀ ਗਈ। ਮਿਹਨਤਾਨੇ ਵਜੋਂ ਉਹਨਾਂ ਨੂੰ 1000/-ਰੁਪਏ ਦਿੱਤੇ ਗਏ। ਇਸ ਸੰਬੰਧੀ ਇੱਕ ਵਾਊਚਰ ਮਿਤੀ 23-12-2010 ਜਾਰੀ ਕੀਤਾ ਗਿਆ। ਮਿਤੀ 23-12-2010 ਨੂੰ ਰਚੇ ਸਮਾਗਮ ਤੇ ਸ਼ਿਰਕਤ ਲਈ ਜੇ ਡਾ.ਸੁਰਜੀਤ ਪਾਤਰ ਨੂੰ ਕੇਵਲ 1000/-ਰੁਪਏ ਦਿੱਤੇ ਗਏ ਤਾਂ ਇਸ ਤੋਂ ਠੀਕ ਤਿੰਨ ਮਹੀਨੇ ਪਹਿਲਾਂ ਰਚੇ ਗਏ ਇਸ ਸਮਾਗਮ ਲਈ 5ਗੁਣਾ ਰਕਮ (5000/-ਰੁਪਏ) ਕਿਉਂ ਦਿੱਤੀ ਗਈ?
2. ਸੈਂਟਰ ਵੱਲੋਂ ਮਿਤੀ 23-9-2010 ਤੇ ਹੋਏ ਖਰਚੇ ਦੀ ਜੋ ਸੂਚੀ ਦਿੱਤੀ ਗਈ ਹੈ ਉਸ ਅਨੁਸਾਰ ਇਸ ਸਮਾਗਮ ਉੱਪਰ 28,446/- ਰੁਪਏ ਖਰਚ ਹੋਣ ਦਾ ਜ਼ਿਕਰ ਹੈ। ਲੰਚ ਉਪਰ ਖਰਚ ਹੋਈ 14,000/-ਰੁਪਏ ਵਰਗੀ ਵੱਡੀ ਰਕਮ ਦਾ ਇਸ ਸੂਚੀ ਵਿੱਚ ਜ਼ਿਕਰ ਕਿਉਂ ਨਹੀਂ ਹੈ? ਸਮਾਗਮ ਉਪਰ ਹੋਏ ਕੁੱਲ ਖਰਚੇ ਜੋ ਕਿ 42,486/- ਬਣਦਾ ਹੈ ਨੂੰ ਘਟਾ ਕੇ 28,486/- ਕਿਉਂ ਦਿਖਾਇਆ ਗਿਆ?
3. ਸੈਂਟਰ ਵੱਲੋਂ ਆਪਣੇ ਉਪਰ ਦਰਜ ਪੱਤਰ ਨੰ: 2007 ਮਿਤੀ 9-5-2013 ਰਾਹੀਂ ਉਪਲੱਬਧ ਕਰਵਾਈ ਗਈ ਸੂਚਨਾ ਵਿੱਚ ਇਸ ਸਮਾਗਮ ਵਿੱਚ ਕੇਵਲ 20,000/-ਰੁਪਏ, ਉਹ ਵੀ 'ਛੋਲੇ ਪੂਰੀ, ਚਾਹ ਪਾਣੀ ਆਦਿ' ਤੇ ਖਰਚ ਹੋਣੇ ਦੱਸੇ ਗਏ ਸਨ। ਖਰਚੇ ਵਾਲੀ ਸੂਚੀ ਵਿੱਚ ਇਹ ਖਰਚਾ 42,486/-ਰੁਪਏ ਬਣਦਾ ਹੈ। ਪਹਿਲਾਂ 42,486/- ਵਰਗੀ ਵੱਡੀ ਰਕਮ ਦਾ ਓਹਲਾ ਕਿਉਂ ਰੱਖਿਆ ਗਿਆ?
4. ਵਿੱਤੀ ਵਰ੍ਹੇ 2010-11 ਦੇ ਖਰਚੇ ਦੀ ਉਕਤ ਸੂਚੀ ਅਨੁਸਾਰ ਵਰਲਡ ਪੰਜਾਬੀ ਸੈਂਟਰ ਵੱਲੋਂ ਮਿਤੀ 23-9-2010 ਨੂੰ ਰਚੇ ਗਏ ਸਮਾਗਮ ਉਪਰ 42,486/-, ਮਿਤੀ 23-12-2011 ਨੂੰ ਰਚੇ ਗਏ ਸਮਾਗਮ ਉੱਪਰ 2095/-, ਮਿਤੀ 5-1-2011 ਨੂੰ ਰਚੇ ਗਏ ਸਮਾਗਮ ਉਪਰ 1950/- ਰੁਪਏ ਅਤੇ ਮਿਤੀ 11-3-2011 ਨੂੰ ਰਚੇ ਗਏ ਸਮਾਗਮ ਉੱਪਰ 11,600/- ਰੁਪਏ ਖਰਚ ਹੋਣੇ ਦਿਖਾਏ ਗਏ ਹਨ ਜੋ ਕਿ ਕੁੱਲ 58,126/- ਰੁਪਏ ਬਣਦੇ ਹਨ ਜਦੋਂਕਿ ਇਸ ਸਾਲ ਦੇ ਆਮਦਨ ਅਤੇ ਖਰਚੇ ਦੀ ਸਟੇਟਮੈਂਟ ਵਿੱਚ ਸੈਮੀਨਾਰ ਆਦਿ ਉੱਪਰ ਹੋਇਆ ਖਰਚਾ 1,08,096/- ਦਿਖਾਇਆ ਗਿਆ ਹੈ। 49,970/- ਰੁਪਏ ਵਰਗੀ ਵੱਡੀ ਰਕਮ ਕਿਹੜੇ ਸਮਾਗਮਾਂ ਉੱਪਰ ਖਰਚ ਹੋਈ ਉਸਦਾ ਜ਼ਿਕਰ ਖਰਚੇ ਵਾਲੀ ਸੂਚੀ ਵਿੱਚ ਕਿਉਂ ਨਹੀਂ ਹੈ?
5. ਇੱਡੇ ਵੱਡੇ ਖਰਚੇ ਨਾਲ ਰਚੇ ਗਏ ਸਮਾਗਮ ਦਾ ਵਿਸ਼ਾ ਕੀ ਸੀ? ਕੀ ਪੜੇ ਗਏ ਪਰਚਿਆਂ ਆਦਿ ਦਾ ਰਿਕਾਰਡ ਰੱਖਿਆ ਗਿਆ?
6. ਕੀ ਇਹ ਸਮਾਗਮ ਕੇਵਲ ਇਸ ਲਈ ਤਾਂ ਨਹੀਂ ਰਚਿਆ ਗਿਆ ਕਿਉਂ ਪੁਸਤਕ ਦਾ ਰਚੇਤਾ ਉਸ ਸਮੇਂ ਦੇ ਇੱਕ ਤਾਕਤਵਰ ਸਾਹਿਤਿਕ ਬਿਊਰੋਕਰੈਟ ਡਾ.ਸਤਿੰਦਰ ਸਿੰਘ ਨੂਰ ਦਾ ਭਰਾ ਸੀ?
7. ਸਮਾਗਮ ਲਈ ਬੁਲਾਏ ਗਏ ਵਿਦਵਾਨਾਂ ਦੀ ਚੋਣ ਕਿਸ ਅਧਾਰ ਤੇ ਕੀਤੀ ਗਈ? 
8.       ਕੀ ਡਾ.ਰਵੇਲ ਸਿੰਘ ਨੂੰ ਕੇਵਲ ਇਸ ਲਈ ਬੁਲਾਇਆ ਗਿਆ ਸੀ ਕਿ ਉਹ ਪੰਜਾਬੀ ਅਕੈਡਮੀ ਦਿੱਲੀ ਦਾ ਸਕੱਤਰ ਸੀ ਅਤੇ  ਸਰਕਾਰੀ ਖਰਚੇ ਤੇ ਪ੍ਰਬੰਧਕਾਂ ਨੂੰ ਸੈਰ ਸਪਾਟਾ ਕਰਾਉਂਦਾ ਸੀ? 

ਅੰਤਿਮ ਪ੍ਰਸ਼ਨ

ਸਰਕਾਰੀ ਸੰਸਥਾਵਾਂ ਦੇ ਅਜਿਹੇ ਕੁਸ਼ਲ ਪ੍ਰਬੰਧਕਾਂ ਦੇ ਹੁੰਦੇ ਕੀ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਦੇ ਵਿਕਾਸ ਦੀ ਆਸ ਰੱਖੀ ਜਾ ਸਕਦੀ ਹੈ?